ਮਾਪਿਆਂ ਨੂੰ ਉਸੇ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਦੀ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਅਤੇ ਸਿੱਖਿਆ ਦੇਣਾ ਚਾਹੁੰਦੇ ਹਨ। ਬੱਚੇ ਜੋ ਕੁਝ ਦੇਖਦੇ ਅਤੇ ਸੁਣਦੇ ਹਨ, ਉਹ ਉਨ੍ਹਾਂ ਦੇ ਸੁਭਾਅ ਵਿੱਚ ਦਿਖਾਈ ਦੇਣ ਲਗਦਾ ਹੈ। ਇਸ ਲਈ ਬੱਚਿਆਂ ਦੇ ਸਾਹਮਣੇ ਜੋ ਵੀ ਕਹੋ, ਹਮੇਸ਼ਾ ਧਿਆਨ ਨਾਲ ਕਹੋ। ਤੁਸੀਂ ਬੱਚਿਆਂ ਨੂੰ ਉਹ ਕਰਨ ਤੋਂ ਨਹੀਂ ਰੋਕ ਸਕਦੇ ਜੋ ਤੁਸੀਂ ਆਪ ਕਰ ਰਹੇ ਹੋ। ਇਸ ਲਈ ਬੱਚੇ ਦੇ ਗ੍ਰੋਥ ਵਾਲੇ ਸਾਲਾਂ ਵਿੱਚ ਜਾਂ ਕਿਸੇ ਵੀ ਉਮਰ ਵਿੱਚ ਮਾਪਿਆਂ ਜਾਂ ਘਰ ਦੇ ਹੋਰ ਮੈਂਬਰਾਂ ਨੂੰ ਕੁੱਝ ਅਜਿਹੀਆਂ ਚੀਜ਼ਾਂ ਹਨ ਜੋ ਬੱਚਿਆਂ ਅੱਗੇ ਨਹੀਂ ਕਰਨੀਆਂ ਚਾਹੀਦੀਆਂ।
ਬੱਚਿਆਂ ਦੇ ਸਾਹਮਣੇ ਕਦੇ ਨਾ ਕਰੋ ਇਹ ਗਲਤੀਆਂ :
ਬੱਚੇ ਨੂੰ ਪੁੱਠੇ ਸਿੱਧੇ ਨਾਂ ਲੈ ਕੇ ਚੁੜ੍ਹਾਉਣਾ : ਕਈ ਲੋਕਾਂ ਨੂੰ ਹਰ ਗੱਲ 'ਤੇ ਬੱਚਿਆਂ ਨੂੰ ਛੇੜਨ ਦੀ ਆਦਤ ਹੁੰਦੀ ਹੈ। ਕਈ ਵਾਰ ਉਹ ਬੱਚਿਆਂ ਨੂੰ ਕਿਸੇ ਨਾਂ ਨਾਲ ਬੁਲਾਉਂਦੇ ਹਨ ਜੋ ਉਨ੍ਹਾਂ ਨੂੰ ਪਸੰਦ ਨਹੀਂ ਹੁੰਦਾ। ਕਈ ਮਾਪੇ ਬਾਹਰਲੇ ਲੋਕਾਂ ਦੇ ਸਾਹਮਣੇ ਵੀ ਬੱਚੇ ਨੂੰ ਚਿੜ੍ਹਾਉਣਾ ਸ਼ੁਰੂ ਕਰ ਦਿੰਦੇ ਹਨ। ਤੁਹਾਡੀ ਇਸ ਆਦਤ ਦਾ ਬੱਚੇ 'ਤੇ ਮਾੜਾ ਅਸਰ ਪੈਂਦਾ ਹੈ।
ਬੱਚੇ ਦੇ ਸਾਰੇ ਫੈਸਲੇ ਖੁਦ ਲੈਣਾ : ਜੇਕਰ ਤੁਸੀਂ ਵਾਰ-ਵਾਰ ਆਪਣੇ ਬੱਚੇ 'ਤੇ ਦਬਾਅ ਪਾ ਰਹੇ ਹੋ ਕਿ ਤੁਸੀਂ ਉਨ੍ਹਾਂ ਦੇ ਸਾਰੇ ਫੈਸਲੇ ਲਓਗੇ, ਤਾਂ ਇਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਘੱਟ ਸਕਦਾ ਹੈ। ਇੰਝ ਕਰਨ ਦੀ ਥਾਂ ਤੁਸੀਂ ਉਨ੍ਹਾਂ ਨੂੰ ਪੁੱਛੋ ਕਿ ਉਹ ਕੀ ਕਰਨਾ ਚਾਹੁੰਦੇ ਹਨ। ਬੱਚੇ ਦੇ ਕਿਸੇ ਕੰਮ ਵਿੱਚ ਜੇ ਉਸ ਦਾ ਰਾਏ ਲੈ ਲਈ ਜਾਵੇ ਤਾਂ ਉਸ ਵਿੱਚ ਆਤਮਵਿਸ਼ਵਾਸ ਵਧਦਾ ਹੈ।
ਬੱਚਿਆਂ ਸਾਹਮਣੇ ਮਾੜੀ ਸ਼ਬਦਾਵਲੀ ਦੀ ਵਰਤੋਂ : ਸਾਡੀ ਬੋਲੀ ਤੇ ਸਾਡਾ ਵਿਵਹਾਰ ਸਾਡੇ ਬੱਚਿਆਂ ਵਿੱਚ ਨਜ਼ਰ ਆਉਂਦਾ ਹੈ। ਕੁਝ ਮਾਪੇ ਅਜਿਹੇ ਹੁੰਦੇ ਹਨ ਜੋ ਆਪਣੇ ਬੱਚਿਆਂ ਦੀ ਤਾਰੀਫ਼ ਵੀ ਨਹੀਂ ਕਰਦੇ। ਕਈ ਮਾਪੇ ਤਾਹਨੇ ਮਾਰਨ ਦੇ ਰੂਪ ਵਿੱਚ ਤਾਰੀਫ਼ ਕਰਦੇ ਹਨ। ਜੇਕਰ ਤੁਹਾਡਾ ਬੱਚਾ ਚੰਗੇ ਨੰਬਰ ਲੈ ਕੇ ਆਇਆ ਹੈ ਤਾਂ ਕੁਝ ਮਾਪੇ ਤਾਰੀਫ਼ ਕਰਨ ਦੀ ਬਜਾਏ ਰਹਿੰਦੇ ਹਨ ਕਿ ਸਾਰਾ ਦਿਨ ਮਸਤੀ ਕਰਨ ਦੇ ਬਾਵਜੂ ਤੇਰੇ ਇੰਨੇ ਨੰਬਰ ਆ ਗਏ। ਅਜਿਹਾ ਵਿਵਹਾਰ ਠੀਕ ਨਹੀਂ। ਅਜਿਹੀਆਂ ਗੱਲਾਂ ਬੱਚਿਆਂ ਦੇ ਦਿਮਾਗ਼ ਉੱਤੇ ਗਲਤ ਅਸਰ ਪਾਉਂਦੀਆਂ ਹਨ।
ਆਪਸੀ ਝਗੜਿਆਂ ਵਿੱਚ ਬੱਚੇ ਨੂੰ ਸ਼ਾਮਲ ਕਰ ਲੈਣਾ : ਪਤੀ-ਪਤਨੀ ਵਿੱਚ ਲੜਾਈ ਹੋਣਾ ਇੱਕ ਆਮ ਹੱਲ ਹੈ ਪਰ ਜੇਕਰ ਤੁਸੀਂ ਹਰ ਵਾਰ ਆਪਣੀ ਲੜਾਈ ਵਿੱਚ ਬੱਚਿਆਂ ਨੂੰ ਸ਼ਾਮਲ ਕਰਦੇ ਹੋ, ਤਾਂ ਤੁਹਾਡੀ ਇਹ ਆਦਤ ਬੱਚਿਆਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਮਾਂ-ਬਾਪ ਬਾਰੇ ਇਕ-ਦੂਜੇ ਤੋਂ ਸੁਣੀਆਂ ਗੱਲਾਂ ਬੱਚੇ ਦੇ ਮਨ ਵਿਚ ਸਦਾ ਲਈ ਬੈਠ ਜਾਂਦੀਆਂ ਹਨ। ਅਜਿਹੇ 'ਚ ਬੱਚੇ ਦਾ ਆਪਣੇ ਮਾਤਾ-ਪਿਤਾ 'ਤੇ ਵਿਸ਼ਵਾਸ ਟੁੱਟਣ ਲੱਗਦਾ ਹੈ ਅਤੇ ਉਸ ਦੀ ਮਾਸੂਮੀਅਤ ਪ੍ਰਭਾਵਿਤ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Children, Parenting, Parenting Tips, Parents