Home /News /lifestyle /

Part Time Jobs: ਇੱਕ ਦਿਨ ਵਿੱਚ ਸਿਰਫ 1 ਘੰਟਾ ਕੰਮ ਕਰ ਕੇ ਪੂਰਾ ਮਹੀਨਾ ਹੋਵੇਗੀ ਚੰਗੀ ਕਮਾਈ

Part Time Jobs: ਇੱਕ ਦਿਨ ਵਿੱਚ ਸਿਰਫ 1 ਘੰਟਾ ਕੰਮ ਕਰ ਕੇ ਪੂਰਾ ਮਹੀਨਾ ਹੋਵੇਗੀ ਚੰਗੀ ਕਮਾਈ

Part Time Jobs: ਇੱਕ ਦਿਨ ਵਿੱਚ ਸਿਰਫ 1 ਘੰਟਾ ਕੰਮ ਕਰ ਕੇ ਪੂਰਾ ਮਹੀਨਾ ਹੋਵੇਗੀ ਚੰਗੀ ਕਮਾਈ

Part Time Jobs: ਇੱਕ ਦਿਨ ਵਿੱਚ ਸਿਰਫ 1 ਘੰਟਾ ਕੰਮ ਕਰ ਕੇ ਪੂਰਾ ਮਹੀਨਾ ਹੋਵੇਗੀ ਚੰਗੀ ਕਮਾਈ

Part time jobs: ਕਈ ਵੈੱਬਸਾਈਟਾਂ ਅਤੇ ਕੰਪਨੀਆਂ ਈ-ਮੇਲ ਅਤੇ ਐਸਐਮਐਸ ਪੜ੍ਹਨ ਲਈ ਪੈਸੇ ਵੀ ਦਿੰਦਿਆਂ ਹਨ। ਆਮ ਤੌਰ 'ਤੇ ਇਹ ਪ੍ਰਚਾਰ ਸੰਬੰਧੀ ਈ-ਮੇਲ ਅਤੇ SMS ਹੁੰਦੇ ਹਨ। ਕੁਝ ਵੈੱਬਸਾਈਟਾਂ ਈ-ਮੇਲ ਪੜ੍ਹਨ ਲਈ ਇੱਕ ਡਾਲਰ ਤੱਕ ਵੀ ਦਿੰਦੀਆਂ ਹਨ।

  • Share this:

Part Time Jobs: ਇਸ ਮਹਿੰਗਾਈ ਦੇ ਯੁੱਗ ਵਿੱਚ ਘਰ ਚਲਾਉਣ ਲਈ ਤਨਖਾਹ ਘੱਟ ਪੈ ਜਾਂਦੀ ਹੈ। ਇਹੀ ਕਾਰਨ ਹੈ ਕਿ ਹਰ ਕੋਈ ਕੁਝ ਵਾਧੂ ਆਮਦਨ ਕਮਾਉਣਾ ਚਾਹੁੰਦਾ ਹੈ। ਕੁੱਝ ਲੋਕ ਨੌਕਰੀ ਕਰਨ ਦੇ ਨਾਲ-ਨਾਲ ਕੁਝ ਸਾਈਡ ਬਿਜ਼ਨੈੱਸ ਵੀ ਕਰਦੇ ਹਨ। ਪਰ, ਨੌਕਰੀ ਦੇ ਨਾਲ-ਨਾਲ ਕੋਈ ਹੋਰ ਕੰਮ ਕਰਨਾ ਆਸਾਨ ਨਹੀਂ ਹੈ। ਜੇਕਰ ਤੁਸੀਂ ਵੀ ਆਪਣੀ ਨੌਕਰੀ ਦੇ ਨਾਲ ਕੁਝ ਵਾਧੂ ਕਮਾਈ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਸੁਝਾਅ ਦੇ ਰਹੇ ਹਾਂ ਜਿਸ ਤੋਂ ਤੁਸੀਂ ਮਹੀਨੇ ਵਿੱਚ ਚੰਗੀ ਕਮਾਈ ਕਰ ਸਕਦੇ ਹੋ ਅਤੇ ਉਹ ਵੀ ਨੌਕਰੀ ਵਿੱਚ ਪਰੇਸ਼ਾਨੀ ਦੇ ਬਿਨਾਂ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਸੀਂ ਈ-ਮੇਲ (email) ਅਤੇ ਐਸਐਮਐਸ (SMS) ਪੜ੍ਹ ਕੇ ਵੀ ਚੰਗੇ ਪੈਸੇ ਕਮਾ ਸਕਦੇ ਹੋ। ਅੱਜਕੱਲ੍ਹ ਬਹੁਤ ਸਾਰੀਆਂ ਕੰਪਨੀਆਂ ਇਸ ਕੰਮ ਲਈ ਲੋਕਾਂ ਨੂੰ ਰੱਖਦੀਆਂ ਹਨ। ਇਸ ਕੰਮ ਦੀ ਖਾਸ ਗੱਲ ਇਹ ਹੈ ਕਿ ਇਹ ਪਾਰਟ ਟਾਈਮ ਨੌਕਰੀ ਹੈ ਅਤੇ ਲੋਕ ਆਪਣੀ ਸਹੂਲਤ ਮੁਤਾਬਕ ਇਸ ਨੂੰ ਕਰ ਸਕਦੇ ਹਨ। ਕਈ ਵੈੱਬਸਾਈਟਾਂ ਈ-ਮੇਲ ਅਤੇ ਐਸਐਮਐਸ ਭੇਜਦੀਆਂ ਹਨ, ਜਿਨ੍ਹਾਂ ਨੂੰ ਪੜ੍ਹਨਾ ਪੈਂਦਾ ਹੈ। ਕੰਪਨੀਆਂ ਪ੍ਰਤੀ ਮੇਲ ਜਾਂ ਐਸਐਮਐਸ ਦੇ ਆਧਾਰ 'ਤੇ ਭੁਗਤਾਨ ਕਰਦੀਆਂ ਹਨ।

matrixmail.com

ਮੀਡੀਆ ਰਿਪੋਰਟਾਂ ਮੁਤਾਬਕ ਇਹ ਵੈੱਬਸਾਈਟ 2002 ਤੋਂ ਕੰਮ ਕਰ ਰਹੀ ਹੈ। ਇਸ ਵੈੱਬਸਾਈਟ ਰਾਹੀਂ ਤੁਸੀਂ ਆਸਾਨੀ ਨਾਲ $25 ਤੋਂ $50 ਤੱਕ ਕਮਾ ਸਕਦੇ ਹੋ। ਇਸ ਵੈੱਬਸਾਈਟ ਰਾਹੀਂ ਇੱਕ ਘੰਟੇ ਵਿੱਚ ਕੋਈ ਵੀ 3,000 ਰੁਪਏ ਤੱਕ ਕਮਾ ਸਕਦਾ ਹੈ।

ਪੈਸੇ ਲਾਈਵ ਡਾਟ ਕਾਮ

ਇਸ ਵੈੱਬਸਾਈਟ 'ਤੇ ਖਾਤਾ ਬਣਾਉਂਦੇ ਹੀ 99 ਰੁਪਏ ਮਿਲਦੇ ਹਨ। ਜੇਕਰ ਤੁਸੀਂ ਆਪਣੇ 20 ਦੋਸਤਾਂ ਦਾ ਖਾਤਾ ਬਣਾਉਂਦੇ ਹੋ, ਤਾਂ ਤੁਹਾਨੂੰ ਪ੍ਰਤੀ ਖਾਤਾ 20 ਰੁਪਏ ਮਿਲਣਗੇ। ਇਹ ਵੈੱਬਸਾਈਟ ਈ-ਮੇਲ ਪੜ੍ਹਨ ਲਈ 25 ਪੈਸੇ ਤੋਂ ਲੈ ਕੇ 5 ਰੁਪਏ ਤੱਕ ਦਿੰਦੀ ਹੈ। ਵੈੱਬਸਾਈਟ 15 ਦਿਨਾਂ ਵਿੱਚ ਇੱਕ ਵਾਰ ਚੈੱਕ ਰਾਹੀਂ ਭੁਗਤਾਨ ਕਰਦੀ ਹੈ।

senderearning.com

ਇਸ ਵੈੱਬਸਾਈਟ 'ਤੇ ਖਾਤਾ ਬਣਾਉਣਾ ਲਾਜ਼ਮੀ ਹੈ। ਇੱਥੇ ਤੁਹਾਨੂੰ ਇੱਕ ਈ-ਮੇਲ ਪੜ੍ਹਨ ਲਈ ਇੱਕ ਡਾਲਰ ਤੱਕ ਮਿਲਦਾ ਹੈ। ਪਰ, ਇਸ ਵੈੱਬਸਾਈਟ 'ਤੇ ਲਗਾਤਾਰ ਜਾਣਾ ਅਤੇ ਈ-ਮੇਲ ਨੂੰ ਪੜ੍ਹਨਾ ਜ਼ਰੂਰੀ ਹੈ। ਜੇਕਰ ਤੁਸੀਂ 6 ਮਹੀਨਿਆਂ ਤੱਕ ਵਿਜ਼ਿਟ ਨਹੀਂ ਕਰਦੇ ਤਾਂ ਖਾਤਾ ਬੰਦ ਹੋ ਜਾਂਦਾ ਹੈ।

(ਬੇਦਾਅਵਾ- ਇਹ ਖਬਰ ਕਈ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਕੀਤੀ ਗਈ ਹੈ। ਨਿਊਜ਼18 ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ। ਅਜਿਹੀ ਕਿਸੇ ਵੀ ਵੈੱਬਸਾਈਟ 'ਤੇ ਜਾਣ ਤੋਂ ਪਹਿਲਾਂ ਆਪਣੀ ਖੁਦ ਦੀ ਖੋਜ ਕਰ ਲਓ। ਅਸੀਂ ਇਨ੍ਹਾਂ ਵੈੱਬਸਾਈਟਾਂ ਦਾ ਪ੍ਰਚਾਰ ਨਹੀਂ ਕਰ ਰਹੇ ਹਾਂ।)

Published by:Tanya Chaudhary
First published:

Tags: Business opportunities, Earn money, Jobs, Money Making Tips