Home /News /lifestyle /

ਪਿਤਾ ਬਣਨ ਲਈ ਮਾਨਸਿਕ ਰੂਪ `ਚ ਇਹ ਟਿਪਸ ਅਪਣਾ ਕੇ ਖ਼ੁਦ ਨੂੰ ਕਰੋ ਤਿਆਰ

ਪਿਤਾ ਬਣਨ ਲਈ ਮਾਨਸਿਕ ਰੂਪ `ਚ ਇਹ ਟਿਪਸ ਅਪਣਾ ਕੇ ਖ਼ੁਦ ਨੂੰ ਕਰੋ ਤਿਆਰ

ਪੇਰੈਂਟ ਬਣਨ ਤੋਂ ਪਹਿਲਾਂ, ਆਪਣੇ ਸਾਥੀ ਨਾਲ ਪੇਰੈਂਟਹੁੱਡ ਬਾਰੇ ਜ਼ਰੂਰ ਚਰਚਾ ਕਰੋ। ਇਸ ਨਾਲ ਤੁਹਾਡੇ ਵਿਚਾਰ ਸਾਂਝੇ ਹੋਣਗੇ ਤੇ ਤੁਸੀਂ ਆਉਣ ਵਾਲੀ ਕਿਸੇ ਵੀ ਸਥਿਤੀ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੋਵੋਗੇ। ਬੱਚੇ ਦੇ ਜਨਮ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਯੋਜਨਾ ਬਣਾਓ।

ਪੇਰੈਂਟ ਬਣਨ ਤੋਂ ਪਹਿਲਾਂ, ਆਪਣੇ ਸਾਥੀ ਨਾਲ ਪੇਰੈਂਟਹੁੱਡ ਬਾਰੇ ਜ਼ਰੂਰ ਚਰਚਾ ਕਰੋ। ਇਸ ਨਾਲ ਤੁਹਾਡੇ ਵਿਚਾਰ ਸਾਂਝੇ ਹੋਣਗੇ ਤੇ ਤੁਸੀਂ ਆਉਣ ਵਾਲੀ ਕਿਸੇ ਵੀ ਸਥਿਤੀ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੋਵੋਗੇ। ਬੱਚੇ ਦੇ ਜਨਮ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਯੋਜਨਾ ਬਣਾਓ।

ਪੇਰੈਂਟ ਬਣਨ ਤੋਂ ਪਹਿਲਾਂ, ਆਪਣੇ ਸਾਥੀ ਨਾਲ ਪੇਰੈਂਟਹੁੱਡ ਬਾਰੇ ਜ਼ਰੂਰ ਚਰਚਾ ਕਰੋ। ਇਸ ਨਾਲ ਤੁਹਾਡੇ ਵਿਚਾਰ ਸਾਂਝੇ ਹੋਣਗੇ ਤੇ ਤੁਸੀਂ ਆਉਣ ਵਾਲੀ ਕਿਸੇ ਵੀ ਸਥਿਤੀ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੋਵੋਗੇ। ਬੱਚੇ ਦੇ ਜਨਮ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਯੋਜਨਾ ਬਣਾਓ।

  • Share this:
ਜੇਕਰ ਤੁਸੀਂ ਪਹਿਲੀ ਵਾਰ ਪਿਤਾ ਬਣਨ ਜਾ ਰਹੇ ਹੋ, ਤਾਂ ਇਹ ਪਲ ਤੁਹਾਡੇ ਲਈ ਯਕੀਨੀ ਤੌਰ 'ਤੇ ਬਹੁਤ ਰੋਮਾਂਚਕ ਹੋਵੇਗਾ। ਇਹ ਪਲ ਤੁਹਾਡੀ ਜ਼ਿੰਦਗੀ ਦਾ ਬਹੁਤ ਹੀ ਯਾਦਗਾਰ ਪਲ ਹੋਵੇਗਾ ਜਿਸ ਵਿੱਚ ਤੁਸੀਂ ਖੁਸ਼ੀ ਦੇ ਨਾਲ-ਨਾਲ ਜ਼ਿੰਮੇਵਾਰੀ ਦਾ ਡਰ ਵੀ ਮਹਿਸੂਸ ਕਰ ਰਹੇ ਹੋਵੋਗੇ। ਇਹਨਾਂ ਸਾਰੇ ਉਤਾਰਾ-ਚੜ੍ਹਾਅ ਦੇ ਵਿਚਕਾਰ, ਇੱਕ ਬਿਹਤਰ ਪਿਤਾ ਬਣਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਬੱਚੇ ਦੇ ਜਨਮ ਤੋਂ ਬਾਅਦ ਦੀ ਤਿਆਰੀ, ਮਾਂ ਅਤੇ ਬੱਚੇ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਇੱਕ ਪਿਤਾ ਲਈ ਵੀ ਆਸਾਨ ਨਹੀਂ ਹੈ। ਆਓ ਜਾਣਦੇ ਹਾਂ ਪਿਤਾ ਬਣਨ ਤੋਂ ਪਹਿਲਾਂ ਤੁਸੀਂ ਕਿਹੜੀਆਂ ਚੀਜ਼ਾਂ ਦੀ ਤਿਆਰੀ ਕਰ ਸਕਦੇ ਹੋ ਤਾਂ ਜੋ ਅੱਗੇ ਦੇ ਹਾਸਾਤ ਤੁਹਾਡੇ ਲਈ ਆਸਾਨ ਹੋ ਜਾਣ।

ਪੂਰੀ ਰਿਸਰਚ ਕਰੋ : ਪਿਤਾ ਬਣਨ ਤੋਂ ਪਹਿਲਾਂ ਰਿਸਰਚ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਰਹੇਗਾ। ਭਾਵੇਂ ਤੁਸੀਂ ਬੱਚੇ ਨੂੰ ਆਪਣੇ ਅੰਦਰ ਮਹਿਸੂਸ ਨਹੀਂ ਕਰ ਸਕਦੇ ਪਰ ਜੇਕਰ ਤੁਹਾਡੀ ਪਤਨੀ ਨੂੰ ਮੋਰਨਿੰਗ ਸਿੱਕਨੈਸ ਵਰਗੇ ਗਰਭ ਅਵਸਥਾ ਦੇ ਲੱਛਣ ਮਹਿਸੂਸ ਹੋ ਰਹੇ ਹਨ, ਤਾਂ ਤੁਹਾਨੂੰ ਪਹਿਲਾਂ ਹੀ ਇਸ ਦੀ ਰਿਸਰਚ ਕਰਨੀ ਚਾਹੀਦੀ ਹੈ ਅਤੇ ਜਿੱਥੋਂ ਤੱਕ ਹੋ ਸਕੇ ਪਤਨੀ ਦੀ ਮਦਦ ਕਰਨੀ ਚਾਹੀਦੀ ਹੈ। ਤੁਸੀਂ ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ ਦੀਆਂ ਤਿਆਰੀਆਂ ਲਈ ਔਨਲਾਈਨ ਗਰੁੱਪਸ ਵਿੱਚ ਸ਼ਾਮਲ ਹੋ ਸਕਦੇ ਹੋ। ਇਹ ਲੇਬਰ ਤੋਂ ਲੈ ਕੇ ਅਗਲੀ ਸਾਰੀ ਪ੍ਰਕਿਰਿਆ ਤੱਕ ਤੁਹਾਡੀ ਮਦਦ ਕਰੇਗਾ।

ਸਿਹਤਮੰਦ ਰਹੋ : ਜੇਕਰ ਤੁਸੀਂ ਸਿਹਤਮੰਦ ਰਹਿੰਦੇ ਹੋ, ਤਾਂ ਬੱਚੇ ਦੇ ਜਨਮ ਦੇ ਸਮੇਂ ਤੁਸੀਂ ਆਪਣੇ ਪਰਿਵਾਰ 'ਤੇ ਧਿਆਨ ਦੇ ਸਕਦੇ ਹੋ। ਜੇ ਤੁਸੀਂ ਸਿਗਰਟ ਪੀਂਦੇ ਹੋ, ਤਾਂ ਇਸ ਆਦਤ ਨੂੰ ਛੱਡ ਦਿਓ। ਚੰਗੀ ਖੁਰਾਕ ਲਓ ਅਤੇ ਕਸਰਤ ਸ਼ੁਰੂ ਕਰੋ। ਇਸ ਨਾਲ ਤੁਸੀਂ ਸਿਹਤਮੰਦ ਰਹੋਗੇ ਅਤੇ ਤੁਸੀਂ ਹਰ ਸਥਿਤੀ ਵਿਚ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਿਆਰ ਰਹੋਗੇ।

ਪਾਰਟਨਰ ਨਾਲ ਪੇਰੈਂਟਹੁੱਡ ਬਾਰੇ ਚਰਚਾ ਕਰੋ : ਪੇਰੈਂਟ ਬਣਨ ਤੋਂ ਪਹਿਲਾਂ, ਆਪਣੇ ਸਾਥੀ ਨਾਲ ਪੇਰੈਂਟਹੁੱਡ ਬਾਰੇ ਜ਼ਰੂਰ ਚਰਚਾ ਕਰੋ। ਇਸ ਨਾਲ ਤੁਹਾਡੇ ਵਿਚਾਰ ਸਾਂਝੇ ਹੋਣਗੇ ਤੇ ਤੁਸੀਂ ਆਉਣ ਵਾਲੀ ਕਿਸੇ ਵੀ ਸਥਿਤੀ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੋਵੋਗੇ। ਬੱਚੇ ਦੇ ਜਨਮ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਯੋਜਨਾ ਬਣਾਓ। ਉਦਾਹਰਨ ਲਈ, ਜੇਕਰ ਮਾਂ ਛਾਤੀ ਦਾ ਦੁੱਧ ਚੁੰਘਾਏਗੀ, ਤਾਂ ਤੁਸੀਂ ਡਾਇਪਰ ਬਦਲਣ ਦੀ ਜ਼ਿੰਮੇਵਾਰੀ ਲੈ ਸਕਦੇ ਹੋ। ਕੰਮ ਨੂੰ ਵੰਡਣ ਨਾਲ, ਤੁਸੀਂ ਦੋਵੇਂ ਪੇਰੈਂਟਹੁੱਡ ਦਾ ਆਨੰਦ ਮਾਣ ਸਕੋਗੇ ਅਤੇ ਇੱਕ ਦੂਜੇ ਦੀ ਮਦਦ ਵੀ ਕਰ ਸਕੋਗੇ। ਇੰਝ ਦੇਖਣ ਨੂੰ ਮਿਲਿਆ ਹੈ ਕਿ ਬਹੁਤ ਸਾਰੇ ਲੋਕਾਂ ਦਾ ਆਪਣੇ ਪਿਤਾ ਨਾਲ ਚੰਗਾ ਸੰਬੰਧ ਨਹੀਂ ਹੁੰਦਾ। ਇਸ ਲਈ ਯਕੀਨੀ ਬਣਾਓ ਕਿ ਤੁਸੀਂ ਕਿਸ ਤਰ੍ਹਾਂ ਦਾ ਪਿਤਾ ਬਣਨਾ ਚਾਹੁੰਦੇ ਹੋ। ਫੈਸਲਾ ਕਰੋ ਕਿ ਤੁਸੀਂ ਆਪਣੇ ਭਵਿੱਖ ਵਿੱਚ ਬੱਚੇ ਲਈ ਰੋਲ ਮਾਡਲ ਕਿਵੇਂ ਬਣ ਸਕਦੇ ਹੋ।

ਮਾਨਸਿਕ ਤੌਰ 'ਤੇ ਤਿਆਰ ਰਹੋ : ਬੱਚੇ ਦੇ ਜਨਮ ਤੋਂ ਬਾਅਦ ਕਈ ਚੀਜ਼ਾਂ ਬਦਲ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ, ਮਾਨਸਿਕ ਤੌਰ 'ਤੇ ਤਿਆਰ ਰਹੋ ਕਿ ਤੁਹਾਡੀ ਜ਼ਿੰਦਗੀ ਬਦਲਣ ਵਾਲੀ ਹੈ। ਜੇਕਰ ਤੁਸੀਂ ਇਨ੍ਹਾਂ ਗੱਲਾਂ ਨੂੰ ਪਹਿਲਾਂ ਤੋਂ ਹੀ ਸਮਝ ਲਵੋਗੇ ਤਾਂ ਤੁਸੀਂ ਆਪਣੇ ਬੱਚੇ ਅਤੇ ਪਤਨੀ ਲਈ ਜ਼ਿਆਦਾ ਮਦਦਗਾਰ ਬਣ ਸਕੋਗੇ। ਯਾਦ ਰੱਖੋ ਕਿ ਆਉਣ ਵਾਲੇ ਦਿਨਾਂ ਵਿੱਚ ਬੱਚੇ ਦੇ ਨਾਲ-ਨਾਲ ਤੁਹਾਡੀ ਪਤਨੀ ਨੂੰ ਵੀ ਤੁਹਾਡੇ ਮਾਨਸਿਕ ਸਹਾਰੇ ਦੀ ਲੋੜ ਪਵੇਗੀ।

ਘਰ ਨੂੰ ਨਵੇਂ ਮਹਿਮਾਨ ਲਈ ਤਿਆਰ ਕਰੋ : ਬੱਚੇ ਦੇ ਜਨਮ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੋਵੇਗੀ, ਤੁਸੀਂ ਦੋਵੇਂ ਮਿਲ ਕੇ ਉਨ੍ਹਾਂ ਚੀਜ਼ਾਂ ਦੀ ਸੂਚੀ ਬਣਾਓ। ਤੁਸੀਂ ਇੰਟਰਨੈੱਟ 'ਤੇ ਸਰਚ ਕਰ ਸਕਦੇ ਹੋ ਅਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਸਲਾਹ ਵੀ ਲੈ ਸਕਦੇ ਹੋ। ਉਨ੍ਹਾਂ ਚੀਜ਼ਾਂ ਲਈ ਪਹਿਲੇ ਮਹੀਨੇ ਤੋਂ ਹੀ ਤਿਆਰੀ ਸ਼ੁਰੂ ਕਰ ਦਿਓ, ਜਿਵੇਂ ਕਿ ਕਾਰ ਸੀਟ, ਫਰਨੀਚਰ, ਕੈਰੀਅਰ, ਬੈੱਡ, ਖਿਡੌਣੇ ਆਦਿ।
Published by:Amelia Punjabi
First published:

Tags: Family, Father, Parenting, Parents, Relationships

ਅਗਲੀ ਖਬਰ