Home /News /lifestyle /

ਸ਼ਰਾਬ ਦੀ ਬਜਾਏ ਅੱਜ-ਕੱਲ੍ਹ ਹੈ ਕਾਕਟੇਲ ਦਾ ਜ਼ਮਾਨਾ, ਜਾਣੋ ਘਰ ਵਿਚ ਮਜ਼ੇਦਾਰ ਕਾਕਟੇਲ ਤਿਆਰ ਕਰਨ ਦੇ ਤਰੀਕੇ

ਸ਼ਰਾਬ ਦੀ ਬਜਾਏ ਅੱਜ-ਕੱਲ੍ਹ ਹੈ ਕਾਕਟੇਲ ਦਾ ਜ਼ਮਾਨਾ, ਜਾਣੋ ਘਰ ਵਿਚ ਮਜ਼ੇਦਾਰ ਕਾਕਟੇਲ ਤਿਆਰ ਕਰਨ ਦੇ ਤਰੀਕੇ

ਸ਼ਰਾਬ ਦੀ ਬਜਾਏ ਅੱਜ-ਕੱਲ੍ਹ ਹੈ ਕਾਕਟੇਲ ਦਾ ਜ਼ਮਾਨਾ, ਜਾਣੋ ਘਰ 'ਚ ਕਾਕਟੇਲ ਬਣਾਉਣ ਦੀ ਵਿਧੀ

ਸ਼ਰਾਬ ਦੀ ਬਜਾਏ ਅੱਜ-ਕੱਲ੍ਹ ਹੈ ਕਾਕਟੇਲ ਦਾ ਜ਼ਮਾਨਾ, ਜਾਣੋ ਘਰ 'ਚ ਕਾਕਟੇਲ ਬਣਾਉਣ ਦੀ ਵਿਧੀ

ਕਾਕਟੇਲ ਇਕ ਅਜਿਹੇ ਡਰਿੰਕ ਨੂੰ ਕਹਿੰਦੇ ਹਨ ਜਿਸ ਵਿਚ ਇਕ ਦੀ ਬਜਾਏ ਕਈ ਤਰ੍ਹਾਂ ਦੀ ਸ਼ਰਾਬ ਮਿਲੀ ਹੋਈ ਹੁੰਦੀ ਹੈ। ਹੁਣ ਭਾਰਤੀ ਇਕ ਕਿਸਮ ਦੀ ਸ਼ਰਾਬ ਨੂੰ ਪੀਣ ਤੋਂ ਅੱਗੇ ਲੰਘਕੇ ਪੱਛਮੀ ਤਰਜ਼ 'ਤੇ ਸ਼ਰਾਬ ਪੀਣ ਲੱਗੇ ਹਨ। ਭਾਰਤ ਵਿਚ ਤਿਉਹਾਰਾਂ ਦਾ ਸੀਜਨ ਹੈ ਤੇ ਸ਼ਰਾਬ ਦੇ ਸ਼ੌਕੀਨਾਂ ਲਈ ਪਾਰਟੀਆਂ ਵਿਚ ਨਵੇਂ ਨਵੇਂ ਤਜਰਬੇ ਕਰਨ ਦਾ ਵੀ ਮੌਕਾ ਹੈ।

ਹੋਰ ਪੜ੍ਹੋ ...
  • Share this:

ਅੱਜਕੱਲ੍ਹ ਭਾਰਤੀ ਪਾਰਟੀਆਂ ਵਿਚ ਵੀ ਕਾਕਟੇਲ ਦਾ ਬੋਲਬਾਲਾ ਹੋ ਰਿਹਾ ਹੈ। ਕਾਕਟੇਲ ਇਕ ਅਜਿਹੇ ਡਰਿੰਕ ਨੂੰ ਕਹਿੰਦੇ ਹਨ ਜਿਸ ਵਿਚ ਇਕ ਦੀ ਬਜਾਏ ਕਈ ਤਰ੍ਹਾਂ ਦੀ ਸ਼ਰਾਬ ਮਿਲੀ ਹੋਈ ਹੁੰਦੀ ਹੈ। ਹੁਣ ਭਾਰਤੀ ਇਕ ਕਿਸਮ ਦੀ ਸ਼ਰਾਬ ਨੂੰ ਪੀਣ ਤੋਂ ਅੱਗੇ ਲੰਘਕੇ ਪੱਛਮੀ ਤਰਜ਼ 'ਤੇ ਸ਼ਰਾਬ ਪੀਣ ਲੱਗੇ ਹਨ। ਭਾਰਤ ਵਿਚ ਤਿਉਹਾਰਾਂ ਦਾ ਸੀਜਨ ਹੈ ਤੇ ਸ਼ਰਾਬ ਦੇ ਸ਼ੌਕੀਨਾਂ ਲਈ ਪਾਰਟੀਆਂ ਵਿਚ ਨਵੇਂ ਨਵੇਂ ਤਜਰਬੇ ਕਰਨ ਦਾ ਵੀ ਮੌਕਾ ਹੈ।

ਕਿਸੇ ਵੀ ਤਿਉਹਾਰ ਉੱਤੇ ਜੇਕਰ ਤੁਸੀਂ ਵੀ ਆਪਣੇ ਦੋਸਤਾਂ ਨੂੰ ਇਕ ਪਾਰਟੀ ਦੇ ਰਹੇ ਹੋ ਤਾਂ ਸ਼ਰਾਬ ਨੂੰ ਮਹਿਮਾਨਾਂ ਖਾਤਰ ਕਤਾਰਾਂ ਵਿਚ ਟਿਕਾ ਦੇਣ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਤੁਹਾਨੂੰ ਕੁਝ ਅਜਿਹਾ ਦੱਸਣ ਜਾ ਰਹੇ ਹਾਂ ਕਿ ਤੁਸੀਂ ਇਕ ਚੰਗੇ ਮਹਿਮਾਨ ਨਿਵਾਜ਼ ਸਾਬਿਤ ਹੋ ਜਾਵੋਗੇ। ਆਓ ਤੁਹਾਨੂੰ ਵੀ ਕੁਝ ਮਸ਼ਹੂਰ ਤੇ ਮਸ਼ਹੂਰ ਡਰਿੰਕ ਕਾਕਟੇਲ ਬਣਾਉਣ ਦਾ ਢੰਗ ਦੱਸਦੇ ਹਾਂ-

ਹੌਟ ਨੇਗ੍ਰੋਨੀ

ਹੌਟ ਨੇਗ੍ਰੋਨੀ ਹਰਬਸ ਤੋਂ ਬਣਿਆ ਇਕ ਕਾਕਟੇਲ ਹੈ। ਇਸਨੂੰ ਤੁਸੀਂ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਹੋ। ਇਸ ਲਈ 25 ML ਸਿਪਸਮਿਥ ਲੰਡਨ ਡਰਾਈ ਜਿਨ, 25 ML ਕੈਮਪਰੀ, 25 ML ਸਵੀਟ ਵਰਮਾਊਥ, ਰੈੱਡ ਬੈਰੀ ਟੀ ਦੀ ਜ਼ਰੂਰਤ ਪੈਂਦੀ ਹੈ। ਇਹਨਾਂ ਤਿੰਨਾਂ ਡਰਿੰਕਸ ਨੂੰ ਇਕ ਮੱਗ ਵਿਚ ਪਾ ਕੇ ਚੰਗੀ ਤਰ੍ਹਾਂ ਹਿਲਾਓ। ਉੱਪਰੋਂ ਰੈੱਡ ਬੈਰੀ ਟੀ ਨਾਲ ਸਜਾਓ ਅਤੇ ਸੰਤਰੇ ਦੀ ਫਾੜੀ ਨਾਲ ਗਾਰਨਿੰਸ਼ ਕਰੋ।

ਜਾਪਾਨੀ ਨੇਗ੍ਰੋਨੀ

ਜਾਪਾਨੀ ਨੇਗ੍ਰੋਨੀ ਵਿਚ ਸਮੱਗਰੀ ਦਾ ਹੀ ਅੰਤਰ ਹੈ, ਤਿਆਰ ਕਰਨ ਦੀ ਵਿਧੀ ਹੌਟ ਨੇਗ੍ਰੋਨੀ ਵਾਂਗ ਹੀ ਹੈ। ਇਸਦੇ ਲਈ 30 ML ਰੋਕੂ ਜਿਨ, 15 ML ਉਮੇਸ਼ੂ ਅਤੇ 15 ML ਕੈਮਪਰੀ ਦੀ ਜ਼ਰੂਰਤ ਪੈਂਦੀ ਹੈ।

ਸੋਡਾ ਹਾਈਬਾਲ

ਇਸ ਲਈ 50 ML (ਮਿਲੀਲੀਟਰ) ਡੀਵਰਜ ਵਾਇਟ ਲੇਬਲ ਵਿਸਕੀ ਅਤੇ 100 ML ਸੋਡੇ ਦੀ ਜ਼ਰੂਰਤ ਹੈ। ਵਿਸਕੀ ਨੂੰ ਇਕ ਹਾਈਬਾਲ ਗਲਾਸ ਵਿਚ ਪਾਓ ਅਤੇ ਉੱਪਰੋਂ ਆਈਸਕਿਊਬਸ ਪਾਓ। ਇਸਨੂੰ ਚੰਗੀ ਤਰ੍ਹਾਂ ਹਿਲਾਓ ਤੇ ਆਪਣੇ ਪਸੰਦੀਦਾ ਗਾਰਨਿਸ਼ ਜਿਵੇਂ ਨਿੰਬੂ ਆਦਿ ਨਾਲ ਸਜਾਓ ਤੇ ਸਰਵ ਕਰੋ।

ਨਾਰੀਅਲ ਹਾਈਬਾਲ

ਨਾਰੀਅਲ ਹਾਈਬਾਲ ਬਣਾਉਣ ਲਈ ਤੁਹਾਨੂੰ ਨਿੰਬੂ, ਨਾਰੀਅਲ ਦਾ ਪਾਣੀ ਅਤੇ ਸੋਡੇ ਆਦਿ ਦੀ ਲੋੜ ਪਵੇਗੀ। ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਠੰਡੇ ਹਾਈਬਾਲ ਗਲਾਸ ਵਿੱਚ ਵਿਸਕੀ, ਨਿੰਬੂ ਦਾ ਰਸ, ਨਾਰੀਅਲ ਦਾ ਪਾਣੀ ਅਤੇ ਬਰਫ਼ ਦੇ ਟੁਕੜੇ ਪਾਓ। ਇਸ ਤੋਂ ਬਾਅਦ ਇਸ ਵਿੱਚ ਸੋਡਾ ਮਿਲਾ ਕੇ ਇਸਨੂੰ ਚੰਗੀ ਤਰ੍ਹਾਂ ਹਿਲਾਓ। ਤੁਹਾਡਾ ਨਾਰੀਅਲ ਹਾਈਬਾਲ ਤਿਆਰ ਹੈ। ਇਸਨੂੰ ਪੁਦੀਨੇ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ।

Published by:Tanya Chaudhary
First published:

Tags: Lifestyle, Party, Summer Drinks