Severe Heat Wave In North India: ਗਰਮੀ ਲਗਾਤਾਰ ਵਧ ਰਹੀ ਹੈ। ਤੇਜ਼ ਗਰਮੀ ਦੇ ਇਸ ਮੌਸਮ ਵਿੱਚ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਸਮ ਦੌਰਨ ਬੱਚਿਆ ਦੀ ਸਿਹਤ ਵੱਲ ਧਿਆਨ ਦੇਣ ਦੀ ਹੋਰ ਵੀ ਵਧੇਰੇ ਲੋੜ ਹੈ। ਕੋਰੋਨਾ ਕਾਰਨ ਲੰਮਾ ਸਮਾਂ ਬੰਦ ਰਹਿਣ ਤੋਂ ਬਾਅਦ ਸਕੂਲ ਵੀ ਖੁੱਲ੍ਹ ਗਏ ਹਨ।
ਤੇਜ਼ ਗਰਮੀ ਦੇ ਇਸ ਮੌਸਮ 'ਚ ਬੱਚਿਆਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਤਾਂ ਜੋ ਬੱਚਿਆਂ ਨੂੰ ਸਕੂਲ ਜਾਣ ਅਤੇ ਆਉਣ, ਗਰਾਊਂਡ ਵਿੱਚ ਖੇਡਣ ਅਤੇ ਪ੍ਰਾਰਥਨਾ ਕਰਨ ਸਮੇਂ ਗਰਮੀ ਦੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਇਸ ਦੇ ਲਈ ਤੁਸੀਂ ਬੱਚਿਆਂ ਦੀ ਡਾਈਟ 'ਚ 5 ਅਜਿਹੀਆਂ ਚੀਜ਼ਾਂ ਸ਼ਾਮਿਲ ਕਰ ਸਕਦੇ ਹੋ ਜੋ ਉਨ੍ਹਾਂ ਨੂੰ ਗਰਮੀ ਅਤੇ ਧੁੱਪ ਤੋਂ ਬਚਾਉਣ 'ਚ ਮਦਦ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ 5 ਚੀਜ਼ਾਂ ਬਾਰੇ-
ਤਰਬੂਜ – ਗਰਮੀ ਵਿੱਚ ਬੱਚਿਆਂ ਨੂੰ ਸਭ ਤੋਂ ਵਧੇਰੇ ਸਮੱਸਿਆ ਡੀਹਾਈਡ੍ਰੇਸ਼ਨ ਦੀ ਆਉਂਦੀ ਹੈ। ਬੱਚਿਆਂ ਨੂੰ ਹਾਈਡਰੇਟ ਰੱਖਣ ਲਈ ਤੁਸੀਂ ਉਨ੍ਹਾਂ ਦੀ ਡਾਈਟ 'ਚ ਤਰਬੂਜ ਵੀ ਸ਼ਾਮਿਲ ਕਰ ਸਕਦੇ ਹੋ। ਤਰਬੂਜ 'ਚ 92 ਫੀਸਦੀ ਤੱਕ ਪਾਣੀ ਹੁੰਦਾ ਹੈ। ਇਹ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ ਅਤੇ ਤਾਜ਼ਗੀ ਬਣਾਈ ਰੱਖਦਾ ਹੈ ।
ਦਹੀਂ – ਗਰਮੀਆਂ ਵਿੱਚ ਦਹੀਂ ਖਾਣਾ ਬਹੁਤ ਹੀ ਸਿਹਤਮੰਦ ਹੁੰਦਾ ਹੈ। ਦਹੀਂ ਨੂੰ ਬੱਚਿਆਂ ਦੀ ਖੁਰਾਕ ਵਿੱਚ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਇਹ ਪੇਟ ਨੂੰ ਵੀ ਸਿਹਤਮੰਦ ਰੱਖਦਾ ਹੈ ਅਤੇ ਖਾਣ ਵਿੱਚ ਵੀ ਸਵਾਦ ਹੁੰਦਾ ਹੈ। ਬੱਚਿਆਂ ਨੂੰ ਦਹੀਂ ਦੀ ਮਿੱਠੀ ਲੱਸੀ ਬਣਾ ਕੇ ਵੀ ਦਿੱਤੀ ਜਾ ਸਕਦੀ ਹੈ ।
ਸੱਤੂ - ਸੱਤੂ ਖਾਣ ਜਾਂ ਪੀਣ ਨਾਲ ਬੱਚਿਆਂ ਵਿੱਚ ਹੀਟ ਸਟ੍ਰੋਕ ਜਾਂ ਗਰਮੀ ਦਾ ਖ਼ਤਰਾ ਬਹੁਤ ਘੱਟ ਜਾਂਦਾ ਹੈ। ਇਸ ਲਈ ਤੁਸੀਂ ਜੌਂ ਜਾਂ ਛੋਲਿਆਂ ਤੋਂ ਬਣੇ ਸੱਤੂ ਨੂੰ ਬੱਚਿਆਂ ਦੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹੋ। ਇਹ ਸਰੀਰ ਨੂੰ ਠੰਡਾ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਸ ਨਾਲ ਤੁਹਾਡੇ ਬੱਚੇ ਗਰਮੀ ਤੋਂ ਬਚੇ ਰਹਿਣਗੇ ਅਤੇ ਊਰਜਾ ਭਰਪੂਰ ਰਹਿਣਗੇ ।
ਪੁਦੀਨਾ – ਗਰਮੀਆਂ ਵਿੱਚ ਪੁਦੀਨਾ ਸਾਡੇ ਸਰੀਰ ਨੂੰ ਬਹੁਤ ਠੰਡਕ ਪ੍ਰਦਾਨ ਕਰਦਾ ਹੈ। ਗਰਮੀ ਤੋਂ ਬਚਾਉਣ ਲਈ ਪੁਦੀਨੇ ਨੂੰ ਕਿਸੇ ਵੀ ਰੂਪ ਵਿਚ ਬੱਚਿਆਂ ਦੀ ਖੁਰਾਕ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਪੁਦੀਨੇ ਦੀ ਚਟਨੀ ਜਾਂ ਸ਼ਰਬਤ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਹੋ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diet, Healthy Food, Heat wave, Hot Weather, North India