Parenting Hacks: ਇੱਕ ਸਮਾਂ ਸੀ ਜਦੋਂ ਮਾਂ-ਬਾਪ ਆਪਣੇ ਬੱਚਿਆਂ ਨੂੰ ਬਾਹਰ ਖੇਡਣ ਤੋਂ ਘਰ ਵਾਪਸ ਬੁਲਾਉਣ ਲਈ ਟੀਵੀ ਦੀ ਮਦਦ ਲੈਂਦੇ ਸਨ। ਪਰ ਅੱਜ ਦਾ ਸਮਾਂ ਅਜਿਹਾ ਹੈ ਕਿ ਬੱਚੇ ਬਾਹਰ ਖੇਡਣ ਬਿਲਕੁਲ ਨਹੀਂ ਜਾਂਦੇ ਅਤੇ ਉਹ ਜ਼ਿਆਦਾਤਰ ਸਮਾਂ ਟੀਵੀ ਜਾਂ ਮੋਬਾਈਲ ਦੇਖਦੇ ਹੋਏ ਹੀ ਬਿਤਾਉਂਦੇ ਹਨ। ਇਸਦਾ ਬਹੁਤ ਮਾੜਾ ਪ੍ਰਭਾਵ ਬੱਚਿਆਂ ਦੀ ਸਿਹਤ 'ਤੇ ਨਜ਼ਰ ਆ ਰਿਹਾ ਹੈ। ਮਾਤਾ-ਪਿਤਾ ਨੂੰ ਵੀ ਕਈ ਵਾਰ ਸਮਝ ਨਹੀਂ ਆਉਂਦਾ ਕਿ ਬੱਚਿਆਂ ਦੀ ਜ਼ਿਆਦਾ ਸਕਰੀਨ ਦੀ ਅੱਠ ਨੂੰ ਕਿਵੇਂ ਘੱਟ ਕੀਤਾ ਜਾਵੇ।
ਇਸ ਲਈ ਜੇਕਰ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਬੱਚਿਆਂ ਨੂੰ ਜ਼ਿਆਦਾ ਸਕਰੀਨ ਦੀ ਆਦਤ ਹੈ ਤਾਂ ਅੱਜ ਅਸੀਂ ਤੁਹਾਨੂੰ ਇਹ ਆਦਤ ਛੁਡਾਉਣ ਦੇ ਕੁੱਝ ਆਸਾਨ ਤਰੀਕਿਆਂ ਬਾਰੇ ਦੱਸਾਂਗੇ।
1. ਸਕਰੀਨ ਦੇਖਣ ਦੀ ਇਹ ਆਦਤ ਨਾ ਸਿਰਫ ਬੱਚਿਆਂ ਦੇ ਸਰੀਰਕ ਵਿਕਾਸ ਬਲਕਿ ਮਾਨਸਿਕ ਵਿਕਾਸ ਤੇ ਵੀ ਅਸਰ ਕਰ ਰਹੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਲਈ ਟੀਵੀ, ਮੋਬਾਈਲ ਜਾਂ ਲੈਪਟਾਪ ਦੇਖਣ ਦਾ ਇੱਕ ਸਮਾਂ ਨਿਰਧਾਰਿਤ ਕਰੋ ਅਤੇ ਉਸ ਸਮੇਂ ਤੋਂ ਬਾਅਦ ਬੱਚੇ ਨੂੰ ਸਕਰੀਨ ਨਾ ਦੇਖਣ ਦਿਓ।
2. ਕੋਸ਼ਿਸ ਕਰੋ ਕਿ ਆਪਣੇ ਘਰ ਵਿੱਚ ਇੱਕ ਅਜਿਹਾ ਹਿੱਸਾ ਬਣਾਓ ਜਿਸ ਵਿੱਚ ਕੋਈ ਇਲੈਕਟ੍ਰੋਨਿਕ ਗੈਜਟ ਨਾ ਰੱਖਿਆ ਜਾਵੇ ਅਤੇ ਨਾ ਲਿਆਂਦਾ ਜਾਵੇ ਬਲਕਿ ਇਸ ਖੇਤਰ ਵਿੱਚ ਹੋਰ ਖੇਡਾਂ ਹੋਣ ਜਿਹਨਾਂ ਨਾਲ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਵੇ। ਬੱਚੇ ਦੇ ਨਾਲ ਮਾਤਾ-ਪਿਤਾ ਨੂੰ ਵੀ ਇੱਥੇ ਕੁੱਝ ਸਮਾਂ ਬਿਤਾਉਣਾ ਚਾਹੀਦਾ ਹੈ ਜਿਸ ਨਾਲ ਉਹਨਾਂ ਨੂੰ ਇਸ ਦੀ ਆਦਤ ਹੋ ਜਾਵੇ ਅਤੇ ਉਹ ਹਰ ਰੋਜ਼ ਆਪਣਾ ਸਮਾਂ ਇੱਥੇ ਬਿਤਾਉਣ।
3. ਅੱਜਕਲ੍ਹ ਟੈਕਨੋਲੋਜੀ ਨੇ ਸਾਨੂੰ ਕਈ ਸੁਵਿਧਾਵਾਂ ਦਿੱਤੀਆਂ ਹਨ ਜਿਹਨਾਂ ਦੀ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਆਪਣੇ ਇਲੈਕਟ੍ਰੋਨਿਕਸ ਡਿਵਾਈਸਾਂ ਦੀ ਵਰਤੋਂ ਕਰਦੇ ਸਮੇਂ ਇਹਨਾਂ ਵਿੱਚ Parental Control ਦੀ ਵਰਤੋਂ ਕਰੋ ਤਾਂ ਜੋ ਬੱਚੇ ਕੁੱਝ ਖ਼ਾਸ ਕੰਟੈਂਟ ਜੋ ਉਹਨਾਂ ਲਈ ਨਹੀਂ ਹੈ, ਨਾ ਦੇਖ ਸਕਣ।
4. ਸ਼ੁਰੂਆਤ ਵਿੱਚ ਬੱਚੇ ਥੋੜ੍ਹਾ ਤੰਗ ਕਰਦੇ ਹਨ ਇਸ ਲਈ ਤੁਹਾਨੂੰ ਬੱਚਿਆਂ ਨੂੰ ਇਸਦਾ ਕਾਰਨ ਦੱਸਣਾ ਚਾਹੀਦਾ ਹੈ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ। ਉਹਨਾਂ ਨੂੰ ਜ਼ਿਆਦਾ ਸਕਰੀਨ ਦੇਖਣ ਦੇ ਨੁਕਸਾਨ ਬਾਰੇ ਦੱਸੋ ਜਿਸ ਨਾਲ ਉਹ ਸਮਝ ਸਕਣ ਕੇ ਮਾਂ-ਪਿਓ ਉਹਨਾਂ ਦੀ ਫਿਕਰ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Child care, Lifestyle, Parenting Tips