ਕੋਰੋਨਾ ਕਾਲ ਵਿੱਚ ਔਨਲਾਈਨ ਸੁਵਿਧਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਸਮੇਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੀ ਵੱਡਾ ਕਦਮ ਚੁੱਕਿਆ ਹੈ। ਦਿੱਲੀ ਵਿੱਚ ਪੂਰੀ ਪੈਨਸ਼ਨ ਪ੍ਰਕਿਰਿਆ ਹੁਣ ਪੂਰੀ ਤਰ੍ਹਾਂ ਔਨਲਾਈਨ ਹੋਵੇਗੀ। ਦਿੱਲੀ ਦੇ ਸਮਾਜ ਕਲਿਆਣ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਕਿਹਾ ਕਿ ਅਰਜ਼ੀ ਫਾਰਮ ਭਰਨ ਤੋਂ ਲੈ ਕੇ ਪੈਨਸ਼ਨ ਵੰਡਣ ਤੱਕ ਦੀ ਸਾਰੀ ਪ੍ਰਕਿਰਿਆ ਔਨਲਾਈਨ ਹੋਵੇਗੀ। ਹੁਣ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਅੱਜ ਪਹਿਲਾ ਡਿਜੀਟਲ ਭੁਗਤਾਨ ਕੀਤਾ ਗਿਆ ਹੈ।
ਸਮਾਜ ਭਲਾਈ ਵਿਭਾਗ ਦੇ ਅਨੁਸਾਰ ਇਹ NSAP-PPS (ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ- ਪੈਨਸ਼ਨ ਭੁਗਤਾਨ ਪ੍ਰਣਾਲੀ) ਨੂੰ FAS (ਵਿੱਤੀ ਸਹਾਇਤਾ ਯੋਜਨਾ) ਵਿੱਚ ਲਾਗੂ ਕੀਤਾ ਗਿਆ ਹੈ। ਐਨਐਸਏਪੀ-ਪੀਪੀਐਸ ਰਾਹੀਂ ਇਨ੍ਹਾਂ ਬੈਂਕਾਂ ਨੂੰ ਪੈਨਸ਼ਨ ਭੇਜੀ ਜਾਵੇਗੀ, ਜਿਨ੍ਹਾਂ ਦਾ ਅੰਤ ਤੋਂ ਅੰਤ ਤੱਕ ਡਿਜੀਟਾਈਜੇਸ਼ਨ ਪੂਰਾ ਹੋ ਗਿਆ ਹੈ।
ਕੇਜਰੀਵਾਲ ਦੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਪੈਨਸ਼ਨ ਦੀ ਅਦਾਇਗੀ ਵਿੱਚ ਬੇਨਿਯਮੀਆਂ ਨੂੰ ਠੱਲ੍ਹ ਪਵੇਗੀ ਅਤੇ ਭ੍ਰਿਸ਼ਟਾਚਾਰ ਨਹੀਂ ਹੋਵੇਗਾ ਅਤੇ ਜਨਤਾ ਨੂੰ ਪੈਨਸ਼ਨ ਲਈ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਸਮਾਜ ਕਲਿਆਣ ਮੰਤਰੀ ਗੌਤਮ ਨੇ ਕਿਹਾ ਕਿ ਪਹਿਲਾਂ ਤਕਨੀਕੀ ਕਾਰਨਾਂ ਕਰਕੇ ਇਸ ਭੁਗਤਾਨ ਨੂੰ ਡਿਜੀਟਲ ਨਹੀਂ ਕੀਤਾ ਜਾ ਸਕਿਆ ਸੀ, ਪਰ ਦਿੱਲੀ ਦੇ ਸਮਾਜ ਭਲਾਈ ਵਿਭਾਗ ਨੇ ਕੇਂਦਰ ਸਰਕਾਰ ਨਾਲ ਕਈ ਮੀਟਿੰਗਾਂ ਕੀਤੀਆਂ, ਜਿਸ ਕਾਰਨ ਇਸ ਦਾ ਹੱਲ ਕੀਤਾ ਗਿਆ। ਹੁਣ ਪੈਨਸ਼ਨ ਦੇ ਮਾਮਲਿਆਂ ਵਿੱਚ ਕੋਈ ਅੜਚਨ ਨਹੀਂ ਆਵੇਗੀ। ਬਿਨੈ-ਪੱਤਰ ਭਰਨ ਤੋਂ ਲੈ ਕੇ ਪੈਨਸ਼ਨ ਵੰਡਣ ਤੱਕ ਸਾਰੀ ਪ੍ਰਕਿਰਿਆ ਔਨਲਾਈਨ ਹੋਵੇਗੀ।
ਇਸ ਦੇ ਸਦਕਾ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਵਿੱਚ ਖੱਜਲ- ਖੁਆਰ ਨਹੀਂ ਹੋਣਾ ਪਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿੱਚੋਂ ਪੈਨਸ਼ਨ ਦੀ ਪ੍ਰਕਿਰਿਆ ਨੂੰ ਔਨਲਾਈਨ ਕਰਨ ਦਾ ਇਹ ਪਹਿਲਾ ਯਤਨ ਹੈ।
ਦੱਸ ਦੇਈਏ ਕਿ ਕੋਰੋਨਾ ਕਾਲ ਵਿੱਚ ਪੂਰੀ ਪੈਨਸ਼ਨ ਪ੍ਰਕਿਰਿਆ ਨੂੰ ਔਨਲਾਈਨ ਕਰਨਾ ਦਿੱਲੀ ਸਰਕਾਰ ਦਾ ਇੱਕ ਸ਼ਲਾਘਾਯੋਗ ਯਤਨ ਹੈ। ਇਸ ਸਦਕਾ ਲੋਕ ਹੁਣ ਘਰ ਬੈਠੇ ਹੀ ਆਪਣੀ ਪੈਨਸ਼ਨ ਪ੍ਰਾਪਤ ਕਰ ਸਕਣਗੇ ਅਤੇ ਇਸਦੇ ਨਾਲ ਹੀ ਪੈਨਸ਼ਨ ਸੰਬੰਧੀ ਕੋਈ ਵੀ ਪ੍ਰਕਿਰਿਆ ਉਹ ਘਰ ਬੈਠੇ ਹੀ ਪੂਰੀ ਕਰ ਸਕਣਗੇ। ਦਿੱਲੀ ਸਰਕਾਰ ਦੇ ਇਸ ਉਚੇਚੇ ਕਦਮ ਕਰਕੇ ਪੈਨਸ਼ਰਾਂ ਨੂੰ ਬਹੁਤ ਸੌਖ ਹੋ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।