Home /News /lifestyle /

Mobile Banking: ਮੋਬਾਈਲ ਬੈਂਕਿੰਗ ਵਾਲੇ ਹੋ ਜਾਣ ਸਾਵਧਾਨ! ਧੋਖਾਧੜੀ ਦਾ ਇਹ ਵਾਈਰਸ ਤੁਹਾਨੂੰ ਬਣਾ ਸਕਦਾ ਹੈ ਸ਼ਿਕਾਰ

Mobile Banking: ਮੋਬਾਈਲ ਬੈਂਕਿੰਗ ਵਾਲੇ ਹੋ ਜਾਣ ਸਾਵਧਾਨ! ਧੋਖਾਧੜੀ ਦਾ ਇਹ ਵਾਈਰਸ ਤੁਹਾਨੂੰ ਬਣਾ ਸਕਦਾ ਹੈ ਸ਼ਿਕਾਰ

Mobile Banking: ਮੋਬਾਈਲ ਬੈਂਕਿੰਗ ਵਾਲੇ ਹੋ ਜਾਣ ਸਾਵਧਾਨ! ਧੋਖਾਧੜੀ ਦਾ ਇਹ ਵਾਈਰਸ ਤੁਹਾਨੂੰ ਬਣਾ ਸਕਦਾ ਹੈ ਸ਼ਿਕਾਰ

Mobile Banking: ਮੋਬਾਈਲ ਬੈਂਕਿੰਗ ਵਾਲੇ ਹੋ ਜਾਣ ਸਾਵਧਾਨ! ਧੋਖਾਧੜੀ ਦਾ ਇਹ ਵਾਈਰਸ ਤੁਹਾਨੂੰ ਬਣਾ ਸਕਦਾ ਹੈ ਸ਼ਿਕਾਰ

Mobile Banking:  ਡਿਜੀਟਲ ਯੁੱਗ ਦੇ ਵਿੱਚ ਜਿੱਥੇ ਚੀਜ਼ਾਂ ਆਸਾਨ ਹੋ ਗਈਆਂ ਹਨ ਉੱਥੇ ਹੀ ਜੁਰਮ ਕਰਨ ਦੇ ਤਰੀਕੇ ਵੀ ਬਦਲ ਗਏ ਹਨ। ਅਸੀਂ ਗੱਲ ਕਰ ਰਹੇ ਹਾਂ ਸਾਈਬਰ ਕ੍ਰਾਈਮ ਦੀ, ਜੋ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਿੱਚ ਜ਼ਿਆਦਾਤਰ ਮਾਮਲੇ ਲੋਕਾਂ ਨਾਲ ਬੈਂਕ ਧੋਖਾਧੜੀ ਦੇ ਹਨ। ਹਾਲ ਹੀ 'ਚ ਮੋਬਾਈਲ ਬੈਕਿੰਗ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

Mobile Banking:  ਡਿਜੀਟਲ ਯੁੱਗ ਦੇ ਵਿੱਚ ਜਿੱਥੇ ਚੀਜ਼ਾਂ ਆਸਾਨ ਹੋ ਗਈਆਂ ਹਨ ਉੱਥੇ ਹੀ ਜੁਰਮ ਕਰਨ ਦੇ ਤਰੀਕੇ ਵੀ ਬਦਲ ਗਏ ਹਨ। ਅਸੀਂ ਗੱਲ ਕਰ ਰਹੇ ਹਾਂ ਸਾਈਬਰ ਕ੍ਰਾਈਮ ਦੀ, ਜੋ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਿੱਚ ਜ਼ਿਆਦਾਤਰ ਮਾਮਲੇ ਲੋਕਾਂ ਨਾਲ ਬੈਂਕ ਧੋਖਾਧੜੀ ਦੇ ਹਨ। ਹਾਲ ਹੀ 'ਚ ਮੋਬਾਈਲ ਬੈਕਿੰਗ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੀ ਹਾਂ ਮੋਬਾਈਲ ਬੈਂਕਿੰਗ ਵਾਲਿਆਂ 'ਤੇ ਵੀ ਇੱਕ ਨਵਾਂ ਖਤਰਾ ਮੰਡਰਾ ਰਿਹਾ ਹੈ। ਇਸ ਖਤਰੇ ਦਾ ਨਾਮ ਹੈ 'ਸੋਵਾ' (SOVA)। ਇਹ ਇੱਕ ਤਰ੍ਹਾਂ ਦਾ ਰੈਨਸਮਵੇਅਰ ਹੈ ਜੋ ਐਂਡ੍ਰਾਇਡ ਮੋਬਾਈਲਜ਼ ਦੀਆਂ ਫਾਈਲਾਂ ਲਈ ਖਤਰਨਾਕ ਹੈ। ਦੇਸ਼ ਦੇ ਸਾਈਬਰ ਸੈਕਟਰ ਵਿੱਚ ਦਾਖਲ ਹੋਇਆ ਇਹ ਵਾਇਰਸ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਸਕਦਾ ਹੈ। ਇਸ ਵਾਇਰਸ ਦੀ ਮਦਦ ਨਾਲ ਮੋਬਾਈਲ ਬੈਕਿੰਗ ਵਾਲੇ ਗਾਹਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਖਤਰਨਾਕ ਮੋਬਾਈਲ ਬੈਂਕਿੰਗ ਵਾਇਰਸ ਸਬੰਧੀ ਦੇਸ਼ ਦੀ ਸੁਰੱਖਿਆ ਏਜੰਸੀ ਵੱਲੋਂ ਆਪਣੀ ਹਾਲ ਹੀ ਦੀ ਐਡਵਾਇਜ਼ਰੀ ਵਿੱਚ ਦੱਸਿਆ ਗਿਆ ਹੈ।

ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਵਾਇਰਸ ਭਾਰਤ ਵਿੱਚ ਜੁਲਾਈ ਮਹੀਨੇ ਵਿੱਚ ਪਹਿਲੀ ਵਾਰ ਆਇਆ ਸੀ ਤੇ ਹੁਣ ਇਹ ਉਸ ਦਾ ਪੰਜਵਾਂ ਅਡੀਸ਼ਨ ਹੈ ਜੋ ਮੋਬਾਈਲ ਬੈਕਿੰਗ ਲਈ ਖਤਰਾ ਬਣਿਆ ਹੋਇਆ ਹੈ। ਇਸ ਸਬੰਧੀ CERT-In (ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ) ਨੇ ਦੱਸਿਆ ਹੈ ਕਿ “ਸੰਸਥਾਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਇਸ ਨਵੇਂ ਸੋਵਾ ਐਂਡਰਾਇਡ ਟਰੋਜਨ ਰਾਹੀਂ ਭਾਰਤੀ ਬੈਂਕਿੰਗ ਨੂੰ ਨਿਸ਼ਾਨਾ ਬਣਾ ਕੇ ਮੋਬਾਈਲ ਬੈਂਕਿੰਗ ਦੇ ਗਾਹਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਰੈਨਸਮਵੇਅਰ ਦਾ ਪਹਿਲਾ ਵਰਜਨ ਸੰਤਬਰ 201 ਵਿੱਚ ਗੁਪਤ ਰੂਪ ਬਾਜ਼ਾਰਾਂ ਵਿੱਚ ਵੇਚਿਆ ਗਿਆ ਸੀ। ਦਰਅਸਲ, ਇਹ ਇੱਕ ਅਜਿਹਾ ਮਾਲਵੇਅਰ ਹੈ ਜਿਸ ਵਿੱਚ ਲਾਗਇਨ ਕਰਨ 'ਤੇ ਨਾਮ ਤੇ ਪਾਸਵਰਡ ਦੇ ਨਾਲ-ਨਾਲ ਕੂਕੀਜ਼ ਚੋਰੀ ਕਰਨ ਤੇ ਐਪਸ ਨੂੰ ਪ੍ਰਭਾਵਿਤ ਕਰ ਸਕਦਾ ਹੈ।” ਐਡਵਾਈਜ਼ਰੀ ਮੁਤਾਬਿਕ ਇਹ ਰੈਨਸਮਵੇਅਰ ਜੁਲਾਈ 2022 ਵਿੱਚ ਭਾਰਤ ਪਹੁੰਚਿਆ ਸੀ ਜਦਕਿ ਇਸ ਤੋਂ ਪਹਿਲਾਂ ਇਹ ਅਮਰੀਕਾ, ਸਪੇਨ ਤੇ ਰੂਸ ਵਰਗੇ ਦੇਸ਼ਾਂ ਵਿੱਚ ਐਕਟਿਵ ਰਿਹਾ ਸੀ।

ਇੰਟਰਨੈੱਟ ਦੀ ਵਾਇਰਸ ਹਮਲਿਆਂ ਤੋਂ ਸੁਰੱਖਿਆ


ਦੱਸਿਆ ਜਾ ਰਿਹਾ ਹੈ ਕਿ ਇਸ ਮਾਲਵੇਅਰ ਦਾ ਨਵਾਂ ਅਡੀਸ਼ਨ ਬਹੁਤ ਹੀ ਅਡਵਾਂਸ ਹੈ ਜੋ ਕਿਸੇ ਵੀ ਐਂਡ੍ਰਾਇਡ ਐਪਲੀਕੇਸ਼ਨ ਦਾ ਰੂਪ ਲੈ ਸਕਦਾ ਹੈ ਤੇ ਫਿਰ ਈ-ਕਾਮਰਸ ਐਪਸ ਜਿਵੇਂ ਕਿ ਐਮਾਜ਼ਾਨ, ਕ੍ਰੋਮ, ਐੱਨਐੱਫਟੀ ਯਾਨੀ ਕ੍ਰਿਪਟੋ ਕਰੰਸੀ ਲਿੰਕਡ ਟੋਕਨ ਵਰਗੀਆਂ ਐਪਸ ਦੇ ਲੋਗੋ ਨਾਲ ਵੀ ਯੂਜ਼ਰਜ਼ ਨੂੰ ਆਕਰਸ਼ਿਤ ਕਰਦੀ ਹੈ। ਜ਼ਿਆਦਾਤਰ ਲੋਕ ਅਜਿਹੀਆਂ ਐਪਸ ਨੂੰ ਇੰਸਟਾਲ ਕਰਨ ਬਾਰੇ ਨਹੀਂ ਜਾਣਦੇ ਇਸ ਲਈ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਾਈਬਰ ਹਮਲਿਆਂ ਤੋਂ ਬਚਾਉਣ ਲਈ CERT-In ਇੱਕ ਕੇਂਦਰੀ ਤਕਨਾਲੋਜੀ ਦੇ ਤੌਰ 'ਤੇ ਕੰਮ ਕਰਦੀ ਹੈ। ਜਿਸ ਦਾ ਮੁਖ ਮੰਤਵ ਇੰਟਰਨੈੱਟ ਸੈਕਟਰ ਨੂੰ ਫਿਸ਼ਿੰਗ ਯਾਨੀ ਧੋਖਾਧੜੀ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਹੈਕਿੰਗ ਤੇ ਆਨਲਾਈਨ ਵਾਇਰਸ ਦੇ ਹਮਲਿਆਂ ਤੋਂ ਬਚਾਉਣਾ ਤੇ ਅਜਿਹੇ ਹਮਲਿਆਂ ਨੂੰ ਰੋਕਣਾ ਹੈ।

ਇੰਝ ਫੈਲਾਇਆ ਜਾਂਦਾ ਹੈ ਵਾਇਰਸ


ਏਜੰਸੀ ਦੇ ਮੁਤਾਬਿਕ ਇਸ ਵਾਇਰਸ ਨੂੰ ਸਮਿਸ਼ਿੰਗ ਯਾਨੀ ਟੈਕਸਟ ਮੈਸੇਜ (SMS) ਰਾਹੀਂ ਫੈਲਾਇਆ ਜਾਂਦਾ ਹੈ। ਦਰਅਸਲ ਗਾਹਕਾਂ ਨੂੰ ਕਿਸੇ ਵੱਡੀ ਕੰਪਨੀ ਜਾਂ ਕਿਸੇ ਬੈਂਕ ਦੇ ਨਾਮ 'ਤੇ ਮੈਸੇਜ ਭੇਜਿਆ ਜਾਂਦਾ ਹੈ ਤੇ ਐਪਲੀਕੇਸ਼ਨ ਇੰਸਟਾਲ ਕਰਨ ਲਈ ਕਿਹਾ ਜਾਂਦਾ ਹੈ। ਫਿਰ ਜਦੋਂ ਇੱਕ ਵਾਰ ਇਹ ਫਰਜ਼ੀ ਐਪ ਇੰਸਟਾਲ ਹੋ ਜਾਵੇ ਤਾਂ ਇਹ ਮੋਬਾਈਲ ਦੀਆਂ ਸਾਰੀਆਂ ਐਪਲੀਕੇਸ਼ਨ ਦੀ ਲਿਸਟ ਨੂੰ C2C (ਕਮਾਂਡ ਐਂਡ ਕੰਟਰੋਲ ਸਰਵਰ) ਨੂੰ ਭੇਜ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਟਾਰਗੈਟ ਐਪਲੀਕੇਸ਼ਨਜ਼ ਦੀ ਸੂਚੀ ਹਾਸਲ ਕਰਨ ਲਈ ਕੁਝ ਲੋਕਾਂ ਦੁਆਰਾ ਇਸ ਸਰਵਰ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ।

ਖਤਰਨਾਕ ਵਾਇਰਸ


ਵੈਸੇ ਤਾਂ ਵਾਇਰਸ ਕੋਈ ਵੀ ਹੋਵੇ ਉਹ ਖਤਰਨਾਕ ਹੀ ਹੁੰਦਾ ਹੈ ਪਰ ਇਸ ਮਾਲਵੇਅਰ ਦੇ ਨਵੇਂ ਅਡੀਸ਼ਨ ਨੂੰ ਕੁਝ ਖਾਸ ਢੰਗ ਦਾ ਖਤਰਨਾਕ ਬਣਾਇਆ ਗਿਆ ਹੈ। ਉਹ ਇਸ ਤਰ੍ਹਾਂ ਕਿ ਇਹ ਵਾਇਰਸ 200 ਤੋਂ ਵੱਧ ਬੈਂਕਿੰਗ ਐਪਲੀਕੇਸ਼ਨਸ ਅਤੇ ਪੈਸਿਆਂ ਦਾ ਭੁਗਤਾਨ ਕਰਨ ਵਾਲੀਆਂ ਐਪਲੀਕੇਸ਼ਨਸ ਦੀ ਨਕਲ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਵਾਇਰਸ ਕੀਸਟ੍ਰੋਕ ਨੂੰ ਇੱਕਠਾ ਕਰ ਸਕਦਾ ਹੈ। ਇਸ ਕੀਸਟ੍ਰੋਕ ਦੀ ਵਰਤੋਂ ਪ੍ਰੋਗਰਾਮਿੰਗ ਉਦੇਸ਼ ਲਈ ਹੁੰਦੀ ਹੈ ਜਿਸ ਨਾਲ ਇੱਕ ਖਾਸ ਤਰ੍ਹਾਂ ਦੀ Key ਦਬਾਉਣ ਵਾਲੇ ਯੂਜ਼ਰ ਨੂੰ ਜਵਾਬ ਦਿੱਤਾ ਜਾ ਸਕਦਾ ਹੈ। ਨਾਲ ਹੀ ਇਹ ਤਸਦੀਕ ਦੇ ਵੱਖ-ਵੱਖ ਕਾਰਕਾਂ (MFA) ਦਾ ਪਤਾ ਲਗਾਉਣ ਤੋਂ ਇਲਾਵਾ ਸਕ੍ਰੀਨਸ਼ਾਟ ਲੈ ਸਕਦਾ ਹੈ ਤੇ ਵੈਬਕੈਮ ਰਾਹੀਂ ਵੀਡੀਓ ਵੀ ਰਿਕਾਰਡ ਕਰ ਸਕਦਾ ਹੈ। ਅਜਿਹੇ ਵਿੱਚ ਜਿਨ੍ਹਾਂ ਯੂਜ਼ਰਜ਼ ਨੂੰ ਐਪਲੀਕੇਸ਼ਨਸ ਬਾਰੇ ਜ਼ਿਆਦਾ ਨਹੀਂ ਪਤਾ ਹੁੰਦਾ ਉਹ ਆਸਾਨੀ ਨਾਲ ਇਸ ਵਾਇਰਸ ਕਾਰਨ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ।

ਵਾਇਰਸ ਤੋਂ ਬਚਣ ਦੇ ਕੁਝ ਸੁਝਾਅ


ਏਜੰਸੀ ਮੁਤਾਬਿਕ ਕੁਝ ਸਾਵਧਾਨੀਆਂ ਵਰਤਣ ਨਾਲ ਇਸ ਵਾਇਰਸ ਦੇ ਹਮਲੇ ਤੋਂ ਬਚਿਆ ਜਾ ਸਕਦਾ ਹੈ। ਜਿਵੇਂ ਕਿ ਇਹ ਵਾਇਰਸ ਦਾ ਪੰਜਵਾ ਅਡੀਸ਼ਨ ਹੈ ਇਸ ਲਈ ਇਹ ਸਮਝਿਆ ਜਾ ਸਕਦਾ ਹੈ ਕਿ ਇਸ ਨੂੰ ਹਾਲ ਹੀ 'ਚ ਸ਼ੁਰੂ ਕੀਤਾ ਗਿਆ ਹੈ। ਜਿਸ ਨਾਲ ਐਂਡ੍ਰਾਇਡ ਮੋਬਾਈਲ ਦਾ ਡਾਟਾ ਚੋਰੀ ਕਰ ਕੇ ਉਸ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਇਹ ਇੰਨਾ ਖਤਰਨਾਕ ਹੈ ਕਿ ਇਹ ਗਾਹਕਾਂ ਦੇ ਸੈਂਸਟਿਵ ਨਿਜੀ ਇੰਫਾਰਮੇਸ਼ਨ ਦੀ ਗੋਪਨੀਯਤਾ ਦੇ ਨਾਲ-ਨਾਲ ਸੁਰੱਖਿਆ ਨੂੰ ਵੀ ਵੱਡੇ ਖਤਰੇ ਵਿੱਚ ਪਾ ਸਕਦਾ ਹੈ। ਜਿਸ ਨਾਲ ਕੋਈ ਵੱਡਾ ਹਮਲਾ ਕੀਤਾ ਜਾ ਸਕਦਾ ਹੈ ਜਾਂ ਪੈਸਿਆਂ ਸਬੰਧੀ ਧੋਖਾਧੜੀ ਹੋ ਸਕਦੀ ਹੈ। ਏਜੰਸੀ ਦੀ ਮੰਨੀਏ ਤਾਂ ਇਸ ਨੰ ਕਈ ਤਰੀਕਿਆਂ ਨਾਲ ਰੋਕਿਆ ਜਾ ਸਕਦਾ ਹੈ। ਯੂਜ਼ਰਜ਼ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਪਵੇਗਾ।

ਸਭ ਤੋਂ ਪਹਿਲਾਂ ਤਾਂ ਇਹ ਜਾਣ ਲਓ ਕਿ ਕਿਸੇ ਵੀ ਐਪ ਨੂੰ ਅਧਿਕਾਰਤ ਐਪ ਸਟੋਰ ਤੋਂ ਡਾਊਨਲੋਡ ਕਰੋ। ਜਿਸ ਵਿੱਚ ਐਪ ਬਣਾਉਣ ਵਾਲੇ ਜਾਂ ਓਪਰੇਟਿੰਗ ਸਿਸਟਮ ਦੇ ਐਪ ਮੌਜੂਦ ਹੋਣ ਉਥੋਂ ਹੀ ਐਪਲੀਕੇਸ਼ਨ ਨੂੰ ਡਾਊਨਲੋਡ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਇਹ ਜਾਂਚ ਕਰੋ ਕਿ ਇਸ ਐਪ ਸਬੰਧੀ ਲੋਕਾਂ ਦੇ ਕੀ ਰਿਵਿਊ ਹਨ ਤੇ ਸਾਰੀ ਸਮੀਖਿਆ ਕਰਨ ਤੋਂ ਬਾਅਦ ਹੀ ਐਪ ਡਾਊਨਲੋਡ ਕਰੋ। ਨਾਲ ਹੀ ਇਹ ਵੀ ਧਿਆਨ ਰੱਖੋ ਕਿ ਈ-ਮੇਲ ਜਾਂ ਐੱਸਐੱਸਐੱਸ 'ਤੇ ਭੇਜੇ ਗਏ ਲਿੰਕ ਨੂੰ ਬਿਨਾ ਸੋਚੇ ਸਮਝੇ ਨਾ ਖੋਲੋ, ਸਗੋਂ ਭਰੋਸੇਯੋਗ ਲਿੰਕਸ 'ਤੇ ਹੀ ਕਲਿਕ ਕਰਨਾ ਬਿਹਤਰ ਰਹੇਗਾ।

Published by:Rupinder Kaur Sabherwal
First published:

Tags: Banking scam, Tech News, Tech updates, Technology