Home /News /lifestyle /

ਇਨ੍ਹਾਂ ਰਾਸ਼ੀਆਂ ਦੇ ਲੋਕ ਜ਼ਰੂਰ ਪਹਿਨਣ ਰੂਬੀ ਰਤਨ, ਜਾਗ ਉੱਠੇਗੀ ਕਿਸਮਤ, ਜਾਣੋ ਇਸਨੂੰ ਪਹਿਣਨ ਦੇ ਅਨੇਕਾਂ ਲਾਭ

ਇਨ੍ਹਾਂ ਰਾਸ਼ੀਆਂ ਦੇ ਲੋਕ ਜ਼ਰੂਰ ਪਹਿਨਣ ਰੂਬੀ ਰਤਨ, ਜਾਗ ਉੱਠੇਗੀ ਕਿਸਮਤ, ਜਾਣੋ ਇਸਨੂੰ ਪਹਿਣਨ ਦੇ ਅਨੇਕਾਂ ਲਾਭ

ਇਨ੍ਹਾਂ ਰਾਸ਼ੀਆਂ ਦੇ ਲੋਕ ਜ਼ਰੂਰ ਪਹਿਨਣ ਰੂਬੀ ਰਤਨ, ਜਾਗ ਉੱਠੇਗੀ ਕਿਸਮਤ

ਇਨ੍ਹਾਂ ਰਾਸ਼ੀਆਂ ਦੇ ਲੋਕ ਜ਼ਰੂਰ ਪਹਿਨਣ ਰੂਬੀ ਰਤਨ, ਜਾਗ ਉੱਠੇਗੀ ਕਿਸਮਤ

Ruby Stone Benefits: ਮੰਨਿਆਂ ਜਾਂਦਾ ਹੈ ਕਿ ਆਪਣੀ ਰਾਸ਼ੀ ਦਾ ਰਤਨ ਪਹਿਨਣ ਨਾਲ ਜੀਵਨ ਵਿੱਚ ਖ਼ੁਸ਼ਹਾਲੀ ਆਉਂਦੀ ਹੈ। ਅੱਜ ਅਸੀਂ ਮਾਨਿਕਯ ਯਾਨੀ ਕਿ ਰੂਬੀ ਰਤਨ ਬਾਰੇ ਗੱਲ ਕਰਨ ਜਾ ਰਹੇ ਹਾਂ। ਰੂਬੀ ਰਤਨ ਨੂੰ ਸੂਰਜ ਨਾਲ ਸੰਬੰਧਿਤ ਮੰਨਿਆਂ ਜਾਂਦਾ ਹੈ ਤੇ ਇਸ ਰਤਨ ਦਾ ਰੰਗ ਲਾਲ ਹੁੰਦਾ ਹੈ। ਆਓ ਜਾਣਦੇ ਹਾਂ ਕਿ ਕਿਸ ਰਾਸ਼ੀ ਦੇ ਲੋਕਾਂ ਨੂੰ ਰੂਬੀ ਰਤਨ ਪਹਿਨਨਾ ਚਾਹੀਦਾ ਹੈ ਅਤੇ ਇਸਦੇ ਕੀ ਫ਼ਾਇਦੇ ਹਨ।

ਹੋਰ ਪੜ੍ਹੋ ...
  • Share this:

Ruby Gemstone for which Zodiac: ਲੋਕ ਵਾਸਤੂ ਦੋਸ਼ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰਤਨ ਪਹਿਨਦੇ ਹਨ। ਇਹ ਰਤਨ ਗ੍ਰਹਿ ਰਾਸ਼ੀਆਂ ਦੇ ਅਨੁਸਾਰ ਪਹਿਨੇ ਜਾਂਦੇ ਹਨ। ਰਤਨ ਸ਼ਾਸਤਰ ਵਿੱਚ ਵੱਖੋ ਵੱਖਰੇ ਰਤਨਾਂ ਦੀ ਮਹੱਤਤਾ ਦਰਸਾਈ ਗਈ ਹੈ। ਮੰਨਿਆਂ ਜਾਂਦਾ ਹੈ ਕਿ ਆਪਣੀ ਰਾਸ਼ੀ ਦਾ ਰਤਨ ਪਹਿਨਣ ਨਾਲ ਜੀਵਨ ਵਿੱਚ ਖ਼ੁਸ਼ਹਾਲੀ ਆਉਂਦੀ ਹੈ। ਅੱਜ ਅਸੀਂ ਮਾਨਿਕਯ ਯਾਨੀ ਕਿ ਰੂਬੀ ਰਤਨ ਬਾਰੇ ਗੱਲ ਕਰਨ ਜਾ ਰਹੇ ਹਾਂ। ਰੂਬੀ ਰਤਨ ਨੂੰ ਸੂਰਜ ਨਾਲ ਸੰਬੰਧਿਤ ਮੰਨਿਆਂ ਜਾਂਦਾ ਹੈ ਤੇ ਇਸ ਰਤਨ ਦਾ ਰੰਗ ਲਾਲ ਹੁੰਦਾ ਹੈ। ਆਓ ਜਾਣਦੇ ਹਾਂ ਕਿ ਕਿਸ ਰਾਸ਼ੀ ਦੇ ਲੋਕਾਂ ਨੂੰ ਰੂਬੀ ਰਤਨ ਪਹਿਨਨਾ ਚਾਹੀਦਾ ਹੈ ਅਤੇ ਇਸਦੇ ਕੀ ਫ਼ਾਇਦੇ ਹਨ।

ਕਿਸ ਰਾਸ਼ੀ ਦੇ ਲੋਕ ਪਹਿਨ ਸਕਦੇ ਹਨ ਰੂਬੀ ਰਤਨ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਤਨ ਹਮੇਸ਼ਾ ਰਾਸ਼ੀ ਦੇ ਹਿਸਾਬ ਨਾਲ ਹੀ ਪਹਿਣੇ ਜਾਂਦੇ ਹਨ। ਰੂਬੀ ਰਤਨ ਮੇਸ਼, ਧਨੁ ਤੇ ਸਿੰਘ ਰਾਸ਼ੀ ਦੇ ਲੋਕਾਂ ਲਈ ਪਹਿਨਣਾ ਸ਼ੁਭ ਮੰਨਿਆਂ ਜਾਂਦਾ ਹੈ। ਜੋਤਿਸ਼ ਦੀ ਸਲਾਹ ਨਾਲ ਕੰਨਿਆ, ਮਕਰ, ਮਿਥੁਨ, ਤੁਲਾ ਅਤੇ ਕੁੰਭ ਰਾਸ਼ੀ ਦੇ ਲੋਕ ਵੀ ਰੂਬੀ ਰਤਨ ਪਹਿਨ ਸਕਦੇ ਹਨ। ਸੂਰਜ ਦੀ ਕਮਜ਼ੋਰ ਸਥਿਤੀ ਵਿੱਚ ਰੂਬੀ ਰਤਨ ਪਹਿਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਰਾਸ਼ੀ ਦੇ ਪੰਜਵੇਂ, ਦਸਵੇਂ, ਨੌਵੇਂ ਜਾਂ ਗਿਆਰ੍ਹਵੇਂ ਘਰ ਵਿੱਚ ਸੂਰਜ ਹੋਵੇ ਤਾਂ ਰੂਬੀ ਪਹਿਨਨਾ ਚੰਗਾ ਹੈ।

ਜੋਤਿਸ਼ਾਂ ਦੇ ਅਨੁਸਾਰ ਰੂਬੀ ਰਤਨ ਪਹਿਨਣ ਸਮੇਂ ਕੁਝ ਵਿਸ਼ੇਸ਼ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਰੂਬੀ ਰਤਨ ਨੂੰ ਹਮੇਸ਼ਾਂ ਸੋਨੇ ਜਾਂ ਤਾਬੇ ਦੀ ਧਾਤ ਵਿੱਚ ਹੀ ਪਹਿਨਣਾ ਚਾਹੀਦਾ ਹੈ। ਇਸ ਰਤਨ ਨੂੰ ਚੀਚੀ ਦੇ ਨਾਲ ਵਾਲੀ ਉਂਗਲ ਵਿੱਚ ਐਤਵਾਰ ਨੂੰ ਪਹਿਨਣਾ ਸ਼ੁਭ ਮੰਨਿਆਂ ਜਾਂਦਾ ਹੈ।

ਰੂਬੀ ਰਤਨ ਪਹਿਨਣ ਦੇ ਫ਼ਾਇਦੇ

ਰੂਬੀ ਰਤਨ ਨੂੰ ਰਾਸ਼ੀ ਵਿੱਚ ਸੂਰਜ ਦੀ ਕਮਜ਼ੋਰ ਸਥਿਤੀ ਨੂੰ ਮਜ਼ਬੂਤ ਕਰਨ ਲਈ ਪਹਿਣਿਆਂ ਜਾਂਦਾ ਹੈ। ਇਸ ਨੂੰ ਪਹਿਨਣ ਨਾਲ ਗ੍ਰਹਿ ਦੋਸ਼ ਵੀ ਦੂਰ ਹੁੰਦਾ ਹੈ। ਇਸ ਰਤਨ ਨੂੰ ਪਹਿਨਣ ਨਾਲ ਤਰੱਕੀ ਤੇ ਪ੍ਰਸਿੱਧੀ ਹਾਸਿਲ ਹੁੰਦੀ ਹੈ ਅਤੇ ਆਤਮ ਵਿਸ਼ਵਾਸ ਵਧਦਾ ਹੈ। ਰੂਬੀ ਰਤਨ ਪਹਿਨਣ ਨਾਲ ਜੀਵਨ ਵਿੱਚ ਖ਼ੁਸ਼ਹਾਲੀ ਆਉਂਦੀ ਹੈ। ਇਸਦੇ ਨਾਲ ਹੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਰੂਬੀ ਰਤਨ ਸਾਡੀ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ। ਇਸਨੂੰ ਦਿਲ ਸੰਬੰਧੀ ਰੋਗਾਂ ਤੇ ਅੱਖਾਂ ਦੀਆਂ ਸਮੱਸਿਆਵਾਂ ਲਈ ਫ਼ਾਇਦੇਮੰਦ ਮੰਨਿਆਂ ਜਾਂਦਾ ਹੈ।

Published by:Tanya Chaudhary
First published:

Tags: Astrology, Life, Zodiac