Home /News /lifestyle /

Parenting Tips: ਕੀ ਤੁਹਾਡੇ ਬੱਚੇ ਦੇ ਮਨ 'ਚ ਆ ਰਹੇ ਖੁਦਕੁਸ਼ੀ ਦੇ ਖਿਆਲ? ਮਾਪੇ ਇੰਝ ਕਰਨ ਹੈਂਡਲ

Parenting Tips: ਕੀ ਤੁਹਾਡੇ ਬੱਚੇ ਦੇ ਮਨ 'ਚ ਆ ਰਹੇ ਖੁਦਕੁਸ਼ੀ ਦੇ ਖਿਆਲ? ਮਾਪੇ ਇੰਝ ਕਰਨ ਹੈਂਡਲ

Parenting Tips: ਕੀ ਤੁਹਾਡੇ ਬੱਚੇ ਦੇ ਮਨ 'ਚ ਆ ਰਹੇ ਖੁਦਕੁਸ਼ੀ ਦੇ ਖਿਆਲ? ਮਾਪੇ ਇੰਝ ਕਰਨ ਹੈਂਡਲ

Parenting Tips: ਕੀ ਤੁਹਾਡੇ ਬੱਚੇ ਦੇ ਮਨ 'ਚ ਆ ਰਹੇ ਖੁਦਕੁਸ਼ੀ ਦੇ ਖਿਆਲ? ਮਾਪੇ ਇੰਝ ਕਰਨ ਹੈਂਡਲ

ਅੱਜ ਦੇ ਸਮੇਂ ਵਿੱਚ ਲੋਕਾਂ ਦੇ ਜੀਵਨ ਵਿੱਚ ਬਹੁਤ ਇਕੱਲਾਪਣ ਹੈ। ਜੀਵਨ ਦੀ ਭੱਜ ਦੌੜ ਵਿੱਚ ਸਾਡੇ ਕੋਲ ਰਿਸ਼ਤਿਆਂ ਲਈ ਸਮਾਂ ਘਟਦਾ ਜਾ ਰਿਹਾ ਹੈ। ਇਸ ਤੇਜ਼ ਤਰਾਰ ਜੀਵਨ ਕਾਰਨ ਚਿੰਤਾਂ, ਡਿਪਰੈਸ਼ਨ ਆਦਿ ਦੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਆਤਮਹੱਤਿਆ (suicide) ਸੰਸਾਰ ਵਿੱਚ ਇੱਕ ਵੱਡੀ ਸਮੱਸਿਆ ਬਣ ਗਈ ਹੈ। ਅੱਜ ਦੇ ਨੌਜਵਾਨ ਵਰਗ ਵਿੱਚ ਆਤਮਹੱਤਿਆ ਦਾ ਖਤਰਾ ਵਧੇਰੇ ਬਣਿਆ ਹੋਇਆ ਹੈ।

ਹੋਰ ਪੜ੍ਹੋ ...
 • Share this:

ਅੱਜ ਦੇ ਸਮੇਂ ਵਿੱਚ ਲੋਕਾਂ ਦੇ ਜੀਵਨ ਵਿੱਚ ਬਹੁਤ ਇਕੱਲਾਪਣ ਹੈ। ਜੀਵਨ ਦੀ ਭੱਜ ਦੌੜ ਵਿੱਚ ਸਾਡੇ ਕੋਲ ਰਿਸ਼ਤਿਆਂ ਲਈ ਸਮਾਂ ਘਟਦਾ ਜਾ ਰਿਹਾ ਹੈ। ਇਸ ਤੇਜ਼ ਤਰਾਰ ਜੀਵਨ ਕਾਰਨ ਚਿੰਤਾਂ, ਡਿਪਰੈਸ਼ਨ ਆਦਿ ਦੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਆਤਮਹੱਤਿਆ (suicide) ਸੰਸਾਰ ਵਿੱਚ ਇੱਕ ਵੱਡੀ ਸਮੱਸਿਆ ਬਣ ਗਈ ਹੈ। ਅੱਜ ਦੇ ਨੌਜਵਾਨ ਵਰਗ ਵਿੱਚ ਆਤਮਹੱਤਿਆ ਦਾ ਖਤਰਾ ਵਧੇਰੇ ਬਣਿਆ ਹੋਇਆ ਹੈ।

ਹਾਲ ਹੀ ਵਿੱਚ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਨੇ ਸਾਲ 2020 ਵਿੱਚ ਭਾਰਤ ਵਿੱਚ ਹੋਈਆਂ ਖੁਦਕੁਸ਼ੀਆਂ (Statistics of suicides in India) ਦੇ ਅੰਕੜੇ ਜਾਰੀ ਕੀਤੇ ਹਨ। ਇਸ ਵਿੱਚ ਪਾਇਆ ਗਿਆ ਕਿ ਦੇਸ਼ ਵਿੱਚ 18 ਸਾਲ ਤੋਂ ਘੱਟ ਉਮਰ ਦੇ 11000 ਤੋਂ ਵੱਧ ਨੌਜਵਾਨ ਮੌਤ ਨੂੰ ਗਲੇ ਲਗਾ ਚੁੱਕੇ ਹਨ। ਇਨ੍ਹਾਂ ਵਿੱਚ 5392 ਲੜਕੇ ਅਤੇ 6004 ਲੜਕੀਆਂ ਸਨ। 'ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ' ਦੇ ਮੌਕੇ 'ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਨੌਜਵਾਨਾਂ ਨੂੰ ਇਹ ਗ਼ਲਤ ਕਦਮ ਚੁੱਕਣ ਤੋਂ ਬਚਾਉਣ ਲਈ ਮਾਂ-ਪਿਓ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

ਨੌਜਵਾਨਾਂ ਦੇ ਖੁਦਕੁਸ਼ੀ ਕਰਨ ਦੇ ਕਾਰਨ

ਜ਼ਿਆਦਾਤਰ ਨੌਜਵਾਨ ਮਾਨਸਿਕ ਸਿਹਤ ਸਥਿਤੀਆਂ ਕਾਰਨ ਖੁਦਕੁਸ਼ੀ ਵਰਗਾ ਖਤਰਨਾਕ ਕਦਮ ਚੁੱਕਦੇ ਹਨ। ਇਸ ਵਿੱਚ ਬਹੁਤ ਜ਼ਿਆਦਾ ਤਣਾਅ, ਅਸਵੀਕਾਰਤਾ, ਅਸਫਲਤਾ, ਬ੍ਰੇਕਅੱਪ, ਸਕੂਲ ਦੀਆਂ ਮੁਸ਼ਕਲਾਂ, ਪਰਿਵਾਰਕ ਸਮੱਸਿਆਵਾਂ, ਕਰੀਅਰ ਦੀਆਂ ਚਿੰਤਾਵਾਂ, ਮਾਨਸਿਕ ਵਿਗਾੜ ਵਰਗੇ ਬਹੁਤ ਸਾਰੇ ਕਾਰਨ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਕਈ ਕਾਰਨ ਵੀ ਨੌਜਵਾਨਾਂ ਨੂੰ ਖੁਦਕੁਸ਼ੀ ਵੱਲ ਧੱਕਦੇ ਹਨ।

ਨੌਜਵਾਨਾਂ ਨੂੰ ਖੁਦਕੁਸ਼ੀ ਤੋਂ ਬਚਾਉਣ ਦੇ ਤਰੀਕੇ

ਗਤੀਵਿਧੀਆਂ ‘ਤੇ ਰੱਖੋ ਖ਼ਾਸ ਧਿਆਨ

ਜੇਕਰ ਤੁਸੀਂ ਆਪਣੇ ਬੱਚਿਆਂ ਵਿੱਚ ਖੁਦਕੁਸ਼ੀ ਵਾਲਾ ਕੋਈ ਵੀ ਲੱਛਣ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਉਨ੍ਹਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਦੇ ਵੀ ਇਕੱਲੇ ਨਹੀਂ ਛੱਡਣਾ ਚਾਹੀਦਾ ਤੇ ਉਨ੍ਹਾਂ ਦੇ ਆਸ-ਪਾਸ ਪਈਆਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਬੱਚਿਆਂ ਨਾਲ ਕਰੋ ਗੱਲ-ਬਾਤ

ਮਾਪਿਆਂ ਨੂੰ ਨੌਜਵਾਨ ਬੱਚਿਆਂ ਨਾਲ ਗੱਲ-ਬਾਤ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਜਾਂ ਡਿਪਰੈਸ਼ਨ ਵਰਗੀ ਸਮੱਸਿਆ ਤੋਂ ਪੀੜਤ ਹਨ, ਤਾਂ ਇਸ ਸਥਿਤੀ ਵਿੱਚੋਂ ਬਾਹਰ ਨਿੱਕਲਣ ਲਈ ਮਾਪਿਆਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਮਾਨਸਿਕ ਸਮੱਸਿਆਵਾਂ ਨੂੰ ਸੁਧਾਰਨ ਲਈ ਸਮੇਂ ਸਿਰ ਡਾਕਟਰ ਦੀ ਰਾਇ ਦੀ ਲੈਣੀ ਵੀ ਜ਼ਰੂਰੀ ਹੈ।

ਦਵਾਈਆਂ 'ਤੇ ਨਜ਼ਰ ਰੱਖੋ

ਜੇਕਰ ਨੌਜਵਾਨ ਕੋਈ ਇਲਾਜ ਕਰਵਾ ਰਿਹਾ ਹੈ ਅਤੇ ਦਵਾਈ ਲੈ ਰਿਹਾ ਹੈ, ਤਾਂ ਮਾਪਿਆਂ ਨੂੰ ਦਵਾਈਆਂ ‘ਤੇ ਖ਼ਾਸ ਨਜ਼ਰ ਰੱਖਣੀ ਚਾਹੀਦੀ ਹੈ। ਕਈ ਵਾਰ ਤਣਾਅ ਵਿੱਚ, ਨੌਜਵਾਨ ਓਵਰਡੋਜ਼ ਲੈ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ 'ਚ ਚੌਕਸੀ ਇਸ ਖਤਰਨਾਕ ਕਦਮ ਤੋਂ ਬਚਾ ਸਕਦੀ ਹੈ। ਇਲਾਜ ਦੌਰਾਨ ਉਨ੍ਹਾਂ ਨਾਲ ਸਮਾਂ ਬਿਤਾਓ ਅਤੇ ਸਕਾਰਾਤਮਕ ਰੱਖਣ ਦੀ ਕੋਸ਼ਿਸ਼ ਕਰੋ।

ਅਪਣਾਓ ਚੰਗੀ ਜੀਵਨ ਸ਼ੈਲੀ

ਤੁਹਾਨੂੰ ਆਪਣੇ ਬੱਚਿਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਹੀ ਸਮੇਂ 'ਤੇ ਸੌਣਾ, ਉੱਠਣਾ, ਖਾਣਾ ਅਤੇ ਕਸਰਤ ਕਰਨਾ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਹ ਉਹਨਾਂ ਨੂੰ ਖੁਦਕੁਸ਼ੀ ਵਰਗੇ ਮਾੜੇ ਵਿਚਾਰਾਂ ਨੂੰ ਵੀ ਦੂਰ ਰੱਖਣ ਵਿੱਚ ਮਦਦ ਕਰਦੀਆਂ ਹਨ।

ਸੋਸ਼ਲ ਮੀਡੀਆ 'ਤੇ ਰੱਖੋ ਨਜ਼ਰ

ਸੋਸ਼ਲ ਮੀਡੀਆ ਨੌਜਵਾਨਾਂ ਲਈ ਤਣਾਅ ਦਾ ਵੱਡਾ ਕਾਰਨ ਬਣ ਰਿਹਾ ਹੈ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਆਪਣੀਆਂ ਅਣਗਿਣਤ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ, ਜਿਨ੍ਹਾਂ 'ਤੇ ਮਾਪਿਆਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ। ਸੋਸ਼ਲ ਮੀਡੀਆ 'ਤੇ ਤਿੱਖੀ ਨਜ਼ਰ ਰੱਖ ਕੇ ਬੱਚਿਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਸੋਸ਼ਲ ਮੀਡੀਆ ਦੀ ਸਮੱਸਿਆ ਨੂੰ ਸਮਝਣਾ ਚਾਹੀਦਾ ਹੈ ਅਤੇ ਹੱਲ ਲੱਭਣਾ ਚਾਹੀਦਾ ਹੈ।

ਖੁਦਕੁਸ਼ੀ ਕਰਨ ਤੋਂ ਪਹਿਲਾਂ ਮਿਲਣ ਵਾਲੇ ਸੰਕੇਤ


 • ਬਹੁਤ ਜ਼ਿਆਦਾ ਮੂਡ ਸਵਿੰਗ ਤੋਂ ਪਰੇਸ਼ਾਨ ਹੋਣਾ

 • ਬਹੁਤ ਜ਼ਿਆਦਾ ਤਣਾਅ, ਚਿੰਤਾ ਜਾਂ ਡਿਪਰੈਸ਼ਨ

 • ਨਿਰਾਸ਼ਾ ਅਤੇ ਬੇਵੱਸ ਮਹਿਸੂਸ ਕਰਨਾ

 • ਖੁਦਕੁਸ਼ੀ ਬਾਰੇ ਲਿਖਣਾ ਜਾਂ ਗੱਲ ਕਰਨਾ

 • ਸਮਾਜਿਕ ਜੀਵਨ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖਣਾ

 • ਅਚਾਨਕ ਫ੍ਰੈਂਡ ਸਰਕਲ ਨੂੰ ਪੂਰੀ ਤਰ੍ਹਾਂ ਬਦਲਣਾ

 • ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ

 • ਖਾਣ-ਪੀਣ ਅਤੇ ਸੌਣ ਦੇ ਢੰਗਾਂ ਵਿੱਚ ਬਦਲਾਅ

 • ਆਪਣੇ ਆਪ ਨੂੰ ਸੱਟ ਦੇਣਾ

 • ਸ਼ਖਸੀਅਤ ਵਿੱਚ ਬਹੁਤ ਜ਼ਿਆਦਾ ਬਦਲਾਅ

Published by:Drishti Gupta
First published:

Tags: Children, Parenting, Parenting Tips