ਬਦਲਦੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਦੇ ਕਰਕੇ ਦੁਨੀਆਂ ਭਰ ਵਿੱਚ ਮੋਟਾਪਾ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ। ਇਸ ਨੂੰ ਘੱਟ ਕਰਨ ਲਈ ਲੋਕ ਕੀ ਕੁੱਝ ਨਹੀਂ ਕਰਦੇ। ਕੋਈ ਕਸਰਤ ਕਰਦਾ ਹੈ, ਕੋਈ ਦਵਾਈ ਖਾਂਦਾ ਹੈ ਅਤੇ ਕੋਈ ਡਾਇਟਿੰਗ ਕਰਦਾ ਹੈ ਪਰ ਮੋਟਾਪਾ ਹੈ ਕਿ ਘੱਟ ਹੋਣ ਦਾ ਨਾਮ ਹੀ ਨਹੀਂ ਲੈਂਦਾ। ਦਰਅਸਲ ਮੋਟਾਪਾ ਆਪਣੇ ਨਾਲ ਹੋਰ ਕਈ ਸਿਹਤ ਸਮੱਸਿਆਵਾਂ ਨੂੰ ਲੈ ਕੇ ਆਉਂਦਾ ਹੈ ਇਸ ਲਈ ਹਰ ਕੋਈ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ।
ਭਾਰ ਘੱਟ ਕਰਨ ਦੇ ਤਰੀਕਿਆਂ ਵਿੱਚ ਅੱਜ ਇੱਕ ਤਰੀਕਾ ਬਹੁਤ ਮਸ਼ਹੂਰ ਹੋ ਰਿਹਾ ਹੈ, ਉਹ ਹੈ ਕ੍ਰੈਸ਼ ਡਾਈਟਿੰਗ ਦਾ। ਇਹ ਨਾਮ ਸੁਣਦਿਆਂ ਹੀ ਤੁਹਾਨੂੰ ਕ੍ਰੈਸ਼ ਕੋਰਸ ਨਾਮ ਯਾਦ ਆਇਆ ਹੋਵੇਗਾ ਜੋ ਕਿ ਇਮਤਿਹਾਨ ਦੀ ਤਿਆਰੀ ਲਈ ਕੀਤਾ ਜਾਂਦਾ ਹੈ ਅਤੇ ਥੋੜ੍ਹੇ ਸਮੇਂ ਵਿੱਚ ਜ਼ਿਆਦਾ ਪੜ੍ਹਾਈ ਕੀਤੀ ਜਾਂਦੀ ਹੈ।
ਜੇਕਰ ਤੁਹਾਡੇ ਲਈ ਵੀ ਕ੍ਰੈਸ਼ ਡਾਇਟਿੰਗ ਨਵਾਂ ਹੈ ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਅਤੇ ਇਸਦੇ ਫਾਇਦੇ-ਨੁਕਸਾਨ ਬਾਰੇ ਵੀ ਦੱਸਾਂਗੇ।
ਕੀ ਹੁੰਦੀ ਹੈ ਕ੍ਰੈਸ਼ ਡਾਇਟਿੰਗ? ਸਟਾਈਲ ਕ੍ਰੇਜ਼ ਦੇ ਅਨੁਸਾਰ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਭਾਰ ਘਟਾਉਣ ਦੇ ਤਰੀਕੇ ਨੂੰ ਹੀ ਕ੍ਰੈਸ਼ ਡਾਇਟਿੰਗ ਕਹਿੰਦੇ ਹਨ। ਇਸ ਵਿੱਚ ਸਭ ਤੋਂ ਜ਼ਰੂਰੀ ਹੈ ਕੈਲੋਰੀ ਦਾ ਲੋੜੀਂਦਾ ਸੇਵਨ ਜਿਸ ਨਾਲ ਤੁਹਾਡਾ ਭਾਰ ਆਪਣੇ ਆਪ ਘੱਟ ਹੋਣ ਲਗਦਾ ਹੈ। ਕੁੱਝ ਲੋਕ ਮੰਨਦੇ ਹਨ ਕਿ ਇਸ ਤਰ੍ਹਾਂ ਭਾਰ ਘੱਟ ਤਾਂ ਹੋ ਜਾਂਦਾ ਹੈ ਪਰ ਥੋੜ੍ਹੇ ਦਿਨਾਂ ਬਾਅਦ ਫਿਰ ਵੱਧ ਜਾਂਦਾ ਹੈ। ਇਸ ਲਈ ਤੁਹਾਨੂੰ ਇਸ ਘਟੇ ਹੋਏ ਵਜੋਂ ਨੂੰ ਬਣਾਏ ਰੱਖਣ ਲਈ ਵਰਕਆਊਟ ਜ਼ਰੂਰ ਕਰਨਾ ਚਾਹੀਦਾ ਹੈ।
ਕ੍ਰੈਸ਼ ਡਾਈਟ ਕਈ ਤਰ੍ਹਾਂ ਦੀ ਹੁੰਦੀ ਹੈ। ਜਿਸ ਵਿੱਚ Master Cleanse ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਤੁਸੀਂ ਸਿਰਫ ਨਿੰਬੂ ਪਾਣੀ ਪੀਂਦੇ ਹੋ, ਜਿਸ ਨਾਲ ਇੱਕ ਹਫ਼ਤੇ ਵਿੱਚ ਤੁਹਾਡਾ ਭਾਰ ਦਸ ਪੌਂਡ ਤੱਕ ਘੱਟ ਜਾਵੇਗਾ। ਇੱਥੇ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਇਸ ਨਾਲ ਤੁਹਾਨੂੰ ਭੁੱਖ ਅਤੇ ਮਤਲੀ ਵਰਗੀਆਂ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਡਾਈਟ ਪਲਾਨ ਵਿੱਚ ਤੁਹਾਨੂੰ ਵਿਟਾਮਿਨ ਸੀ ਨਾਲ ਭਰਪੂਰ ਫਲ, ਬੰਦਗੋਭੀ ਅਤੇ ਅੰਗੂਰ ਦਾ ਸੇਵਨ ਕਰਨਾ ਹੁੰਦਾ ਹੈ ਅਤੇ ਇਸ ਨਾਲ ਵੀ ਵਧੀਆ ਨਤੀਜੇ ਮਿਲਦੇ ਹਨ। ਇੱਕ ਹੋਰ ਤਰੀਕਾ ਹਾਲੀਵੁਡ ਡਾਈਟ ਹੈ ਜਿਸ ਵਿੱਚ ਕਈ ਹਾਲੀਵੁੱਡ ਹਸਤੀਆਂ ਨੇ 48 ਘੰਟਿਆਂ ਵਿੱਚ ਆਪਣਾ ਭਾਰ ਘੱਟ ਕੀਤਾ ਹੈ।
ਜਿੱਥੇ ਇਸਦੇ ਫਾਇਦੇ ਹਨ ਉੱਥੇ ਕ੍ਰੈਸ਼ ਡਾਈਟ ਦੇ ਨੁਕਸਾਨ ਵੀ ਹਨ। ਥੋੜ੍ਹੇ ਸਮੇਂ ਲਈ ਕੀਤੀ ਡਾਈਟ ਦੇ ਫ਼ਾਇਦੇ ਹਨ ਪਰ ਜੇਕਰ ਤੁਸੀਂ ਇਸਨੂੰ ਲੰਮੇ ਸਮੇਂ ਲਈ ਕਰਦੇ ਹੋ ਤਾਂ ਇਸਦੇ ਤੁਹਾਡੀ ਸਿਹਤ ਤੇ ਮਾੜੇ ਪ੍ਰਭਾਵ ਦਿੱਖ ਸਕਦੇ ਹਨ। ਇਸ ਨਾਲ ਤੁਹਾਨੂੰ ਮਾਸਪੇਸ਼ੀਆਂ ਦੀ ਕਮਜ਼ੋਰੀ, ਵਾਲਾਂ ਦਾ ਝੜਨਾ, ਡਿਪਰੈਸ਼ਨ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।