Home /News /lifestyle /

Parenting Tips: ਬੱਚਿਆਂ ਦਾ ਇਨ੍ਹਾਂ ਸਕਿਨ ਸਮੱਸਿਆਵਾਂ ਤੋਂ ਇੰਝ ਕਰੋ ਬਚਾਅ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ  

Parenting Tips:  ਫੰਗਲ ਇਨਫੈਕਸ਼ਨ ਤੇ ਸਕਿਨ ਐਲਰਜੀ ਬਹੁਤ ਹੀ ਆਮ ਸਮੱਸਿਆਵਾਂ ਹਨ ਜੋ ਕਿਸੇ ਵੀ ਮੌਸਮ ਵਿੱਚ ਹੋ ਸਕਦੀਆਂ ਹਨ। ਲੋਕ ਖੁੱਦ ਤਾਂ ਇਸ ਤੋਂ ਬਚਾਅ ਕਰਨ ਲਈ ਬਹੁਤ ਸਾਰੇ ਨੁਸਖੇ ਅਪਣਾਉਂਦੇ ਹਨ। ਪਰ ਜਦੋਂ ਇਹ ਸਮੱਸਿਆਂ ਛੋਟੇ ਬੱਚੇ ਨੂੰ ਹੋ ਜਾਵੇ ਤਾਂ ਮਾਪਿਆਂ ਲਈ ਬੜੀ ਵੱਡੀ ਸਮੱਸਿਆ ਬਣ ਜਾਂਦੀ ਹੈ। ਅਕਸਰ ਬਰਸਾਤ ਦੇ ਮੌਸਮ ਵਿੱਚ ਅਜਿਹੀਆਂ ਸਮੱਸਿਆਵਾਂ ਆਸਾਨੀ ਨਾਲ ਮੁਸੀਬਤ ਬਣ ਸਕਦੀਆਂ ਹਨ ਜਿਨ੍ਹਾਂ ਤੋਂ ਬੱਚਿਆਂ ਨੂੰ ਬਚਾਉਣਾ ਜ਼ਰੂਰੀ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਫੰਗਲ ਇਨਫੈਕਸ਼ ਤੇ ਸਕਿਨ ਐਲਰਜੀ ਤੋਂ ਬਚਣ ਦਾ ਸਭ ਤੋਂ ਮਹੱਤਵਪੂਰਨ ਤਰੀਕਾ ਹੈ ਸਾਫ-ਸਫਾਈ। ਜੀ ਹਾਂ ਇਸ ਮੌਸਮ ਵਿੱਚ ਸਰੀਰ ਦੀ ਸਫਾਈ ਤੋਂ ਲੈ ਕੇ ਘਰ ਤੇ ਆਲੇ-ਦੁਆਲੇ ਦੀ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ ਹੈ।

ਦਰਅਸਲ ਬੱਚਿਆਂ ਦੀ ਸਕਿਨ ਬਹੁਤ ਸੈਂਸਟਿਵ ਹੁੰਦੀ ਹੈ ਜਿਸ ਕਾਰਨ ਉਹ ਜਲਦ ਹੀ ਕਿਸੇ ਵੀ ਲਾਗ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚਿਆਂ ਦੀ ਦੇਖਭਾਲ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਮੌਸਮ ਵਿੱਚ ਬੱਚਿਆਂ ਦੀ ਖੁਰਾਕ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਗਲਤ ਭੋਜਨ ਬੱਚਿਆਂ ਲਈ ਸਮੱਸਿਆ ਤੇ ਮਾਪਿਆਂ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।

cradle cap ਦੀ ਪਛਾਣ ਅਤੇ ਇਲਾਜ

ਛੋਟੇ ਬੱਚਿਆਂ ਵਿੱਚ ਜੰਮਦਿਆਂ ਹੀ ਸਿਰ 'ਤੇ ਕ੍ਰੈਡਲ ਕੈਪ (cradle cap) ਜਾਂ ਖੁਜ਼ਲੀ ਹੋਣਾ ਆਮ ਗੱਲ ਹੈ। ਦਰਅਸਲ ਕ੍ਰੈਡਲ ਕੈਪ ਬੱਚਿਆਂ ਦੇ ਸਿਰ 'ਤੇ ਧੱਫੜ ਜਾਂ ਪੱਪੜੀ ਦੀ ਤਰ੍ਹਾਂ ਹੁੰਦੇ ਹਨ। ਬੱਚਿਆਂ ਦੀ ਸੈਂਸਟਿਵ ਸਕਿਨ 'ਤੇ ਅਜਿਹੀਆਂ ਸਮੱਸਿਆਵਾਂ ਆਸਾਨੀ ਨਾਲ ਪੈਦਾ ਹੋ ਜਾਂਦੀਆਂ ਹਨ। WebMD ਦੀ ਇੱਕ ਰਿਪੋਰਟ ਵਿੱਚ ਇਸ ਦੇ ਕੁਝ ਇਲਾਜ ਦੱਸੇ ਗਏ ਹਨ। ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਬੱਚੇ ਦੇ ਸਿਰ ਨੂੰ ਚੰਗੀ ਤਰ੍ਹਾਂ ਸਾਫ ਕਰੋ। ਡਾਕਟਰ ਦੀ ਸਲਾਹ ਮੁਤਾਬਿਕ ਕਿਸੇ ਕਿਸੇ ਹਲਕੇ ਸ਼ੈਂਪੂ ਦੀ ਵਰਤੋਂ ਕਰ ਕੇ ਸਿਰ ਨੂੰ ਧੋਵੋ। ਇਸ ਤੋਂ ਬਾਅਦ ਬੱਚੇ ਦੀ ਸਿਰ ਦੀ ਸਕਿਨ 'ਤੇ ਨਰਮ ਬੇਬੀ ਹੇਅਰ ਬਰੱਸ਼ ਨਾਲ ਹੋਲੀ-ਹੋਲੀ ਵਾਲਾਂ ਨੂੰ ਸਾਫ ਕਰੋ । ਇਸ ਤੋਂ ਬਾਅਦ ਡਾਕਟਰ ਦੇ ਦੱਸੇ ਅਨੁਸਾਰ ਹੀ ਬੇਬੀ ਹੇਅਰ ਆਇਲ ਦੀ ਵਰਤੋਂ ਕਰੋ। ਸਥਿਤੀ ਨੂੰ ਦੇਖਦਿਆਂ ਕਈ ਵਾਰ ਡਾਕਟਰ ਹੇਅਰ ਕਰੀਮ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੰਦੇ ਹਨ।

baby acne ਦੇ ਲੱਛਣ ਅਤੇ ਇਲਾਜ

ਦਰਅਸਲ baby acne ਦੌਰਾਨ ਬੱਚਿਆਂ ਦੀ ਸਕਿਨ 'ਤੇ ਖਾਸ ਕਰਕੇ ਚਿਹਰੇ 'ਤੇ ਲਾਲ ਰੰਗ ਦੇ ਮੁਹਾਸੇ ਜਾਂ ਚਿੱਟੇ ਰੰਗ ਦੇ ਛੋਟੀਆਂ-ਛੋਟੀਆਂ ਫਿੰਸੀਆਂ ਹੋ ਜਾਂਦੀਆਂ ਹਨ। ਵੈਸੇ ਤਾਂ ਇਹ ਅਜਿਹੀ ਸਥਿਤੀ ਹੈ ਜੋ ਆਪਣੇ ਆਪ ਹੁੰਦੀ ਹੈ ਤੇ ਫਿਰ ਸਮੇਂ ਦੇ ਨਾਲ ਠੀਕ ਹੋ ਜਾਂਦੀ ਹੈ। ਹੈਲਥਲਾਈਨ ਦੇ ਮੁਤਾਬਿਕ, baby acne ਇੱਕ ਆਮ ਸਮੱਸਿਆ ਹੈ ਤੇ ਇਹ ਖੁੱਦ ਹੀ ਰਿਕਵਰ ਹੁੰਦੀ ਹੈ। ਪਰ ਕਈ ਵਾਰ ਸਥਿਤੀ ਗੰਭੀਰ ਹੋਣ 'ਤੇ ਡਾਕਟਰੀ ਸਲਾਹ ਲੈਣਾ ਜ਼ਰੂਰੀ ਹੋ ਜਾਂਦਾ ਹੈ। ਡਾਕਟਰ ਅਜਿਹੀ ਸਥਿਤੀ ਵਿੱਚ ਕਰੀਮ ਲਗਾਉਣ ਲਈ ਕਹਿੰਦੇ ਹਨ ਜਿਸ ਨਾਲ ਬੱਚੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ। ਇਸ ਤੋਂ ਇਲਾਵਾ ਬੱਚਿਆਂ ਦੀ ਸਕਿਨ ਸੈਂਸਟਿਵ ਹੁੰਦੀ ਹੈ ਇਸ ਲਈ OTC acne Treatment ਦੀ ਵਰਤੋਂ ਬਿਲਕੁਲ ਨਾ ਕਰੋ। ਬਲਕਿ ਜਿੰਨਾ ਹੋ ਸਕੇ ਬੱਚੇ ਦੇ ਚਿਹਰੇ ਨੂੰ ਸਾਫ ਸੁਥਰੇ ਤੇ ਕੋਮਲ ਕੱਪੜੇ ਨਾਲ ਹੀ ਸਾਫ ਕਰੋ।

Published by:Drishti Gupta
First published:

Tags: Child, Child care, Parenting, Parenting Tips