Home /News /lifestyle /

Know About Medical Myths Obesity: ਮੋਟਾਪੇ ਨੂੰ ਲੈ ਕੇ ਗਲਤਫਹਿਮੀ ਰੱਖਣ ਵਾਲੇ ਲੋਕ ਪੜ੍ਹੋ ਇਹ ਖਬਰ, ਹੋਵੇਗਾ ਲਾਭ

Know About Medical Myths Obesity:  ਇਸ ਸਮੇਂ ਮੋਟਾਪਾ ਇੱਕ ਬਮਾਰੀ ਬਣਦਾ ਜਾ ਰਿਹਾ ਹੈ, ਲੋਕ ਇਸ ਤੋਂ ਉਭਰਨ ਲਈ ਬਹੁਤ ਕੋਸ਼ਿਸ਼ ਕਰਦੇ ਹਨ ਪਰ ਸਫਲ ਨਹੀਂ ਹੋ ਪਾਉਂਦੇ। ਇਸ ਵੇਲੇ ਦੁਨੀਆ ਦੇ ਲੱਖਾਂ ਲੋਕ ਮੋਟਾਪੇ ਤੋਂ ਪੀੜਤ ਹਨ। ਪਰ ਸਮੇਂ ਦੇ ਨਾਲ ਲੋਕ ਆਪਣੀ ਸੋਚ ਬਦਲ ਰਹੇ ਹਨ ਤੇ ਇਸ ਪ੍ਰਤੀ ਜਾਗਰੂਕ ਹੋ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਟਾਪਾ ਸਿਹਤ ਲਈ ਹਾਨੀਕਾਰਕ ਹੈ। ਮੋਟਾਪੇ ਕਾਰਨ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਤੁਹਾਨੂੰ ਦਸ ਦੇਈਏ ਕਿ ਲੋਕਾਂ ਨੂੰ ਮੋਟਾਪੇ ਨੂੰ ਲੈ ਕੇ ਕਈ ਗਲਤਫਹਿਮੀਆਂ ਹਨ ਜੋ ਅੱਜ ਅਸੀਂ ਦੂਰ ਕਰਾਂਗੇ :

ਹੋਰ ਪੜ੍ਹੋ ...
  • Share this:

ਮੋਟਾਪੇ ਕਾਰਨ ਸ਼ੂਗਰ ਹੋਣਾ ਪੱਕਾ ਹੈ, ਇਹ ਗਲਤ ਹੈ। ਮੋਟਾਪਾ ਸਿੱਧੇ ਤੌਰ 'ਤੇ ਸ਼ੂਗਰ ਦਾ ਕਾਰਨ ਨਹੀਂ ਬਣਦਾ। ਇਹ ਟਾਈਪ 2 ਡਾਇਬਟੀਜ਼ ਦੇ ਖਤਰੇ ਨੂੰ ਵਧਾਉਂਦਾ ਹੈ, ਪਰ ਮੋਟਾਪੇ ਵਾਲੇ ਹਰ ਵਿਅਕਤੀ ਨੂੰ ਟਾਈਪ 2 ਸ਼ੂਗਰ ਨਹੀਂ ਹੁੰਦੀ। ਇਸ ਤੋਂ ਇਲਾਵਾ ਟਾਈਪ 2 ਡਾਇਬਟੀਜ਼ ਵਾਲੇ ਸਾਰੇ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਨਹੀਂ ਹੁੰਦੀ। ਇਹ ਟਾਈਪ 1 ਡਾਇਬਟੀਜ਼ ਲਈ ਜੋਖਮ ਦਾ ਕਾਰਕ ਨਹੀਂ ਹੈ। ਜੇਕਰ ਤੁਸੀਂ ਮੋਟੇ ਨਹੀਂ ਹੋ, ਪਰ ਸ਼ੂਗਰ ਦੇ ਲੱਛਣ ਦਿਖਾਈ ਦੇ ਰਹੇ ਹੋ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਲੋਕਾਂ ਨੂੰ ਇਹ ਵੀ ਲਗਦਾ ਹੈ ਕਿ ਮੋਟਾਪਾ ਸਿਹਤ ਨੂੰ ਪ੍ਰਭਾਵਿਤ ਨਹੀਂ ਕਰਦਾ ਜੋ ਕਿ ਗਲਤ ਹੈ। ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇੱਕ ਮਿੱਥ ਵੀ ਹੈ ਕਿ ਮੋਟਾਪਾ ਸਿਹਤ ਨੂੰ ਪ੍ਰਭਾਵਤ ਨਹੀਂ ਕਰਦਾ। ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਟਾਪਾ ਸ਼ੂਗਰ, ਹਾਈਪਰਟੈਨਸ਼ਨ, ਦਿਲ ਦੇ ਰੋਗ, ਓਸਟੀਓਆਰਥਾਈਟਿਸ, ਸਲੀਪ ਐਪਨੀਆ ਅਤੇ ਕੁਝ ਮਾਨਸਿਕ ਸਮੱਸਿਆਵਾਂ ਦਾ ਖਤਰਾ ਵਧਾਉਂਦਾ ਹੈ।

ਜਿੰਨਾ ਜ਼ਿਆਦਾ ਖਾਵਾਂਗੇ, ਓਨੇ ਮੋਟੇ ਹੋ ਜਾਵਾਂਗੇ : ਮਾਹਿਰਾਂ ਦਾ ਇਹ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਸਰੀਰ ਦੀ ਲੋੜ ਤੋਂ ਵੱਧ ਕੈਲੋਰੀ ਦਾ ਸੇਵਨ ਮੋਟਾਪੇ ਦਾ ਸਿੱਧਾ ਕਾਰਨ ਹੈ। ਹਾਲਾਂਕਿ, ਮੋਟਾਪੇ ਦੇ ਕਈ ਕਾਰਨ ਹੋ ਸਕਦੇ ਹਨ। ਘੱਟ ਨੀਂਦ, ਮਨੋਵਿਗਿਆਨਕ ਤਣਾਅ, ਪੁਰਾਣਾ ਦਰਦ, ਹਾਰਮੋਨ ਦੀਆਂ ਸਮੱਸਿਆਵਾਂ ਅਤੇ ਕੁਝ ਦਵਾਈਆਂ ਲੈਣਾ ਵੀ ਇਸ ਲਈ ਜ਼ਿੰਮੇਵਾਰ ਹੋ ਸਕਦਾ ਹੈ। ਬਹੁਤ ਜ਼ਿਆਦਾ ਤਣਾਅ ਵੀ ਮੋਟਾਪੇ ਦੀ ਸੰਭਾਵਨਾ ਨੂੰ ਵਧਾ ਸਕਦਾ ਹੈ। ਮੋਟਾਪੇ ਨੂੰ ਘਟਾਉਣ ਲਈ ਕੈਲੋਰੀ ਦੀ ਮਾਤਰਾ ਅਤੇ ਕਸਰਤ ਮਹੱਤਵਪੂਰਨ ਕਾਰਕ ਹਨ।

ਮੋਟਾਪਾ ਆਲਸ ਦਾ ਕਾਰਨ ਬਣ ਜਾਂਦਾ ਹੈ, ਜੋ ਕਿ ਗਲਤ ਹੈ : ਸਰੀਰਕ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਤੋਂ ਇਲਾਵਾ, ਕੁਝ ਮੋਟੇ ਲੋਕ ਸ਼ਰਮ ਕਾਰਨ ਬਾਹਰ ਜਾਣਾ ਵੀ ਪਸੰਦ ਨਹੀਂ ਕਰਦੇ ਹਨ ਤੇ ਲੋਕ ਇਸ ਨੂੰ ਆਲਸ ਦਾ ਨਾਂ ਦਿੰਦੇ ਹਨ ਜੋ ਕਿ ਗਲਤ ਹੈ।ਵੈਸੇ ਅਸੀਂ ਜੇ ਖਾਈ ਜਾਵਾਂਗੇ ਤੇ ਸਰੀਰਕ ਗਤੀਲਿਧੀ ਨਹੀਂ ਕਰਾਂਗੇ ਤਾਂ ਜ਼ਾਹਿਰ ਹੈ ਕਿ ਮੋਟਾਪਾ ਆਵੇਗਾ। ਹਾਲਾਂਕਿ ਇਹ ਕਹਿਣਾ ਸਹੀ ਨਹੀਂ ਹੈ ਕਿ ਇਹ ਆਲਸ ਦਾ ਕਾਰਨ ਬਣਦਾ ਹੈ। ਚੰਗੀ ਸਿਹਤ ਲਈ ਸਰੀਰਕ ਗਤੀਵਿਧੀ ਜ਼ਰੂਰੀ ਹੈ।

Published by:Rupinder Kaur Sabherwal
First published:

Tags: Health, Health care, Health care tips, Health news, Health tips, Weight