ਬੱਚਿਆਂ ਦੇ ਸਕੂਲ ਵਿੱਚ ਸਾਲ ਵਿੱਚ ਕਈ ਵਾਰ ਪੇਰੈਂਟਸ ਟੀਚਰ ਮੀਟਿੰਗ ਕਰਵਾਈ ਜਾਂਦੀ ਹੈ। ਇਸ ਮੀਟਿੰਗ ਵਿੱਚ ਬੱਚਿਆਂ ਦੀ ਪੜ੍ਹਾਈ ਤੇ ਹੋਰ ਗਤੀਵਿਧੀਆਂ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਪਰ ਬੱਚੇ ਅਕਸਰ ਹੀ ਆਪਣੇ ਮਾਪਿਆਂ ਨੂੰ ਪੇਰੈਂਟਸ ਟੀਚਰ ਮੀਟਿੰਗ ਵਿੱਚ ਲੈ ਕੇ ਜਾਣ ਤੋਂ ਝਿਜਕਦੇ ਹਨ। ਬੱਚਿਆਂ ਦੇ ਅਜਿਹਾ ਕਰਨ ਦੇ ਕਈ ਕਾਰਨ ਹੋ ਸਕਦੇ ਹਨ। ਕੀ ਤੁਹਾਡਾ ਬੱਚਾ ਵੀ ਤੁਹਾਨੂੰ ਪੇਰੈਂਟਸ ਟੀਚਰ ਮੀਟਿੰਗ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦਾ। ਕੀ ਤੁਸੀਂ ਆਪਣੇ ਬੱਚੇ ਦੇ ਇਸ ਵਿਵਹਾਰ ਤੋਂ ਪ੍ਰੇਸ਼ਾਨ ਹੋ। ਅਸੀਂ ਤੁਹਾਡੇ ਲਈ ਕੁਝ ਅਜਿਹੇ ਟਿਪਸ ਲੈ ਕੇ ਆਏ ਹਾਂ, ਜਿੰਨ੍ਹਾਂ ਨੂੰ ਅਪਣਾਉਣ ਨਾਲ ਤੁਹਾਡਾ ਬੱਚਾ ਤੁਹਾਨੂੰ ਮੀਟਿੰਗ ਵਿੱਚ ਲੈ ਕੇ ਜਾਣ ਤੋਂ ਕੰਨੀ ਨਹੀਂ ਕਤਰਾਏਗਾ। ਆਓ ਜਾਣੇਦ ਹਾਂ ਇਨ੍ਹਾਂ ਟਿਪਸ ਬਾਰੇ-
ਬੱਚਿਆਂ‘ਤੇ ਨਾ ਕਰੋ ਗੁੱਸਾ
ਪੇਰੈਂਟਸ ਟੀਚਰ ਮੀਟਿੰਗ ਵਿੱਚ ਸ਼ਿਕਾਇਤਾਂ ਸੁਣਨ ਤੋਂ ਬਾਅਦ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ‘ਤੇ ਗੁੱਸੇ ਹੁੰਦੇ ਹਨ। ਕਈ ਮਾਪੇ ਤਾਂ ਸਕੂਲ ਵਿੱਚ ਹੀ ਸਭ ਦੇ ਸਾਹਮਣੇ ਬੱਚਿਆਂ ਨੂੰ ਝਿੜਕਣਾ ਸ਼ੁਰੂ ਕਰ ਦਿੰਦੇ ਹਨ। ਤੁਹਾਡੀ ਇਸ ਗ਼ਲਤੀ ਕਰਕੇ ਬਾਅਦ ਵਿੱਚ ਕਲਾਸ ਦੇ ਬੱਚੇ ਉਸਦਾ ਮਜ਼ਾਕ ਉਡਾਉਂਦ ਹਨ। ਤੁਹਾਡੇ ਗੁੱਸੇ ਦੇ ਡਰ ਤੋਂ ਤੁਹਾਡਾ ਬੱਚਾ ਤੁਹਾਨੂੰ ਮੀਟਿੰਗ ਵਿੱਚ ਲੈ ਕੇ ਜਾਣ ਤੋਂ ਝਿਜਕ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਘੱਟ ਤੋਂ ਘੱਟ ਸਭ ਦੇ ਸਾਹਮਣੇ ਨਹੀਂ ਝਿੜਕਣਾ ਚਾਹੀਦਾ।
ਬੱਚਿਆਂ ਨੂੰ ਦੇਵੋ ਹੌਸਲਾ
ਪੇਰੈਂਟਸ ਟੀਚਰ ਮੀਟਿੰਗ ਵਿੱਚ ਬੱਚਿਆਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਝਿੜਕਣ ਜਾਂ ਗੁੱਸੇ ਹੋਣ ਦੀ ਬਜਾਇ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ। ਤੁਹਾਨੂੰ ਆਪਣੇ ਬੱਚੇ ਦੀਆਂ ਗ਼ਲਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਨੂੰ ਪਿਆਰ ਨਾਲ ਸਲਾਹ ਦੇਣੀ ਚਾਹੀਦੀ ਹੈ। ਇਸਦੇ ਨਾਲ ਹੀ ਤੁਹਾਨੂੰ ਉਨ੍ਹਾਂ ਨੂੰ ਆਪਣੇ ਅਧਿਆਪਕ ਦੀਆਂ ਗੱਲਾਂ ਵੱਲ ਧਿਆਨ ਦੇਣ ਲਈ ਵੀ ਕਹਿਣਾ ਚਾਹੀਦਾ ਹੈ। ਤੁਹਾਡੀਆਂ ਇਨ੍ਹਾਂ ਗੱਲਾਂ ਦਾ ਬੱਚਿਆਂ ਦੇ ਮਨ ਉੱਤੇ ਸਕਾਰਾਤਮਕ ਪ੍ਰਭਾਵ ਪਵੇਗਾ ਤੇ ਉਹ ਤੁਹਾਨੂੰ ਆਪਣੇ ਸਕੂਲ ਵਿੱਚ ਲੈ ਕੇ ਜਾਣਾ ਪਸੰਦ ਕਰਨਗੇ।
ਅਧਿਆਪਕ ਨੂੰ ਨਾ ਕਰੋ ਸ਼ਿਕਾਇਤ
ਪਰੈਂਟ ਟੀਚਰ ਮੀਟਿੰਗ ਵਿੱਚ ਮਾਪੇ ਅਕਰਸ ਹੀ ਅਧਿਆਪਕ ਕੋਲ ਆਪਣੇ ਬੱਚਿਆਂ ਦੀਆਂ ਸ਼ਿਕਾਇਤਾ ਲਗਾਉਣ ਲੱਗਦੇ ਹਨ। ਉਨ੍ਹਾਂ ਦੀਆਂ ਘਰ ਦੀਆਂ ਮਾੜੀਆਂ ਆਦਤਾਂ ਬਾਰੇ ਦੱਸਣ ਲੱਗਦੇ ਹਨ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਤੁਹਾਡੇ ਅਜਿਹਾ ਕਰਨ ਕਰਕੇ ਤੁਹਾਡੇ ਬੱਚੇ ਤੁਹਾਨੂੰ ਆਪਣੇ ਸਕੂਲ ਲੈ ਕੇ ਜਾਣ ਤੋਂ ਝਿਜਕ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Parenting, Parenting Tips