Home /News /lifestyle /

Parenting Tips: ਬੱਚਿਆਂ ਦੇ ਸਰੀਰਕ ਵਿਕਾਸ ਲਈ ਜ਼ਰੂਰੀ ਹੈ ਪ੍ਰੋਟੀਨ, ਜਾਣੋ ਇਸਦੇ ਪ੍ਰਮੁੱਖ ਸ੍ਰੋਤ

Parenting Tips:  ਸਰੀਰ ਅਤੇ ਮਾਸਪੇਸ਼ੀਆਂ ਦੇ ਵਾਧੇ ਲਈ ਖੁਰਾਕ ਵਿਚ ਪ੍ਰੋਟੀਨ ਲੋੜੀਂਦੀ ਮਾਤਰਾ ਵਿਚ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਪ੍ਰੋਟੀਨ ਤੁਹਾਡੀ ਖ਼ੁਰਾਕ ਦਾ ਇੱਕ ਜ਼ਰੂਰੀ ਤੱਤ ਹੈ। ਪ੍ਰੋਟੀਨ ਦਾ ਸਭ ਤੋਂ ਮਹੱਤਵਪੂਰਨ ਕੰਮ ਇਮਿਊਨ ਸਿਸਟਮ ਦਾ ਸਮਰਥਨ ਕਰਨਾ ਹੈ, ਆਪਣੀ ਰੋਜ਼ਾਨਾ ਰੁਟੀਨ ਵਿੱਚ ਪ੍ਰੋਟੀਨ ਦੀ ਖੁਰਾਕ ਨੂੰ ਸ਼ਾਮਲ ਕਰਨ ਨਾਲ, ਬਲੱਡ ਸ਼ੂਗਰ ਨੂੰ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ ਅਤੇ ਮਾਸਪੇਸ਼ੀਆਂ ਦਾ ਵਿਕਾਸ ਸਹੀ ਢੰਗ ਨਾਲ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਬੱਚਿਆਂ ਵਿਚ ਮਾਸਪੇਸ਼ੀਆਂ ਦੀ ਵਿਕਾਸ ਦਰ ਤੇਜ਼ ਹੁੰਦੀ ਹੈ, ਕਿਉਂ ਜੋ ਬਾਲਪਣ ਤੋਂ ਜੁਆਨੀ ਦਾ ਸਮਾਂ ਮਾਸਪੇਸ਼ੀਆਂ ਦੇ ਵਿਕਾਸ ਦਾ ਸਮਾਂ ਹੈ। ਇਸਦੇ ਨਾਲ ਪ੍ਰੋਟੀਨ ਯੁਕਤ ਖੁਰਾਕ ਨਾਲ ਬੱਚੇ ਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਹੁੰਦਾ ਹੈ। ਇਸ ਲਈ, ਬੱਚੇ ਦੀ ਖੁਰਾਕ ਵਿੱਚ ਉੱਚ-ਗੁਣਵੱਤਾ ਵਾਲੇ ਪ੍ਰੋਟੀਨ ਸਰੋਤਾਂ ਦੀ ਇੱਕ ਕਿਸਮ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੈ। ਅਸਲ ਵਿੱਚ ਮਾਸਪੇਸ਼ੀਆਂ ਪ੍ਰੋਟੀਨ ਤੋਂ ਬਣੀਆਂ ਹੁੰਦੀਆਂ ਹਨ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਣ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ।

ਪ੍ਰੋਟੀਨ ਅਮੀਨੋ ਐਸਿਡ ਦਾ ਬਣਿਆ ਹੁੰਦਾ ਹੈ। ਜੋ ਸਰੀਰ ਦੇ ਲਗਭਗ ਹਰ ਸੈੱਲ ਨੂੰ ਤਾਕਤਵਰ ਬਣਾਉਂਦਾ ਹੈ। ਚਾਕ ਆਰਗੇਨਾਈਜ਼ੇਸ਼ਨ ਕੈਲੀਫੋਰਨੀਆ (CHOC, California) ਦੇ ਅਨੁਸਾਰ, ਪ੍ਰੋਟੀਨ ਪੋਸ਼ਣ ਦੇ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਹੈ। ਇਹ ਕਾਰਬੋਹਾਈਡ੍ਰੇਟਸ ਦੇ ਮੁਕਾਬਲੇ ਹੌਲੀ-ਹੌਲੀ ਪਚਦਾ ਹੈ। ਆਓ ਜਾਣਦੇ ਹਾਂ ਬੱਚਿਆਂ ਲਈ ਪ੍ਰੋਟੀਨ ਦੇ ਸਹੀ ਸ੍ਰੋਤ।

ਉਮਰ ਦੇ ਹਿਸਾਬ ਨਾਲ ਲੋੜੀਂਦੀ ਪ੍ਰੋਟੀਨ ਮਾਤਰਾ

2 ਤੋਂ 3 ਸਾਲ ਦੇ ਬੱਚੇ ਲਈ 13 ਗ੍ਰਾਮ, 4 ਤੋਂ 8 ਸਾਲ ਦੇ ਬੱਚੇ ਲਈ 18 ਗ੍ਰਾਮ, 9 ਤੋਂ 13 ਸਾਲ ਦੇ ਬੱਚੇ ਲਈ 34 ਗ੍ਰਾਮ, 14 ਤੋਂ 18 ਸਾਲ ਦੀ ਲੜਕੀ ਲਈ 46 ਗ੍ਰਾਮ ਅਤੇ 14 ਤੋਂ 18 ਸਾਲ ਦੇ ਲੜਕਿਆਂ ਲਈ 51 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ।

ਪ੍ਰੋਟੀਨ ਦੇ ਸ੍ਰੋਤ

ਬੱਚਿਆਂ ਦੀਆਂ ਪ੍ਰੋਟੀਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੁੱਧ, ਅੰਡੇ ਅਤੇ ਮੀਟ ਦਿੱਤੇ ਜਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਐਨੀਮਲ ਬੇਸਡ ਖੁਰਾਕ ਵਿਚ ਨੌਂ ਐਮੀਨੋ ਐਸਿਡ ਸ਼ਾਮਿਲ ਹੁੰਦੇ ਹਨ, ਇਸ ਲਈ ਇਹ ਪ੍ਰੋਟੀਨ ਸ੍ਰੋਤ ਵਜੋਂ ਸਭ ਤੋਂ ਅਹਿਮ ਖਾਣ ਪਦਾਰਥ ਹਨ। ਜੇਕਰ ਬੱਚਾ ਆਂਡੇ ਖਾਂਦਾ ਹੈ ਤਾਂ ਬੱਚੇ ਨੂੰ ਉਬਲੇ ਹੋਏ ਆਂਡੇ ਖਵਾਓ ਅਤੇ ਕਦੇ ਕਦਾਈਂ ਆਮਲੇਟ ਵੀ ਦਿੱਤਾ ਜਾ ਸਕਦਾ ਹੈ।

ਇਸ ਤੋਂ ਸਿਵਾ ਸੋਇਆ, ਪੀਨਟ ਬਟਰ, ਕਵਿਨੋਆ ਵਰਗੀਆਂ ਚੀਜ਼ਾਂ ਪੂਰੀ ਤਰ੍ਹਾਂ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਵੱਖ-ਵੱਖ ਸਵਾਦਿਸ਼ਟ ਪਕਵਾਨ ਬਣਾ ਕੇ ਬੱਚੇ ਨੂੰ ਖੁਰਾਕ ਵਿਚ ਦਿੱਤਾ ਜਾ ਸਕਦਾ ਹੈ। ਕਾਲੇ ਚਨੇ, ਪਨੀਰ ਅਤੇ ਫਲੀਆਂ ਵੀ ਪ੍ਰੋਟੀਨ ਦੇ ਚੰਗੇ ਸਰੋਤ ਹਨ ਅਤੇ ਇਨ੍ਹਾਂ ਨੂੰ ਰੋਟੀ ਦੇ ਨਾਲ ਸਬਜ਼ੀ ਆਦਿ ਵਜੋਂ ਖਾਧਾ ਜਾ ਸਕਦਾ ਹੈ। ਸੂਰਜਮੁਖੀ ਅਤੇ ਕੱਦੂ ਦੇ ਬੀਜ ਵੀ ਵਰਤੇ ਜਾ ਸਕਦੇ ਹਨ ਅਤੇ ਬੱਚਿਆਂ ਨੂੰ ਸਲਾਦ ਦੇ ਰੂਪ ਵਿਚ ਦਿੱਤੇ ਜਾ ਸਕਦੇ ਹਨ।

ਬੱਚੇ ਵਿੱਚ ਸ਼ੁਰੂ ਤੋਂ ਹੀ ਪ੍ਰੋਟੀਨ ਦੀ ਕਮੀ ਨਹੀਂ ਹੁੰਦੀ, ਇਸ ਲਈ ਉਨ੍ਹਾਂ ਨੂੰ ਸ਼ੁਰੂ ਵਿੱਚ ਮਾਂ ਦਾ ਦੁੱਧ ਦੇਣਾ ਜ਼ਰੂਰੀ ਹੈ।ਜੇਕਰ ਬੱਚਾ ਮਾਸਾਹਾਰੀ ਹੈ ਤਾਂ ਉਸ ਨੂੰ ਮੱਛੀ, ਚਿਕਨ, ਰੈੱਡ ਮੀਟ ਅਤੇ ਬੀਨਜ਼ ਦਿੱਤੇ ਜਾ ਸਕਦੇ ਹਨ। ਛੋਲੇ ਅਤੇ ਕਾਲੇ ਚਨੇ ਵਰਗੀਆਂ ਚੀਜ਼ਾਂ ਨੂੰ ਉਬਾਲ ਕੇ ਸਨੈਕ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
Published by:rupinderkaursab
First published:

Tags: Health, Health care tips, Health news, Lifestyle, Protein powder, Protein Rich Foods

ਅਗਲੀ ਖਬਰ