ਜਿਵੇਂ-ਜਿਵੇਂ ਟੈਕਨੋਲੋਜੀ ਤਰੱਕੀ ਕਰ ਰਹੀ ਹੈ ਮਨੁੱਖ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ। ਇੱਕ ਸਮਾਂ ਸੀ ਜਦੋਂ ਮਾਂ-ਪਿਓ ਬੱਚਿਆਂ ਨੂੰ ਬਾਹਰੋਂ ਖੇਡਦੇ ਹੋਇਆਂ ਨੂੰ ਘਰ ਲੈ ਕੇ ਆਉਂਦੇ ਸਨ ਅਤੇ ਬੱਚੇ ਸਨ ਕਿ ਘਰ ਦੇ ਅੰਦਰ ਬੈਠਦੇ ਹੀ ਨਹੀਂ ਸਨ। ਪਰ ਅੱਜ ਦਾ ਸਮਾਂ ਅਜਿਹਾ ਆ ਗਿਆ ਹੈ ਕਿ ਮਾਂ-ਬਾਪ ਬੱਚਿਆਂ ਨੂੰ ਬਾਹਰ ਖੇਡਣ ਲਈ ਕਹਿੰਦੇ ਹਨ ਅਤੇ ਬੱਚੇ ਹਨ ਕਿ ਕਮਰੇ ਤੋਂ ਬਾਹਰ ਨਿਕਲਣ ਦਾ ਨਾਮ ਹੀ ਨਹੀਂ ਲੈਂਦੇ। ਇਸ ਦਾ ਕਾਰਨ ਹੈ ਇੰਟਰਨੈੱਟ ਅਤੇ ਬੱਚਿਆਂ ਦਾ ਔਨਲਾਈਨ ਗੇਮਾਂ ਪ੍ਰਤੀ ਰੁਝਾਨ।
ਹੁਣ ਬੱਚੇ ਬਾਹਰ ਖੇਡਣ ਨਾਲੋਂ ਘਰ ਵਿੱਚ ਔਨਲਾਈਨ ਗੇਮਾਂ ਖੇਡਣ ਨੂੰ ਤਰਜੀਹ ਦੇ ਰਹੇ ਹਨ। ਇਹ ਇਸ ਹੱਦ ਤੱਕ ਹੋ ਗਿਆ ਹੈ ਕਿ ਬੱਚਿਆਂ ਨੂੰ ਇਸਦੀ ਆਦਤ ਹੋ ਗਈ ਹੈ ਜਿਸ ਕਰਕੇ ਬਹੁਤ ਵਾਰ ਮਾਤਾ-ਪਿਤਾ ਦਾ ਕਹਿਣਾ ਵੀ ਨਹੀਂ ਮੰਨਦੇ ਅਤੇ ਮਾਂ-ਪਿਓ ਇਸ ਆਦਤ ਤੋਂ ਬਹੁਤ ਪ੍ਰੇਸ਼ਾਨ ਹੋ ਗਏ। ਅੱਜ ਦੇ ਬੱਚੇ ਪਬਜੀ ਅਤੇ ਫ੍ਰੀ ਫਾਇਰ ਵਰਗੀਆਂ ਔਨਲਾਈਨ ਗੇਮਾਂ ਖੇਡ ਕੇ ਕਈ ਘੰਟੇ ਬਿਤਾ ਦਿੰਦਾ ਹਨ ਜਿਸਦਾ ਅਸਰ ਉਹਨਾਂ ਦੇ ਸਰੀਰ ਅਤੇ ਮਾਨਸਿਕ ਵਿਕਾਸ ਤੇ ਪੈ ਰਿਹਾ ਹੈ। ਇਸ ਨਾਲ ਉਹਨਾਂ ਨੂੰ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਵੀ ਆ ਰਹੀਆਂ ਹਨ।
ਜੇਕਰ ਤੁਸੀਂ ਵੀ ਬੱਚੇ ਦੀ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ:
1. ਸਭ ਤੋਂ ਪਹਿਲਾਂ ਬੱਚਿਆਂ ਲਈ ਇਲੈਕਟ੍ਰਾਨਿਕ ਗੈਜੇਟਸ ਵਰਤਣ ਲਈ ਇੱਕ ਨਿਰਧਾਰਿਤ ਸਮਾਂ ਨਿਸ਼ਚਿਤ ਕਰੋ। ਇਸ ਨਾਲ ਉਹ ਇਹਨਾਂ ਇਲੈਕਟ੍ਰਾਨਿਕ ਗੈਜੇਟਸ ਦੇ ਆਦੀ ਨਹੀਂ ਬਣਨਗੇ। ਉਸ ਸਮੇਂ ਤੋਂ ਬਾਅਦ ਉਹਨਾਂ ਨੂੰ ਲੈਪਟਾਪ, ਫੋਨ ਅਤੇ ਟੈਬਲੇਟ ਦੀ ਵਰਤੋਂ 'ਤੇ ਬਿਲਕੁਲ ਰੋਕ ਲਗਾਓ।
2. ਆਪਣੇ ਬੱਚਿਆਂ ਦੇ ਨਾਲ ਕਦੇ ਵੀ ਬੈਂਕ ਨਾਲ ਜੁੜੀ ਕੋਈ ਵੀ ਜਾਣਕਾਰੀ ਸਾਂਝੀ ਨਾ ਕਰੋ ਕਿਉਂਕਿ ਇਸ ਤਰ੍ਹਾਂ ਬੱਚੇ ਨਵੀਆਂ ਗੇਮਾਂ ਖਰੀਦ ਲੈਂਦੇ ਹਨ ਅਤੇ ਕਈ ਵਾਰ ਖਾਤਾ ਪੂਰਾ ਖਾਲੀ ਵੀ ਹੋ ਸਕਦਾ ਹੈ।
3. ਬੱਚਿਆਂ ਨੂੰ ਜਿੰਨਾ ਹੋ ਸਕੇ ਬਾਹਰ ਖੇਡਣ ਲਈ ਉਤਸ਼ਾਹਿਤ ਕਰੋ। ਇਸ ਤਰ੍ਹਾਂ ਉਹ ਤੰਦਰੁਸਤ ਵੀ ਰਹਿਣਗੇ ਅਤੇ ਉਹਨਾਂ ਦਾ ਵਿਕਾਸ ਵੀ ਵਧੀਆ ਹੋਵੇਗਾ। ਤੁਸੀਂ ਆਪ ਵੀ ਬੱਚਿਆਂ ਨਾਲ ਖੇਡ ਸਕਦੇ ਹੋ ਜਾਂ ਉਹਨਾਂ ਦੇ ਦੋਸਤਾਂ ਨਾਲ ਖੇਡਣ ਲਈ ਕਹਿ ਸਕਦੇ ਹੋ। ਇਸ ਤਰ੍ਹਾਂ ਬੱਚਿਆਂ ਨੂੰ ਘੁਲਣ-ਮਿਲਣ ਵਿੱਚ ਆਸਾਨੀ ਹੁੰਦੀ ਹੈ।
4. ਤੁਸੀਂ ਆਪਣੇ ਬੱਚਿਆਂ ਦੇ ਅੰਦਰ ਦੇ ਸ਼ੋਕ ਨੂੰ ਪਹਿਚਾਨਣ ਲਈ ਕਹੋ ਅਤੇ ਉਸਨੂੰ ਨਿਖਾਰਨ ਲਈ ਬੱਚੇ ਦੀ ਮਦਦ ਕਰਦੇ ਰਹੋ। ਜਦੋਂ ਬੱਚਾ ਆਪਣੇ ਸ਼ੋਕ ਨੂੰ ਪਹਿਚਾਣ ਕੇ ਉਸ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤਾਂ ਤੁਹਾਡੇ ਬੱਚੇ ਦੀ ਔਨਲਾਈਨ ਗੇਮਾਂ ਵਾਲੀ ਆਦਤ ਆਪਣੇ ਆਪ ਛੁਟ ਜਾਵੇਗੀ।
5. ਬੱਚੇ ਅਕਸਰ ਆਪਣੇ ਮਾਤਾ-ਪਿਤਾ ਦਾ ਸਮਾਂ ਨਾ ਮਿਲਣ ਕਰਕੇ ਔਨਲਾਈਨ ਗੇਮਾਂ ਦੀ ਆਦਤ ਨੂੰ ਅਪਣਾ ਲੈਂਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ ਜਿਸ ਨਾਲ ਉਹਨਾਂ ਨੂੰ ਇੱਕਲਾਪਨ ਮਹਿਸੂਸ ਨਾ ਹੋਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Children, Gaming, Parenting, Parenting Tips