Home /News /lifestyle /

Parenting Tips: ਬੱਚਿਆਂ ਦੀ ਚੰਗੀ ਮਾਨਸਿਕ ਸਿਹਤ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Parenting Tips: ਬੱਚਿਆਂ ਦੀ ਚੰਗੀ ਮਾਨਸਿਕ ਸਿਹਤ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Parenting Tips: ਬੱਚਿਆਂ ਦੀ ਚੰਗੀ ਮਾਨਸਿਕ ਸਿਹਤ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Parenting Tips: ਬੱਚਿਆਂ ਦੀ ਚੰਗੀ ਮਾਨਸਿਕ ਸਿਹਤ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Parenting Tips : ਅੱਜ ਦੇ ਸਮੇਂ ਹਰ ਕੋਈ ਵਿਅਸਤ ਜੀਵਨ ਜੀਅ ਰਿਹਾ ਹੈ। ਨੌਕਰੀਆਂ ਤੇ ਹੋਰਨਾਂ ਕੰਮਾਂ ਵਿਚ ਉਲਝੇ ਲੋਕਾਂ ਕੋਲ ਆਪਣੇ ਪਰਿਵਾਰ ਲਈ ਸਮਾਂ ਕੱਢਣਾ ਵੀ ਮੁਸ਼ਕਿਲ ਹੋ ਰਿਹਾ ਹੈ। ਬੱਚਿਆਂ ਦਾ ਪਾਲਣ-ਪੋਸ਼ਣ ਲੋਕਾਂ ਲਈ ਇੱਕ ਗੁੰਝਲਦਾਰ ਪ੍ਰਕਿਰਿਆ ਬਣ ਰਹੀ ਹੈ। ਅਜਿਹੀ ਸਥਿਤੀ ਵਿਚ ਜੇਕਰ ਚੀਜ਼ਾਂ ਸਹੀ ਤਰੀਕੇ ਨਾਲ ਨਾ ਕੀਤੀਆਂ ਜਾਣ ਤਾਂ ਬੱਚੇ ਦੀ ਪਰਵਰਿਸ਼ ਕਰਨਾ ਇੱਕ ਡਰਾਉਣਾ ਸੁਪਨਾ ਬਣ ਸਕਦਾ ਹੈ । ਇਸ ਲਈ ਲੋੜ ਹੈ ਕਿ ਬੱਚੇ ਨੂੰ ਪਾਲਣ ਵਾਲਾ ਵਿਅਕਤੀ ਜ਼ਿੰਮੇਵਾਰ ਹੋਵੇ ਅਤੇ ਕੋਈ ਲਾਪਰਵਾਹੀ ਨਾ ਕਰੇ ਤਾਂ ਜੋ ਬੱਚੇ ਦੀ ਸਰੀਰਕ ਅਤੇ ਮਾਨਸਿਕ ਸਿਹਤ ਚੰਗੀ ਰਹੇ।

ਹੋਰ ਪੜ੍ਹੋ ...
 • Share this:

  Parenting Tips : ਅੱਜ ਦੇ ਸਮੇਂ ਹਰ ਕੋਈ ਵਿਅਸਤ ਜੀਵਨ ਜੀਅ ਰਿਹਾ ਹੈ। ਨੌਕਰੀਆਂ ਤੇ ਹੋਰਨਾਂ ਕੰਮਾਂ ਵਿਚ ਉਲਝੇ ਲੋਕਾਂ ਕੋਲ ਆਪਣੇ ਪਰਿਵਾਰ ਲਈ ਸਮਾਂ ਕੱਢਣਾ ਵੀ ਮੁਸ਼ਕਿਲ ਹੋ ਰਿਹਾ ਹੈ। ਬੱਚਿਆਂ ਦਾ ਪਾਲਣ-ਪੋਸ਼ਣ ਲੋਕਾਂ ਲਈ ਇੱਕ ਗੁੰਝਲਦਾਰ ਪ੍ਰਕਿਰਿਆ ਬਣ ਰਹੀ ਹੈ। ਅਜਿਹੀ ਸਥਿਤੀ ਵਿਚ ਜੇਕਰ ਚੀਜ਼ਾਂ ਸਹੀ ਤਰੀਕੇ ਨਾਲ ਨਾ ਕੀਤੀਆਂ ਜਾਣ ਤਾਂ ਬੱਚੇ ਦੀ ਪਰਵਰਿਸ਼ ਕਰਨਾ ਇੱਕ ਡਰਾਉਣਾ ਸੁਪਨਾ ਬਣ ਸਕਦਾ ਹੈ । ਇਸ ਲਈ ਲੋੜ ਹੈ ਕਿ ਬੱਚੇ ਨੂੰ ਪਾਲਣ ਵਾਲਾ ਵਿਅਕਤੀ ਜ਼ਿੰਮੇਵਾਰ ਹੋਵੇ ਅਤੇ ਕੋਈ ਲਾਪਰਵਾਹੀ ਨਾ ਕਰੇ ਤਾਂ ਜੋ ਬੱਚੇ ਦੀ ਸਰੀਰਕ ਅਤੇ ਮਾਨਸਿਕ ਸਿਹਤ ਚੰਗੀ ਰਹੇ। ਬਹੁਤ ਸਾਰੀਆਂ ਗਲਤੀਆਂ ਹਨ ਜੋ ਤੁਹਾਡੇ ਬੱਚੇ ਦੇ ਜੀਵਨ ਨੂੰ ਤਬਾਹ ਕਰ ਸਕਦੀਆਂ ਹਨ। ਇਹਨਾਂ ਵਿੱਚੋਂ ਕੁਝ ਗਲਤੀਆਂ ਹਨ ਜੋ ਸੁਧਾਰੀਆਂ ਨਹੀਂ ਜਾ ਸਕਦੀਆਂ ਜਾਂ ਜਲਦੀ ਠੀਕ ਨਹੀਂ ਕੀਤੀਆਂ ਜਾ ਸਕਦੀਆਂ। ਇਹ ਗਲਤੀਆਂ ਤੁਹਾਡੇ ਬੱਚੇ ਲਈ ਸਥਾਈ ਮਾਨਸਿਕ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਇਹਨਾਂ ਵਿੱਚੋਂ ਕੁਝ ਗਲਤੀਆਂ ਇਸ ਪ੍ਰਕਾਰ ਹਨ:


  ਬੱਚੇ ਦੀਆਂ ਭਾਵਨਾਵਾਂ ਨੂੰ ਨਾ ਸਮਝਣਾ : ਬੱਚਿਆਂ ਦਾ ਮਨ ਬਹੁਤ ਹੀ ਭੋਲਾ ਹੁੰਦਾ ਹੈ, ਉਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਇਹ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਆਪਣੀ ਹਰ ਭਾਵਨਾ ਨੂੰ ਪ੍ਰਗਟ ਕਰਨ ਲਈ ਆਜ਼ਾਦ ਹੋਣ। ਉਹ ਹਰ ਗੱਲ ਬੇਝਿਜਕ ਤੁਹਾਨੂੰ ਦੱਸ ਸਕਣ। ਬੱਚੇ ਵੱਲੋਂ ਕਹੀ ਗੱਲ ਕਿੰਨੀ ਵੀ ਛੋਟੀ, ਅਸੰਭਵ ਜਾਂ ਨਿਆਣਮੱਤ ਵਾਲੀ ਲੱਗੇ, ਪਰ ਬੱਚੇ ਨੂੰ ਟੋਕਣਾ ਨਹੀਂ ਚਾਹੀਦਾ। ਸਗੋਂ ਉਸਨੂੰ ਸੁਣਨਾ ਚਾਹੀਦਾ ਹੈ ਤੇ ਹਰ ਗੱਲ ਨੂੰ ਪਿਆਰ ਨਾਲ ਸਮਝਾਉਣਆ ਚਾਹੀਦਾ ਹੈ। ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨਾ ਕਿ ਉਹਨਾਂ ਨੂੰ ਉਸੇ ਸਮੇਂ ਟਰੇਂਡ ਕਰਨ ਦੀ ਕੋਸ਼ਿਸ਼ ਕਰੋ।


  ਅੱਤ ਦੀ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨਾ : ਮੌਜੂਦਾ ਸਮਾਜ ਸਕੂਲ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਨ ਲਈ ਬੱਚਿਆਂ 'ਤੇ ਜ਼ਿਆਦਾ ਜ਼ੋਰ ਦਿੰਦਾ ਹੈ। ਕੁਝ ਕੈਰੀਅਰ ਸਟ੍ਰੀਮਾਂ ਨੂੰ ਹੀ ਚੰਗਾ ਮੰਨਿਆ ਜਾਂਦਾ ਹੈ। ਇਹ ਨਜ਼ਰੀਆ ਬੱਚੇ ਨੂੰ ਤੰਗ-ਦਿਮਾਗ ਵਾਲੇ ਪਾਲਣ-ਪੋਸ਼ਣ ਦੀ ਪਹੁੰਚ ਵੱਲ ਲੈ ਜਾਂਦਾ ਹੈ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਪਸੰਦੀਦਾ ਰੁਝਾਨ ਤੇ ਪੜ੍ਹਨ ਦਾ ਖੇਤਰ ਚੁਣਨ ਨਹੀਂ ਦਿੰਦੇ। ਅਜਿਹਾ ਹੋਣ ਨਾਲ ਉਹਨਾਂ ਦਾ ਆਤਮ-ਵਿਸ਼ਵਾਸ ਗੁਆਚ ਸਕਦਾ ਹੈ, ਉਦਾਸੀ ਅਤੇ ਚਿੰਤਾ ਦਾ ਸ਼ਿਕਾਰ ਹੋ ਸਕਦੇ ਹਨ, ਅਤੇ ਜਿਸ ਸਟ੍ਰੀਮ ਵਿੱਚ ਉਹਨਾਂ ਦਾ ਨਾਮ ਦਰਜ ਹੈ ਉਸ ਵਿੱਚ ਸਾਰੀ ਦਿਲਚਸਪੀ ਗੁਆ ਸਕਦੇ ਹਨ। ਜਿਸਦੇ ਭਵਿੱਖ ਲਈ ਮਾਰੂ ਨਤੀਜੇ ਨਿਕਲਦੇ ਹਨ।


  ਬੱਚੇ ਨਾਲ ਧੱਕੇਸ਼ਾਹੀ ਕਰਨਾ : ਕਈ ਵਾਰ ਮਾਪੇ ਆਪਣੇ ਬੱਚਿਆਂ 'ਤੇ ਬਹੁਤ ਜ਼ਿਆਦਾ ਕੰਟਰੋਲ ਕਰਨ ਵਾਲੇ ਹੋ ਜਾਂਦੇ ਹਨ। ਉਹ ਬੱਚਿਆ ਤੇ ਇਹ ਕਰਨਾ ਹੈ ਤੇ ਇਹ ਨਹੀਂ ਕਰਨਾ ਦੀਆਂ ਸ਼ਰਤਾਂ ਲਾਗੂ ਕਰ ਦਿੰਦੇ ਹਨ। ਉਹਨਾਂ ਨੂੰ ਦੋਸਤ ਚੁਣਨ, ਖੇਡਣ ਕੁੱਦਣ ਲਈ ਆਜ਼ਾਦੀ ਨਾ ਦੇ ਕੇ ਆਪਣੇ ਨਿਰਣੇ ਉਹਨਾਂ ਤੇ ਲਾਗੂ ਕਰਦੇ ਹਨ। ਉਹਨਾਂ ਨੂੰ ਚੁਣਨ ਜਾਂ ਆਨੰਦ ਲੈਣ ਦੀ ਕੋਈ ਆਜ਼ਾਦੀ ਪ੍ਰਦਾਨ ਨਹੀਂ ਕਰਦੇ। ਜਦੋਂ ਬੱਚੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਮਾਪੇ ਆਪਣੇ ਬੱਚਿਆਂ ਨੂੰ ਸਜ਼ਾ ਦੇਣ ਲਈ ਤਿਆਰ ਹੋ ਜਾਂਦੇ ਹਨ। ਇਸ ਕਾਰਨ ਬੱਚੇ ਸਵੈ-ਮਾਣ ਅਤੇ ਵਿਸ਼ਵਾਸ ਗੁਆ ਦਿੰਦੇ ਹਨ, ਚਿੰਤਾ ਪੈਦਾ ਹੁੰਦੀ ਹੈ ਅਤੇ ਫਿਰ ਦੂਜਿਆਂ ਨਾਲ ਵਿਸ਼ਵਾਸ ਅਤੇ ਨੇੜਤਾ ਪੈਦਾ ਕਰਨਾ ਅਜਿਹੇ ਬੱਚਿਆਂ ਲਈ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ।


  ਬੱਚਿਆ ਦੀ ਲੋੜੋਂ ਵੱਧ ਸਹਾਇਤਾ : ਬੱਚਾ ਜਦ ਕੋਈ ਕੰਮ ਖ਼ੁਦ ਕਰਦਾ ਹੈ ਤਾਂ ਬੇਸ਼ੱਕ ਉਹ ਪਹਿਲੀ ਵਾਰ ਗਲਤ ਹੀ ਕਰਦਾ ਹੈ ਪਰ ਉਹ ਗਲਤੀਆਂ ਕਰਦਿਆ ਹੀ ਸਿੱਖਦਾ ਹੈ। ਪਰ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਹਰ ਕੰਮ ਵਿਚ ਸਹਾਇਤਾ ਕਰਦੇ ਹਨ ਤੇ ਬੱਚੇ ਨੂੰ ਖ਼ੁਦ ਹਿੰਮਤ ਕਰਨ ਲਈ ਨਹੀਂ ਪ੍ਰੇਰਦੇ ਤਾਂ ਉਸਦਾ ਸੰਭਵ ਵਿਕਾਸ ਨਹੀਂ ਹੁੰਦਾ। ਇਸ਼ ਨਾਲ ਬੱਚਿਆਂ ਵਿੱਚ ਸਮੱਸਿਆ ਨੂੰ ਹੱਲ ਕਰਨ ਵਾਲੀ ਮਾਨਸਿਕ ਯੋਗਤਾ ਚੰਗੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ। ਨਤੀਜੇ ਵਜੋਂ, ਬੱਚੇ ਆਪਣੇ ਮਾਪਿਆਂ 'ਤੇ ਜ਼ਿਆਦਾ ਨਿਰਭਰ ਹੋ ਜਾਂਦੇ ਹਨ ਅਤੇ ਆਪਣੇ ਪੈਰਾਂ ਸਿਰ ਖੜ੍ਹੇ ਨਹੀਂ ਹੋ ਪਾਉਂਦੇ। ਬੁੱਧੀਮਾਨ ਹੋਣ ਦੇ ਬਾਵਜੂਦ ਉਹ ਜੀਵਨ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਵੀ ਸਹੀ ਢੰਗ ਨਾਲ ਹੱਲ ਨਹੀਂ ਕਰ ਪਾਉਂਦੇ। ਬੱਚਿਆਂ ਨੂੰ ਆਤਮ-ਨਿਰਭਰ ਹੋਣਾ ਸਿਖਾਉਣਾ ਬਹੁਤ ਮਹੱਤਵਪੂਰਨ ਹੈ।

  Published by:rupinderkaursab
  First published:

  Tags: Children, Health, Health news, Mental, Mental health, Parenting

  ਅਗਲੀ ਖਬਰ