Home /News /lifestyle /

Parenting Tips: ਬੱਚਿਆਂ ਦੀ ਨੱਕ 'ਚ ਉਂਗਲ ਪਾਉਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਸੁਝਾਅ

Parenting Tips: ਬੱਚਿਆਂ ਦੀ ਨੱਕ 'ਚ ਉਂਗਲ ਪਾਉਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਸੁਝਾਅ

Parenting Tips: ਬੱਚੇ (Kids) ਅਕਸਰ ਹੀ ਸਭ ਨੂੰ ਬਹੁਤ ਪਿਆਰੇ ਲੱਗਦੇ ਹਨ ਅਤੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਸਾਰੇ ਪਸੰਦ ਕਰਨ। ਪਰ ਕਈ ਵਾਰ ਬੱਚਿਆਂ ਦੀਆਂ ਕੁਝ ਅਜਿਹੀਆਂ ਹਰਕਤਾਂ ਜਾਂ ਆਦਤਾਂ ਦੇਖੀਆਂ ਜਾਂਦੀਆਂ ਹਨ, ਜੋ ਬੱਚਿਆਂ ਦੀ ਸਿਹਤ ਲਈ ਵੀ ਨੁਕਸਾਨਦਾਇਕ ਹਨ ਤੇ ਕਿਸੇ ਸਾਹਮਣੇ ਮਾਪਿਆਂ (Parents) ਨੂੰ ਵੀ ਸ਼ਰਮਿੰਦਾ ਕਰ ਦਿੰਦੀਆਂ ਹਨ।

ਹੋਰ ਪੜ੍ਹੋ ...
  • Share this:
Parenting Tips: ਬੱਚੇ (Kids) ਅਕਸਰ ਹੀ ਸਭ ਨੂੰ ਬਹੁਤ ਪਿਆਰੇ ਲੱਗਦੇ ਹਨ ਅਤੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਸਾਰੇ ਪਸੰਦ ਕਰਨ। ਪਰ ਕਈ ਵਾਰ ਬੱਚਿਆਂ ਦੀਆਂ ਕੁਝ ਅਜਿਹੀਆਂ ਹਰਕਤਾਂ ਜਾਂ ਆਦਤਾਂ ਦੇਖੀਆਂ ਜਾਂਦੀਆਂ ਹਨ, ਜੋ ਬੱਚਿਆਂ ਦੀ ਸਿਹਤ ਲਈ ਵੀ ਨੁਕਸਾਨਦਾਇਕ ਹਨ ਤੇ ਕਿਸੇ ਸਾਹਮਣੇ ਮਾਪਿਆਂ (Parents) ਨੂੰ ਵੀ ਸ਼ਰਮਿੰਦਾ ਕਰ ਦਿੰਦੀਆਂ ਹਨ। ਕਈ ਬੱਚਿਆਂ ਨੂੰ ਨੱਕ (Nose) ਵਿੱਚ ਉਂਗਲ ਕਰਨ ਦੀ ਆਦਤ ਹੁੰਦੀ ਹੈ ਤੇ ਬੱਚੇ ਕਿਸੇ ਵੀ ਥਾਂ 'ਤੇ ਕਿਸੇ ਦੇ ਵੀ ਸਾਹਮਣੇ ਅਜਿਹਾ ਕਰਨ ਤੋਂ ਝਕਦੇ ਨਹੀਂ। ਬੱਚਿਆਂ ਦੀ ਆਦਤ ਨੂੰ ਹਟਾਉਣਾ ਮੁਸ਼ਕਿਲ ਹੋ ਜਾਂਦਾ ਹੈ ਜੇਕਰ ਸਮੇਂ ਸਿਰ ਨਾ ਰੋਕਿਆ ਜਾਵੇ ਤਾਂ। ਅੱਜ ਕੁਝ ਅਜਿਹੇ ਟਿਪਸ ਸਾਂਝੇ ਕਰਨ ਜਾ ਰਹੇ ਹਾਂ ਜਿਸ ਨਾਲ ਬੱਚਿਆਂ ਦੀ ਆਦਤ ਨੂੰ ਛੁਡਾਇਆ ਜਾ ਸਕਦਾ ਹੈ।

ਇਹ ਸੁਝਾਅ ਕਰਨਗੇ ਮਦਦ

ਆਦਤ ਦਾ ਕਾਰਨ
ਬੱਚਿਆਂ ਦੀ ਕਿਸੇ ਵੀ ਆਦਤ ਬਾਰੇ ਮਾਪਿਆਂ ਨੂੰ ਪਤਾ ਹੋਣਾ ਜ਼ਰੂਰੀ ਹੈ ਤੇ ਨਾਲ ਹੀ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਬੱਚੇ ਅਜਿਹਾ ਕਿਉਂ ਕਰ ਰਹੇ ਹਨ। ਕਿਉਂਕਿ ਹੋ ਸਕਦਾ ਹੈ ਕਿ ਉਹ ਕਿਸੇ ਮੁਸੀਬਤ ਵਿੱਚੋਂ ਗੁਜ਼ਰ ਰਿਹਾ ਹੋਵੇ।ਇਸ ਲਈ ਸਭ ਤੋਂ ਪਹਿਲਾਂ ਸਮੱਸਿਆ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੋ। ਬੱਚਿਆਂ ਨੂੰ ਲਗਾਤਾਰ ਅਜਿਹਾ ਕਰਨ ਨਾਲ ਨੱਕ ਵਿੱਚ ਇਨਫੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ। ਇਸ ਲਈ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।

ਬੱਚਿਆਂ ਨੂੰ ਰੁਝਾਓ
ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਨੱਕ ਵਿੱਚ ਉਂਗਲੀ ਪਾਉਣਾ ਕੋਈ ਬਿਮਾਰੀ ਨਹੀਂ ਹੈ। ਇਹ ਇੱਕ ਅਜਿਹੀ ਆਦਤ ਹੈ ਜੋ ਆਸਾਨੀ ਨਾਲ ਛੁਡਵਾਈ ਜਾ ਸਕਦੀ ਹੈ। ਇਸ ਲਈ ਬੱਚਿਆਂ ਨੂੰ ਹੋਰ ਵੱਖ-ਵੱਖ ਗਤੀਵਿਧੀਆਂ ਵਿੱਚ ਵਿਅਸਤ ਰੱਖ ਸਕਦੇ ਹੋ। ਅਜਿਹਾ ਕਰਨ ਨਾਲ ਉਨ੍ਹਾਂ ਦਾ ਧਿਆਨ ਨੱਕ 'ਚ ਉਂਗਲੀ ਪਾਉਣ 'ਤੇ ਨਹੀਂ ਜਾਵੇਗਾ। ਉਨ੍ਹਾਂ ਨੂੰ ਬਹੁਤ ਸਾਰੇ ਕੰਮ ਦਿਓ, ਜਿਸ ਵਿਚ ਉਨ੍ਹਾਂ ਦਾ ਦਿਮਾਗ ਅਤੇ ਹੱਥ ਦੋਵੇਂ ਵਰਤੇ ਜਾਂਦੇ ਹੋਣ, ਅਜਿਹੇ ਵਿਚ ਬੱਚੇ ਜਦੋਂ ਕਿਸੇ ਹੋਰ ਕੰਮ ਵਿੱਚ ਰੁੱਝੇ ਹੋਣਗੇ ਤਾਂ ਉਹ ਨੱਕ ਵਿਚ ਉਂਗਲਾਂ ਨਹੀਂ ਪਾਉਂਣਗੇ।

ਉਂਗਲਾਂ ਨੂੰ ਬੰਨੋ
ਜੇਕਰ ਤੁਹਾਡੀ ਕੋਸ਼ਿਸ਼ ਤੋਂ ਬਾਅਦ ਵੀ ਬੱਚੇ ਦੀ ਆਦਤ ਵਿੱਚ ਸੁਧਾਰ ਨਹੀਂ ਹੋ ਰਿਹਾ ਤਾਂ ਤੁਸੀਂ ਉਨ੍ਹਾਂ ਦੀਆਂ ਉਂਗਲਾਂ ਨੂੰ ਕੰਟਰੋਲ ਵਿੱਚ ਕਰੋ। ਇਸ ਲਈ ਬੱਚੇ ਦੀਆਂ ਦੋ ਜਾਂ ਤਿੰਨ ਉਂਗਲਾਂ ਨੂੰ ਇੱਕਠੇ ਟੇਪ ਕਰ ਸਕਦੇ ਹੋ। ਅਜਿਹੇ 'ਚ ਹੌਲੀ-ਹੌਲੀ ਉਨ੍ਹਾਂ ਦੀ ਆਦਤ ਖਤਮ ਹੋ ਜਾਵੇਗੀ। ਧਿਆਨ ਰੱਖੋ ਕਿ ਇਹ ਤਰੀਕਾ ਸਿਰਫ ਘਰ ਵਿੱਚ ਹੀ ਵਰਤਿਆ ਜਾਵੇ ਬਾਹਰ ਨਹੀਂ ਅਜਿਹੇ ਵਿੱਚ ਬੱਚਾ ਸ਼ਰਮ ਮਹਿਸੂਸ ਕਰ ਸਕਦਾ ਹੈ।

ਨੱਕ ਨੂੰ ਡੀਹਾਈਡ੍ਰੇਟ ਨਾ ਹੋਣ ਦਿਓ
ਧਿਆਨ ਰੱਖੋ ਕਿ ਬੱਚਿਆਂ ਦੇ ਨੱਕ ਵਿੱਚ ਪਾਣੀ ਦੀ ਕਮੀ ਨਾ ਹੋਵੇ। ਕਿਉਂਕਿ ਬੱਚੇ ਉਦੋਂ ਹੀ ਨੱਕ ਵਿੱਚ ਉਂਗਲੀ ਪਾਉਂਦੇ ਹਨ ਜਦੋਂ ਉਨ੍ਹਾਂ ਨੂੰ ਨੱਕ ਵਿੱਚ ਖੁਸ਼ਕੀ ਮਹਿਸੂਸ ਹੁੰਦੀ ਹੈ। ਬੱਚਿਆਂ ਨੂੰ ਸਮੇਂ-ਸਮੇਂ 'ਤੇ ਭਰਪੂਰ ਪਾਣੀ ਪੀਣ ਦੀ ਆਦਤ ਬਣਾਓ। ਇਸ ਨਾਲ ਨੱਕ ਦੀ ਕਮੀ ਨਹੀਂ ਹੋਵੇਗੀ।

ਰੁਮਾਲ ਵਰਤਣ ਦੀ ਆਦਤ
ਬੱਚਿਆਂ ਦੀ ਆਦਤ ਨੂੰ ਛੁਡਵਾਉਣ ਲਈ ਆਦਤ ਨੂੰ ਬਦਲਿਆ ਵੀ ਜਾ ਸਕਦਾ ਹੈ। ਨੱਕ ਵਿੱਚ ਉਂਗਲ ਪਾਉਣ ਦੀ ਬਜਾਏ ਬੱਚਿਆਂ ਨੂੰ ਰੁਮਾਲ ਰੱਖਣਾ ਸਿਖਾਓ ਅਤੇ ਇਹ ਵੀ ਸਿਖਾਓ ਕਿ ਉਹ ਨੱਕ ਵਿੱਚੋਂ ਨਿਕਲਣ ਵਾਲੀ ਬਲਗਮ ਨੂੰ ਹੱਥ ਨਾਲ ਨਹੀਂ ਬਲਕਿ ਰੁਮਾਲ ਨਾਲ ਸਾਫ਼ ਕਰੋ ਅਤੇ ਉਸ ਤੋਂ ਬਾਅਦ ਹੱਥ ਵੀ ਧੋਵੋ।
Published by:Krishan Sharma
First published:

Tags: Kids, Lifestyle, Parents

ਅਗਲੀ ਖਬਰ