Home /News /lifestyle /

Paytm ਦੀ ਨਵੀਂ ਸਹੂਲਤ, ਹੁਣ ਸਿਰਫ਼ 100 ਰੁਪਏ ਨਾਲ ਕਰਵਾ ਸਕਦੇ ਹੋ Fixed Deposit, ਜਾਣੋ Detail

Paytm ਦੀ ਨਵੀਂ ਸਹੂਲਤ, ਹੁਣ ਸਿਰਫ਼ 100 ਰੁਪਏ ਨਾਲ ਕਰਵਾ ਸਕਦੇ ਹੋ Fixed Deposit, ਜਾਣੋ Detail

ਦੱਸ ਦੇਈਏ ਕਿ ਪੇਟੀਐਮ ਪੈਮੈਂਟਸ ਬੈਂਕ ਨੇ ਇੰਡਸਇੰਡ ਬੈਂਕ (IndusInd Bank) ਨਾਲ ਸਾਂਝੇਦਾਰੀ ਕੀਤੀ ਹੈ। ਇਸਦਾ ਕਾਰਨ ਇਹ ਹੈ ਕਿ ਕਿਸੇ ਵੀ ਭੁਗਤਾਨ ਬੈਂਕ ਨੂੰ ਫਿਕਸਡ ਡਿਪਾਜ਼ਿਟ ਦੀ ਸਹੂਲਤ ਪ੍ਰਦਾਨ ਕਰਨ ਦੀ ਸਿੱਧੀ ਇਜਾਜ਼ਤ ਨਹੀਂ ਹੈ।

  • Share this:

ਨਿਵੇਸ਼ ਕਰਨਾ ਚੰਗੇ ਭਵਿੱਖ ਦੀ ਉਸਾਰੀ ਲਈ ਇਕ ਅਹਿਮ ਕਦਮ ਹੈ। ਜਦੋਂ ਨਿਵੇਸ਼ ਕਰਨ ਦੀ ਗੱਲ ਆਉਂਦੀ ਹੈ, ਤਾਂ ਜ਼ਿਆਦਾਤਰ ਲੋਕ FD ਯਾਨੀ ਫਿਕਸਡ ਡਿਪਾਜ਼ਿਟ ਕਰਵਾਉਣਾ ਵਧੇਰੇ ਪਸੰਦ ਕਰਦੇ ਹਨ। ਨਿਵੇਸ਼ ਦੇ ਲਿਹਾਜ਼ ਨਾਲ FD ਨੂੰ ਬਿਹਤਰ ਵਿਕਲਪ ਮੰਨਿਆ ਜਾਂਦਾ ਹੈ, ਜਿਸ ਵਿੱਚ ਵਾਪਸੀ ਦੀ ਗਰੰਟੀ ਹੁੰਦੀ ਹੈ।

ਇਸ 'ਚ ਬਚਤ ਖਾਤੇ ਦੇ ਮੁਕਾਬਲੇ ਵਿਆਜ਼ ਦਰ ਵੱਧ ਹੁੰਦੀ ਹੈ ਤੇ ਜ਼ਿਆਦਾ ਰਿਟਰਨ ਮਿਲਦੇ ਹਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਦੇਸ਼ ਦੇ ਪ੍ਰਮੁੱਖ ਭੁਗਤਾਨ ਬੈਂਕਾਂ ਵਿੱਚੋਂ ਇੱਕ Paytm Payments Bank Ltd. ਯਾਨੀ, PPBL ਆਪਣੇ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ ਭਾਵ FD ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਤੁਸੀਂ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਵਿੱਚ 100 ਰੁਪਏ ਤੋਂ ਘੱਟ ਦੇ ਨਿਵੇਸ਼ ਨਾਲ ਇੱਕ FD ਪ੍ਰਾਪਤ ਕਰ ਸਕਦੇ ਹੋ। ਬੈਂਕ FD 'ਤੇ 5.5 ਫੀਸਦੀ ਤੱਕ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਸਮੇਂ ਤੋਂ ਪਹਿਲਾਂ FD ਤੋੜਨ 'ਤੇ ਗਾਹਕਾਂ ਤੋਂ ਕੋਈ ਜੁਰਮਾਨਾ ਨਹੀਂ ਵਸੂਲਦਾ।

ਤੁਹਾਨੂੰ ਦੱਸ ਦੇਈਏ ਕਿ ਪੇਟੀਐਮ ਪੈਮੈਂਟਸ ਬੈਂਕ ਨੇ ਇੰਡਸਇੰਡ ਬੈਂਕ (IndusInd Bank) ਨਾਲ ਸਾਂਝੇਦਾਰੀ ਕੀਤੀ ਹੈ। ਇਸਦਾ ਕਾਰਨ ਇਹ ਹੈ ਕਿ ਕਿਸੇ ਵੀ ਭੁਗਤਾਨ ਬੈਂਕ ਨੂੰ ਫਿਕਸਡ ਡਿਪਾਜ਼ਿਟ ਦੀ ਸਹੂਲਤ ਪ੍ਰਦਾਨ ਕਰਨ ਦੀ ਸਿੱਧੀ ਇਜਾਜ਼ਤ ਨਹੀਂ ਹੈ।

ਇਸ ਲਈ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਨੇ ਇੰਡਸਇੰਡ ਬੈਂਕ (IndusInd Bank) ਨਾਲ ਸਾਂਝੇਦਾਰੀ ਕੀਤੀ ਹੈ। ਇਹ ਵੀ ਦੱਸਣਯੋਗ ਹੈ ਕਿ ਵਿਆਜ ਦਰਾਂ ਦਾ ਫੈਸਲਾ ਇੰਡਸਇੰਡ ਬੈਂਕ (IndusInd Bank) ਦੁਆਰਾ ਕੀਤਾ ਜਾਂਦਾ ਹੈ ।

ਜ਼ਿਕਰਯੋਗ ਹੈ ਕਿ ਇਸ ਐਫਡੀ ਦੀ ਮਿਚਓਰਟੀ ਦੀ ਮਿਆਦ ਸਿਰਫ 356 ਦਿਨ ਹੈ। ਇਹ ਜਾਣਕਾਰੀ Paytm ਪੇਮੈਂਟਸ ਬੈਂਕ ਦੀ ਵੈੱਬਸਾਈਟ 'ਤੇ ਸਾਂਝੀ ਕੀਤੀ ਗਈ ਹੈ ਅਤੇ ਇਸ ਮਿਆਦ ਤੱਕ ਰਕਮ 'ਤੇ 5.5 ਫੀਸਦੀ ਵਿਆਜ ਮਿਲ ਰਿਹਾ ਹੈ। ਇਸ FD 'ਚ ਖਾਸ ਗੱਲ ਇਹ ਹੈ ਕਿ ਮਿਆਦ ਪੂਰੀ ਹੋਣ ਤੋਂ ਪਹਿਲਾਂ FD ਨੂੰ ਤੋੜਨ 'ਤੇ ਕੋਈ ਚਾਰਜ ਨਹੀਂ ਦੇਣਾ ਪੈਂਦਾ। ਹਾਲਾਂਕਿ, ਜੇਕਰ ਤੁਸੀਂ ਇਸਨੂੰ 7 ਦਿਨਾਂ ਤੋਂ ਪਹਿਲਾਂ ਤੋੜਦੇ ਹੋ, ਤਾਂ ਤੁਹਾਨੂੰ ਕੋਈ ਵਿਆਜ ਵੀ ਨਹੀਂ ਮਿਲਦਾ।

ਪੇਟੀਐਮ ਪੇਮੈਂਟਸ ਬੈਂਕ (Paytm Payments Bank) ਦੁਆਰਾ ਪੇਸ਼ ਐਫਡੀ ਦਰਾਂ ਦਾ ਵੇਰਵਾ ਇਸ ਪ੍ਰਕਾਰ ਹੈ-

  • 7 ਤੋਂ 44 ਦਿਨ - 2.75%

  • 45 ਤੋਂ 59 ਦਿਨ - 3.00%

  • 60 ਤੋਂ 89 ਦਿਨ - 3.50%

  • 90 ਤੋਂ 119 ਦਿਨ - 3.75%

  • 120 ਤੋਂ 139 ਦਿਨ - 4.00%

  • 140 ਤੋਂ 209 ਦਿਨ - 4.50%

  • 210 ਤੋਂ 268 ਦਿਨ - 5.00%

  • 269 ​​ਤੋਂ 356 ਦਿਨ - 5.50%

Published by:Amelia Punjabi
First published:

Tags: Fixed Deposits, Investment, MONEY, Paytm