ਆਪਣੇ ਭਵਿੱਖ ਨੂੰ ਲੈ ਕੇ ਨਿੱਜੀ ਅਤੇ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਹਮੇਸ਼ਾਂ ਚਿੰਤਾ ਬਣੀ ਰਹਿੰਦੀ ਹੈ। ਸਰਕਾਰੀ ਨੌਕਰੀ ਵਿੱਚ ਨੌਕਰੀ ਤੋਂ ਬਾਅਦ ਦੀ ਕੋਈ ਚਿੰਤਾ ਨਹੀਂ ਹੁੰਦੀ ਕਿਉਂਕਿ ਇੱਥੇ ਪੈਨਸ਼ਨ ਦੀ ਆਮਦਨ ਪੱਕੀ ਹੁੰਦੀ ਹੈ। ਪਰ ਨਿੱਜੀ ਖੇਤਰ ਵਿੱਚ ਅਜਿਹਾ ਕੋਈ ਵਿਧਾਨ ਨਹੀਂ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਨਿੱਜੀ ਅਤੇ ਅਸੰਗਠਿਤ ਖੇਤਰ ਦੇ ਲੋਕਾਂ ਕਈ ਪੈਨਸ਼ਨ ਸਕੀਮਾਂ ਲਾਂਚ ਕੀਤੀਆਂਹਨ ਜਿਸ ਵਿੱਚ ਨਿਵੇਸ਼ ਕਰਕੇ ਨਿੱਜੀ ਅਤੇ ਅਸੰਗਠਿਤ ਖੇਤਰ ਦੇ ਲੋਕ ਵਿਚ ਰਿਟਾਇਰਮੈਂਟ ਤੋਂ ਬਾਅਦ ਹਰ ਮਹੀਨੇ ਪੈਨਸ਼ਨ ਪ੍ਰਾਪਤ ਕਰਕੇ ਵਿੱਤੀ ਲੋੜਾਂ ਦੀ ਚਿੰਤਾ ਤੋਂ ਮੁਕਤ ਹੋ ਜਾਣਗੇ।
ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਸਰਕਾਰੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਨਿਵੇਸ਼ ਕਰਕੇ ਪਤੀ-ਪਤਨੀ ਮਿਲ ਕੇ 18500 ਰੁਪਏ ਦੀ ਪੈਨਸ਼ਨ ਹਰ ਮਹੀਨੇ ਪ੍ਰਾਪਤ ਕਰ ਸਕਦੇ ਹਨ।
ਇਸ ਸਕੀਮ ਦਾ ਨਾਮ ਹੈ ਧਾਨ ਮੰਤਰੀ ਵਿਆ ਵੰਦਨਾ ਯੋਜਨਾ (PMVVY)
ਤੁਹਾਨੂੰ ਦੱਸ ਦੇਈਏ ਕਿ ਰਿਟਾਇਰਮੈਂਟ ਤੋਂ ਬਾਅਦ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਕੇਂਦਰ ਸਰਕਾਰ ਦੁਆਰਾ ਇਹ ਸਕੀਮ 4 ਮਈ 2017 ਨੂੰ ਲਾਂਚ ਕੀਤੀ ਗਈ ਸੀ। ਇਹ ਸਕੀਮ LIC ਦੁਆਰਾ ਚਲਾਈ ਜਾਂਦੀ ਹੈ। LIC ਇਸ ਸਕੀਮ ਨੂੰ ਸਰਕਾਰ ਦੇ ਲਈ ਚਲਾਉਂਦੀ ਹੈ। ਪਹਿਲਾਂ ਇਸ ਸਕੀਮ ਵਿੱਚ ਨਿਵੇਸ਼ ਦੀ ਸੀਮਾ 7.50 ਲੱਖ ਰੁਪਏ ਸੀ ਜਿਸਨੂੰ ਹੁਣ 15 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਕਿਵੇਂ ਮਿਲੇਗੀ 18500 ਰੁਪਏ ਪੈਨਸ਼ਨ?
ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਵਿੱਚ 7.4% ਵਿਆਜ ਮਿਲਦਾ ਹੈ। 60 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਵਿੱਚ 15 ਲੱਖ ਰੁਪਏ ਤੱਕ ਨਿਵੇਸ਼ ਕਰ ਸਕਦੇ ਹਨ। ਇਸ ਸਕੀਮ ਵਿੱਚ 15 ਲੱਖ ਰੁਪਏ ਨਿਵੇਸ਼ ਕਰਨ ਤੇ ਤੁਹਾਨੂੰ 9250 ਰੁਪਏ ਦੀ ਪੈਨਸ਼ਨ ਮਿਲਦੀ ਹੈ ਜੇਕਰ ਪਤੀ-ਪਤਨੀ ਦੋਵੇਂ 15-15 ਲੱਖ ਰੁਪਏ ਜਮਾਂ ਕਰਵਾਉਂਦੇ ਹਨ ਤਾਂ ਇਹ ਪੈਨਸ਼ਨ 18500 ਰੁਪਏ ਬਣਦੀ ਹੈ। ਤੁਸੀਂ ਇਸ ਸਕੀਮ ਵਿੱਚ ਆਪਣੇ ਹਿਸਾਬ ਨਾਲ ਵੀ ਨਿਵੇਸ਼ ਕਰ ਸਕਦੇ ਹੋ ਅਤੇ ਤੁਹਾਡੇ ਨਿਵੇਸ਼ ਦੇ ਆਧਾਰ ਤੇ ਪੈਨਸ਼ਨ ਦੀ ਰਕਮ ਨਿਰਧਾਰਿਤ ਹੁੰਦੀ ਹੈ। ਘੱਟੋ-ਘੱਟ 1.5 ਲੱਖ ਰੁਪਏ ਦੇ ਨਿਵੇਸ਼ ਤੇ ਤੁਹਾਨੂੰ ਹਰ ਮਹੀਨੇ 1000 ਰੁਪਏ ਦੀ ਪੈਨਸ਼ਨ ਮਿਲੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।