Parenting Tips: ਇੰਜ ਕਰੋ ਆਪਣੇ ਬੱਚੇ ਦੇ ਕਮਰੇ ਦੀ ਸੈਟਿੰਗ, ਸਮੇਂ ਦੀ ਬਚਤ ਨਾਲ ਸਾਮਾਨ ਲੱਭਣ 'ਚ ਹੋਵੇਗੀ ਆਸਾਨੀ

ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਟਿਪਸ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣਾ ਕੰਮ ਆਸਾਨ ਬਣਾ ਸਕਦੇ ਹੋ ਅਤੇ ਸਮੇਂ ਦੀ ਵੀ ਬੱਚਤ ਕਰ ਸਕਦੇ ਹੋ, ਆਓ ਜਾਣਦੇ ਹਾਂ ਕੀ ਹਨ ਉਹ ਟਿਪਸ

  • Share this:
ਮਾਤਾ ਪਿਤਾ ਬਣਨਾ ਹਰ ਕਿਸੇ ਲਈ ਖੂਬਸੂਰਤ ਅਹਿਸਾਸ ਹੈ ਪਰ ਛੋਟੇ ਬੱਚਿਆਂ ਦੀ ਦੇਖਭਾਲ ਕਰਨਾ ਬੇਹੱਦ ਸਾਵਧਾਨੀ ਵਾਲਾ ਕੰਮ ਹੈ। ਹਾਲਾਂਕਿ ਇਹ ਉਹ ਪਲ ਹੈ ਜਦੋਂ ਤੁਸੀਂ ਆਪਣੇ ਨੰਨੇ ਬੱਚੇ ਨਾਲ ਆਨੰਦ ਮਾਣਦੇ ਹੋ ਪਰ ਇਸ ਸਭ ਵਿੱਚ, ਤੁਹਾਡਾ ਆਪਣੇ ਲਈ ਸਮਾਂ ਖਤਮ ਹੋ ਜਾਂਦਾ ਹੈ ਕਿਉਂਕਿ ਤੁਸੀਂ ਬੱਚੇ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਹੁੰਦਾ ਹੈ।

ਅਜਿਹੇ ਵਿੱਚ ਕਈ ਤਰਾਂ ਦੀਆਂ ਲਾਪਰਵਾਹੀਆਂ ਵੀ ਹੋ ਜਾਂਦੀਆਂ ਹਨ ਜੋ ਬੇਸ਼ੱਕ ਹੁੰਦੀਆਂ ਆਮ ਹਨ ਪਰ ਖੁੱਦ ਲਈ ਪਰੇਸ਼ਾਨੀ ਵਧਾ ਦਿੰਦੀਆਂ ਹਨ। ਜਿਵੇਂ ਕਿ ਬੱਚੇ ਦਾ ਕੋਈ ਸਾਮਾਨ ਸਮੇਂ 'ਤੇ ਨਾ ਮਿਲਣਾ ਅਤੇ ਕਿਸੇ ਚੀਜ਼ ਨੂੰ ਦੁਬਾਰਾ ਲਿਆਉਣ ਜਾਂ ਬਣਾਉਣ ਵਿੱਚ ਦੋਹਰੀ ਮਿਹਨਤ ਕਰਨੀ ਪੈਂਦੀ ਹੈ।

ਇਸੇ ਲਈ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਟਿਪਸ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣਾ ਕੰਮ ਆਸਾਨ ਬਣਾ ਸਕਦੇ ਹੋ ਅਤੇ ਸਮੇਂ ਦੀ ਵੀ ਬੱਚਤ ਕਰ ਸਕਦੇ ਹੋ, ਆਓ ਜਾਣਦੇ ਹਾਂ ਕੀ ਹਨ ਉਹ ਟਿਪਸ-

ਬੱਚੇ ਲਈ ਵੱਖਰੀ ਅਲਮਾਰੀ ਜਾਂ ਸ਼ੈਲਫ ਰੱਖੋ : ਜੇਕਰ ਤੁਸੀਂ ਬੱਚੇ ਲਈ ਵੱਖਰੀ ਅਲਮਾਰੀ ਜਾਂ ਵੱਖਰੀ ਸ਼ੈਲਫ ਬਣਾਉਂਦੇ ਹੋ ਤਾਂ ਤੁਹਾਡੇ ਲਈ ਉਸ ਦਾ ਸਮਾਨ ਲੱਭਣਾ ਬਹੁਤ ਆਸਾਨ ਹੋ ਜਾਵੇਗਾ ਅਤੇ ਇਹ ਤੁਹਾਡਾ ਬਹੁਤ ਸਾਰਾ ਸਮਾਂ ਵੀ ਬਚੇਗਾ।

ਜੁਰਾਬਾਂ ਅਤੇ ਦਸਤਾਨੇ ਇਸ ਤਰ੍ਹਾਂ ਰੱਖੋ : ਬੱਚੇ ਦੇ ਛੋਟੇ ਕੱਪੜੇ ਜਿਵੇਂ ਜੁਰਾਬਾਂ ਅਤੇ ਦਸਤਾਨਿਆਂ ਦੀ ਜੋੜੀ ਵਿਚੋਂ ਜੇਕਰ ਕੋਈ ਇੱਕ ਗੁੰਮ ਹੋ ਜਾਵੇ ਤਾਂ ਦੂਜਾ ਬੇਕਾਰ ਹੋ ਜਾਂਦਾ ਹੈ। ਇਸ ਲਈ ਤੁਸੀਂ ਇੱਕ ਜੁਰਾਬ ਦੇ ਵਿੱਚ ਹੀ ਦੂਜੀ ਜੁਰਾਬ ਰੱਖ ਸਕਦੇ ਹੋ। ਇਸੇ ਤਰਾਂ ਦਸਤਾਨਿਆਂ ਨੂੰ ਵੀ ਇਕੱਠੇ ਰੱਖੋ। ਇਸ ਨਾਲ ਇਹ ਕੱਪੜੇ ਆਸਾਨੀ ਨਾਲ ਮਿਲ ਜਾਣਗੇ ਤੇ ਤੁਹਾਨੂੰ ਲੱਭਣ ਦੀ ਜ਼ਰੂਰਤ ਨਹੀਂ ਪਵੇਗੀ।

ਲਿਸਟ ਬਣਾਓ : ਜੇਕਰ ਤੁਹਾਨੂੰ ਚੀਜ਼ਾਂ ਭੁੱਲਣ ਦੀ ਆਦਤ ਹੈ ਤਾਂ ਇਸਦੀ ਸੂਚੀ ਬਣਾ ਕੇ ਰੱਖੋ ਕਿ ਤੁਸੀਂ ਕਿਹੜੀਆਂ ਚੀਜ਼ਾਂ ਕਿੱਥੇ ਰੱਖੀਆਂ ਹਨ।ਅਜਿਹਾ ਕਰਨ ਨਾਲ ਤੁਹਾਨੂੰ ਸਾਮਾਨ ਜਲਦੀ ਮਿਲ ਜਾਵੇਗਾ । ਤੁਸੀਂ ਸੂਚੀ ਵਿੱਚ ਦੇਖ ਕੇ ਸਮਾਨ ਆਸਾਨੀ ਨਾਲ ਕੱਢ ਸਕੋਗੇ।

ਵੱਖਰੇ ਕੈਰੀ ਬੈਗ ਰੱਖੋ : ਜ਼ਿਆਦਾਤਰ ਲੋਕ ਬੱਚਿਆਂ ਦੀ ਵੱਖਰੀ ਅਲਮਾਰੀ ਰੱਖਦੇ ਹਨ। ਪਰ ਜੇਕਰ ਤੁਸੀਂ ਆਪਣੇ ਬੱਚੇ ਦਾ ਸਮਾਨ ਆਪਣੀ ਅਲਮਾਰੀ ਵਿੱਚ ਰੱਖਦੇ ਹੋ, ਤਾਂ ਕੋਸ਼ਿਸ਼ ਕਰੋ ਕਿ ਹਰੇਕ ਚੀਜ਼ ਲਈ ਇੱਕ ਵੱਖਰਾ ਕੈਰੀ ਬੈਗ ਜਾਂ ਟ੍ਰਾਂਸਪਿਰਿਟ ਪਾਊਚ ਵਿੱਚ ਰੱਖੋ। ਇਸ ਤਰਾਂ ਤੁਸੀਂ ਆਸਾਨੀ ਨਾਲ ਚੀਜ਼ਾਂ ਨੂੰ ਦੇਖ ਸਕੋਗੇ ਤੇ ਕੱਢ ਸਕੋਗੇ। ਉਦਾਹਰਨ ਦੇ ਤੌਰ 'ਤੇ ਜੁਰਾਬਾਂ, ਟੋਪੀ, ਦਸਤਾਨੇ ਵੱਖਰੇ-ਵੱਖਰੇ ਪਾਊਚ ਵਿੱਚ ਰੱਖ ਸਕਦੇ ਹੋ। ਇਸੇ ਤਰਾਂ ਟੀ-ਸ਼ਰਟ ਅਤੇ ਪੈਂਟ ਲਈ ਵੱਖਰਾ ਪਾਊਚ ਰੱਖੋ। ਨਾਲ ਹੀ, ਤੁਸੀਂ ਡਾਇਪਰ ਅੰਡਰਗਾਰਮੈਂਟਸ ਲਈ ਵੱਖਰੇ ਪਾਊਚ ਬਣਾ ਸਕਦੇ ਹੋ।

ਦਰਾਜ਼ ਉੱਤੇ ਪਰਚੀ ਲਗਾਓ : ਜੇਕਰ ਤੁਸੀਂ ਆਪਣੇ ਬੱਚੇ ਦਾ ਸਮਾਨ ਅਲੱਗ-ਅਲੱਗ ਦਰਾਜ਼ਾਂ ਵਿੱਚ ਰੱਖਿਆ ਹੈ, ਤਾਂ ਉਹਨਾਂ ਨੂੰ ਵਾਰ-ਵਾਰ ਖੋਲ੍ਹਣ ਦੀ ਪਰੇਸ਼ਾਨੀ ਤੋਂ ਬਚਣ ਲਈ, ਤੁਹਾਨੂੰ ਉਸ ਉੱਤੇ ਸਮਾਨ ਦੀ ਪਰਚੀ ਲਗਾਉਣੀ ਚਾਹੀਦੀ ਹੈ। ਇਸ ਨਾਲ ਤੁਸੀਂ ਆਸਾਨੀ ਨਾਲ ਸਾਮਾਨ ਲੱਭ ਸਕੋਗੇ।

ਸਹੀ ਥਾਂ ਉੱਤੇ ਰੱਖੋ ਚੀਜ਼ਾਂ : ਹਕ ਘਰ ਵਿੱਚ ਅਕਸਰ ਦੇਖਿਆ ਜਾਂਦਾ ਹੈ ਕੰਮ ਪੂਰਾ ਹੋਣ ਤੋਂ ਬਾਅਦ ਸਾਮਾਨ ਨੂੰ ਉਸ ਥਾਂ 'ਤੇ ਨਹੀਂ ਰੱਖਿਆ ਜਾਂਦਾ। ਜਿਸ ਕਾਰਨ ਬਾਅਦ ਵਿੱਚ ਉਹੀ ਸਮਾਨ ਲੱਭਣ ਵਿੱਚ ਪਰੇਸ਼ਾਨੀ ਹੁੰਦੀ ਹੈ। ਇਸ ਲਈ ਜੋ ਸਮਾਨ ਜਿੱਥੋਂ ਲਿਆ ਗਿਆ ਹੋਵੇ ਉੱਥੇ ਹੀ ਵਾਪਸ ਰੱਖਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਦੁਬਾਰਾ ਸਾਮਾਨ ਲੈਣ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ ਅਤੇ ਸਮਾਨ ਵੀ ਸਮੇਂ ਸਿਰ ਮਿਲ ਜਾਵੇਗਾ।
Published by:Amelia Punjabi
First published: