Home /News /lifestyle /

Parenting Tips: ਬੱਚੇ ਨੂੰ ਕਿੰਨਾ ਬੁਖਾਰ ਹੋਣ 'ਤੇ ਡਾਕਟਰ ਕੋਲ ਜਾਣਾ ਚਾਹੀਦਾ ਹੈ ? ਮਾਪੇ ਸਮਝਣ ਇਹ ਗੱਲਾਂ

ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਉਸ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ। ਕਈ ਵਾਰ ਨਵੇਂ ਨਵੇਂ ਬਣੇ ਮਾਪੇ ਜਲਦੀ ਸਮਝ ਨਹੀਂ ਪਾਉਂਦੇ ਕਿ ਬੱਚੇ ਨੂੰ ਕੀ ਹੋ ਗਿਆ ਹੈ। ਪਰ ਜੇ ਬੱਚੇ ਨੂੰ ਬੁਖਾਰ ਹੋਵੇ ਤਾਂ ਸਰੀਰ ਗਰਮ ਹੋ ਜਾਂਦਾ ਹੈ। ਮਾਂ ਨੂੰ ਇਹ ਗੱਲ ਤੁਰੰਤ ਪਤਾ ਲੱਗ ਜਾਂਦੀ ਹੈ। ਫਿਰ ਇਸ ਨੂੰ ਥਰਮਾਮੀਟਰ ਨਾਲ ਚੈੱਕ ਕੀਤਾ ਜਾਂਦਾ ਹੈ। ਜੇ ਬੱਚੇ ਦਾ ਸਰੀਰ ਥੋੜਾ ਜਿਹਾ ਵੀ ਗਰਮ ਹੋ ਜਾਵੇ ਤਾਂ ਮਾਪੇ ਘਬਰਾਉਣ ਲਗਦੇ ਹਨ। ਉਹ ਹੜਬੜਾਹਟ ਵਿੱਚ ਡਾਕਟਰ ਕੋਲ ਜਾਣ ਦੀ ਕਾਹਲੀ ਕਰਦੇ ਹਨ।

ਹੋਰ ਪੜ੍ਹੋ ...
  • Share this:

    ਹਾਲਾਂਕਿ, ਬੁਖਾਰ ਵਿੱਚ ਹਮੇਸ਼ਾ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈ। ਕੁਝ ਬੁਖਾਰ ਅਜਿਹੇ ਹੁੰਦੇ ਹਨ ਜੋ ਆਪਣੇ ਆਪ ਦੂਰ ਹੋ ਜਾਂਦੇ ਹਨ। ਪਰ ਫਿਰ ਵੀ ਇੱਕ ਉਮਰ ਦੇ ਹਿਸਾਬ ਨਾਲ ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਕਿੰਨਾ ਬੁਖਾਰ ਹੋਣ ਉੱਤੇ ਬੱਚੇ ਨੂੰ ਡਾਕਟਰ ਕੋਲ ਲਿਜਾਣਾ ਚਾਹੀਦਾ ਹੈ ਜਾਂ ਨਹੀਂ। ਆਓ ਜਾਣਦੇ ਹਾਂ ਇਸ ਬਾਰੇ...

    ਕਿੰਨਾ ਬੁਖਾਰ ਹੋਣ ਉੱਤੇ ਡਾਕਟਰ ਨੂੰ ਸੰਪਰਕ ਕਰਨਾ ਚਾਹੀਦਾ ਹੈ :

    - ਜੇਕਰ ਬੱਚੇ ਦੀ ਉਮਰ 0 ਤੋਂ 3 ਮਹੀਨੇ ਦੇ ਵਿਚਕਾਰ ਹੈ ਅਤੇ ਉਸ ਨੂੰ 100.4 ਡਿਗਰੀ ਤੱਕ ਬੁਖਾਰ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਚਾਹੇ ਉਸ ਦੇ ਕੋਈ ਹੋਰ ਲੱਛਣ ਹੋਣ ਜਾਂ ਨਾ ਹੋਣ, ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਣਾ ਚਾਹੀਦਾ ਹੈ। ਹਾਲਾਂਕਿ ਇਸ ਤੋਂ ਘੱਟ ਬੁਖਾਰ 'ਚ ਕੋਈ ਖਾਸ ਖ਼ਤਰਾ ਨਹੀਂ ਹੁੰਦਾ ਹੈ।

    - ਜੇਕਰ ਬੱਚਾ 3 ਤੋਂ 6 ਮਹੀਨੇ ਦਾ ਹੈ ਅਤੇ ਉਸ ਨੂੰ 102 ਡਿਗਰੀ ਦਾ ਬੁਖਾਰ ਵੀ ਹੈ ਤਾਂ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ। ਇਸ ਸਥਿਤੀ ਵਿੱਚ ਬੱਚੇ ਨੂੰ ਵੱਧ ਤੋਂ ਵੱਧ ਆਰਾਮ ਦਿਓ। ਵੱਧ ਤੋਂ ਵੱਧ ਮਾਂ ਦਾ ਦੁੱਧ ਦਿਓ। ਬੱਚੇ ਨੂੰ ਤੁਰੰਤ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ, ਪਰ ਜੇਕਰ ਬੁਖਾਰ ਦੇ ਨਾਲ ਹੋਰ ਦਿੱਕਤਾਂ ਆਉਂਦੀਆਂ ਹਨ, ਤਾਂ ਤੁਰੰਤ ਡਾਕਟਰ ਕੋਲ ਜਾਓ।

    - ਜੇਕਰ ਤੁਹਾਡੇ ਬੱਚੇ ਦੀ ਉਮਰ 6 ਤੋਂ 24 ਮਹੀਨਿਆਂ ਦੇ ਵਿਚਕਾਰ ਹੈ ਅਤੇ ਉਸਨੂੰ 102 ਡਿਗਰੀ ਬੁਖਾਰ ਹੈ, ਤਾਂ ਕੁਝ ਆਮ ਬੁਖਾਰ ਦੀਆਂ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ। ਹਾਲਾਂਕਿ ਅਜਿਹੇ ਛੋਟੇ ਬੱਚਿਆਂ ਨੂੰ ਐਸਪਰੀਨ ਦੀਆਂ ਗੋਲੀਆਂ ਬਿਲਕੁਲ ਨਾ ਦਿਓ। ਜੇਕਰ ਦਵਾਈ ਦੇਣ ਤੋਂ ਬਾਅਦ ਵੀ ਬੁਖਾਰ ਨਹੀਂ ਉਤਰਦਾ ਤਾਂ ਡਾਕਟਰ ਕੋਲ ਜਾਣਾ ਬਿਹਤਰ ਹੈ।

    -ਜੇਕਰ 2 ਤੋਂ 17 ਸਾਲ ਦੇ ਬੱਚਿਆਂ ਨੂੰ 102 ਡਿਗਰੀ ਤੋਂ ਘੱਟ ਬੁਖਾਰ ਹੋਵੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਇਸ ਨੂੰ ਆਮ ਬੁਖਾਰ ਦੀ ਦਵਾਈ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਸਥਿਤੀ ਵਿੱਚ, ਬੱਚੇ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਦਿਓ ਅਤੇ ਉਸ ਨੂੰ ਆਰਾਮ ਕਰਨ ਲਈ ਕਹੋ। ਹਾਲਾਂਕਿ, ਜੇਕਰ 102 ਡਿਗਰੀ ਦੇ ਬੁਖਾਰ ਦੇ ਨਾਲ ਹੋਰ ਪੇਚੀਦਗੀਆਂ ਹਨ ਜਾਂ ਜੇਕਰ ਦਵਾਈ ਕੰਮ ਨਹੀਂ ਕਰ ਰਹੀ ਹੈ, ਤਾਂ ਡਾਕਟਰ ਕੋਲ ਲੈ ਜਾਓ।

    ਤੁਸੀਂ ਆਮ ਬੁਖਾਰ ਨੂੰ ਘਰੇਲੂ ਤਰੀਕਿਆਂ ਨਾਲ ਵੀ ਠੀਕ ਕਰ ਸਕਦੇ ਹੋ। ਜੇਕਰ ਤੁਹਾਨੂੰ ਸਾਧਾਰਨ ਬੁਖਾਰ ਹੈ ਤਾਂ ਘਬਰਾਓ ਨਾ। ਜੇਕਰ ਬੁਖਾਰ 102 ਡਿਗਰੀ ਤੋਂ ਘੱਟ ਹੈ ਅਤੇ ਕੋਈ ਹੋਰ ਸਮੱਸਿਆ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਘਰ ਵਿਚ ਰਹਿ ਆਰਾਮ ਕਰੋ। ਬੁਖਾਰ ਕਾਰਨ ਸਰੀਰ ਗਰਮ ਹੋ ਜਾਂਦਾ ਹੈ, ਇਸ ਲਈ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਵੱਧ ਤੋਂ ਵੱਧ ਪਾਣੀ ਪੀਓ ਅਤੇ ਤਰਲ ਪਦਾਰਥ ਪੀਓ। ਜਿੰਨਾ ਹੋ ਸਕੇ ਜੂਸ, ਸੂਪ, ਸਪੋਰਟਸ ਡਰਿੰਕਸ, ਗਰੇਵੀ, ਚਾਹ ਆਦਿ ਦਾ ਸੇਵਨ ਕਰੋ। ਇਸ ਦੇ ਲਈ, ਤੁਸੀਂ ਕੈਮਿਸਟ ਦੀ ਦੁਕਾਨ ਤੋਂ ਓਟੀਸੀ (ਬੁਖਾਰ ਲਈ ਆਮ ਦਵਾਈਆਂ) ਲੈ ਸਕਦੇ ਹੋ। ਪਰ ਜੇ ਬੁਖਾਰ ਘੱਟ ਨਹੀਂ ਹੁੰਦਾ ਹੈ ਤਾਂ ਡਾਕਟਰ ਦੀ ਸਲਾਹ ਲੈਣਾ ਬਿਹਤਰ ਹੋਵੇਗਾ।

    Published by:Drishti Gupta
    First published:

    Tags: Children, Fever, Health care, Parenting, Parenting Tips