ਦੋ ਵੱਡੀਆਂ ਪੈਨਸ਼ਨ ਸਕੀਮਾਂ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਅਤੇ ਅਟਲ ਪੈਨਸ਼ਨ ਯੋਜਨਾ ਵਿੱਚ ਪੈਨਸ਼ਰਾਂ ਦੀ ਗਿਣਤੀ ਇਸ ਸਾਲ 22 ਪ੍ਰਤੀਸ਼ਤ ਵਧ ਕੇ 5.07 ਕਰੋੜ ਹੋ ਗਈ ਹੈ। ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (PRFDA) ਨੇ ਵੀਰਵਾਰ ਨੂੰ ਕਿਹਾ ਕਿ ਫਰਵਰੀ 2022 ਦੇ ਅੰਤ ਤੱਕ, ਰਾਸ਼ਟਰੀ ਪੈਨਸ਼ਨ ਪ੍ਰਣਾਲੀ (NPS) ਦੇ ਤਹਿਤ ਵੱਖ-ਵੱਖ ਯੋਜਨਾਵਾਂ ਦੇ ਪੈਨਸ਼ਰਾਂ ਦੀ ਗਿਣਤੀ ਸਾਲ-ਦਰ-ਸਾਲ 22 ਫੀਸਦੀ ਵਧ ਕੇ 5.07 ਕਰੋੜ ਹੋ ਗਈ ਹੈ। ਫਰਵਰੀ 2021 ਵਿੱਚ ਇਹ ਸੰਖਿਆ 4.14 ਕਰੋੜ ਸੀ। ਸਾਲਾਨਾ ਆਧਾਰ 'ਤੇ ਇਹ ਵਾਧਾ 22.31 ਫੀਸਦੀ ਹੈ।
ਪੀਐਫਆਰਡੀਏ ਦੇ ਅਨੁਸਾਰ, ਐਨਪੀਐਸ ਅਤੇ ਅਟਲ ਪੈਨਸ਼ਨ ਯੋਜਨਾ ਦੀ ਕੁੱਲ ਪੈਨਸ਼ਨ ਸੰਪਤੀ ਵਧ ਕੇ 7,17,467 ਕਰੋੜ ਰੁਪਏ ਹੋ ਗਈ ਹੈ। ਸਾਲਾਨਾ ਆਧਾਰ 'ਤੇ ਇਸ 'ਚ 28.21 ਫੀਸਦੀ ਦਾ ਵਾਧਾ ਹੋਇਆ ਹੈ। PFRDA ਦੇ ਅੰਕੜਿਆਂ ਮੁਤਾਬਕ NPS ਦੇ ਕੇਂਦਰ ਦੇ ਕਰਮਚਾਰੀਆਂ ਦੀ ਸ਼੍ਰੇਣੀ 'ਚ ਪੈਨਸ਼ਰਾਂ ਦੀ ਗਿਣਤੀ 5 ਫੀਸਦੀ ਵਧ ਕੇ 22.75 ਲੱਖ ਹੋ ਗਈ ਹੈ। ਇਸ ਦੇ ਨਾਲ ਹੀ ਰਾਜ ਸਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ 'ਚ ਸਾਲਾਨਾ ਆਧਾਰ 'ਤੇ 9.22 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਗਿਣਤੀ ਵਧ ਕੇ 55.44 ਲੱਖ ਹੋ ਗਈ ਹੈ।
ਇਸਦੇ ਨਾਲ ਹੀ ਕਾਰਪੋਰੇਟ ਸੈਕਟਰ ਵਿੱਚ ਵੀ ਪੈਨਸ਼ਰਾਂ ਦੀ ਗਿਣਤੀ ਵਿੱਚ 25 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਕੁੱਲ ਗਾਹਕ 13.80 ਲੱਖ ਹੋ ਗਏ ਹਨ। ਸਾਰੇ ਨਾਗਰਿਕ ਖੇਤਰ ਦੇ ਪੈਨਸ਼ਰਾਂ ਵਿੱਚ ਵੀ 37.70 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਖੇਤਰ ਵਿੱਚ ਪੈਨਸ਼ਰਾਂ ਦੀ ਗਿਣਤੀ 21.33 ਲੱਖ ਹੋ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਫਰਵਰੀ 2022 ਦੇ ਅੰਤ ਵਿੱਚ NPS ਲਾਈਟ ਮੋਡ ਵਿੱਚ ਪੈਨਸ਼ਨ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ 41.88 ਲੱਖ ਸੀ। ਇਸ ਸ਼੍ਰੇਣੀ ਵਿੱਚ 1 ਅਪ੍ਰੈਲ 2015 ਤੋਂ ਕੋਈ ਨਵੀਂ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਰਹੀ ਹੈ। ਏਪੀਏ ਲਾਈਟ 1 ਅਪ੍ਰੈਲ, 2010 ਨੂੰ ਲਾਗੂ ਕੀਤੀ ਗਈ ਸੀ। ਫਰਵਰੀ ਦੇ ਅੰਤ ਤੱਕ, ਅਟਲ ਪੈਨਸ਼ਨ ਯੋਜਨਾ ਦੇ ਪੈਨਸ਼ਰਾਂ ਦੀ ਗਿਣਤੀ ਵਿੱਚ 29 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਕੁੱਲ ਗਣਤੀ 3.52 ਕਰੋੜ ਤੱਕ ਪਹੁੰਚ ਗਈ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਪੈਨਸ਼ਨ ਪ੍ਰਣਾਲੀ (NPS) ਇੱਕ ਸਰਕਾਰੀ ਰਿਟਾਇਰਮੈਂਟ ਬਚਤ ਯੋਜਨਾ ਹੈ, ਜੋ ਕਿ ਕੇਂਦਰ ਸਰਕਾਰ ਦੁਆਰਾ ਸਾਲ 2004 ਵਿੱਚ ਸ਼ੁਰੂ ਕੀਤੀ ਗਈ ਸੀ। ਸਾਲ 2009 ਤੋਂ ਬਾਅਦ, ਇਹ ਸਕੀਮ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਵੀ ਖੋਲ੍ਹ ਦਿੱਤੀ ਗਈ ਸੀ।
ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅਟਲ ਪੈਨਸ਼ਨ ਯੋਜਨਾ ਭਾਰਤ ਦੇ ਨਾਗਰਿਕਾਂ ਲਈ ਇੱਕ ਗਾਰੰਟੀਸ਼ੁਦਾ ਪੈਨਸ਼ਨ ਯੋਜਨਾ ਹੈ। ਇਸਨੂੰ 9 ਮਈ 2015 ਨੂੰ ਲਾਂਚ ਕੀਤਾ ਗਿਆ ਸੀ। ਜਿੰਨੀ ਘੱਟ ਉਮਰ ਵਿੱਚ ਤੁਸੀਂ ਇਸ ਯੋਜਨਾ ਵਿੱਚ ਸ਼ਾਮਲ ਹੋਵੋਗੇ, ਤੁਹਾਨੂੰ ਓਨਾ ਹੀ ਜ਼ਿਆਦਾ ਫਾਇਦਾ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।