Home /News /lifestyle /

Parenting Tips: ਕੀ ਤੁਹਾਡੇ ਬੱਚਿਆਂ 'ਚ ਵਧ ਰਿਹਾ ਗੁੱਸਾ ਤੇ ਚਿੜਚਿੜਾ ਪਣ, ਜਾਣੋ ਇਸਦੇ ਕੀ ਹਨ ਕਾਰਨ

Parenting Tips: ਕੀ ਤੁਹਾਡੇ ਬੱਚਿਆਂ 'ਚ ਵਧ ਰਿਹਾ ਗੁੱਸਾ ਤੇ ਚਿੜਚਿੜਾ ਪਣ, ਜਾਣੋ ਇਸਦੇ ਕੀ ਹਨ ਕਾਰਨ

Parenting tips: ਕੀ ਤੁਹਾਡੇ ਬੱਚਿਆਂ 'ਚ ਵਧ ਰਿਹਾ ਗੁੱਸਾ ਤੇ ਚਿੜਚਿੜਾ ਪਣ, ਜਾਣੋ ਇਸਦੇ ਕੀ ਹਨ ਕਾਰਨ

Parenting tips: ਕੀ ਤੁਹਾਡੇ ਬੱਚਿਆਂ 'ਚ ਵਧ ਰਿਹਾ ਗੁੱਸਾ ਤੇ ਚਿੜਚਿੜਾ ਪਣ, ਜਾਣੋ ਇਸਦੇ ਕੀ ਹਨ ਕਾਰਨ

ਅੱਜ ਕੱਲ੍ਹ ਜੀਵਨ ਸ਼ੈਲੀ ਵਿੱਚ ਬਹੁਤ ਬਦਲਾਅ ਆ ਰਹੇ ਹਨ। ਇਸਦਾ ਅਸਰ ਮਾਨਸਿਕ ਤੇ ਸਰੀਰਕ ਸਿਹਤ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਜੀਵਨ ਦੀ ਤੇਜ਼ੀ ਕਰਕੇ ਮਾਪੇ ਬੱਚਿਆਂ ਨੂੰ ਟਾਇਮ ਨਹੀਂ ਦੇ ਪਾਉਂਦੇ। ਮਾਪਿਆਂ ਵੱਲੋਂ ਬੱਚਿਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਜਿਸ ਕਰਕੇ ਅੱਜ ਕੱਲ੍ਹ ਬੱਚਿਆਂ ਵਿੱਚ ਵੀ ਤਣਾਅ, ਚਿੜਚਿੜਾਪਣ ਆਮ ਹੋ ਗਿਆ ਹੈ। ਇਸ ਕਾਰਨ ਬੱਚਿਆਂ ਨੂੰ ਗੁੱਸਾ ਵੀ ਵਧੇਰੇ ਆਉਂਦਾ ਹੈ। ਆਓ ਜਾਣਦੇ ਹਾਂ ਕਿ ਬੱਚਿਆਂ ਵਿੱਚ ਤਣਾਅ ਦੇ ਕੀ ਕਾਰਨ ਹਨ।

ਹੋਰ ਪੜ੍ਹੋ ...
  • Share this:

ਬੱਚਿਆਂ ਵਿੱਚ ਤਣਾਅ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਹੋ ਸਕਦਾ ਹੈ ਬੱਚੇ ਨੂੰ ਸਕੂਲ ਵਿੱਚ ਕਿਸੇ ਦੁਆਰਾ ਤੰਗ ਕੀਤਾ ਜਾ ਰਿਹਾ ਹੋਵੇ, ਕਿਸੇ ਦੋਸਤ ਨਾਲ ਲੜਾਈ ਹੋ ਗਈ ਹੋਵੇ, ਕਿਸੇ ਵਿਸ਼ੇ ਵਿੱਚ ਪ੍ਰੇਸ਼ਾਨੀ ਆ ਰਹੀ ਹੋਵੇ, ਘਰ ਵਿੱਚ ਬਹੁਤ ਇਕੱਲਾ ਮਹਿਸੂਸ ਕਰਦਾ ਹੋਵੇ ਆਦਿ। ਤਣਾਅ ਕਰਕੇ ਬੱਚਿਆਂ ਦੀ ਮਾਨਸਿਕ ਸਿਹਤ ਦੇ ਨਾਲ ਨਾਲ ਸਰੀਰਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਤੁਹਾਨੂੰ ਆਪਣੇ ਬੱਚਿਆਂ ਦੇ ਦੋਸਤ ਬਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਉਹ ਇਕੱਲੇ ਮਹਿਸੂਸ ਨਾ ਕਰਨ।

ਬੱਚਿਆਂ ਵਿੱਚ ਤਣਾਅ ਦੇ ਕਾਰਨ

ਖੇਡਣ ਨੂੰ ਸਮਾਂ ਨਾ ਮਿਲਣਾ

ਖੇਡਣਾ ਬੱਚਿਆਂ ਨੂੰ ਬਹੁਤ ਪਸੰਦ ਹੁੰਦਾ ਹੈ। ਪਰ ਜਦੋਂ ਬੱਚੇ ਸਕੂਲ ਜਾਣ ਲੱਗਦੇ ਹਨ ਤਾਂ ਉਨ੍ਹਾਂ ਉੱਤੇ ਪੜ੍ਹਾਈ ਦਾ ਬੋਝ ਵਧ ਜਾਂਦਾ ਹੈ। ਜਿਸ ਕਰਕੇ ਉਹਨਾਂ ਨੂੰ ਖੇਡਣ ਦਾ ਸਮਾਂ ਨਹੀਂ ਮਿਲਦਾ। ਇਸਦੇ ਨਾਲ ਹੀ ਕੁਝ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਈ ਵਿੱਚ ਬਿਹਤਰ ਕਰਨ ਲਈ ਸਕੂਲ ਤੋਂ ਬਾਅਦ ਉਨ੍ਹਾਂ ਦੀ ਅਲੱਗ ਤੋਂ ਟਿਊਂਸਨ ਰਖਵਾ ਦਿੰਦੇ ਹਨ। ਜਿਸ ਕਰਕੇ ਬੱਚਿਆਂ ਦੀ ਜ਼ਿੰਦਗੀ ਵਿੱਚ ਖੇਡਾਂ ਗਾਇਬ ਹੋ ਜਾਂਦੀਆਂ ਹਨ। ਇਹ ਵੀ ਬੱਚਿਆਂ ਵਿੱਚ ਤਣਾਅ ਤੇ ਚਿੜਚਿੜੇਪਣ ਦਾ ਵੱਡਾ ਕਾਰਨ ਹੋ ਸਕਦਾ ਹੈ।

ਪਰਿਵਾਰ ਵਿੱਚ ਤਬਦੀਲੀਆਂ

ਬੱਚਿਆਂ ਦੀ ਉਮਰ ਚਾਹੇ ਛੋਟੀ ਹੁੰਦੀ ਹੈ। ਪਰ ਪਰਿਵਾਰ ਦੇ ਹਰ ਵੱਡੇ ਛੋਟੇ ਮਸਲੇ ਨਾਲ ਬੱਚੇ ਵੀ ਜੁੜੇ ਹੁੰਦੇ ਹਨ। ਪਰਿਵਾਰ ਵਿੱਚ ਹੋਈ ਹਰ ਛੋਟੀ ਤੋਂ ਵੱਡੀ ਤਬਦੀਲੀ ਦਾ ਪ੍ਰਭਾਵ ਬੱਚਿਆਂ ਦੇ ਮਨ ਉੱਤੇ ਵਧੇਰੇ ਪੈਂਦਾ ਹੈ। ਕਿਸੇ ਵੀ ਫ਼ੈਸਲੇ ਨੂੰ ਕਰਨ ਸਮੇਂ ਬੱਚਿਆਂ ਨੂੰ ਵਿਸ਼ੇਸ਼ ਤੌਰ ਉੱਤੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਪੜ੍ਹਾਈ ਦਾ ਬੋਝ

ਕੁਝ ਬੱਚਿਆਂ ਲਈ ਪੜ੍ਹਾਈ ਦਾ ਬੋਝ ਤੇ ਅਕਦਮਿਕ ਦਬਾਅ ਚਿੰਤਾਂ ਤੇ ਤਣਾਅ ਦਾ ਕਾਰਨ ਬਣ ਸਕਦਾ ਹੈ। ਅਜਿਹਾ ਉਨ੍ਹਾਂ ਬੱਚਿਆਂ ਨਾਲ ਵਧੇਰੇ ਵਾਪਰਾਦਾ ਹੈ ਜੋ ਗਲਤੀਆਂ ਕਰਨ ਤੋਂ ਡਰਦੇ ਹਨ। ਕਈ ਵਾਰ ਕੋਈ ਬੱਚਾ ਕਿਸੇ ਖ਼ਾਸ ਵਿਸ਼ੇ ਵਿੱਚ ਕਮਜ਼ੋਰ ਹੁੰਦਾ ਹੈ ਇਹ ਕਮਜ਼ੋਰੀ ਅਤੇ ਟੀਚਰ ਦਾ ਦਬਾਅ ਵੀ ਉਸਦੇ ਲਈ ਤਣਾਅ ਦਾ ਕਾਰਨ ਬਣ ਸਕਦਾ ਹੈ। ਇਸ ਲਈ ਮਾਪਿਆਂ ਨੂੰ ਘਰ ਦੇ ਮਾਹੌਲ ਦੇ ਨਾਲ ਨਾਲ ਬੱਚਿਆਂ ਦੀ ਅਕਦਮਿਕ ਸਥਿਤੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਸਕੂਲ ਵਿੱਚ ਧੱਕੇਸ਼ਾਹੀ

ਸਕੂਲ ਜਾਂ ਘਰ ਤੋਂ ਬਾਹਰ ਬੱਚੇ ਨੂੰ ਉਨ੍ਹਾਂ ਦੇ ਨਾਲ ਦੇ ਜਾਂ ਫਿਰ ਵੱਡੇ ਬੱਚੇ ਤੰਗ ਕਰਦੇ ਹਨ। ਇਹ ਧੱਕੇਸ਼ਾਹੀ ਬੱਚਿਆਂ ਦੇ ਮਨ ਉੱਤੇ ਗਹਿਰਾ ਅਸਰ ਪਾਉਂਦੀ ਹੈ। ਇਸ ਕਾਰਨ ਬੱਚੇ ਦੇ ਮਨ ਵਿੱਚ ਡਰ ਬੈਠ ਜਾਂਦਾ ਹੈ ਅਤੇ ਉਹ ਤਣਾਅ ਵਿੱਚ ਰਹਿਣ ਲੱਗਦਾ ਹੈ। ਡਰ ਦੇ ਕਾਰਨ ਉਹ ਦੂਜੇ ਬੱਚਿਆਂ ਨਾਲ ਖੇਡਣ ਵੀ ਨਹੀਂ ਜਾਂਦਾ। ਜੇਕਰ ਇਨ੍ਹਾਂ ਗੱਲਾਂ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਬੱਚੇ ਵਿੱਚ ਤਣਾਅ ਦਾ ਪੱਧਰ ਬਹੁਤ ਵਧ ਸਕਦਾ ਹੈ।

ਹਿੰਸਕ ਹਾਦਸੇ ਦਾ ਮਨ ਵਿੱਚ ਬੈਠ ਜਾਣਾ

ਬੱਚਿਆਂ ਦਾ ਮਨ ਬਹੁਤ ਹੀ ਕੋਮਲ ਹੁੰਦਾ ਹੈ। ਕਈ ਵਾਰ ਕੋਈ ਹਿੰਸਕ ਹਾਦਸਾ, ਕਿਸੇ ਫ਼ਿਲਮ ਦਾ ਡਰਾਉਣਾ ਸੀਨ ਜਾਂ ਕੋਈ ਤਸਵੀਰ ਬੱਚੇ ਦੇ ਮਨ ਵਿੱਚ ਬੈਠ ਜਾਂਦੀ ਹੈ। ਇਹ ਬੱਚੇ ਦੇ ਮਨ ਉੱਤੇ ਗਹਿਰਾ ਪ੍ਰਭਾਵ ਪਾਉਂਦੀ ਹੈ ਤੇ ਇਸ ਕਾਰਨ ਬੱਚੇ ਦੇ ਮਨ ਵਿੱਚ ਡਰ ਬੈਠ ਜਾਂਦਾ ਹੈ। ਇਸ ਕਰਕੇ ਵੀ ਬੱਚਾ ਤਣਾਅ ਮਹਿਸੂਸ ਕਰ ਸਕਦਾ ਹੈ। ਇਸ ਲਈ ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਤੋਂ ਦੂਰ ਰੱਖਣਾ ਚਾਹੀਦਾ ਹੈ।

Published by:Drishti Gupta
First published:

Tags: Children, Parenting, Parenting Tips