Home /News /lifestyle /

ਪ੍ਰਧਾਨ ਮੰਤਰੀ ਮਿਊਜ਼ੀਅਮ ਲਈ ਡਿਜੀਟਲ ਪੇਮੈਂਟ ਪਾਰਟਨਰ ਬਣਿਆ Paytm

ਪ੍ਰਧਾਨ ਮੰਤਰੀ ਮਿਊਜ਼ੀਅਮ ਲਈ ਡਿਜੀਟਲ ਪੇਮੈਂਟ ਪਾਰਟਨਰ ਬਣਿਆ Paytm

Paytm ਪ੍ਰਧਾਨ ਮੰਤਰੀ ਮਿਊਜ਼ੀਅਮ (PM Museam) ਲਈ ਅਧਿਕਾਰਤ ਡਿਜੀਟਲ ਪੇਮੈਂਟ ਪਾਰਟਨਰ (Digital Payment Partner) ਬਣ ਗਿਆ ਹੈ। Paytm ਦੀ ਮਲਕੀਅਤ ਵਾਲੀ ਕੰਪਨੀ One97 Communications ਨੇ ਵੀਰਵਾਰ ਨੂੰ ਇਸ ਸਬੰਧ 'ਚ ਜਾਣਕਾਰੀ ਦਿੱਤੀ।

  • Share this:

    Paytm ਪ੍ਰਧਾਨ ਮੰਤਰੀ ਮਿਊਜ਼ੀਅਮ (PM Museam) ਲਈ ਅਧਿਕਾਰਤ ਡਿਜੀਟਲ ਪੇਮੈਂਟ ਪਾਰਟਨਰ (Digital Payment Partner) ਬਣ ਗਿਆ ਹੈ। Paytm ਦੀ ਮਲਕੀਅਤ ਵਾਲੀ ਕੰਪਨੀ One97 Communications ਨੇ ਵੀਰਵਾਰ ਨੂੰ ਇਸ ਸਬੰਧ 'ਚ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਉਦਘਾਟਨ ਕੀਤਾ। ਇਹ ਅਜਾਇਬ ਘਰ ਹਰ ਭਾਰਤੀ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕੀਤੀ ਹੈ। ਇਸ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਿਕਟ ਖਰੀਦਣ ਵਾਲੇ ਪਹਿਲੇ ਵਿਅਕਤੀ ਬਣੇ। ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੀਐਮ ਮੋਦੀ ਨੇ ਪੇਟੀਐਮ ਇਲੈਕਟ੍ਰਾਨਿਕ ਡੇਟਾ ਕੈਪਚਰ ਮਸ਼ੀਨ ਤੋਂ ਟਿਕਟ ਖਰੀਦੀ ਸੀ।

    ਅਗਲੇ ਹਫ਼ਤੇ ਤੋਂ ਲੋਕਾਂ ਲਈ ਖੋਲ੍ਹਿਆ ਜਾਵੇਗਾ ਇਹ ਅਜਾਇਬ ਘਰ : ਅਜਾਇਬ ਘਰ ਅਗਲੇ ਹਫ਼ਤੇ ਤੋਂ ਲੋਕਾਂ ਲਈ ਖੋਲ੍ਹਿਆ ਜਾਵੇਗਾ। ਪ੍ਰਧਾਨ ਮੰਤਰੀ ਦਫ਼ਤਰ ਨੇ ਪਹਿਲਾਂ ਕਿਹਾ ਸੀ ਕਿ ਅਜਾਇਬ ਘਰ ਆਪਣੇ ਪ੍ਰਧਾਨ ਮੰਤਰੀਆਂ ਦੇ ਜੀਵਨ ਤੇ ਯੋਗਦਾਨ ਰਾਹੀਂ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੀ ਕਹਾਣੀ ਦੱਸਦਾ ਹੈ। ਮਿਊਜ਼ੀਅਮ ਦੇ ਅਧਿਕਾਰਤ ਪਾਰਟਨਰ ਵਜੋਂ, Paytm ਨੇ ਆਪਣਾ ਭੁਗਤਾਨ ਗੇਟਵੇ, EDC (ਇਲੈਕਟ੍ਰਾਨਿਕ ਡਾਟਾ ਕੈਪਚਰ) ਮਸ਼ੀਨਾਂ ਅਤੇ QR ਕੋਡ ਭੁਗਤਾਨ ਵਿਕਲਪ ਪੇਸ਼ ਕੀਤਾ ਹੈ ਤਾਂ ਜੋ ਸੁਪਰਫਾਸਟ, ਸੁਵਿਧਾਜਨਕ ਅਤੇ ਸੁਰੱਖਿਅਤ ਟ੍ਰਾਂਜ਼ੈਕਸ਼ਨ ਕੀਤਾ ਜਾ ਸਕੇ।

    ਇਸ ਬਾਰੇ ਜਾਣਕਾਰੀ ਦਿੰਦੇ ਹੋਏ Paytm ਦੇ ਬੁਲਾਰੇ ਨੇ ਕਿਹਾ, “ਅਸੀਂ ਪ੍ਰਧਾਨ ਮੰਤਰੀ ਮਿਊਜ਼ੀਅਮ ਵਿੱਚ ਅਧਿਕਾਰਤ ਡਿਜੀਟਲ ਪੇਮੈਂਟਸ ਪਾਰਟਨਰ ਬਣ ਕੇ ਉਤਸ਼ਾਹਿਤ ਹਾਂ, ਜੋ ਭਾਰਤ ਦੇ ਪ੍ਰਧਾਨ ਮੰਤਰੀਆਂ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਦਿੰਦਾ ਹੈ। ਪੇਟੀਐਮ ਦੇ ਭੁਗਤਾਨ ਵਿਕਲਪਾਂ ਦੇ ਨਾਲ, ਮਿਊਜ਼ੀਅਮ ਦਾ ਦੌਰਾ ਕਰਨ ਵਾਲੇ ਉਪਭੋਗਤਾਵਾਂ ਨੂੰ ਡਿਜੀਟਲ ਰੂਪ ਵਿੱਚ ਟਿਕਟਾਂ ਖਰੀਦਣ ਦੀ ਸਹੂਲਤ ਮਿਲੇਗੀ, ਜੋ ਕਿ ਇੱਕ ਸੁਰੱਖਿਅਤ ਤਰੀਕਾ ਹੈ।" ਇਸ ਵਿੱਚ ਪੇਟੀਐਮ ਪੇਮੈਂਟ ਗੇਟਵੇ, ਈਡੀਸੀ ਅਤੇ ਕਿਊਆਰ ਕੋਡ ਨਾਲ ਪੇਮੈਂਟ, ਪੇਟੀਐਮ ਯੂਪੀਆਈ, ਪੇਟੀਐਮ ਵਾਲੇਟ, ਪੇਟੀਐਮ ਪੋਸਟਪੇਡ, ਭੀਮ ਯੂਪੀਆਈ, ਨੈੱਟਬੈਂਕਿੰਗ, ਡੈਬਿਟ ਅਤੇ ਕ੍ਰੈਡਿਟ ਕਾਰਡ ਆਦਿ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਮਿਲੇਗੀ।

    Published by:Ashish Sharma
    First published:

    Tags: Paytm, Paytm Mobile Wallet, PM