ਭਾਵੇਂ ਕਈ ਲੋਕ ਭੂਤ ਪ੍ਰੇਤ ਵਿੱਤ ਵਿਸ਼ਵਾਸ ਨਹੀਂ ਰਖਦੇ ਹਨ ਪਰ ਬਹੁਤੇ ਲੋਕਾਂ ਦਾ ਵਿਸ਼ਵਾਸ ਹੈ ਕਿ ਜੇ ਭਗਵਾਨ ਦਾ ਅਸਤੀਤਵ ਹੈ ਤਾਂ ਕੁੱਝ ਬੁਰੀਆਂ ਸ਼ਕਤੀਆਂ ਦਾ ਵੀ ਅਸਤੀਤਵ ਜ਼ਰੂਰ ਹੁੰਦਾ ਹੈ। ਅਜਿਹੀਆਂ ਬੁਰੀਆਂ ਸ਼ਕਤੀਆਂ ਇਨਸਾਨ ਦੇ ਦਿਮਾਗ ਉੱਤੇ ਹਾਵੀ ਹੋ ਜਾਂਦੀਆਂ ਹਨ ਤੇ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਬਹੁਤ ਔਖਾ ਹੋ ਜਾਂਦਾ ਹੈ। ਪਰ ਇਨ੍ਹਾਂ ਤੋਂ ਨਿਜਾਤ ਪਾਉਣ ਲਈ ਅੱਜਕਲ ਬਿਹਾਰ ਦੇ ਕੈਮੂਰ ਜ਼ਿਲੇ ਵਿੱਚ ਲੋਕਾਂ ਦੀ ਬਹੁਤ ਆਵਾਜਾਈ ਵੱਧ ਗਈ ਹੈ।
ਬਿਹਾਰ ਦੇ ਕੈਮੂਰ ਜ਼ਿਲੇ ਦੇ ਚੈਨਪੁਰ ਬਲਾਕ ਖੇਤਰ ਦੇ ਅਧੀਨ ਪੈਂਦੇ ਚੈਨਪੁਰ ਬਾਜ਼ਾਰ 'ਚ ਸਥਿਤ ਹਰਸੂ ਬ੍ਰਹਮਾ ਧਾਮ ਮੰਦਰ ਵਿੱਚ ਸ਼ਰਧਾਲੂਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸ ਦਾ ਕਾਰਨ ਇੱਥੋਂ ਦੇ ਲੋਕਾਂ ਦਾ ਦਿਨੋਂ-ਦਿਨ ਵੱਧ ਰਿਹਾ ਵਿਸ਼ਵਾਸ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਭੂਤ-ਪ੍ਰੇਤ ਕਿਸੇ ਰੁਕਾਵਟ ਜਾਂ ਦੁਸ਼ਟ ਆਤਮਾ ਤੋਂ ਪੀੜਤ ਹੋਵੇ ਤਾਂ ਇੱਥੇ ਆ ਕੇ ਠੀਕ ਹੋ ਜਾਂਦਾ ਹੈ। ਉਸ ਨੂੰ ਦੁਸ਼ਟ ਆਤਮਾ ਤੋਂ ਮੁਕਤੀ ਮਿਲਦੀ ਹੈ। ਇਸ ਕਾਰਨ ਇਸ ਸਥਾਨ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ। ਬੀਤੇ ਦਿਨ ਹਰਸੂ ਬ੍ਰਹਮਾ ਦੀ ਜਯੰਤੀ ਇੱਥੇ ਬਹੁਤ ਧੂਮਧਾਮ ਨਾਲ ਮਨਾਈ ਗਈ ਤੇ ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਪਹੁੰਚੇ ਸਨ।
ਹਰਸੂ ਬ੍ਰਹਮਾ ਨਿਆਸ ਸਮਿਤੀ ਦੇ ਸਕੱਤਰ ਕੈਲਾਸ਼ਪਤੀ ਤ੍ਰਿਪਾਠੀ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਅਜਿਹਾ ਸ਼ੁਭ ਸੰਜੋਗ ਬਣਿਆ ਸੀ। ਸੋਮਵਾਰ ਨੂੰ ਨੌਮੀ ਦੀ ਤਾਰੀਖ ਪਈ ਅਤੇ ਇਸ ਤਰੀਕ ਨੂੰ ਬਾਬਾ ਹਰਸੂ ਬ੍ਰਹਮ ਨੇ ਸਮਾਧੀ ਲਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਤਰੀਕ ਨੂੰ ਬ੍ਰਹਮਾ ਦੇ ਰੂਪ ਵਿੱਚ ਅਵਤਾਰ ਵੀ ਲਿਆ ਸੀ। ਇਸ ਕਾਰਨ ਇਸ ਦਿਨ ਨੂੰ ਹਰ ਸਾਲ ਉਨ੍ਹਾਂ ਦੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਹਰਸੂ ਬ੍ਰਹਮਾ ਧਾਮ ਦੀ ਮਹਿਮਾ ਦੂਰ-ਦੂਰ ਤੱਕ ਫੈਲੀ ਹੋਈ ਹੈ। ਇੱਥੇ ਕਈ ਸੂਬਿਆਂ ਤੋਂ ਸ਼ਰਧਾਲੂ ਦਰਸ਼ਨ ਅਤੇ ਪੂਜਾ ਲਈ ਪਹੁੰਚਦੇ ਹਨ।
ਇੱਥੇ ਲੋਕਾਂ ਵਿੱਚ ਇਹ ਮਾਨਤਾ ਹੈ ਕਿ ਬਾਬਾ ਹਰਸੂ ਬ੍ਰਹਮਾ ਦੁਸ਼ਟ ਆਤਮਾਵਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਹਨ। ਜੋ ਲੋਕ ਭੂਤ-ਪ੍ਰੇਤ ਆਦਿ ਜਾਂ ਹੋਰ ਕਿਸੇ ਕਿਸਮ ਦੀ ਦੁਸ਼ਟ ਆਤਮਾ ਤੋਂ ਪ੍ਰਭਾਵਿਤ ਹੁੰਦੇ ਹਨ, ਉਹ ਸਿਰਫ ਇੱਥੇ ਆ ਕੇ ਬਾਬਾ ਜੀ ਦੇ ਦਰਸ਼ਨ ਕਰਨ ਨਾਲ ਹੀ ਠੀਕ ਹੋ ਜਾਂਦੇ ਹਨ। ਇਸ ਕਾਰਨ ਇੱਥੇ ਲੋਕਾਂ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਤਾਨ ਸੁੱਖ ਤੋਂ ਵਾਂਝੇ ਲੋਕ ਵੀ ਇੱਥੇ ਆ ਕੇ ਅਸ਼ੀਰਵਾਦ ਪ੍ਰਾਪਕ ਕਰਦੇ ਹਨ। ਜਿਸ ਕਾਰਨ ਸ਼ਰਧਾਲੂਆਂ ਦੀ ਹਰਸੁ ਬ੍ਰਹਮਾ ਵਿੱਚ ਆਸਥਾ ਵਿਸ਼ਵਾਸ ਬਣਿਆ ਹੋਇਆ ਹੈ। ਕੈਲਾਸ਼ਪਤੀ ਤ੍ਰਿਪਾਠੀ ਨੇ ਇੱਕ ਹੋਰ ਗੱਲ ਕਹੀ ਕਿ ਇੱਥੋਂ ਦੇ ਲੋਕ ਅੰਧਵਿਸ਼ਵਾਸ ਤੇ ਪਖੰਡ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ, ਜੇ ਕਿਸੇ ਨੂੰ ਵੀ ਕਿਸੇ ਕਿਸਮ ਦਾ ਬਾਧਾ ਹੈ ਉਹ ਇੱਥੇ ਸੱਚੇ ਮਨ ਨਾਲ ਆ ਕੇ ਦਰਸ਼ਨ ਕਰ ਕੇ ਇਸ਼ਵਰ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।