Home /News /lifestyle /

ਸਾਵਧਾਨ! ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਇਹ ਡ੍ਰਿੰਕਸ, ਅੱਜ ਤੋਂ ਹੀ ਬਣਾਓ ਦੂਰੀ 

ਸਾਵਧਾਨ! ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਇਹ ਡ੍ਰਿੰਕਸ, ਅੱਜ ਤੋਂ ਹੀ ਬਣਾਓ ਦੂਰੀ 

ਸਾਵਧਾਨ! ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਇਹ ਡ੍ਰਿੰਕਸ, ਅੱਜ ਤੋਂ ਹੀ ਬਣਾਓ ਦੂਰੀ 

ਸਾਵਧਾਨ! ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਇਹ ਡ੍ਰਿੰਕਸ, ਅੱਜ ਤੋਂ ਹੀ ਬਣਾਓ ਦੂਰੀ 

Harmful Drinks for Kids: ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਕੁਝ ਅਜਿਹੇ ਡਰਿੰਕਸ ਪੀਣ ਲਈ ਦਿੰਦੇ ਹਾਂ, ਜੋ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਆਓ ਜਾਣਦੇ ਹਾਂ ਕੁਝ ਅਜਿਹੇ ਡਰਿੰਕਸ ਬਾਰੇ, ਜੋ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

  • Share this:

ਬੱਚਿਆਂ ਲਈ ਹਾਨੀਕਾਰਕ ਡ੍ਰਿੰਕਸ: ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਮਾਪੇ ਉਨ੍ਹਾਂ ਪੌਸ਼ਟਿਕ ਭੋਜਨ ਖੁਆਉਣ ਨੂੰ ਤਰਜੀਹ ਦਿੰਦੇ ਹਨ। ਹਾਲਾਂਕਿ ਜ਼ਿਆਦਾਤਰ ਮਾਪੇ ਬਣਿਆ ਬਣਾਇਆ ਪੌਸ਼ਟਿਕ ਭੋਜਨ ਜਾਂ ਰੇਡੀਮੇਡ ਡ੍ਰਿੰਕਸ ਜਿਵੇਂ ਕਿ ਜੂਸ ਵੀ ਬੱਚਿਆਂ ਨੂੰ ਦਿੰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪੈਕਡ ਜੂਸ ਵੀ ਬੱਚਿਆਂ ਲਈ ਪੌਸ਼ਟਿਕ ਹੁੰਦੇ ਹਨ। ਪਰ ਦੱਸ ਦਈਏ ਕਿ ਇੰਨੇ ਵੀ ਪੌਸ਼ਟਿਕ ਨਹੀਂ ਹੁੰਦੇ ਕਿ ਤੁਸੀਂ ਰੋਜ਼ਾਨਾ ਬੱਚਿਆਂ ਨੂੰ ਦੇ ਸਕੋ। ਦਰਅਸਲ, ਜੂਸ ਕੱਢਣ ਸਮੇਂ ਫਲਾਂ ਵਿਚੋਂ ਸਾਰਾ ਪੋਸ਼ਣ ਖਤਮ ਹੋ ਜਾਂਦਾ ਹੈ।

ਜੇਕਰ ਤੁਸੀਂ ਚੀਨੀ ਨੂੰ ਮਿਲਾ ਲੈਂਦੇ ਹੋ, ਤਾਂ ਇਹ ਬੱਚਿਆਂ ਵਿੱਚ ਸ਼ੂਗਰ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵੀ ਵਧਾਉਂਦਾ ਹੈ। ਇਸ ਲਈ ਹਮੇਸ਼ਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਬੱਚੇ ਨੂੰ ਜੋ ਵੀ ਡ੍ਰਿੰਕ ਦੇ ਰਹੇ ਹੋ, ਉਹ ਸਿਹਤਮੰਦ ਹੈ ਜਾਂ ਨਹੀਂ, ਇਹ ਜ਼ਰੂਰ ਪਤਾ ਲਗਾਓ। ਇਸ ਤਰ੍ਹਾਂ ਦੇ ਹੋਰ ਵੀ ਕਈ ਡ੍ਰਿੰਕਸ ਹਨ, ਜੋ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ-

ਨੁਕਸਾਨਦਾਇਕ ਡ੍ਰਿੰਕਸ

ਬੱਚਿਆਂ ਨੂੰ ਸਿਰਫ ਸੁਆਦ ਨਾਲ ਮਤਲਬ ਹੁੰਦਾ ਹੈ ਪਰ ਸਾਨੂੰ ਉਨ੍ਹਾਂ ਦੇ ਪੌਸ਼ਟਿਕ ਆਹਾਰ ਬਾਰੇ ਸੋਚਣਾ ਚਾਹੀਦਾ ਹੈ। AsianParents.com ਦੇ ਅਨੁਸਾਰ, ਤੁਹਾਨੂੰ ਆਪਣੇ ਬੱਚੇ ਨੂੰ ਕੈਫੀਨ ਨਾਲ ਭਰਪੂਰ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ। ਜੇਕਰ ਤੁਹਾਡੇ ਬੱਚੇ ਕੌਫੀ, ਐਨਰਜੀ ਡ੍ਰਿੰਕਸ ਦੇ ਜ਼ਿਆਦਾ ਸ਼ੌਕੀਨ ਹਨ, ਤਾਂ ਤੁਹਾਨੂੰ ਉਨ੍ਹਾਂ ਦੀ ਇਸ ਮਾਤਰਾ ਨੂੰ ਸੀਮਤ ਕਰਨਾ ਚਾਹੀਦਾ ਹੈ। ਇਸ ਕਾਰਨ ਬੱਚੇ ਨੂੰ ਸਟਰੈੱਸ, ਇਨਸੌਮਨੀਆ ਆਦਿ ਕਈ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਘੱਟ ਤੋਂ ਘੱਟ ਮਾਤਰਾ ਵਿੱਚ ਏਰੀਟਿਡ ਡ੍ਰਿੰਕਸ ਦਾ ਸੇਵਨ ਕਰੇ। ਇਨ੍ਹਾਂ ਵਿੱਚ ਕਾਰਬਨ ਡਾਈਆਕਸਾਈਡ ਦੇ ਨਾਲ-ਨਾਲ ਬਹੁਤ ਜ਼ਿਆਦਾ ਚੀਨੀ ਹੁੰਦੀ ਹੈ ਜੋ ਬੱਚੇ ਦੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਸਵੀਟ ਡ੍ਰਿੰਕਸ ਜਿਵੇਂ ਕਿ ਪੈਕ ਕੀਤੇ ਜੂਸ, ਹੈਲਦੀ ਡ੍ਰਿੰਕਸ ਜਾਂ ਆਈਸ ਟੀ ਆਦਿ, ਜਿਨ੍ਹਾਂ ਵਿੱਚ ਚੀਨੀ ਮਿਲਾਈ ਗਈ ਹੈ, ਬੱਚੇ ਲਈ ਕਿਸੇ ਵੀ ਤਰ੍ਹਾਂ ਸਿਹਤਮੰਦ ਨਹੀਂ ਹਨ, ਇਸ ਲਈ ਇਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰੋ।

ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ

ਬੱਚਿਆਂ ਦੀਆਂ ਐਕਟੀਵਿਟੀਸ ਵੱਧ ਗਈਆਂ ਹਨ ਜਿਸ ਕਾਰਨ ਅੱਜ-ਕੱਲ੍ਹ ਬਹੁਤ ਸਾਰੇ ਬੱਚੇ ਐਨਰਜੀ ਪ੍ਰਾਪਤ ਕਰਨ ਲਈ ਜਾਂ ਖੇਡਾਂ ਦੌਰਾਨ ਸਪੋਰਟਸ ਡ੍ਰਿੰਕਸ ਦਾ ਸੇਵਨ ਵੀ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਇਸ ਰਾਹੀਂ ਉਨ੍ਹਾਂ ਨੂੰ ਐਨਰਜੀ ਵੀ ਮਿਲੇਗੀ ਪਰ ਅਜਿਹਾ ਕੁਝ ਨਹੀਂ ਹੁੰਦਾ। ਅਜਿਹੇ ਡ੍ਰਿੰਕਸ ਤੋਂ ਬੱਚਿਆਂ ਨੂੰ ਕੋਈ ਖਾਸ ਫਾਇਦਾ ਨਹੀਂ ਹੁੰਦਾ। TOI ਦੇ ਅਨੁਸਾਰ, ਜੇਕਰ ਤੁਸੀਂ ਬੱਚਿਆਂ ਨੂੰ ਕੁਝ ਸਿਹਤਮੰਦ ਦੇਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਖਣਿਜਾਂ ਨਾਲ ਭਰਪੂਰ ਇੱਕ ਗਲਾਸ ਦੁੱਧ ਦਿਓ।

ਦੁੱਧ ਲਈ, ਤੁਸੀਂ ਸੋਇਆ ਦੁੱਧ, ਬਦਾਮ ਦੁੱਧ ਵਰਗੇ ਵਿਕਲਪ ਚੁਣ ਸਕਦੇ ਹੋ। ਜੇਕਰ ਬੱਚਾ ਦੁੱਧ ਨਹੀਂ ਪੀਣਾ ਚਾਹੁੰਦਾ ਤਾਂ ਉਸ ਨੂੰ ਫਰੂਟ ਸਮੂਦੀ ਜਾਂ ਸ਼ੇਕ ਦਿਓ। ਬੱਚੇ ਨੂੰ ਇਹ ਜ਼ਰੂਰ ਪਸੰਦ ਆਵੇਗਾ। ਤੁਸੀਂ ਫਲਾਂ ਦੀ ਸਮੂਦੀ ਵਿੱਚ ਸੁਆਦ ਲਈ ਡ੍ਰਾਈ ਫਰੂਟਸ ਅਤੇ ਸ਼ਹਿਦ ਸ਼ਾਮਲ ਕਰ ਸਕਦੇ ਹੋ। ਜੇਕਰ ਤੁਸੀਂ ਕੁਦਰਤੀ ਵਿਕਲਪ ਦੀ ਤਲਾਸ਼ ਕਰ ਰਹੇ ਹੋ, ਤਾਂ ਬੱਚਿਆਂ ਲਈ ਨਾਰੀਅਲ ਪਾਣੀ ਇੱਕ ਵਧੀਆ ਵਿਕਲਪ ਹੈ। ਇਹ ਇਲੈਕਟ੍ਰੋਲਾਈਟ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।

Published by:Tanya Chaudhary
First published:

Tags: Child care, Health tips, Kids, Parenting Tips