Home /News /lifestyle /

ਦੰਦਾਂ ਦੀ ਦੇਖਭਾਲ ਨਾ ਕਰਨ ਕਰਕੇ ਹੁੰਦੀ ਹੈ Periodontitis ਦੀ ਸਮੱਸਿਆ, ਜਾਣੋ ਲੱਛਣ ਤੇ ਇਲਾਜ

ਦੰਦਾਂ ਦੀ ਦੇਖਭਾਲ ਨਾ ਕਰਨ ਕਰਕੇ ਹੁੰਦੀ ਹੈ Periodontitis ਦੀ ਸਮੱਸਿਆ, ਜਾਣੋ ਲੱਛਣ ਤੇ ਇਲਾਜ

ਦੰਦਾਂ ਦੀ ਦੇਖਭਾਲ ਨਾ ਕਰਨ ਕਰਕੇ ਹੁੰਦੀ ਹੈ Periodontitis ਦੀ ਸਮੱਸਿਆ, ਜਾਣੋ ਲੱਛਣ ਤੇ ਇਲਾਜ

ਦੰਦਾਂ ਦੀ ਦੇਖਭਾਲ ਨਾ ਕਰਨ ਕਰਕੇ ਹੁੰਦੀ ਹੈ Periodontitis ਦੀ ਸਮੱਸਿਆ, ਜਾਣੋ ਲੱਛਣ ਤੇ ਇਲਾਜ

Periodontitis disease : ਸਿਹਤ ਦੀ ਦੇਖਭਾਲ ਦੇ ਨਾਲ-ਨਾਲ ਵਾਲਾਂ, ਸਕਿਨ ਤੇ ਦੰਦਾਂ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ ਹੈ। ਦਰਅਸਲ ਅੱਜਕੱਲ੍ਹ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਛੋਟੀ ਉਮਰ ਵਿੱਚ ਹੀ ਦੰਦ ਖਰਾਬ ਹੋਣ ਲੱਗਦੇ ਹਨ। ਪੀਰੀਅਡੋਨਟਾਈਟਸ (Periodontitis) ਦੀ ਸਮੱਸਿਆ ਜੀਵਨਸ਼ੈਲੀ ਦੀਆਂ ਮਾੜੀਆਂ ਆਦਤਾਂ ਅਤੇ ਆਮ ਸਫਾਈ ਦੀ ਘਾਟ ਕਾਰਨ ਹੁੰਦੀ ਹੈ,

ਹੋਰ ਪੜ੍ਹੋ ...
  • Share this:
Periodontitis disease : ਸਿਹਤ ਦੀ ਦੇਖਭਾਲ ਦੇ ਨਾਲ-ਨਾਲ ਵਾਲਾਂ, ਸਕਿਨ ਤੇ ਦੰਦਾਂ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ ਹੈ। ਦਰਅਸਲ ਅੱਜਕੱਲ੍ਹ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਛੋਟੀ ਉਮਰ ਵਿੱਚ ਹੀ ਦੰਦ ਖਰਾਬ ਹੋਣ ਲੱਗਦੇ ਹਨ। ਪੀਰੀਅਡੋਨਟਾਈਟਸ (Periodontitis) ਦੀ ਸਮੱਸਿਆ ਜੀਵਨਸ਼ੈਲੀ ਦੀਆਂ ਮਾੜੀਆਂ ਆਦਤਾਂ ਅਤੇ ਆਮ ਸਫਾਈ ਦੀ ਘਾਟ ਕਾਰਨ ਹੁੰਦੀ ਹੈ, ਜਿਸ ਨੂੰ ਇਲਾਜ ਨਾਲ ਕਾਫੀ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ। ਦੰਦਾਂ ਅਤੇ ਮਸੂੜਿਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਡਾਕਟਰ ਦਿਨ ਵਿੱਚ ਘੱਟੋ-ਘੱਟ ਦੋ ਵਾਰ ਬੁਰਸ਼ ਕਰਨ, ਰੋਜ਼ਾਨਾ ਫਲਾਸਿੰਗ ਅਤੇ ਦੰਦਾਂ ਦੀ ਨਿਯਮਤ ਜਾਂਚ ਕਰਨ ਦੀ ਸਲਾਹ ਦਿੰਦੇ ਹਨ। ਹਰ ਰੋਜ਼ ਦੰਦਾਂ ਅਤੇ ਮਸੂੜਿਆਂ ਦੀ ਸਹੀ ਦੇਖਭਾਲ ਕਰਨ ਨਾਲ ਪੀਰੀਅਡੋਨਟਾਈਟਸ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।

Periodontitis ਦੇ ਲੱਛਣ
MayoClinic.com ਦੇ ਅਨੁਸਾਰ, ਪੀਰੀਅਡੋਨਟਾਈਟਸ ਦੇ ਸਭ ਤੋਂ ਆਮ ਅਤੇ ਸ਼ੁਰੂਆਤੀ ਲੱਛਣ ਮਸੂੜਿਆਂ ਦੇ ਰੰਗ ਵਿੱਚ ਗੁਲਾਬੀ ਤੋਂ ਗੂੜ੍ਹੇ ਜਾਂ ਜਾਮਨੀ ਵਿੱਚ ਬਦਲਾਵ ਹੋ
ਸਕਦੇ ਹਨ।
- ਸਾਰੇ ਦੰਦਾਂ ਦੇ ਵਿਚਕਾਰ ਇੱਕ ਪਾੜਾ ਜਾਂ ਸਪੇਸ ਦਾ ਹੋਣਾ, ਦੰਦਾਂ ਦੇ ਵਿਚਕਾਰ ਇੱਕ ਪਾੜਾ ਦਿਖਾਈ ਦੇਣਾ।
- ਛੁਹਣ 'ਤੇ ਮਸੂੜਿਆਂ ਦਾ ਗਿੱਲੇ ਹੋਣਾ,ਦਰਦ ਅਤੇ ਅਜੀਬ ਮਹਿਸੂਸ ਹੋਣਾ।
- ਸੁੱਜੇ ਹੋਏ ਜਾਂ ਫੁੱਲੇ ਹੋਏ ਮਸੂੜੇ।
- ਮਸੂੜਿਆਂ ਤੋਂ ਖੂਨ ਵਗਣਾ, ਅਤੇ ਬੁਰਸ਼ ਕਰਦੇ ਸਮੇਂ ਤੇਜ਼ ਦਰਦ।
- ਸਾਹ ਵਿੱਚ ਬਦਬੂ ਆਉਂਣਾ , ਜੋ ਕਿ ਕਾਫ਼ੀ ਸ਼ਰਮਨਾਕ ਵੀ ਹੋ ਸਕਦੀ ਹੈ।
- ਦੰਦਾਂ ਦਾ ਢਿੱਲਾ ਹੋਣਾ ਅਤੇ ਅਣਜਾਣ ਤਰੀਕੇ ਨਾਲ ਟੁੱਟਣਾ।
- ਦੰਦਾਂ ਅਤੇ ਜਬਾੜੇ ਦੀ ਸਥਿਤੀ ਵਿੱਚ ਤਬਦੀਲੀ ਦੀ ਭਾਵਨਾ,ਜਿਵੇਂ ਕਿ ਜਬਾੜੇ ਅਤੇ ਦੰਦ ਪਿੱਛੇ ਵੱਲ ਚਲੇ ਗਏ ਮਹਿਸੂਸ ਹੋਣਾ।
- ਮਸੂੜੇ ਪਿੱਛੇ ਵੱਲ ਖਿਸਕ ਜਾਂਦੇ ਹਨ, ਜਿਸ ਕਾਰਨ ਤੁਹਾਡੇ ਦੰਦ ਵੀ ਲੰਬੇ ਮਹਿਸੂਸ ਕਰ ਸਕਦੇ ਹਨ।
- ਮੂੰਹ ਵਿੱਚ ਹਰ ਸਮੇਂ ਝਰਨਾਹਟ ਜਾਂ ਬੇਅਰਾਮੀ।

Periodontitis ਦੇ ਕਾਰਨ
ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਦੰਦਾਂ ਅਤੇ ਮਸੂੜਿਆਂ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨਾ।
ਤੰਬਾਕੂ ਪੀਣਾ ਜਾਂ ਚਬਾਉਣਾ।
ਵਿਟਾਮਿਨ ਸੀ ਦੀ ਕਮੀ ਅਤੇ ਖੁਰਾਕ ਵਿੱਚ ਪੋਸ਼ਕ ਤੱਤਾਂ ਦੀ ਕਮੀ।
ਉਹ ਦਵਾਈਆਂ ਲੈਣਾ ਜੋ ਮੂੰਹ ਜਾਂ ਮਸੂੜਿਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
Published by:Drishti Gupta
First published:

Tags: Disease, Health, Health tips, Teeth

ਅਗਲੀ ਖਬਰ