Home /News /lifestyle /

ਲਗਾਤਾਰ ਫ਼ੋਨ ਦੇਖਦਾ ਹੈ ਤੁਹਾਡਾ ਬੱਚਾ ਤਾਂ ਮਾਪੇ ਅਜ਼ਮਾਉਣ ਇਹ 4 ਤਰੀਕੇ, ਛੁੱਟ ਜਾਵੇਗੀ ਆਦਤ 

ਲਗਾਤਾਰ ਫ਼ੋਨ ਦੇਖਦਾ ਹੈ ਤੁਹਾਡਾ ਬੱਚਾ ਤਾਂ ਮਾਪੇ ਅਜ਼ਮਾਉਣ ਇਹ 4 ਤਰੀਕੇ, ਛੁੱਟ ਜਾਵੇਗੀ ਆਦਤ 

ਮਾਤਾ-ਪਿਤਾ ਦੇ ਮਨ੍ਹਾ ਕਰਨ ਦੇ ਬਾਵਜੂਦ ਜੇਕਰ ਬੱਚੇ ਫੋਨ ਤੋਂ ਦੂਰੀ ਨਹੀਂ ਬਣਾਉਂਦੇ

ਮਾਤਾ-ਪਿਤਾ ਦੇ ਮਨ੍ਹਾ ਕਰਨ ਦੇ ਬਾਵਜੂਦ ਜੇਕਰ ਬੱਚੇ ਫੋਨ ਤੋਂ ਦੂਰੀ ਨਹੀਂ ਬਣਾਉਂਦੇ

ਮਾਪੇ ਵੀ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣ ਲਈ ਕਈ ਤਰੀਕੇ ਅਜ਼ਮਾਉਂਦੇ ਹਨ। ਅੰਤ ਵਿੱਚ ਮਾਪੇ ਵੀ ਬੱਚਿਆਂ ਦੀ ਜ਼ਿੱਦ ਅੱਗੇ ਹਾਰ ਮੰਨ ਲੈਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਚਾਹੋ ਤਾਂ 4 ਆਸਾਨ ਤਰੀਕੇ ਅਜ਼ਮਾ ਸਕਦੇ ਹੋ ਅਤੇ ਕੁਝ ਹੀ ਦਿਨਾਂ 'ਚ ਬੱਚੇ ਨੂੰ ਫੋਨ ਤੋਂ ਦੂਰ ਰਹਿਣਾ ਸਿਖਾ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ

ਹੋਰ ਪੜ੍ਹੋ ...
  • Share this:

    Parenting Tips: ਅੱਜ ਦੇ ਸਮੇਂ ਵਿੱਚ ਨਿੱਕੀ ਉਮਰ ਤੋਂ ਹੀ ਬੱਚੇ ਫੋਨ ਚਲਾਉਣਾ ਸ਼ੁਰੂ ਕਰ ਦਿੰਦੇ ਹਨ। ਇੱਕ ਪਾਸੇ ਮਾਪੇ ਬੱਚਿਆਂ ਨੂੰ ਪਹਿਲਾਂ ਫੋਨ ਖੇਡਣ ਲਈ ਦੇ ਦਿੰਦੇ ਹਨ ਤੇ ਫਿਰ ਇਹ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ। ਦੂਜੇ ਪਾਸੇ ਗੇਮ ਖੇਡਣ ਤੋਂ ਲੈ ਕੇ ਪੜ੍ਹਾਈ ਲਈ ਬੱਚੇ ਅਕਸਰ ਫੋਨ ਦੀ ਵਰਤੋਂ ਕਰਦੇ ਹਨ। ਇਸ ਕਾਰਨ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ 'ਤੇ ਵੀ ਅਸਰ ਪੈਂਦਾ ਹੈ।

    ਮਾਪੇ ਵੀ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣ ਲਈ ਕਈ ਤਰੀਕੇ ਅਜ਼ਮਾਉਂਦੇ ਹਨ। ਅੰਤ ਵਿੱਚ ਮਾਪੇ ਵੀ ਬੱਚਿਆਂ ਦੀ ਜ਼ਿੱਦ ਅੱਗੇ ਹਾਰ ਮੰਨ ਲੈਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਚਾਹੋ ਤਾਂ 4 ਆਸਾਨ ਤਰੀਕੇ ਅਜ਼ਮਾ ਸਕਦੇ ਹੋ ਅਤੇ ਕੁਝ ਹੀ ਦਿਨਾਂ 'ਚ ਬੱਚੇ ਨੂੰ ਫੋਨ ਤੋਂ ਦੂਰ ਰਹਿਣਾ ਸਿਖਾ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ

    ਬੱਚਿਆਂ ਤੋਂ ਪਹਿਲਾਂ ਆਪਣੀ ਆਦਤ ਸੁਧਾਰੋ: ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੱਚੇ ਜੋ ਵੀ ਸਿਖਦੇ ਹਨ ਉਹ ਵੱਡਿਆਂ ਨੂੰ ਦੇਖ ਕੇ ਸੁਖਦੇ ਹਨ। ਜੇ ਤੁਹਾਡਾ ਬੱਚਾ ਲਗਾਤਾਰ ਫੋਨ ਦੀ ਵਰਤੋਂ ਕਰਦਾ ਹੈ ਤਾਂ ਉਸ ਨੇ ਪਹਿਲਾਂ ਘਰ ਦੇ ਕਿਸੇ ਵੱਡੇ ਨੂੰ ਲਗਾਤਾਰ ਫੋਨ ਦੀ ਵਰਤੋਂ ਕਰਦੇ ਜ਼ਰੂਰ ਦੇਖਿਆ ਹੋਵੇਗਾ। ਇਸ ਲਈ ਹੋ ਸਕੇ ਤਾਂ ਬੱਚਿਆਂ ਦੇ ਸਾਹਮਣੇ ਘੱਟ ਤੋਂ ਘੱਟ ਫੋਨ ਦੀ ਵਰਤੋਂ ਕਰੋ।

    ਆਮ ਤੌਰ 'ਤੇ ਬੱਚੇ ਗੇਮ ਖੇਡਣ ਲਈ ਫੋਨ ਦੀ ਵਰਤੋਂ ਕਰਦੇ ਹਨ। ਅਜਿਹੇ 'ਚ ਬੱਚਿਆਂ ਨੂੰ ਗੇਮ ਖੇਡਦੇ ਦੇਖ ਕੇ ਮਾਪੇ ਤੁਰੰਤ ਉਨ੍ਹਾਂ ਨੂੰ ਝਿੜਕਦੇ ਹਨ। ਅਜਿਹਾ ਕਰਨ ਦੀ ਥਾਂ ਪਹਿਲਾਂ ਬੱਚੇ ਨੂੰ ਫੋਨ ਸਾਈਡ ਉੱਤੇ ਰੱਖਣ ਤੇ ਫਿਰ ਉਸ ਨੂੰ ਆਰਾਮ ਤੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ।

    ਬੱਚਿਆਂ ਨੂੰ ਚੁੱਪ ਕਰਵਾਉਣ ਲਈ ਫ਼ੋਨ ਨਾ ਦਿਓ: ਕਈ ਵਾਰ ਮਾਪੇ ਬੱਚਿਆਂ ਨੂੰ ਰੋਂਦੇ ਦੇਖ ਕੇ ਜਾਂ ਖਾਣਾ ਨਾ ਖਾਣ ਦੀ ਜ਼ਿੱਦ 'ਤੇ ਫ਼ੋਨ ਉਨ੍ਹਾਂ ਨੂੰ ਦੇ ਦਿੰਦੇ ਹਨ। ਅਜਿਹੇ 'ਚ ਬੱਚੇ ਬਚਪਨ ਤੋਂ ਹੀ ਫੋਨ ਦੀ ਲਤ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਬੱਚਿਆਂ ਨੂੰ ਆਪਣਾ ਫ਼ੋਨ ਨਾ ਦਿਓ।

    ਫੋਨ ਦੀ ਵਰਤੋਂ ਦੇ ਨੁਕਸਾਨ ਦੱਸੋ: ਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਸ ਦਾ ਸਿਹਤ ਤੇ ਮਾਨਸਿਕ ਤੌਰ ਉੱਤੇ ਕੀ ਨੁਕਸਾਨ ਹੁੰਦਾ ਹੈ। ਅਜਿਹੇ 'ਚ ਬੱਚਿਆਂ ਨੂੰ ਫੋਨ ਦੀ ਜ਼ਿਆਦਾ ਵਰਤੋਂ ਕਰਨ ਦੇ ਮਾੜੇ ਪ੍ਰਭਾਵਾਂ ਬਾਰੇ ਦੱਸੋ। ਉਨ੍ਹਾਂ ਨੂੰ ਇਹ ਵੀ ਸਮਝਾਓ ਕਿ ਫੋਨ ਦੀ ਵਰਤੋਂ ਕਰਨ ਨਾਲ ਉਨ੍ਹਾਂ ਦੀਆਂ ਅੱਖਾਂ, ਸਕਿਨ ਅਤੇ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।

    ਬੱਚਿਆਂ ਦਾ ਹੋਰ ਰੁਝੇਵਿਆਂ ਵੱਲ ਧਿਆਨ ਖਿੱਚੋ: ਮਾਤਾ-ਪਿਤਾ ਦੇ ਮਨ੍ਹਾ ਕਰਨ ਦੇ ਬਾਵਜੂਦ ਜੇਕਰ ਬੱਚੇ ਫੋਨ ਤੋਂ ਦੂਰੀ ਨਹੀਂ ਬਣਾਉਂਦੇ ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਬੱਚੇ ਨੂੰ ਕਿਸੇ ਹੋਰ ਕੰਮ ਵਿੱਚ ਲਗਾ ਸਕਦੇ ਹੋ। ਇਸ ਵਿੱਚ ਫਿਜ਼ੀਕਲ ਐਕਟੀਵਿਟੀ ਸ਼ਾਮਲ ਹੋ ਸਕਦੀ ਹੈ। ਇਸ ਨਾਲ ਬੱਚੇ ਦਾ ਧਿਆਨ ਕਿਸੇ ਹੋਰ ਥਾਂ ਉੱਤੇ ਲੱਗੇਗਾ।

    First published:

    Tags: Child care, Lifestyle, Parenting Tips