ਅੱਜ-ਕੱਲ੍ਹ ਹਰ ਕੋਈ ਕਰੈਡਿਟ ਕਾਰਡ ਦੀ ਥੋੜ੍ਹੀ ਜਾਂ ਬਹੁਤੀ ਵਰਤੋਂ ਕਰ ਰਿਹਾ ਹੈ। ਹਾਂ ਇਹ ਗੱਲ ਵੱਖਰੀ ਹੈ ਕਿ ਇਹ ਵਰਤੋਂ ਅਜੇ ਭਾਰਤ ਵਿੱਚ ਅਮਰੀਕਾ ਅਤੇ ਯੂਰਪ ਵਾਂਗ ਨਹੀਂ ਹੋਈ ਹੈ। ਫਿਰ ਵੀ ਲੋਕ ਕਰੈਡਿਟ ਕਾਰਡਾਂ ਨੂੰ ਖਰੀਦਦਾਰੀ ਲਈ ਇਸਤੇਮਾਲ ਕਰ ਰਹੇ ਹਨ। ਕਈ ਵਾਰ ਕਰੈਡਿਟ ਕਾਰਡ ਦਾ ਭੁਗਤਾਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਲਈ ਲੋਕ Personal ਲੋਨ ਲੈ ਕੇ ਬਿੱਲਾਂ ਦਾ ਭੁਗਤਾਨ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹਰ ਕਰੈਡਿਟ ਕਾਰਡ 'ਤੇ ਖਰਚ ਕਰਨ ਦੀ ਇੱਕ ਸੀਮਾ ਹੁੰਦੀ ਹੈ ਅਤੇ ਜੇਕਰ ਤੁਸੀਂ ਉਸ ਸੀਮਾ ਤੋਂ ਵੱਧ ਖਰਚ ਕਰਦੇ ਹੋ ਤਾਂ ਤੁਹਾਨੂੰ ਨਿਰਧਾਰਿਤ ਸਮੇਂ ਵਿੱਚ ਉਸਨੂੰ ਵਾਪਸ ਭਰਨਾ ਹੁੰਦਾ ਹੈ। ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਤੁਹਾਨੂੰ ਮੋਟਾ ਵਿਆਜ ਦੇਣਾ ਪੈਂਦਾ ਹੈ ਅਤੇ ਜੇਕਰ ਤੁਸੀਂ ਸਮੇਂ 'ਤੇ ਭੁਗਤਾਨ ਨਹੀਂ ਕਰਦੇ ਤਾਂ ਤੁਹਾਡਾ ਕਰੈਡਿਟ ਸਕੋਰ ਵੀ ਖਰਾਬ ਹੁੰਦਾ ਹੈ ਜਿਸ ਨਾਲ ਤੁਹਾਨੂੰ ਭਵਿੱਖ ਵਿੱਚ ਕਰਜ਼ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਕਰੈਡਿਟ ਕਾਰਡ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਪਰਸਨਲ ਲੋਨ ਦਾ ਸਹਾਰਾ ਲੈਣਾ ਚਾਹੀਦਾ ਹੈ ਜਾਂ ਨਹੀਂ। ਪਹਿਲੀ ਗੱਲ ਤਾਂ ਇਹ ਆਉਂਦੀ ਹੈ ਕਿ ਇੱਕ ਕਰਜ਼ੇ ਨੂੰ ਉਤਾਰਨ ਲਈ ਦੂਸਰਾ ਕਰਜ਼ ਲੈਣਾ ਚਾਹੀਦਾ ਹੈ ਜਾਂ ਨਹੀਂ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕਰੈਡਿਟ ਕਾਰਡ ਤੇ ਹਰ ਮਹੀਨੇ 3% ਤੋਂ 4.5% ਵਿਆਜ ਲੱਗਦਾ ਹੈ ਜੋ ਕਿ ਸਾਲ ਵਿੱਚ 36% ਤੋਂ 54% ਤੱਕ ਹੋ ਜਾਂਦਾ ਹੈ। ਦੂਜੇ ਪਾਸੇ ਪਰਸਨਲ ਲੋਨ ਤੇ ਵਿਆਜ 10.25% ਤੋਂ 30% ਤੱਕ ਸਾਲਾਨਾ ਹੁੰਦਾ ਹੈ।
ਇਸ ਨੂੰ ਦੇਖਦੇ ਹੋਏ ਤਾਂ ਲਗਦਾ ਹੈ ਕਿ ਕਰੈਡਿਟ ਕਾਰਡ ਦਾ ਭੁਗਤਾਨ ਕਰਨ ਲਈ ਪਰਸਨਲ ਲੋਨ ਲੈਣ ਵਿੱਚ ਅਕਲਮੰਦੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਫਾਈਨੈਂਸ਼ੀਅਲ ਐਕਸਪ੍ਰੈਸ ਵਿੱਚ ਪ੍ਰਕਾਸ਼ਿਤ ਇੰਡੀਆਲੈਂਡਜ਼ ਦੇ ਸੰਸਥਾਪਕ ਅਤੇ ਸੀਈਓ, ਗੌਰਵ ਚੋਪੜਾ ਦੇ ਲੇਖ ਦਾ ਕਹਿਣਾ ਹੈ ਕਿ ਇਸ ਨਾਲ ਦੋ ਫਾਇਦੇ ਹੁੰਦੇ ਹਨ। ਸਭ ਤੋਂ ਪਹਿਲਾ ਤਾਂ ਇਹ ਸਸਤਾ ਹੈ ਅਤੇ ਤੁਸੀਂ ਘੱਟ ਵਿਆਜ ਅਦਾ ਕਰਦੇ ਹੋ। ਦੂਜਾ ਲਾਭ ਇਹ ਹੈ ਕਿ ਇਸ ਨਾਲ ਤੁਹਾਡਾ ਕਰੈਡਿਟ ਸਕੋਰ ਖਰਾਬ ਨਹੀਂ ਹੁੰਦਾ ਅਤੇ ਤੁਹਾਨੂੰ ਭਵਿੱਖ ਵਿੱਚ ਕਰਜ਼ ਲੈਣ ਵਿੱਚ ਮੁਸ਼ਕਿਲ ਨਹੀਂ ਆਉਂਦੀ ਕਿਉਂਕਿ ਤੁਹਾਡੀ ਕਰੈਡਿਟ ਹਿਸਟਰੀ ਖਰਾਬ ਨਹੀਂ ਹੁੰਦੀ।
ਜੇਕਰ ਇਸਦੇ ਨੁਕਸਾਨ ਦੀ ਗੱਲ ਕਰੀਏ ਤਾਂ ਵਨ ਫਾਈਨਾਂਸ ਦੇ ਵਾਈਸ ਪ੍ਰੈਜ਼ੀਡੈਂਟ ਅਖਿਲ ਰਾਠੀ ਕਹਿੰਦੇ ਹਨ ਬੇਸ਼ੱਕ ਪਰਸਨਲ ਲੋਨ ਦਾ ਵਿਆਜ ਘੱਟ ਹੈ ਪਰ ਪਰਸਨਲ ਲੋਨ ਦੀ EMI ਨਾਲ ਤੁਹਾਡੇ ਬਜਟ ਵਿੱਚ ਗੜਬੜ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Credit Card, Loan