Home /News /lifestyle /

ਬੱਚੇ ਦੀ ਹਰ ਜ਼ਿੱਦ ਨੂੰ ਪੂਰਾ ਕਰਨਾ ਹੋ ਸਕਦਾ ਹੈ ਮਾੜਾ, "ਨਾ" ਕਹਿਣਾ ਵੀ ਸਿੱਖਣ ਮਾਪੇ

ਹਰ ਮਾਂ-ਬਾਪ ਦੇ ਆਪਣੇ ਬੱਚੇ ਨੂੰ ਲੈ ਕੇ ਕੁਝ ਨਾ ਕੁਝ ਸੁਪਨੇ ਹੁੰਦੇ ਹਨ ਅਤੇ ਮਾਤਾ-ਪਿਤਾ ਚਾਹੁੰਦੇ ਹਨ ਕਿ ਬੱਚੇ ਆਪਣਾ ਨਾਂ ਰੌਸ਼ਨ ਕਰਨ ਪਰ ਜੇਕਰ ਤੁਸੀਂ ਬੱਚੇ ਦੀ ਹਰ ਗੱਲ ਨੂੰ ਅੱਖੋਂ ਪਰੋਖੇ ਕਰ ਲੈਂਦੇ ਹੋ ਤਾਂ ਉਸ ਲਈ ਕੁਝ ਚੰਗੇ ਜਾਂ ਮਾੜੇ ਪ੍ਰਭਾਵ ਹੋ ਸਕਦੇ ਹਨ। ਦਰਅਸਲ, ਬੱਚਿਆਂ ਨੂੰ ਹਰ ਗੱਲ 'ਤੇ ਜ਼ੋਰ ਪਾਉਣ ਦੀ ਆਦਤ ਹੁੰਦੀ ਹੈ। ਆਮ ਤੌਰ 'ਤੇ ਮਾਂ-ਬਾਪ ਵੀ ਉਸ ਨੂੰ ਇੰਨਾ ਪਿਆਰ ਕਰਦੇ ਹਨ ਕਿ ਉਹ ਉਨ੍ਹਾਂ ਦੀ ਕਿਸੇ ਵੀ ਗੱਲ 'ਤੇ ਨਾਹ ਨਹੀਂ ਕਹਿ ਪਾਉਂਦੇ।

ਹੋਰ ਪੜ੍ਹੋ ...
  • Share this:

ParentsCircle.com ਦੇ ਅਨੁਸਾਰ, ਹਰ ਚੀਜ਼ ਨੂੰ ਹਾਂ ਕਹਿਣਾ ਵੀ ਇੱਕ ਪਾਲਣ-ਪੋਸ਼ਣ ਤਕਨੀਕ ਹੈ ਅਤੇ ਇਸ ਤਕਨੀਕ ਵਿੱਚ ਮਾਤਾ-ਪਿਤਾ ਜਾਣ-ਬੁੱਝ ਕੇ ਬੱਚੇ ਨੂੰ ਹਾਂ ਕਹਿ ਦਿੰਦੇ ਹਨ, ਤਾਂ ਜੋ ਉਸ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਹੋਵੇ ਅਤੇ ਉਹ ਆਪਣੇ ਮਾਤਾ-ਪਿਤਾ ਨਾਲ ਹੋਰ ਜ਼ਿਆਦਾ ਜੁੜ ਸਕੇ। ਇਸ ਵਿੱਚ ਬੱਚਿਆਂ ਨੂੰ ਜੋ ਚਾਹੇ ਉਹ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਆਪ ਨੂੰ ਬੰਨ੍ਹਿਆ ਮਹਿਸੂਸ ਨਾ ਕਰਨ ਅਤੇ ਉਨ੍ਹਾਂ ਵਿੱਚ ਹੁਨਰ ਦਾ ਵਿਕਾਸ ਹੋ ਸਕੇ ਪਰ ਹਰ ਗੱਲ ਨੂੰ ਹਾਂ ਕਹਿ ਦੇਣਾ ਵੀ ਚੰਗੀ ਗੱਲ ਨਹੀਂ ਹੈ।

ਇਸ ਦੇ ਫਾਇਦਿਆਂ ਦੇ ਨਾਲ-ਨਾਲ ਕਈ ਨੁਕਸਾਨ ਵੀ ਦੇਖਣ ਨੂੰ ਮਿਲਦੇ ਹਨ ਅਤੇ ਇਹ ਬੱਚੇ ਨੂੰ ਬਹੁਤ ਜ਼ਿੱਦੀ ਬਣਾ ਸਕਦਾ ਹੈ। ਆਓ ਜਾਣਦੇ ਹਾਂ ਬੱਚਿਆਂ ਦੀ ਹਰ ਜ਼ਿੱਦ ਨੂੰ ਪੂਰਾ ਕਰਨ ਦੇ ਲੰਬੇ ਸਮੇਂ 'ਚ ਨਜ਼ਰ ਆਉਣ ਵਾਲੇ ਫਾਇਦੇ ਅਤੇ ਨੁਕਸਾਨ।

ਲਾਭ
-ਬੱਚੇ ਦੀ ਜ਼ਿੱਦ ਨੂੰ ਪੂਰਾ ਕਰਨ ਨਾਲ ਉਨ੍ਹਾਂ ਨੂੰ ਆਤਮ-ਵਿਸ਼ਵਾਸ ਮਿਲਦਾ ਹੈ ਅਤੇ ਉਹ ਆਪਣੇ ਮਾਤਾ-ਪਿਤਾ ਨਾਲ ਵਧੇਰੇ ਨਜ਼ਦੀਕੀ ਨਾਲ ਜੁੜ ਸਕਦੇ ਹਨ।
-ਇਹ ਬੱਚੇ ਨੂੰ ਵਧਣ ਅਤੇ ਜ਼ਰੂਰੀ ਹੁਨਰ ਸਿੱਖਣ ਵਿੱਚ ਮਦਦ ਕਰਦਾ ਹੈ।
-ਬੱਚਾ ਲੁਕ ਕੇ ਕੋਈ ਕੰਮ ਨਹੀਂ ਕਰੇਗਾ ਅਤੇ ਇਸ ਕਾਰਨ ਉਹ ਗਲਤੀਆਂ ਅਤੇ ਸ਼ਰਾਰਤ ਵੀ ਬਹੁਤ ਘੱਟ ਕਰੇਗਾ।

ਨੁਕਸਾਨ
-ਮਾਪੇ ਕੋਈ ਸੀਮਾ ਨਹੀਂ ਤੈਅ ਕਰਦੇ, ਜਿਸ ਕਾਰਨ ਬੱਚਾ ਜ਼ਿਆਦਾ ਜ਼ਿੱਦੀ ਹੋ ਜਾਂਦਾ ਹੈ।
-ਬੱਚੇ ਨੂੰ ਗੈਰ-ਜ਼ਰੂਰੀ ਚੀਜ਼ਾਂ ਲਈ ਜ਼ਿੱਦ ਕਰਨ ਦੀ ਆਦਤ ਪੈ ਜਾਵੇਗੀ ਅਤੇ ਉਹ ਵਿਗੜਨਾ ਸ਼ੁਰੂ ਹੋ ਜਾਵੇਗਾ।
-ਬੱਚਾ ਸਮਝਦਾ ਹੈ ਕਿ ਉਸ ਨੂੰ ਜ਼ਿੰਦਗੀ ਵਿਚ ਕਿਸੇ ਹੋਰ ਵਿਅਕਤੀ ਦੀ ਲੋੜ ਨਹੀਂ ਹੈ ਅਤੇ ਉਹ ਦੂਜਿਆਂ ਤੋਂ ਆਪਣੇ ਕਹੇ ਮੁਤਾਬਕ ਚੱਲਣ ਦੀ ਉਮੀਦ ਰੱਖਣ ਲੱਗ ਪੈਂਦਾ ਹੈ ਜੋ ਸੰਭਵ ਨਹੀਂ ਹੈ।
-ਮਾਪਿਆਂ ਲਈ ਵੀ ਬੱਚੇ ਦੀ ਹਰ ਮੰਗ ਨੂੰ ਪੂਰਾ ਕਰਨਾ ਬਹੁਤ ਮਹਿੰਗਾ ਅਤੇ ਜ਼ਿਆਦਾ ਤਣਾਅ ਵਾਲਾ ਕੰਮ ਹੋ ਸਕਦਾ ਹੈ। ਇਸ ਕਾਰਨ ਬੱਚੇ ਪੈਸੇ ਦੀ ਕਦਰ ਕਰਨਾ ਵੀ ਘੱਟ ਸਿੱਖਦੇ ਹਨ ਅਤੇ ਹਰ ਜ਼ਿੱਦ ਨੂੰ ਪੂਰਾ ਕਰਨਾ ਮਾਪਿਆਂ ਦਾ ਫਰਜ਼ ਸਮਝਣ ਲੱਗ ਪੈਂਦੇ ਹਨ।
-ਬੱਚਾ ਹਰ ਕੰਮ ਵਿਚ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਤੋਂ ਬਚਣ ਲੱਗ ਜਾਂਦਾ ਹੈ, ਜਿਸ ਕਾਰਨ ਉਹ ਕੰਮ ਕਰਨਾ ਘੱਟ ਸਿੱਖਦਾ ਹੈ।
Published by:rupinderkaursab
First published:

Tags: Child, Children, Lifestyle, Parenting, Parenting Tips

ਅਗਲੀ ਖਬਰ