Home /News /lifestyle /

Peanut Rice Recipe: ਬਚੇ ਹੋਏ ਚੌਲਾਂ ਤੋਂ ਬਣਾਓ ਇਹ ਜ਼ਾਇਕੇਦਾਰ ਡਿਸ਼, ਹਰ ਕੋਈ ਕਰੇਗਾ ਪਸੰਦ

Peanut Rice Recipe: ਬਚੇ ਹੋਏ ਚੌਲਾਂ ਤੋਂ ਬਣਾਓ ਇਹ ਜ਼ਾਇਕੇਦਾਰ ਡਿਸ਼, ਹਰ ਕੋਈ ਕਰੇਗਾ ਪਸੰਦ

Peanut Rice Recipe: ਬਚੇ ਹੋਏ ਚੌਲਾਂ ਤੋਂ ਬਣਾਓ ਇਹ ਜ਼ਾਇਕੇਦਾਰ ਡਿਸ਼, ਹਰ ਕੋਈ ਕਰੇਗਾ ਪਸੰਦ(ਸੰਕੇਤਕ ਫੋਟੋ)

Peanut Rice Recipe: ਬਚੇ ਹੋਏ ਚੌਲਾਂ ਤੋਂ ਬਣਾਓ ਇਹ ਜ਼ਾਇਕੇਦਾਰ ਡਿਸ਼, ਹਰ ਕੋਈ ਕਰੇਗਾ ਪਸੰਦ(ਸੰਕੇਤਕ ਫੋਟੋ)

Peanut Rice Recipe: ਭਾਰਤ ਵਿੱਚ ਚੌਲਾਂ ਤੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਹੁੰਦੇ ਹਨ। ਇੱਥੋਂ ਤੱਕ ਕਿ ਬਚੇ ਹੋਏ ਉਬਲੇ ਚੌਲਾਂ ਤੋਂ ਕਈ ਤਰ੍ਹਾਂ ਦੇ ਸੁਆਦਿਸ਼ਟ ਪਕਵਾਨ ਬਣਾਏ ਜਾ ਸਕਦੇ ਹਨ। ਹਾਲਾਂਕਿ ਜ਼ਿਆਦਾਤਰ ਘਰਾਂ ਵਿੱਚ ਇੱਕ ਦਿਨ ਪੁਰਾਣੇ ਚੌਲਾਂ ਨੂੰ ਖਾਣ ਤੋਂ ਪਰਹੇਜ਼ ਕੀਤਾ ਜਾਂਦਾ ਹੈ ਪਰ ਆਮ ਤੌਰ 'ਤੇ ਅਸੀਂ ਜਾਂ ਤਾਂ ਬਚੇ ਹੋਏ ਚੌਲਾਂ ਨੂੰ ਸਬਜ਼ੀ ਦੇ ਨਾਲ ਅਗਲੇ ਦਿਨ ਲੈ ਲੈਂਦੇ ਹਾਂ ਜਾਂ ਫਿਰ ਫ੍ਰਾਈਡ ਰਾਈਸ ਬਣਾ ਕੇ ਖਤਮ ਕਰ ਲੈਂਦੇ ਹਾਂ। ਹਰ ਵਾਰ ਫ੍ਰਾਈਡ ਰਾਈਸ ਖਾ ਕੇ ਬੋਰ ਹੋ ਜਾਣ ਵਿੱਚ ਕੋਈ ਵੱਡੀ ਗੱਲ ਨਹੀਂ ਹੈ।

ਹੋਰ ਪੜ੍ਹੋ ...
 • Share this:

ਜੇਕਰ ਤੁਸੀਂ ਵੀ ਬਚੇ ਚੌਲਾਂ ਦੇ ਫ੍ਰਾਈਡ ਰਾਈਸ ਖਾ ਕੇ ਬੋਰ ਹੋ ਗਏ ਹੋ ਅਤੇ ਜੇਕਰ ਘਰ 'ਚ ਕੋਈ ਸਬਜ਼ੀ ਨਹੀਂ ਬਚੀ ਹੈ ਤਾਂ ਤੁਸੀਂ ਪੀਨਟ ਰਾਈਸ ਵੀ ਅਜ਼ਮਾ ਸਕਦੇ ਹੋ। ਜੀ ਹਾਂ ਪੀਨਟ ਰਾਈਸ ਨੂੰ ਬਣਾਉਣ ਲਈ ਜ਼ਿਆਦਾ ਮਿਹਨਤ ਦੀ ਲੋੜ ਵੀ ਨਹੀਂ ਹੁੰਦੀ ਅਤੇ ਨਾ ਹੀ ਕਿਸੇ ਜ਼ਿਆਦਾ ਸਮੱਗਰੀ ਦੀ। ਇਹ ਡਿਸ਼ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਹ ਜਲਦੀ ਬਣ ਜਾਂਦੀ ਹੈ। ਤੁਸੀਂ ਇਸ ਨੂੰ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਲਈ ਬਣਾ ਸਕਦੇ ਹੋ। ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦਾ ਤਰੀਕਾ ਦੱਸਾਂਗੇ ਪਰ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਨੂੰ ਬਣਾਉਣ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ।

ਪੀਨਟ ਰਾਈਸ ਬਣਾਉਣ ਲਈ ਇਹ ਹੈ ਸਮੱਗਰੀ-

 • 1 ਕਟੋਰਾ ਉਬਲੇ ਚਾਵਲ ਜਾਂ ਬਚੇ ਹੋਏ ਚਾਵਲ

 • 1 ਚਮਚ ਭਿੱਜੀ ਹੋਈ ਛੋਲਿਆਂ ਦੀ ਦਾਲ

 • 1 ਚਮਚ ਭਿੱਜੀ ਉੜਦ ਦੀ ਦਾਲ

 • 1 ਕਟੋਰਾ ਮੂੰਗਫਲੀ

 • ਅੱਧਾ ਚਮਚ ਰਾਈ

 • 2-3 ਬਾਰੀਕ ਕੱਟੀਆਂ ਹਰੀਆਂ ਮਿਰਚਾਂ

 • 1 ਬਾਰੀਕ ਕੱਟਿਆ ਪਿਆਜ਼

 • ਅੱਧਾ ਨਿੰਬੂ

 • 3-4 ਚਮਚ ਬਾਰੀਕ ਕੱਟਿਆ ਹੋਇਆ ਧਨੀਆ

 • ਲੂਣ ਸੁਆਦ ਅਨੁਸਾਰ

ਪੀਨਟ ਰਾਈਸ ਕਿਵੇਂ ਬਣਾਉਣੇ ਹਨ-
ਪੀਨਟ ਰਾਈਸ ਬਣਾਉਣ ਲਈ ਇੱਕ ਪੈਨ ਜਾਂ ਕੜਾਹੀ ਵਿੱਚ ਤੇਲ ਗਰਮ ਕਰੋ। ਇਸ ਤੋਂ ਬਾਅਦ ਇਸ 'ਚ ਰਾਈ ਪਾਓ। ਤੁਸੀਂ ਜੀਰੇ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਇਸ ਵਿੱਚ ਇੱਕ ਚੁਟਕੀ ਹਿੰਗ ਅਤੇ 3-4 ਕੜੀ ਪੱਤੇ ਵੀ ਪਾ ਸਕਦੇ ਹੋ। ਜਿਵੇਂ ਹੀ ਰਾਈ ਤਿੜਕਣ ਲੱਗੇ ਤਾਂ ਭਿੱਜੀ ਹੋਈ ਛੋਲਿਆਂ ਦੀ ਦਾਲ ਅਤੇ ਉੜਦ ਦੀ ਦਾਲ ਪਾਓ। ਇਸ ਦੇ ਨਾਲ ਹੀ ਮੂੰਗਫਲੀ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਪੈਨ 'ਚ ਉਬਲੇ ਹੋਏ ਚੌਲ, ਬਾਰੀਕ ਕੱਟੀਆਂ ਹਰੀਆਂ ਮਿਰਚਾਂ ਅਤੇ ਨਿੰਬੂ ਦਾ ਰਸ ਪਾ ਕੇ ਮਿਕਸ ਕਰ ਲਓ।

ਇਸ ਨੂੰ ਘੱਟ ਸੇਕ 'ਤੇ 1-2 ਮਿੰਟ ਤੱਕ ਪਕਾਓ। ਤੁਸੀਂ ਇਸ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਦੀ ਵਰਤੋਂ ਵੀ ਕਰ ਸਕਦੇ ਹੋ। ਪਕਾਉਣ ਤੋਂ ਬਾਅਦ ਬਾਰੀਕ ਕੱਟੇ ਹੋਏ ਹਰੇ ਧਨੀਏ ਨਾਲ ਗਾਰਨਿਸ਼ ਕਰੋ। ਤੁਸੀਂ ਇਸ ਦੇ ਨਾਲ ਚਟਨੀ ਜਾਂ ਰਾਇਤਾ ਸਰਵ ਕਰ ਸਕਦੇ ਹੋ। ਯਾਦ ਰਹੇ ਕਿ ਇਸ ਵਿਚ ਦਾਲ ਨੂੰ ਭਿਓਂਣ ਤੋਂ ਬਾਅਦ ਹੀ ਪਾਓ ਨਹੀਂ ਤਾਂ ਇਹ ਕੱਚੀ ਰਹਿ ਸਕਦੀ ਹੈ। ਤੁਸੀਂ ਚਾਹੋ ਤਾਂ ਦਾਲ ਨੂੰ ਵੀ ਛੱਡ ਸਕਦੇ ਹੋ। ਇਸ ਨਾਲ ਤੁਸੀਂ ਅਚਾਰ, ਸਲਾਦ ਆਦਿ ਵੀ ਸਰਵ ਕਰ ਸਕਦੇ ਹੋ।
Published by:Drishti Gupta
First published:

Tags: Food, Recipe

ਅਗਲੀ ਖਬਰ