HOME » NEWS » Life

ਵੈਕਸੀਨ ਨੂੰ ਮਨਜੂਰੀ ਬਾਰੇ ਉਠੇ ਸਵਾਲਾਂ ਉਤੇ AIIMS ਦੇ ਡਾਇਰੈਕਟਰ ਨੇ ਕਿਹਾ-ਮਾੜੇ ਪ੍ਰਭਾਵ ਮਿਲੇ ਤਾਂ ਦਿੱਤਾ ਜਾਵੇਗਾ ਮੁਆਵਜ਼ਾ

News18 Punjabi | News18 Punjab
Updated: January 3, 2021, 4:18 PM IST
share image
ਵੈਕਸੀਨ ਨੂੰ ਮਨਜੂਰੀ ਬਾਰੇ ਉਠੇ ਸਵਾਲਾਂ ਉਤੇ AIIMS ਦੇ ਡਾਇਰੈਕਟਰ ਨੇ ਕਿਹਾ-ਮਾੜੇ ਪ੍ਰਭਾਵ ਮਿਲੇ ਤਾਂ ਦਿੱਤਾ ਜਾਵੇਗਾ ਮੁਆਵਜ਼ਾ
ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵ ਮਿਲੇ ਤਾਂ ਦਿੱਤਾ ਜਾਵੇਗਾ ਮੁਆਵਜ਼ਾ: AIIMS

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾ ਵੈਕਸੀਨ ਨੂੰ ਮਿਲੀ ਮਨਜੂਰੀ ਤੋਂ ਬਾਅਦ ਉਠ ਰਹੇ ਸਵਾਲਾਂ ਉਤੇ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ (AIIMS Director Randeep Guleria) ਨੇ ਵੱਡਾ ਬਿਆਨ ਦਿੱਤਾ ਹੈ। ਇਕ ਅਹਿਮ ਬਿਆਨ ਵਿਚ ਗੁਲੇਰੀਆ ਨੇ  ਕਿਹਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਕੋਵੈਕਸੀਨ (Covaxin) ਦੇ ਟੀਕਾ ਦੇਣ ਤੋਂ ਬਾਅਦ ਮਾੜੇ ਪ੍ਰਭਾਵ ਵੇਖਣ ਨੂੰ ਮਿਲੇ ਤਾਂ ਇਸ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਇਹ ਕਲੀਨਿਕਲ ਅਜ਼ਮਾਇਸ਼ ਦੇ ਸਮੇਂ ਵੀ ਕੀਤਾ ਗਿਆ ਸੀ। ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਵੈਕਸੀਨ ਦੀ ਐਮਰਜੈਂਸੀ ਪ੍ਰਵਾਨਗੀ 'ਤੇ ਸਵਾਲ ਉਠਾਉਂਦਿਆਂ ਕਿਹਾ ਸੀ ਕਿ 'ਇੰਡੀਆ ਬਾਇਓਟੈਕ ਦੀ ਕੋਵੈਕਸੀਨ ਦੇ ਤੀਜੇ ਪੜਾਅ ਦੀ ਅਜੇ ਅਜਮਾਇਸ਼ ਬਾਕੀ ਹੈ। ਕੋਵੈਕਸੀਨ ਦੀ ਸਮੇਂ ਤੋਂ ਪਹਿਲਾਂ ਮਨਜ਼ੂਰੀ ਖ਼ਤਰਨਾਕ ਹੋ ਸਕਦੀ ਹੈ। ਸਿਹਤ ਮੰਤਰੀ ਡਾ: ਹਰਸ਼ਵਰਧਨ ਇਸ ਸੰਬੰਧੀ ਸਪਸ਼ਟੀਕਰਨ ਦੇਣ। ਭਾਰਤ ਨੂੰ ਇਸ ਸਮੇਂ ਦੌਰਾਨ ਐਸਟਰਾਜ਼ੇਨੇਕਾ ਟੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ।

ਏਮਜ਼ ਦੇ ਮੁਖੀ ਨੇ ਕਿਹਾ ਕਿ ਜੇ ਯੂਕੇ ਦੇ ਨਵੇਂ ਸਟ੍ਰੇਨ ਦੇ ਗੰਭੀਰ ਨਤੀਜੇ ਹੁੰਦੇ ਹਨ ਤਾਂ ਕੋਵੈਕਸੀਨ ਸਿਰਫ ਬੈਕਅਪ ਦੇ ਤੌਰ ਉਤੇ ਵਰਤੀ ਜਾਏਗੀ ਅਤੇ ਜੇ ਇਸ ਦੇ ਕੋਈ ਮਾੜੇ ਪ੍ਰਭਾਵ ਹਨ, ਤਾਂ ਮੁਆਵਜ਼ੇ ਦਾ ਪ੍ਰਬੰਧ ਹੈ। ਏਮਜ਼ ਦੇ ਡਾਇਰੈਕਟਰ ਨੇ ਕਿਹਾ ਕਿ ਇਹ ਸਮਝਣਾ ਮਹੱਤਵਪੂਰਣ ਹੈ ਕਿ ਜਦੋਂ ਅਸੀਂ ਕਿਸੇ ਵੈਕਸੀਨ ਉਤੇ ਵਿਚਾਰ ਕਰਦੇ ਹਾਂ ਤਾਂ ਸੁਰੱਖਿਆ ਸਭ ਤੋਂ ਮਹੱਤਵਪੂਰਣ ਹੈ ਅਤੇ ਇਸ ਲਈ ਇਹ ਟੀਕਾ ਵੱਖ-ਵੱਖ ਪੜਾਵਾਂ ਵਿਚੋਂ ਲੰਘਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੁਰੱਖਿਅਤ ਹੈ, ਤਦ ਹੀ ਜਦੋਂ ਅਸੀਂ ਮਨੁੱਖੀ ਅਜ਼ਮਾਇਸ਼ਾਂ ਵਿਚ ਆਉਂਦੇ ਹਾਂ। ਸਾਰੇ ਡਾਟੇ ਨੂੰ ਮਾਹਿਰਾਂ ਦੁਆਰਾ ਗੰਭੀਰ ਵਿਚ ਦੇਖਿਆ ਜਾਂਦਾ ਹੈ ਜਿਸਦੇ ਬਾਅਦ ਟੀਕੇ ਨੂੰ ਮਨਜ਼ੂਰੀ ਮਿਲਦੀ ਹੈ।
Published by: Gurwinder Singh
First published: January 3, 2021, 4:17 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading