Home /News /lifestyle /

ਯੂਰਿਕ ਐਸਿਡ ਵਾਲਿਆਂ ਨੂੰ ਨਹੀਂ ਖਾਣੇ ਚਾਹੀਦੇ ਇਹ 3 ਭੋਜਨ, ਹੋ ਸਕਦੀ ਹੈ ਗਠੀਏ ਦੀ ਸਮੱਸਿਆ

ਯੂਰਿਕ ਐਸਿਡ ਵਾਲਿਆਂ ਨੂੰ ਨਹੀਂ ਖਾਣੇ ਚਾਹੀਦੇ ਇਹ 3 ਭੋਜਨ, ਹੋ ਸਕਦੀ ਹੈ ਗਠੀਏ ਦੀ ਸਮੱਸਿਆ

ਯੂਰਿਕ ਐਸਿਡ ਕੰਟਰੋਲ 'ਚ ਰਹੇ ਤਾਂ ਨਹੀਂ ਹੋਵੇਗਾ ਗਠੀਆ

ਯੂਰਿਕ ਐਸਿਡ ਕੰਟਰੋਲ 'ਚ ਰਹੇ ਤਾਂ ਨਹੀਂ ਹੋਵੇਗਾ ਗਠੀਆ

ਕੁਝ ਭੋਜਨ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਪਿਊਰੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪਿਊਰੀਨ ਵਾਲੀਆਂ ਚੀਜ਼ਾਂ ਸਰੀਰ ਵਿਚ ਪਹੁੰਚ ਕੇ ਯੂਰਿਕ ਐਸਿਡ ਨੂੰ ਚਾਲੂ ਕਰ ਸਕਦੀਆਂ ਹਨ, ਜਿਸ ਨਾਲ ਗਠੀਆ ਅਤੇ ਕਿਡਨੀ ਦੀ ਸਮੱਸਿਆ ਹੋ ਜਾਂਦੀ ਹੈ। ਗਠੀਏ ਦੇ ਰੋਗ ਵਿੱਚ ਜੋੜਾਂ ਦੇ ਦਰਦ ਸਾਨੂੰ ਤੰਗ ਕਰਨ ਲੱਗਦੇ ਹਨ।

ਹੋਰ ਪੜ੍ਹੋ ...
  • Share this:

ਅਸੀਂ ਬਹੁਤ ਵਾਰ ਆਪਣੀ ਖੁਰਾਕ 'ਤੇ ਧਿਆਨ ਨਹੀਂ ਦਿੰਦੇ ਅਤੇ ਜੋ ਵੀ ਸਾਨੂੰ ਪਸੰਦ ਹੁੰਦਾ ਹੈ ਖਾਂਦੇ ਹਾਂ। ਜਦੋਂ ਸਾਨੂੰ ਕੋਈ ਸਰੀਰਕ ਸਮੱਸਿਆ ਹੁੰਦੀ ਹੈ, ਅਸੀਂ ਉਦੋਂ ਹੀ ਆਪਣੀ ਖੁਰਾਕ ਵੱਲ ਧਿਆਨ ਦੇਣਾ ਸ਼ੁਰੂ ਕਰਦੇ ਹਾਂ। ਕੁਝ ਭੋਜਨ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਪਿਊਰੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪਿਊਰੀਨ ਵਾਲੀਆਂ ਚੀਜ਼ਾਂ ਸਰੀਰ ਵਿਚ ਪਹੁੰਚ ਕੇ ਯੂਰਿਕ ਐਸਿਡ ਨੂੰ ਚਾਲੂ ਕਰ ਸਕਦੀਆਂ ਹਨ, ਜਿਸ ਨਾਲ ਗਠੀਆ ਅਤੇ ਕਿਡਨੀ ਦੀ ਸਮੱਸਿਆ ਹੋ ਜਾਂਦੀ ਹੈ। ਗਠੀਏ ਦੇ ਰੋਗ ਵਿੱਚ ਜੋੜਾਂ ਦੇ ਦਰਦ ਸਾਨੂੰ ਤੰਗ ਕਰਨ ਲੱਗਦੇ ਹਨ।

ਤੁਹਾਨੂੰ ਦੱਸ ਦੇਈਏ ਕਿ WebMD ਦੀ ਇੱਕ ਰਿਪੋਰਟ ਵਿੱਚ ਕੁੱਝ ਅਜਿਹੇ ਭੋਜਨਾਂ ਬਾਰੇ ਦੱਸਿਆ ਗਿਆ ਹੈ ਜਿਹਨਾਂ ਨੂੰ ਖਾਣ-ਪੀਣ ਨਾਲ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦਾ ਪੱਧਰ ਵੱਧ ਸਕਦਾ ਹੈ। ਜੇਕਰ ਯੂਰਿਕ ਐਸਿਡ ਦਾ ਪੱਧਰ ਕੰਟਰੋਲ 'ਚ ਰਹੇ ਤਾਂ ਗਠੀਏ ਦੀ ਸਮੱਸਿਆ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ।

ਜੋ ਲੋਕ ਗਠੀਏ ਦੇ ਸ਼ਿਕਾਰ ਹੁੰਦੇ ਹਨ ਉਹਨਾਂ ਨੂੰ ਖਾਸ ਕਰਕੇ ਮਾਸਾਹਾਰੀ ਭੋਜਨ ਤੋਂ ਪਰਹੇਜ਼ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਦਾ ਕਾਰਨ ਹੁੰਦਾ ਹੈ ਮਾਸ ਵਿੱਚ ਮੌਜੂਦ ਹਾਈ ਪ੍ਰੋਟੀਨ। ਇਸ ਲਈ ਮਾਹਿਰ ਅਜਿਹੇ ਲੋਕਾਂ ਨੂੰ ਹਾਈ ਪ੍ਰੋਟੀਨ ਵਾਲੀ ਖੁਰਾਕ ਨੂੰ ਕੰਟਰੋਲ ਕਰਨ ਦੀ ਸਲਾਹ ਵੀ ਦਿੰਦੇ ਹਨ। ਜ਼ਿਆਦਾ ਪਿਊਰੀਨ ਅਤੇ ਉੱਚ ਪ੍ਰੋਟੀਨ ਵਾਲੀ ਖੁਰਾਕ ਕਾਰਨ ਯੂਰਿਕ ਐਸਿਡ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ।

ਇਹਨਾਂ 3 ਭੋਜਨਾਂ ਤੋਂ ਬਣਾਓ ਦੂਰੀ: ਰੈੱਡ ਮੀਟ ਅਤੇ ਸਮੁੰਦਰੀ ਭੋਜਨ: ਮੀਟ ਅਤੇ ਸਮੁੰਦਰੀ ਭੋਜਨ ਵਿੱਚ ਕਾਫੀ ਮਾਤਰਾ ਵਿੱਚ ਪਿਊਰੀਨ ਨਾਮਕ ਰਸਾਇਣ ਹੁੰਦਾ ਹੈ ਜੋ ਅਸੀਂ ਦੱਸਿਆ ਹੈ ਕਿ ਯੂਰਿਕ ਐਸਿਡ ਦੇ ਜ਼ਿਆਦਾ ਹੋਣ ਦਾ ਕਾਰਨ ਹੈ। ਜਦੋਂ ਸਾਡੇ ਸਰੀਰ ਵਿੱਚ ਪਿਊਰੀਨ ਨਾਮਕ ਰਸਾਇਣ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਤੁਹਾਡੇ ਯੂਰਿਕ ਐਸਿਡ ਦਾ ਪੱਧਰ ਵੀ ਵੱਧ ਜਾਂਦਾ ਹੈ। ਅਜਿਹੇ ਲੋਕਾਂ ਨੂੰ ਮਾਸਾਹਾਰੀ ਦੀ ਬਜਾਏ ਦੁੱਧ, ਦਹੀਂ ਅਤੇ ਘੱਟ ਫੈਟ ਵਾਲੇ ਡੇਅਰੀ ਉਤਪਾਦਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਸੋਡਾ ਅਤੇ ਕੋਲਡ ਡਰਿੰਕਸ ਜਿਹੇ ਪੀਣ ਵਾਲੇ ਡਰਿੰਕਸ - ਕਿਸੇ ਵੀ ਯੂਰਿਕ ਐਸਿਡ ਦੇ ਵਧੇ ਪੱਧਰ ਵਾਲੇ ਮਰੀਜ ਨੂੰ ਸੋਡਾ ਅਤੇ ਕੋਲਡ ਡਰਿੰਕਸ ਵਰਗੇ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਅਜਿਹੇ ਮਿੱਠੇ ਪਦਾਰਥਾਂ ਨਾਲ ਗਠੀਏ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਇਸ ਦੀ ਬਜਾਏ ਦਿਨ ਵਿੱਚ 8 ਗਲਾਸ ਪਾਣੀ ਪੀਣਾ ਚਾਹੀਦਾ ਹੈ।

ਅਲਕੋਹਲ - ਸ਼ਰਾਬ ਅਤੇ ਖਾਸ ਤੌਰ 'ਤੇ ਬੀਅਰ ਪੀਣ ਵਾਲਿਆਂ ਨੂੰ ਗਠੀਏ ਦੀ ਸਮੱਸਿਆ ਬਹੁਤ ਜਲਦੀ ਆਪਣੀ ਪਕੜ ਵਿੱਚ ਲੈਂਦੀ ਹੈ। ਇਹਨਾਂ ਦੇ ਸੇਵਨ ਨਾਲ ਯੂਰਿਕ ਐਸਿਡ ਦਾ ਪੱਧਰ ਬਹੁਤ ਵੱਧ ਜਾਂਦਾ ਹੈ ਜੋ ਅੱਗੇ ਜਾ ਕੇ ਗਠੀਏ ਨੂੰ ਜਨਮ ਦਿੰਦਾ ਹੈ।

Published by:Shiv Kumar
First published:

Tags: Health, Health tips, Lifestyle, Side Effects of Alcohol, Uric Acid Triggers