Home /News /lifestyle /

Janmashtami 2022: ਜਨਮ ਅਸ਼ਟਮੀ 'ਤੇ ਭਗਵਾਨ ਸ਼੍ਰੀ ਕ੍ਰਿਸ਼ਨ ਵਾਂਗ ਬੱਚੇ ਨੂੰ ਕਰਨਾ ਹੈ ਤਿਆਰ, ਤਾਂ ਅਪਣਾਓ ਇਹ ਤਰੀਕਾ

Janmashtami 2022:  ਜਨਮ ਅਸ਼ਟਮੀ(Janmashtami) ਦਾ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਮੌਕੇ ਮਾਪੇ ਆਪਣੇ ਬੱਚਿਆਂ ਨੂੰ ਰਾਧਾ-ਕ੍ਰਿਸ਼ਨ ਬਣਾਉਣਾ ਪਸੰਦ ਕਰਦੇ ਹਨ। ਖਾਸ ਤੌਰ ‘ਤੇ ਛੋਟੇ ਬੱਚਿਆ ਨੂੰ ਕ੍ਰਿਸ਼ਨ ਭਗਵਾਨ ਦੇ ਰੂਪ (Krishna Look) ਵਿੱਚ ਸਜਾਇਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਜਨਮ ਅਸ਼ਟਮੀ 'ਤੇ ਆਪਣੇ ਬੱਚੇ ਨੂੰ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਸਜਾਉਣਾ ਚਾਹੁੰਦੇ ਹੋ, ਤਾਂ ਕੁਝ ਤਰੀਕਿਆਂ ਦੀ ਮਦਦ ਨਾਲ ਤੁਸੀਂ ਬੱਚੇ ਨੂੰ ਆਸਾਨੀ ਨਾਲ ਤਿਆਰ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਬੱਚਿਆਂ ਦੀ ਮਾਸੂਮੀਅਤ ਕਿਸੇ ਦਾ ਵੀ ਦਿਲ ਜਿੱਤ ਲੈਂਦੀ ਹੈ। ਪਰ ਜਨਮ ਅਸ਼ਟਮੀ ਦੇ ਮੌਕੇ 'ਤੇ ਬੱਚਿਆਂ ਨੂੰ ਕ੍ਰਿਸ਼ਨ ਬਣਾਉਣਾ ਬਹੁਤ ਔਖਾ ਕੰਮ ਹੈ। ਅਜਿਹੇ 'ਚ ਬੱਚਿਆਂ ਨੂੰ ਤਿਆਰ ਕਰਦੇ ਸਮੇਂ ਮੇਕਅੱਪ 'ਚ ਥੋੜ੍ਹੀ ਜਿਹੀ ਗ਼ਲਤੀ ਵੀ ਬੱਚੇ ਦੀ ਦਿੱਖ ਨੂੰ ਫਿੱਕੀ ਬਣਾ ਸਕਦੀ ਹੈ। ਤਾਂ ਆਓ ਜਾਣਦੇ ਹਾਂ ਬੱਚਿਆਂ ਨੂੰ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਤਿਆਰ ਕਰਨ ਦੇ ਆਸਾਨ ਤਰੀਕੇ ਕੀ ਹਨ।

ਪਹਿਰਾਵੇ ਦੀ ਚੋਣ

ਬੱਚਿਆਂ ਨੂੰ ਕ੍ਰਿਸ਼ਨ ਭਗਵਾਨ ਦਾ ਰੂਪ ਦੇਣ ਲਈ ਪੀਤਾਂਬਰ ਯਾਨੀ ਪੀਲੇ ਕੱਪੜੇ ਦੀ ਚੋਣ ਸਭ ਤੋਂ ਵਧੀਆ ਹੈ। ਅਜਿਹੇ 'ਚ ਤੁਸੀਂ ਬੱਚਿਆਂ ਨੂੰ ਪੀਲੇ ਰੰਗ ਦੀ ਧੋਤੀ ਅਤੇ ਕੁੜਤਾ ਪਹਿਨ ਸਕਦੇ ਹੋ। ਇਸ ਦੇ ਨਾਲ ਹੀ, ਤੁਸੀਂ ਹਰੇ, ਨੀਲੇ ਅਤੇ ਲਾਲ ਵਰਗੇ ਚਮਕਦਾਰ ਰੰਗਾਂ ਦੀ ਚੋਣ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਬੱਚਿਆਂ ਲਈ ਸੂਤੀ ਜਾਂ ਨਰਮ ਫੈਬਰਿਕ ਦੇ ਕੱਪੜੇ ਦੀ ਹੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੇ ਬੱਚੇ ਇਸ ਦਿੱਖ ਵਿਚ ਆਰਾਮਦਾਇਕ ਮਹਿਸੂਸ ਕਰ ਸਕਣ।

ਮੈਚਿੰਗ ਐਕਸੈਸਰੀਜ਼ ਦੀ ਚੋਣ

ਬੱਚਿਆਂ ਨੂੰ ਕ੍ਰਿਸ਼ਨ ਭਗਵਾਨ ਦਾ ਰੂਪ ਦੇਣ ਲਈ ਡਰੈੱਸ ਦੇ ਨਾਲ ਮੈਚਿੰਗ ਐਕਸੈਸਰੀਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਡਰੈੱਸ ਦੇ ਨਾਲ ਬੱਚਿਆਂ ਦੇ ਸਾਈਜ਼ ਦਾ ਤਾਜ ਲੈਣਾ ਨਾ ਭੁੱਲੋ। ਨਾਲ ਹੀ ਤਾਜ ਵਿੱਚ ਮੋਰ ਦੇ ਖੰਭ ਦਾ ਖਾਸ ਧਿਆਨ ਰੱਖੋ। ਇਸ ਤੋਂ ਇਲਾਵਾ ਬੱਚਿਆਂ ਲਈ ਜ਼ਰੂਰੀ ਗਹਿਣੇ ਜਿਵੇਂ ਘੁੰਗਰੂ, ਕੁੰਡਲ ਅਤੇ ਮਾਲਾ ਖਰੀਦੋ। ਇਹ ਵੀ ਧਿਆਨ ਵਿੱਚ ਰੱਖੋ ਕਿ ਕੰਨ ਦੀ ਕੋਇਲ ਚਿਪਕਣੀ ਚਾਹੀਦੀ ਹੈ। ਬੱਚਿਆਂ ਲਈ ਸੁੰਦਰ ਬੰਸਰੀ ਜ਼ਰੂਰ ਲਓ, ਕਿਉਂਕਿ ਬੰਸਰੀ ਤੋਂ ਬਿਨਾਂ ਬੱਚਿਆਂ ਦਾ ਕ੍ਰਿਸ਼ਨ ਲੁੱਕ ਅਧੂਰਾ ਲੱਗੇਗਾ। ਇਸ ਦੇ ਨਾਲ ਹੀ ਤੁਸੀਂ ਬੱਚਿਆਂ ਨੂੰ ਕ੍ਰਿਸ਼ਨ ਭਗਵਾਨ ਦਾ ਲੁੱਕ ਦੇਣ ਲਈ ਕਾਟਨ ਜਿਊਲਰੀ ਵੀ ਟ੍ਰਾਈ ਕਰ ਸਕਦੇ ਹੋ।

ਮੇਕਅੱਪ ਸੰਬੰਧੀ ਅਹਿਮ ਸੁਝਾਅ

ਪਹਿਰਾਵੇ ਅਤੇ ਗਹਿਣਿਆਂ ਤੋਂ ਬਾਅਦ, ਕ੍ਰਿਸ਼ਨ ਦੀ ਸੰਪੂਰਨ ਦਿੱਖ ਲਈ ਮੇਕਅਪ ਨੂੰ ਫਿਨਿਸ਼ਿੰਗ ਦੇਣਾ ਜ਼ਰੂਰੀ ਹੈ। ਅਜਿਹੇ 'ਚ ਸਭ ਤੋਂ ਪਹਿਲਾਂ ਬੱਚਿਆਂ ਲਈ ਮੇਕਅੱਪ ਪ੍ਰੋਡਕਟਸ ਦੀ ਚੋਣ ਬਹੁਤ ਧਿਆਨ ਨਾਲ ਕਰੋ। ਬੱਚਿਆਂ ਦੇ ਮੇਕਅੱਪ ਲਗਾਉਣ ਤੋਂ ਪਹਿਲਾਂ ਚਿਹਰੇ 'ਤੇ ਬੇਬੀ ਮਾਇਸਚਰਾਈਜ਼ਰ ਜਾਂ ਲੋਸ਼ਨ ਲਗਾਉਣਾ ਨਾ ਭੁੱਲੋ।
Published by:rupinderkaursab
First published:

Tags: Hindu, Hinduism, Janmashtami, Janmashtami 2022, Sri Krishna Janmashtami

ਅਗਲੀ ਖਬਰ