Paytm New Features: ਭਾਰਤ ਦੀ ਪ੍ਰਮੁੱਖ ਡਿਜੀਟਲ ਭੁਗਤਾਨ ਅਤੇ ਵਿੱਤੀ ਸੇਵਾ ਕੰਪਨੀ ਪੇਟੀਐਮ (Paytm) ਨੇ ਆਪਣੇ ਉਪਭੋਗਤਾਵਾਂ ਲਈ ਇੱਕ ਨਵੀਂ ਸਹੂਲਤ ਲਾਂਚ ਕੀਤੀ ਹੈ। Paytm ਦੇ ਵਰਤੋਂਕਾਰ ਹੁਣ ਟਰੇਨ ਦਾ ਲਾਈਵ ਸਟੇਟਸ ਦੇਖ ਸਕਦੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਟਰੇਨ ਟਿਕਟਿੰਗ ਸੇਵਾਵਾਂ ਲਈ ਆਪਣੀਆਂ ਪੇਸ਼ਕਸ਼ਾਂ ਨੂੰ ਵੀ ਮਜ਼ਬੂਤ ਕੀਤਾ ਹੈ। ਪੇਟੀਐਮ ਦੀ ਨਵੀਂ ਸੇਵਾ ਉਪਭੋਗਤਾਵਾਂ ਨੂੰ ਟ੍ਰੇਨ ਦੀ ਲਾਈਵ ਲੋਕੇਸ਼ਨ ਅਤੇ ਇਹ ਕਿਸ ਪਲੇਟਫਾਰਮ 'ਤੇ ਆ ਰਹੀ ਹੈ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਲਾਈਵ ਸਥਿਤੀ ਦੇ ਨਾਲ, Paytm ਹੁਣ ਟਿਕਟ ਬੁਕਿੰਗ ਤੋਂ ਬਾਅਦ ਦੀਆਂ ਸਾਰੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਤੁਹਾਨੂੰ ਦੱਸ ਦੇਈਏ ਕਿ ਯਾਤਰੀ ਪੇਟੀਐਮ (Paytm) ਰਾਹੀਂ PNR ਅਤੇ ਟ੍ਰੇਨ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ। ਭੋਜਨ ਦਾ ਆਰਡਰ ਵੀ ਦੇ ਸਕਦੇ ਹਨ ਤੇ ਇਸਦੇ ਨਾਲ ਹੀ ਗਾਹਕ 24×7 ਸਹਾਇਤਾ ਪ੍ਰਾਪਤ ਕਰ ਸਕਦੇ ਹਨ। Paytm 10 ਤੋਂ ਵੱਧ ਭਾਸ਼ਾਵਾਂ ਜਿਵੇਂ ਕਿ ਹਿੰਦੀ, ਬੰਗਲਾ, ਤੇਲਗੂ, ਮਰਾਠੀ, ਤਾਮਿਲ, ਗੁਜਰਾਤੀ, ਕੰਨੜ, ਮਲਿਆਲਮ, ਪੰਜਾਬੀ, ਉੜੀਆ ਅਤੇ ਹੋਰ ਵਿੱਚ ਗਾਹਕ ਸੇਵਾ ਪ੍ਰਦਾਨ ਕਰਦਾ ਹੈ। ਹੁਣ ਗਾਹਕ ਸੀਨੀਅਰ ਸਿਟੀਜ਼ਨ ਕੋਟੇ ਦਾ ਵੀ ਲਾਭ ਲੈ ਸਕਦੇ ਹਨ, ਜਿੱਥੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੁਰਸ਼ ਯਾਤਰੀ ਅਤੇ 45 ਸਾਲ ਦੀ ਉਮਰ ਦੀਆਂ ਮਹਿਲਾ ਯਾਤਰੀ ਲੋਅਰ ਬਰਥ ਟਿਕਟਾਂ ਬੁੱਕ ਕਰ ਸਕਦੇ ਹਨ।
ਇਸ ਤੋਂ ਇਲਾਵਾ ਪੇਟੀਐਮ (Paytm) ਰਾਹੀਂ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਚਾਰਜ ਦੇ UPI ਰਾਹੀਂ ਟਿਕਟਾਂ ਬੁੱਕ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਵਾਧੂ ਸਹੂਲਤ ਲਈ Paytm ਪੋਸਟਪੇਡ (ਹੁਣੇ ਖਰੀਦੋ, ਬਾਅਦ ਵਿੱਚ ਭੁਗਤਾਨ ਕਰੋ) ਰਾਹੀਂ ਭੁਗਤਾਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪੇਟੀਐਮ ਪੋਸਟਪੇਡ ਉਪਭੋਗਤਾਵਾਂ ਨੂੰ ਇਸ ਐਪ 'ਤੇ ਆਈਆਰਸੀਟੀਸੀ ਦੁਆਰਾ ਭੁਗਤਾਨ ਕਰਨ ਦੇ ਨਾਲ-ਨਾਲ ਆਪਣੀਆਂ ਟਿਕਟਾਂ ਬੁੱਕ ਕਰਨ ਦੀ ਸਹੂਲਤ ਮਿਲੇਗੀ।
ਪੇਟੀਐਮ (Paytm) ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਵਨ ਸਟਾਪ ਬੁਕਿੰਗ ਅਨੁਭਵ ਪ੍ਰਦਾਨ ਕਰਦੀ ਹੈ। ਇਸਦੇ ਨਾਲ ਹੀ ਕੰਪਨੀ ਸਮਝਦੀ ਹੈ ਕਿ ਲੱਖਾਂ ਰੇਲ ਯਾਤਰੀਆਂ ਨੂੰ ਲਾਈਵ ਟ੍ਰੇਨ ਸਟੇਟਸ ਵਰਗੀਆਂ ਮਹੱਤਵਪੂਰਨ ਸਹੂਲਤਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ Paytm UPI, Paytm Wallet, Paytm ਪੋਸਟਪੇਡ, ਨੈੱਟਬੈਂਕਿੰਗ, ਡੈਬਿਟ ਅਤੇ ਕ੍ਰੈਡਿਟ ਕਾਰਡਾਂ ਵਰਗੀਆਂ ਭੁਗਤਾਨ ਵਿਧੀਆਂ ਦੀ ਸਹੂਲਤ ਦੇ ਨਾਲ ਭੁਗਤਾਨ ਵਿੱਚ ਲਚਕਤਾ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਪੇਟੀਐਮ ਹਮੇਸ਼ਾ ਆਪਣੇ ਗਾਹਕਾਂ ਲਈ ਸਭ ਤੋਂ ਵਧੀਆ ਪੇਸ਼ਕਸ਼ਾਂ ਲਿਆਉਂਦਾ ਹੈ ਅਤੇ ਇਨ੍ਹਾਂ ਸਹੂਲਤਾਂ 'ਤੇ ਕੋਈ ਲੁਕਵੀਂ ਕੀਮਤ ਜਾਂ ਕੋਈ ਵਾਧੂ ਚਾਰਜ ਨਹੀਂ ਲਾਉਂਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Digital Payment System, Lifestyle, Paytm, Paytm Mobile Wallet