Home /News /lifestyle /

ਬੱਚਿਆ ਨੂੰ ਵੀ ਹੈ ਪਿੱਠ ਦਰਦ ਦੀ ਸਮੱਸਿਆ, ਤਾਂ ਅਪਣਾਓ ਇਹ ਟਿਪਸ, ਮਿਲੇਗਾ ਆਰਾਮ

ਬੱਚਿਆ ਨੂੰ ਵੀ ਹੈ ਪਿੱਠ ਦਰਦ ਦੀ ਸਮੱਸਿਆ, ਤਾਂ ਅਪਣਾਓ ਇਹ ਟਿਪਸ, ਮਿਲੇਗਾ ਆਰਾਮ

ਬੱਚਿਆ ਨੂੰ ਵੀ ਹੈ ਪਿੱਠ ਦਰਦ ਦੀ ਸਮੱਸਿਆ, ਤਾਂ ਅਪਣਾਓ ਇਹ ਟਿਪਸ, ਮਿਲੇਗਾ ਆਰਾਮ

ਬੱਚਿਆ ਨੂੰ ਵੀ ਹੈ ਪਿੱਠ ਦਰਦ ਦੀ ਸਮੱਸਿਆ, ਤਾਂ ਅਪਣਾਓ ਇਹ ਟਿਪਸ, ਮਿਲੇਗਾ ਆਰਾਮ

Parenting Tips: ਆਧੁਨਿਕ ਜੀਵਨ ਸ਼ੈਲੀ ਦਾ ਅਸਰ ਹਰ ਉਮਰ ਦੇ ਵਿਅਕਤੀ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਬਾਹਰੀ ਦੁਨੀਆਂ ਤੋਂ ਲਾਂਭੇ ਹੋ ਕੇ ਅਸੀਂ ਫ਼ੋਨ ਵਿੱਚ ਸਿਮਟਦੇ ਜਾ ਰਹੇ ਹਾਂ। ਇਸ ਦੇ ਨਾਲ ਹੀ ਕੋਰੋਨਾ ਦੌਰ ਨੇ ਬੱਚਿਆਂ ਦੀਆਂ ਸਰੀਰਕ ਗਤੀਵਿਧੀਆਂ ਨੂੰ ਹੋਰ ਵੀ ਘਟਾ ਦਿੱਤਾ ਹੈ। ਜਿਸ ਕਾਰਨ ਜ਼ਿਆਦਾਤਰ ਬੱਚਿਆਂ ਵਿੱਚ ਪਿੱਠ ਦਰਦ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜੇਕਰ ਤੁਹਾਡੇ ਬੱਚੇ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਪਿੱਠ ਦਰਦ ਦੇ ਕਾਰਨਾਂ ਅਤੇ ਲੱਛਣਾਂ ਨੂੰ ਸਮਝ ਕੇ ਬੱਚਿਆਂ ਨੂੰ ਇਸ ਦਰਦ ਤੋਂ ਛੁਟਕਾਰਾ ਦਵਾ ਸਕਦੇ ਹੋ।

ਹੋਰ ਪੜ੍ਹੋ ...
 • Share this:

  ਤੁਹਾਨੂੰ ਦੱਸ ਦੇਈਏ ਕਿ ਅੱਜ-ਕੱਲ੍ਹ ਬਹੁਤ ਸਾਰੇ ਬੱਚੇ ਬਾਹਰ ਖੇਡਣ ਦੀ ਬਜਾਏ ਘਰ ਵਿੱਚ ਟੀਵੀ, ਇੰਟਰਨੈਟ ਅਤੇ ਵੀਡੀਓ ਗੇਮਾਂ ਖੇਡਣ ਨੂੰ ਤਰਜੀਹ ਦੇਣ ਲੱਗ ਪਏ ਹਨ। ਜਿਸ ਕਾਰਨ ਘੱਟ ਸਰੀਰਕ ਗਤੀਵਿਧੀਆਂ ਅਤੇ ਘੰਟਿਆਂ ਬੱਧੀ ਗ਼ਲਤ ਸਥਿਤੀ (Wrong Posture) 'ਚ ਬੈਠਣ ਕਾਰਨ ਕਮਰ ਦਰਦ ਦੀ ਸਮੱਸਿਆ ਸ਼ੁਰੂ ਹੋ ਗਈ ਹੈ।

  ਪਿੱਠ ਦਰਦ ਦੇ ਕਾਰਨ
  ਤੁਹਾਨੂੰ ਦੱਸ ਦੇਈਏ ਕਿ ਬੱਚਿਆਂ ਦੀ ਰੀੜ ਦੀ ਹੱਡੀ ਬਹੁਤ ਨਾਜ਼ੁਕ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਪਿੱਠ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਕਈ ਘੰਟੇ ਫੋਨ, ਲੈਪਟਾਪ ਜਾਂ ਟੀਵੀ ਦੇ ਸਾਹਮਣੇ ਗ਼ਲਤ ਆਸਣ ਵਿੱਚ ਬੈਠਣ ਨਾਲ ਨਾ ਸਿਰਫ ਪਿੱਠ ਵਿੱਚ, ਬਲਕਿ ਗਰਦਨ, ਮੋਢਿਆਂ ਅਤੇ ਲੱਤਾਂ ਵਿੱਚ ਵੀ ਦਰਦ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਸਕੂਲ ਬੈਗ ਚੁੱਕਣ ਕਾਰਨ ਕਈ ਵਾਰ ਪਿੱਠ ਅਤੇ ਮੋਢੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ।

  ਪਿੱਠ ਦਰਦ ਦੇ ਲੱਛਣ
  ਕਈ ਵਾਰ ਮਾਪੇ ਬੱਚਿਆ ਦੇ ਪਿੱਛ ਦਰਦ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲਾਂਕਿ ਇਹ ਸਮੱਸਿਆ ਕਈ ਹੋਰ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀ ਹੈ। ਕੁਝ ਲੱਛਣਾਂ ਦੀ ਮਦਦ ਨਾਲ, ਤੁਸੀਂ ਬੱਚਿਆਂ ਵਿੱਚ ਪਿੱਠ ਦੇ ਦਰਦ ਦਾ ਆਸਾਨੀ ਨਾਲ ਪਤਾ ਲਗਾ ਸਕਦੇ ਹੋ।

  ਅਕਸਰ ਪਿੱਠ ਦਰਦ ਦੇ ਕਾਰਨ, ਸੋਜ, ਝਰਨਾਹਟ, ਟਾਇਲਟ ਕੰਟਰੋਲ ਦੀ ਕਮੀਂ, ਗਰਦਨ ਅਤੇ ਲੱਤਾਂ ਵਿੱਚ ਦਰਦ ਦੇ ਨਾਲ-ਨਾਲ ਬੁਖਾਰ ਅਤੇ ਇਨਫੈਕਸ਼ਨ ਵੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਕਈ ਵਾਰ ਗ਼ਲਤ ਪੋਜੀਸ਼ਨ 'ਚ ਸੌਣ ਕਾਰਨ ਵੀ ਪਿੱਠ ਦਰਦ ਸ਼ੁਰੂ ਹੋ ਜਾਂਦਾ ਹੈ।

  ਕਿਵੇਂ ਪਾਈਏ ਪਿੱਠ ਦਰਦ ਤੋਂ ਛੁਟਕਾਰਾ
  ਬੱਚਿਆਂ ਵਿੱਚ ਪਿੱਠ ਦਰਦ ਦੀ ਸਮੱਸਿਆ ਤੋਂ ਬਚਾਅ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਦੋ ਜ਼ਰੂਰੀ ਚੀਜ਼ਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ। ਪਹਿਲਾ ਕਸਰਤ ਜਾਂ ਯੋਗਾ ਅਤੇ ਦੂਜਾ ਸਿਹਤਮੰਦ ਖੁਰਾਕ। ਜਿੱਥੇ ਕਸਰਤ ਬੱਚਿਆਂ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਦੀ ਹੈ। ਇਸਦੇ ਨਾਲ ਹੀ ਦੁੱਧ, ਸੋਇਆਬੀਨ, ਪਨੀਰ, ਹਰੀਆਂ ਪੱਤੇਦਾਰ ਸਬਜ਼ੀਆਂ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਆਹਾਰ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀਂ ਨੂੰ ਪੂਰਾ ਕਰਕੇ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਰੱਖਣ ਵਿੱਚ ਸਹਾਈ ਹੁੰਦਾ ਹੈ।

  ਇਸ ਤੋਂ ਇਲਾਵਾ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਫ਼ਤੇ ਵਿੱਚ ਇੱਕ ਵਾਰ ਬੱਚਿਆਂ ਦੇ ਸਰੀਰ ਦੀ ਮਾਲਿਸ਼ ਜ਼ਰੂਰ ਕਰੋ। ਤੇਲਯੁਕਤ ਅਤੇ ਜੰਕ ਫੂਡ ਦੀ ਖਪਤ ਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ।
  Published by:rupinderkaursab
  First published:

  Tags: Child, Children, Health care tips, Lifestyle, Parenting, Parents

  ਅਗਲੀ ਖਬਰ