ਫਰੀ ਗੋਆ ਟ੍ਰਿਪ ਜਾਂ 3 ਕਿੱਲੋ ਪਿਆਜ਼ ਦਾ ਆਫਰ, ਲੋਕਾਂ ਨੇ ਚੁਣਿਆ Free Onion

ਕੰਪਨੀ ਨੇ 20 ਖੁਸ਼ਕਿਸਮਤ ਜੇਤੂਆਂ ਨੂੰ 3 ਕਿੱਲੋ ਪਿਆਜ਼ ਜਾਂ ਗੋਆ ਯਾਤਰਾ ਵਿਚੋਂ ਇਕ ਨੂੰ ਚੋਣਨ ਲਈ ਕਿਹਾ। ਇਸ ਤੋਂ ਬਾਅਦ ਹੁਣ ਤੱਕ 46 ਫੀਸਦੀ ਲੋਕਾਂ ਨੇ ਗੋਆ ਟ੍ਰਿਪ ਦਾ ਵਿਕਲਪ ਚੁਣਿਆ, ਜਦੋਂ ਕਿ 54 ਪ੍ਰਤੀਸ਼ਤ ਲੋਕਾਂ ਨੇ ਪਿਆਜ਼ ਲੈਣ ਨੂੰ ਤਰਜੀਹ ਦਿੱਤੀ।

ਫਰੀ ਗੋਆ ਟ੍ਰਿਪ ਜਾਂ 3 ਕਿੱਲੋ ਪਿਆਜ਼ ਦਾ ਆਫਰ, ਲੋਕਾਂ ਨੇ ਚੁਣਿਆ Free Onion

 • Share this:
  ਜੇ ਤੁਹਾਨੂੰ ਗੋਆ ਦੀ ਟ੍ਰਿਪ ਅਤੇ ਪਿਆਜ਼ ਦੋਵਾਂ ਵਿਚੋਂ ਇਕ ਦੀ ਚੋਣ ਕਰਨੀ ਹੋਵੇ, ਤਾਂ ਤੁਸੀਂ ਕਿਹੜਾ ਚੁਣੋਗੇ? ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਇਕ ਰਿਪੋਰਟ ਆਈ ਹੈ, ਜਿਸ ਅਨੁਸਾਰ ਲੋਕਾਂ ਨੂੰ ਪਿਆਜ਼ ਜਾਂ ਗੋਆ ਟ੍ਰਿਪ ਦੀ ਚੋਣ ਕਰਨ ਲਈ ਕਿਹਾ ਗਿਆ ਸੀ। ਅਜਿਹੀ ਸਥਿਤੀ ਵਿਚ, ਲੋਕਾਂ ਨੇ ਗੋਆ ਟ੍ਰਿਪ ਦੀ ਬਜਾਏ ਪਿਆਜ਼ ਦੀ ਚੋਣ ਕੀਤੀ।

  ਅਰਅਸਲ, Abhibus Dotcom ਆਨਲਾਈਨ ਬੱਸ ਟਿਕਟਿੰਗ ਮਾਰਕੀਟਪਲੇਸ ਨਾਮਕ ਇੱਕ ਕੰਪਨੀ ਨੇ ਆਪਣੀ ਵੈਬਸਾਈਟ ਤੋਂ ਟਿਕਟਾਂ ਦੀ ਬੁਕਿੰਗ ਕਰਨ ਵਾਲੇ ਗਾਹਕਾਂ ਲਈ ਦਿਲਚਸਪ ਪੇਸ਼ਕਸ਼ਾਂ ਦੀ ਇੱਕ ਸੂਚੀ ਬਣਾਈ। ਇਸ ਸੂਚੀ ਵਿੱਚ ਕੰਪਨੀ ਨੇ ਆਈਫੋਨ, ਈ-ਬਾਈਕ ਅਤੇ ਪੇਡ ਗੋਆ ਹਾਲੀਡੇ ਵਰਗੀਆਂ ਪੇਸ਼ਕਸ਼ਾਂ ਸ਼ਾਮਲ ਕੀਤੀਆਂ ਹਨ। ਲੋਕਾਂ ਦਾ ਰੁਖ ਵੇਖਦਿਆਂ ਕੰਪਨੀ ਨੇ ਇਕ ਹੋਰ ਮਜ਼ੇਦਾਰ ਪੇਸ਼ਕਸ਼ ਕੀਤੀ।

  ਕੰਪਨੀ ਨੇ ਗੋਆ ਦੀ ਮੁਫਤ ਯਾਤਰਾ ਅਤੇ ਮੁਫਤ ਪਿਆਜ਼ ਦੋਵਾਂ ਵਿਚੋਂ ਇਕ ਦੀ ਚੋਣ ਕਰਨ ਦੀ ਪੇਸ਼ਕਸ਼ ਕੀਤੀ, ਪਰ ਕੰਪਨੀ ਇਹ ਜਾਣ ਕੇ ਹੈਰਾਨ ਸੀ ਕਿ ਲੋਕਾਂ ਨੇ ਗੋਆ ਟ੍ਰਿਪ ਦੀ ਥਾਂ ਪਿਆਜ਼ ਦੀ ਚੋਣ ਕੀਤੀ। ਕੰਪਨੀ ਅਨੁਸਾਰ, ਉਸ ਨੇ ਆਪਣੇ ਗਾਹਕਾਂ ਨੂੰ ਇੱਕ ਪੇਸ਼ਕਸ਼ ਕੀਤੀ ਸੀ ਕਿ 15 ਦਸੰਬਰ ਤੱਕ ਜੇ ਕੋਈ ਗਾਹਕ ਕੰਪਨੀ ਤੋਂ ਟਿਕਟ ਬੁੱਕ ਕਰਦਾ ਹੈ, ਤਾਂ ਉਹ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦਾ ਹੈ ਅਤੇ ਆਪਣੀ ਪਸੰਦ ਦਾ ਵਿਕਲਪ ਚੁਣ ਸਕਦਾ ਹੈ। ਕੰਪਨੀ ਨੇ 20 ਖੁਸ਼ਕਿਸਮਤ ਜੇਤੂਆਂ ਨੂੰ 3 ਕਿੱਲੋ ਪਿਆਜ਼ ਜਾਂ ਗੋਆ ਯਾਤਰਾ ਵਿਚੋਂ ਇਕ ਨੂੰ ਚੋਣਨ ਲਈ ਕਿਹਾ। ਇਸ ਤੋਂ ਬਾਅਦ ਹੁਣ ਤੱਕ 46 ਫੀਸਦੀ ਲੋਕਾਂ ਨੇ ਗੋਆ ਟ੍ਰਿਪ ਦਾ ਵਿਕਲਪ ਚੁਣਿਆ, ਜਦੋਂ ਕਿ 54 ਪ੍ਰਤੀਸ਼ਤ ਲੋਕਾਂ ਨੇ ਪਿਆਜ਼ ਲੈਣ ਨੂੰ ਤਰਜੀਹ ਦਿੱਤੀ।
  Published by:Gurwinder Singh
  First published:
  Advertisement
  Advertisement