Home /News /lifestyle /

December Born Personality: ਦਸੰਬਰ ਮਹੀਨੇ ਜਨਮੇ ਲੋਕ ਹੁੰਦੇ ਹਨ ਅਦਭੁਤ, ਜਾਣੋ ਸੁਭਾਅ ਗੁੱਝੇ ਭੇਦ ਤੇ ਗੁਣ

December Born Personality: ਦਸੰਬਰ ਮਹੀਨੇ ਜਨਮੇ ਲੋਕ ਹੁੰਦੇ ਹਨ ਅਦਭੁਤ, ਜਾਣੋ ਸੁਭਾਅ ਗੁੱਝੇ ਭੇਦ ਤੇ ਗੁਣ

December Born Personality

December Born Personality

December Born Personality: ਜੋਤਿਸ਼ ਸ਼ਾਸਤਰ ਸਾਡੇ ਭਵਿੱਖ ਸੰਬੰਧੀ ਸਾਨੂੰ ਦੱਸਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਜਨਮ ਦਿਨ ਤੇ ਜਨਮ ਮਹੀਨੇ ਦਾ ਬਹੁਤ ਮਹੱਤਵ ਹੈ। ਸਾਡੇ ਜਨਮ ਦੇ ਸਮੇਂ, ਦਿਨ ਤੇ ਮਹੀਨੇ ਦੇ ਆਧਾਰ ਉੱਤੇ ਹੀ ਗ੍ਰਹਿ ਸਥਿਤੀ ਵੇਖ ਕੇ ਕੁੰਡਲੀ ਤਿਆਰ ਕੀਤੀ ਜਾਂਦੀ ਹੈ। ਕੁੰਡਲੀ ਵਿੱਚ ਸਾਡੇ ਭਵਿੱਖ ਸੰਬੰਧੀ ਵੇਰਵੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦਸੰਬਰ ਮਹੀਨੇ ਵਿੱਚ ਜਨਮੇ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਕਿ ਦਸੰਬਰ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦਸੰਬਰ ਮਹੀਨੇ ਵਿੱਚ ਦੁਨੀਆਂ ਦੀਆਂ ਮਹਾਨ ਸਖ਼ਸ਼ੀਅਤਾ ਦਾ ਜਨਮ ਹੋਇਆ ਹੈ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਸੰਬਰ ਮਹੀਨੇ ਵਿੱਚ ਹੋਇਆ। ਇਸ ਤੋਂ ਇਲਾਵਾ ਬਹੁਤ ਸਾਰੀਆਂ ਫ਼ਿਲਮੀ ਤੇ ਰਾਜਨੀਤਿਕ ਹਸਤੀਆਂ ਦਾ ਜਨਮ ਵੀ ਦਸੰਬਰ ਮਹੀਨੇ ਵਿੱਚ ਹੋਇਆ। ਇਨ੍ਹਾਂ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ, ਸਲਮਾਨ ਖਾਨ, ਰਜਨੀਕਾਂਤ, ਜੌਹਨ ਇਬਰਾਹਿਮ, ਅਨਿਲ ਕਪੂਰ, ਸੋਨੀਆ ਗਾਂਧੀ, ਧਰਮਿੰਦਰ, ਦਲੀਪ ਕੁਮਾਰ, ਰਾਜੇਸ਼ ਖੰਨਾ, ਰਤਨ ਟਾਟਾ, ਰਾਜ ਕਪੂਰ, ਪ੍ਰਣਬ ਮੁਖਰਜੀ, ਮੁਹੰਮਦ ਰਫੀ, ਵਿਸ਼ਵਨਾਥ ਆਨੰਦ, ਰਾਜੇਂਦਰ ਪ੍ਰਸਾਦ ਆਦਿ ਦੇ ਨਾਂ ਸ਼ੁਮਾਰ ਹਨ।

ਦਸੰਬਰ ਵਿੱਚ ਜਨਮੇ ਲੋਕਾਂ ਦਾ ਸੁਭਾਅ

ਇਮਾਨਦਾਰ ਤੇ ਦ੍ਰਿੜ ਇਰਾਦੇ ਵਾਲੇ

ਦਸੰਬਰ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕ ਬਹੁਤ ਹੀ ਇਮਾਨਦਾਰ ਹੁੰਦੇ ਹਨ। ਇਹ ਆਪਣੀ ਲਗਨ, ਮਿਹਨਤ ਤੇ ਦ੍ਰਿੜਤਾ ਨਾਲ ਤਰੱਕੀ ਹਾਸਿਲ ਕਰਦੇ ਹਨ। ਇਹ ਬੇਈਮਾਨੀ ਤੇ ਝੂਠ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਦੇ ਹਨ। ਇਹ ਜੀਵਨ ਵਿੱਚ ਸਫ਼ਲ ਹੋਣ ਲਈ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਦਾ ਸਹਾਰਾ ਨਹੀਂ ਲੈਂਦੇ।

ਲੀਡਰਸ਼ਿਪ ਦੇ ਗੁਣ

ਦਸੰਬਰ ਮਹੀਨੇ ਵਿੱਚ ਜਨਮੇ ਲੋਕਾਂ ਵਿੱਚ ਚੰਗੀ ਲੀਡਰਸ਼ਿਪ ਦੇ ਗੁਣ ਹੁੰਦੇ ਹਨ। ਇਹ ਆਪਣੇ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਗਵਾਈ ਕਰਨ ਵਿੱਚ ਮਾਹਿਰ ਹੁੰਦੇ ਹਨ। ਇਸ ਮਹੀਨੇ ਜਨਮੇ ਲੋਕ ਇੱਕ ਚੰਗੇ ਆਗੂ ਜਾਂ ਲੀਡਰ ਸਾਬਿਤ ਹੁੰਦੇ ਹਨ। ਲੀਡਰਸ਼ਿਪ ਸੰਬੰਧੀ ਇਨ੍ਹਾਂ ਦੀ ਸਮਝ ਬਹੁਤ ਚੰਗੀ ਹੁੰਦੀ ਹੈ।

ਰਚਾਨਾਤਮਕ ਯੋਗਤਾ

ਦਸੰਬਰ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕਾਂ ਵਿੱਚ ਰਚਨਾਤਮਕ ਯੋਗਤਾ ਵੀ ਹੁੰਦੀ ਹੈ। ਇਹ ਮਹੀਨੇ ਜਨਮੇਂ ਲੋਕ ਵਧੇਰੇ ਰਚਨਾਤਮਕ ਮੰਨੇ ਜਾਂਦੇ ਹਨ। ਇਸ ਯੋਗਤਾ ਕਰਕੇ ਉਹ ਹਰ ਕੰਮ ਨੂੰ ਬਹੁਤ ਚੰਗੇ ਤੇ ਵੱਖਰੇ ਤਰੀਕੇ ਨਾਲ ਕਰਦੇ ਹਨ। ਸੁਭਾਅ ਦਾ ਇਹ ਗੁਣ ਉਨ੍ਹਾਂ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਂਦਾ ਹੈ ਤੇ ਉਹ ਆਰਥਿਕ ਪੱਖੋ ਵੀ ਇੱਕ ਖ਼ੁਸ਼ਹਾਲ ਜੀਵਨ ਬਤੀਤੀ ਕਰਦੇ ਹਨ।

Published by:Rupinder Kaur Sabherwal
First published:

Tags: Hindu, Newborn, Newborns, Religion