Home /News /lifestyle /

ਪਹਿਲੀ ਵਾਰ Paytm ਸ਼ੁਰੂ ਕਰੇਗਾ ਇਹ ਨਵੀਂ ਸਰਵਿਸ, ਘਰ ਬੈਠੇ ਮਿਲੇਗਾ ਵੱਧ ਪੈਸੇ ਕਮਾਉਣ ਦਾ ਮੌਕਾ

ਪਹਿਲੀ ਵਾਰ Paytm ਸ਼ੁਰੂ ਕਰੇਗਾ ਇਹ ਨਵੀਂ ਸਰਵਿਸ, ਘਰ ਬੈਠੇ ਮਿਲੇਗਾ ਵੱਧ ਪੈਸੇ ਕਮਾਉਣ ਦਾ ਮੌਕਾ

  • Share this:

    ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਏ ਨਵੇਂ ਵਿੱਤੀ ਵਰ੍ਹੇ 2019-20 ਵਿਚ ਪੇਟੀਐਮ (Paytm) ਨੂੰ ਵੱਡੀ ਮਨਜ਼ੂਰੀ ਮਿਲੀ ਹੈ। ਹੁਣ ਤੁਸੀਂ ਪੇਟੀਐਮ ਦੇ ਐਪ ਰਾਹੀਂ ਸ਼ੇਅਰ ਬਾਜ਼ਾਰ ਵਿਚ ਪੈਸੇ ਲਾ ਸਕਦੇ ਹੋ। ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਨੇ ਪੇਟੀਐਮ ਦੀ ਸਬਸਿਡਰੀ ਕੰਪਨੀ ਪੇਟੀਐਮ ਮਨੀ (Paytm Money) ਨੂੰ ਸਟਾਕ ਬ੍ਰੋਕਿੰਗ ਸਰਵਿਸ ਲਈ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਰਾਹੀਂ ਨਿਵੇਸ਼ਕ ਸ਼ੇਅਰ ਖਰੀਦ ਸਕਣਗੇ।


    ਇਸ ਤੋਂ ਪਹਿਲਾਂ ਪੇਟੀਐਮ ਨੇ ਮਿਊਚੁਅਲ ਫੰਡ ਸਰਵਿਸ ਸ਼ੁਰੂ ਕੀਤੀ। ਇਸ ਰਾਹੀਂ ਤੁਸੀਂ ਮਿਊਚੁਅਲ ਫੰਡ ਵਿਚ 100 ਰੁਪਏ ਦੀ ਐਸਆਈਪੀ ਕਰ ਸਕਦੇ ਹੋ। ਇਸ ਲਈ ਪੇਟੀਐਮ ਨੇ 24 ਮਿਊਚੁਅਲ ਫੰਡ ਵਰਗੀ ਸਰਵਿਸ ਦੇਣ ਵਾਲੀਆਂ ਕੰਪਨੀਆਂ ਨਾਲ ਕਰਾਰ ਕੀਤਾ ਸੀ। ਦੱਸ ਦਈਏ ਕਿ ਬੈਂਕ ਵਿਚ ਐਫਡੀ ਕਰਵਾਉਣ ਉਤੇ ਜਿਥੇ 7-9 ਫੀਸਦੀ ਤੱਕ ਦਾ ਰੀਟਰਨ ਮਿਲਦਾ ਹੈ, ਉਥੇ ਮਿਊਚੁਅਲ ਫੰਡ ਵਿਚ 15 ਫੀਸਦੀ ਤੱਕ ਦਾ ਸਾਲਾਨਾ ਰੀਟਰਨ ਮਿਲਦਾ ਹੈ। ਹੁਣ ਸ਼ੁਰੂ ਕੀਤੀ ਇਹ ਨਵੀਂ ਸਰਵਿਸ -Paytm Money ਨੇ ਬਲਾਗ ਵਿਚ ਲਿਖਿਆ ਹੈ ਕਿ ਕੰਪਨੀ ਨੂੰ ਸੇਬੀ ਤੋਂ ਸਟਾਕ ਬ੍ਰੋਕਿੰਗ ਸਰਵਸਿਸ ਲਈ ਮਨਜ਼ੂਰੀ ਮਿਲ ਗਈ ਹੈ। ਨਾਲ ਹੀ ਸਟਾਕ ਐਕਸਚੇਂਜ BSE ਅਤੇ NSE ਨਾਲ ਮੈਂਬਰਸ਼ਿਪ ਲਈ ਵੀ ਮਨਜ਼ੂਰੀ ਮਿਲ ਗਈ ਹੈ।

    First published:

    Tags: Paytm, Saving