Delivery OTP Scam: ਧੋਖਾ ਦੇਣ ਲਈ ਅੱਜਕੱਲ੍ਹ ਧੋਖੇਬਾਜ ਨਵੇਂ ਨਵੇਂ ਤਰੀਕੇ ਲੱਭ ਰਹੇ ਹਨ। ਹਰ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ ਜਿਸ ਵਿੱਚ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਧੋਖਾ ਦੇ ਪੈਸੇ ਲੁੱਟੇ ਜਾ ਰਹੇ ਹਨ। ਸਾਨੂੰ ਇਹ ਤਾਂ ਪਤਾ ਹੈ ਕਿ ਫੋਨ ਕਰਕੇ ਲੋਕ ਸਾਡੇ ਕੋਲੋਂ OTP ਪੁੱਛਦੇ ਹਨ ਅਤੇ ਅਸੀਂ ਉਹ ਸਾਂਝਾ ਨਹੀਂ ਕਰਨਾ। ਪਰ ਕੀ ਹੋਵੇਗਾ ਜੇਕਰ ਕੋਈ ਡਿਲੀਵਰੀ ਏਜੰਟ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਇੱਕ ਪਾਰਸਲ ਲੈ ਕੇ ਆਵੇ ਅਤੇ ਤੁਹਾਡੇ ਕੋਲੋਂ OTP ਪੁੱਛੇ।
ਤੇਲੰਗਾਨਾ ਦੇ ਸਾਇਬਰਾਬਾਦ ਪੁਲਿਸ ਨੇ ਅਜਿਹੇ ਕਈ ਮਾਮਲਿਆਂ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਜਿੱਥੇ ਪਾਰਸਲ ਡਿਲੀਵਰੀ ਕਰਨ ਆਏ ਏਜੇਂਟ ਨੇ OTP ਪੁੱਛ ਕੇ ਲੋਕਾਂ ਨੂੰ ਲੁੱਟਿਆ ਹੈ। ਇਸ ਨੂੰ ਧੋਖਾਧੜੀ ਕਰਨ ਵਾਲੇ ਬੜੀ ਹੁਸ਼ਿਆਰੀ ਨਾਲ ਵਰਤ ਰਹੇ ਹਨ। ਅੱਜ ਅਸੀਂ ਤੁਹਾਨੂੰ ਇਸ ਸਕੈਮ ਬਾਰੇ ਦੱਸਦੇ ਹਾਂ ਕਿ ਇਹ ਹੈ ਕੀ ਅਤੇ ਇਸ ਤੋਂ ਬਚਣਾ ਕਿਵੇਂ ਹੈ।
Delivery OTP Scam: ਡਿਲੀਵਰੀ OTP Scam ਲਈ ਲੋਕਾਂ ਨੂੰ ਇੱਕ ਪਾਰਸਲ ਡਿਲੀਵਰੀ ਲਈ ਇੱਕ ਏਜੰਟ ਆਉਂਦਾ ਹੈ ਜੋ ਤੁਹਾਨੂੰ ਪਾਰਸਲ ਦੇਣ ਤੋਂ ਪਹਿਲਾਂ ਇੱਕ OTP ਪੁੱਛਦਾ ਹੈ। ਬੇਸ਼ੱਕ ਤੁਸੀਂ ਆਰਡਰ ਕੀਤਾ ਹੈ ਜਾਂ ਨਹੀਂ। ਜੇਕਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਰਡਰ ਨਹੀਂ ਕੀਤਾ ਤਾਂ ਉਹ ਆਰਡਰ ਕੈਂਸਲ ਕਰਨ ਲਈ OTP ਮੰਗਦੇ ਹਨ। ਜਿਵੇਂ ਹੀ ਤੁਸੀਂ OTP ਦਿੰਦੇ ਹੋ ਤੁਹਾਡੇ ਬੈਂਕ ਦੀ ਜਾਣਕਾਰੀ ਉਹਨਾਂ ਨੂੰ ਮਿਲ ਜਾਂਦੀ ਹੈ। ਇਸ ਲਈ OTP ਦੇਣ ਤੋਂ ਪਹਿਲਾਂ ਤੁਹਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਇਹ ਡਿਲੀਵਰੀ ਵਾਲੇ ਤਦ ਤੱਕ ਨਹੀਂ ਜਾਂਦੇ ਜਦੋਂ ਤੱਕ ਤੁਸੀਂ OTP ਨਹੀਂ ਦਿੰਦੇ।
ਤੁਹਾਨੂੰ ਜੋ ਮੈਸੇਜ ਪ੍ਰਾਪਤ ਹੁੰਦਾ ਹੈ ਉਹ ਬਿਲਕੁਲ e-commerce ਕੰਪਨੀਆਂ ਦੇ ਮੈਸੇਜ ਵਰਗਾ ਲਗਦਾ ਹੈ।
ਕੌਣ ਬਣ ਸਕਦੇ ਹਨ ਸ਼ਿਕਾਰ: ਪਰਿਵਾਰ ਦੇ ਬਜ਼ੁਰਗ ਜਦੋਂ ਕਿਸੇ ਪਾਰਸਲ ਨੂੰ ਪ੍ਰਾਪਤ ਕਰਦੇ ਹਨ ਤਾਂ ਉਹ ਜਲਦੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਡਿਲੀਵਰੀ OTP Scam ਵਾਲੇ ਲੋਕ ਇੱਕ ਲਿੰਕ ਰਾਹੀਂ ਪੇਮੈਂਟ ਕਰਨ ਲਈ ਕਹਿੰਦੇ ਹਨ ਅਤੇ ਇਸ ਤਰ੍ਹਾਂ ਉਹ ਤੁਹਾਡੇ ਖਾਤਿਆਂ ਦੀ ਜਾਣਕਾਰੀ ਲੈ ਲੈਂਦੇ ਹਨ। ਇੱਕ ਵਾਰ ਜਾਣਕਾਰੀ ਮਿਲਣ ਤੋਂ ਬਾਦ ਉਹ ਤੁਹਾਡੇ ਖ਼ਾਤੇ ਵਿੱਚੋਂ ਪੈਸੇ ਕਢਾ ਲੈਂਦੇ ਹਨ।
ਇੰਨਾ ਹੀ ਨਹੀਂ ਕਈ ਵਾਰ ਤਾਂ ਉਹ ਤੁਹਾਨੂੰ ਰੇਟਿੰਗ ਦੇਣ ਲਈ ਵੀ ਲਿੰਕ ਭੇਜਦੇ ਹਨ ਅਤੇ ਇਸ ਤਰ੍ਹਾਂ ਵੀ ਉਹ ਤੁਹਾਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਹੋਰ ਵੀ ਕਈ ਤਰੀਕਿਆਂ ਨਾਲ ਉਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ।
Delivery OTP Scam ਤੋਂ ਕਿਵੇਂ ਬਚਣਾ ਹੈ?
* ਕਦੇ ਵੀ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ। ਕਿਸੇ ਵੀ ਕੰਪਨੀ ਦੇ ਡਿਲੀਵਰੀ ਏਜੰਟ ਨੂੰ ਜਾਣਕਾਰੀ ਦੇਣ ਤੋਂ ਪਹਿਲਾਂ ਇਹ ਪੱਕਾ ਕਰੋ ਕਿ ਉਹ ਅਸਲੀ ਹੈ ਕਿ ਨਕਲੀ।
* ਕਿਸੇ ਵੀ ਅਜਿਹੇ ਲਿੰਕ 'ਤੇ ਕਲਿੱਕ ਨਾ ਕਰੋ ਜਿਸ ਬਾਰੇ ਤੁਹਾਨੂੰ ਸ਼ੱਕ ਲੱਗਦਾ ਹੈ।
* ਹਮੇਸ਼ਾ ਸੁਰੱਖਿਅਤ ਭੁਗਤਾਨ ਪ੍ਰਣਾਲੀ ਦਾ ਇਸਤੇਮਾਲ ਕਰੋ ਜਿਵੇਂ ਕਿ ਕਰੈਡਿਟ ਕਾਰਡ ਫਰੌਡ ਪ੍ਰੋਟੈਕਸ਼ਨ ਆਦਿ।
* ਆਪਣੇ ਲੋਕਾਂ ਨੂੰ ਹਰ ਤਰ੍ਹਾਂ ਦੇ ਫਰੌਡ ਬਾਰੇ ਜਾਗਰੂਕ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Cyber crime, Telangana