Home /News /lifestyle /

ਸ਼ਖਸੀਅਤ 'ਤੇ ਨਿਰਭਰ ਕਰਦੀ ਹੈ ਤੁਹਾਡੀ ਸਿਹਤ! ਜਾਣੋ ਇਸਦਾ ਕੀ ਪੈਂਦਾ ਹੈ ਪ੍ਰਭਾਵ

ਸ਼ਖਸੀਅਤ 'ਤੇ ਨਿਰਭਰ ਕਰਦੀ ਹੈ ਤੁਹਾਡੀ ਸਿਹਤ! ਜਾਣੋ ਇਸਦਾ ਕੀ ਪੈਂਦਾ ਹੈ ਪ੍ਰਭਾਵ

ਸ਼ਖਸੀਅਤ 'ਤੇ ਨਿਰਭਰ ਕਰਦੀ ਹੈ ਤੁਹਾਡੀ ਸਿਹਤ! ਜਾਣੋ ਇਸਦਾ ਕੀ ਪੈਂਦਾ ਹੈ ਪ੍ਰਭਾਵ

ਸ਼ਖਸੀਅਤ 'ਤੇ ਨਿਰਭਰ ਕਰਦੀ ਹੈ ਤੁਹਾਡੀ ਸਿਹਤ! ਜਾਣੋ ਇਸਦਾ ਕੀ ਪੈਂਦਾ ਹੈ ਪ੍ਰਭਾਵ

ਚੰਗੀ ਸਿਹਤ ਲਈ ਬਹੁਤ ਕੁਝ ਕਰਦੇ ਹਾਂ ਤੇ ਕਈ ਤਰੀਕੇ ਅਪਣਾਉਂਦੇ ਹਾਂ। ਪਰ ਇਸ ਵਿੱਚ ਕਈ ਵਾਰ ਸਫਲਤਾ ਨਹੀਂ ਮਿਲਦੀ ਕਿਉਂਕਿ ਸਿਹਤ ਨੂੰ ਸਹੀ ਰੱਖਣ ਲਈ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਤੁਹਾਡੀ ਸਿਹਤ 'ਤੇ ਕਿਸ ਚੀਜ਼ ਦਾ ਕੀ ਪ੍ਰਭਾਵ ਪੈਂਦਾ ਹੈ।

  • Share this:
ਚੰਗੀ ਸਿਹਤ ਲਈ ਬਹੁਤ ਕੁਝ ਕਰਦੇ ਹਾਂ ਤੇ ਕਈ ਤਰੀਕੇ ਅਪਣਾਉਂਦੇ ਹਾਂ। ਪਰ ਇਸ ਵਿੱਚ ਕਈ ਵਾਰ ਸਫਲਤਾ ਨਹੀਂ ਮਿਲਦੀ ਕਿਉਂਕਿ ਸਿਹਤ ਨੂੰ ਸਹੀ ਰੱਖਣ ਲਈ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਤੁਹਾਡੀ ਸਿਹਤ 'ਤੇ ਕਿਸ ਚੀਜ਼ ਦਾ ਕੀ ਪ੍ਰਭਾਵ ਪੈਂਦਾ ਹੈ। ਜੀ ਹਾਂ ਸਿਹਤ 'ਤੇ ਮਾੜੇ ਪ੍ਰਭਾਵ ਪਾਉਣ ਵਾਲੀਆਂ ਚੀਜ਼ਾਂ ਵਿੱਚ ਖਾਣਾ-ਪੀਣਾ, ਕਸਰਤ ਨਾ ਕਰਨਾ ਤੋਂ ਇਲਾਵਾ ਵੀ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਜਿਵੇਂ ਕਿ ਤੁਹਾਡੀ ਸ਼ਖਸੀਅਤ ਯਾਨੀ ਤੁਹਾਡੀ ਪਰਸਨੈਲਿਟੀ (Personality)।

ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਸ਼ਖਸੀਅਤ (Personality) ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ, ਸਕਾਰਾਤਮਕ ਰਵੱਈਆ ਤੁਹਾਡੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਵਿਗਿਆਨੀ ਅਜੇ ਇਸ ਬਾਰੇ ਬਹੁਤੇ ਸਪੱਸ਼ਟ ਨਹੀਂ ਹਨ, ਪਰ ਫਿਰ ਵੀ ਇਹ ਮੰਨਿਆ ਜਾਂਦਾ ਹੈ ਕਿ ਤੁਹਾਡੀ ਸ਼ਖਸੀਅਤ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਦਾਹਰਣ ਵਜੋਂ, ਕਿਸੇ ਵੀ ਬਿਮਾਰੀ ਪ੍ਰਤੀ ਤੁਹਾਡਾ ਬਿਹਤਰ ਰਵੱਈਆ ਅਤੇ ਪਹੁੰਚ ਤੁਹਾਡੇ ਸਰੀਰ ਨੂੰ ਉਸ ਬਿਮਾਰੀ ਨਾਲ ਲੜਨ ਦੀ ਤਾਕਤ ਦਿੰਦੀ ਹੈ। ਖੋਜ ਦਰਸਾਉਂਦੀ ਹੈ ਕਿ ਜੋ ਲੋਕ ਆਪਣੀਆਂ ਬਿਮਾਰੀਆਂ ਨੂੰ ਸਵੀਕਾਰ ਕਰਦੇ ਹਨ ਅਤੇ ਮੁਸ਼ਕਲ ਸਥਿਤੀਆਂ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਹਨ, ਉਹ ਜਲਦੀ ਠੀਕ ਹੋ ਜਾਂਦੇ ਹਨ। ਆਓ ਜਾਣਦੇ ਹਾਂ ਕਿ ਤੁਹਾਡੀ ਸ਼ਖਸੀਅਤ ਤੁਹਾਡੀ ਸਿਹਤ 'ਤੇ ਕੀ ਅਸਰ ਪਾ ਸਕਦੀ ਹੈ।

ਵੈਬ ਐਮਡੀ (WebMD) ਦੇ ਅਨੁਸਾਰ, ਇਮਾਨਦਾਰ ਹੋਣਾ ਚੰਗੀ ਸਿਹਤ ਅਤੇ ਲੰਬੀ ਉਮਰ ਨਾਲ ਜੁੜਿਆ ਹੋਇਆ ਹੈ, ਕਿਉਂਕਿ ਇਹ ਤੁਹਾਨੂੰ ਸਹੀ ਫੈਸਲੇ ਲੈਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇਸ ਵਿਸ਼ੇਸ਼ਤਾ ਵਾਲੇ ਲੋਕ ਚੰਗੀ ਤਰ੍ਹਾਂ ਖਾਂਦੇ ਹਨ ਅਤੇ ਕਸਰਤ ਕਰਦੇ ਹਨ ਅਤੇ ਸਿਗਰਟ ਪੀਣ, ਸ਼ਰਾਬ ਪੀਣ ਜਾਂ ਹੋਰ ਗੈਰ-ਸਿਹਤਮੰਦ ਚੀਜ਼ਾਂ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ। ਮਾਹਿਰਾਂ ਦਾ ਮੰਨਣਾ ਹੈ, ਇਹ ਕਿਤੇ ਨਾ ਕਿਤੇ ਬਿਹਤਰ ਸਿਹਤ ਨਾਲ ਜੁੜਿਆ ਹੋਇਆ ਹੈ।

ਦੂਜੇ ਪਾਸੇ, ਜੋ ਲੋਕ ਭਾਵੁਕ ਸੁਭਾਅ ਜਾਂ ਇੰਪਲਸਿਵ ਨੇਚਰ (Impulsive nature) ਭਾਵ ਅਤਿ ਉਤਸ਼ਾਹੀ ਹੁੰਦੇ ਹਨ, ਅਜਿਹੀ ਸ਼ਖਸੀਅਤ ਵਾਲੇ ਲੋਕ ਸ਼ਰਾਬ, ਸਿਗਰਟ ਆਦਿ ਵਰਗੇ ਕਈ ਨਸ਼ਿਆਂ ਸਮੇਤ ਗੈਰ-ਸਿਹਤਮੰਦ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ, ਜਿਸ ਨਾਲ ਉਨ੍ਹਾਂ ਦੇ ਗੈਰ-ਸਿਹਤਮੰਦ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਜਿਹੜੇ ਲੋਕ ਨਿਰਾਸ਼ਾਵਾਦੀ ਸੁਭਾਅ ਦੇ ਹੁੰਦੇ ਹਨ, ਉਹ ਜ਼ਿਆਦਾਤਰ ਗੁੱਸੇ ਵਿੱਚ ਰਹਿੰਦੇ ਹਨ ਅਤੇ ਦੁਖੀ ਹੁੰਦੇ ਹਨ। ਪਰ ਨਸ਼ਿਆਂ ਅਤੇ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿੰਦੇ ਹਨ। ਭਾਵੇਂ ਉਨ੍ਹਾਂ ਦਾ ਜੀਵਨ ਹਫੜਾ-ਦਫੜੀ ਵਾਲਾ ਹੋਵੇ, ਪਰ ਉਹ ਧੀਰਜ ਰੱਖਦੇ ਹਨ। ਅਜਿਹੇ ਲੋਕ ਆਪਣੀ ਤੰਦਰੁਸਤੀ ਪ੍ਰਤੀ ਵਧੇਰੇ ਧਿਆਨ ਰੱਖਦੇ ਹਨ ਅਤੇ ਲੰਬੇ ਸਮੇਂ ਤੱਕ ਜੀਉਂਦੇ ਰਹਿ ਸਕਦੇ ਹਨ।

ਜਿਨ੍ਹਾਂ ਦਾ ਸੁਭਾਅ ਲਚਕਦਾਰ (flexible) ਹੁੰਦਾ ਹੈ, ਉਹ ਉਤਸੁਕ, ਦੋਸਤਾਨਾ ਅਤੇ ਸਹਿਯੋਗੀ ਹੁੰਦੇ ਹਨ, ਜੋ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤੇਜ਼ ਅਤੇ ਤੰਦਰੁਸਤ ਰਹਿਣ ਵਿੱਚ ਮਦਦ ਕਰ ਸਕਦੇ ਹਨ। ਅਜਿਹੇ ਲੋਕ ਕਸਰਤ ਕਰਨ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ ਨਾਲ ਜੁੜੇ ਰਹਿਣ ਵਰਗੀਆਂ ਸਿਹਤਮੰਦ ਗਤੀਵਿਧੀਆਂ ਕਰਨ ਨਾਲ ਲਾਭ ਉਠਾ ਸਕਦੇ ਹਨ।
Published by:Drishti Gupta
First published:

Tags: Health news, Health tips, Healthy lifestyle

ਅਗਲੀ ਖਬਰ