Raspberry Fruit is Very Beneficial For Health: ਫਲਾਂ ਦੀ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੀ ਪਸੰਦ ਵੱਖਰੀ ਹੈ। ਕਿਸੇ ਨੂੰ ਮਿੱਠੇ ਫਲ ਪਸੰਦ ਹਨ ਤੇ ਕਿਸੇ ਨੂੰ ਖੱਟੇ-ਮਿੱਠੇ ਫਲਾਂ ਦਾ ਰਸ ਪਸੰਦ ਆਉਂਦਾ ਹੈ। ਹਰੇਕ ਫਲ ਖਾਣ ਦੇ ਆਪਣੇ ਫਾਇਦੇ ਹਨ। ਜਿਵੇਂ ਕਿ ਰਸਬੇਰੀ (Cape Gooseberry) ਫਲ ਖਾਣ ਵਿੱਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਗੁਣਕਾਰੀ ਵੀ ਹੈ। ਇਸ ਫਲ ਵਿੱਚ ਰਸ ਬਹੁਤ ਜ਼ਿਆਦਾ ਹੁੰਦਾ ਹੈ। ਪਰ ਇਸ ਦਾ ਰਸ ਸੁਆਦ ਵਿੱਚ ਬਾਕੀ ਫਲਾਂ ਦੇ ਰਸ ਨਾਲੋਂ ਥੋੜਾ ਵੱਖ ਹੈ। ਇਸ ਫਲ ਦੇ ਸਿਹਤ ਨੂੰ ਕਈ ਲਾਭ ਹਨ। ਇਸ ਫਲ ਵਿੱਚ ਕਈ ਤਰ੍ਹਾਂ ਦੇ ਖਣਿਜ ਤੇ ਵਿਟਾਮਿਨਸ ਹੁੰਦੇ ਹਨ ਜੋ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦੇ ਹਨ। ਇੰਨਾ ਹੀ ਨਹੀਂ ਇਸ ਦੇ ਨਿਯਮਤ ਸੇਵਨ ਦੇ ਨਾਲ ਮੋਟਾਪੇ ਵਰਗੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਰਸਬੇਰੀ ਦਿਲ ਦੀਆਂ ਕਈ ਦਿੱਕਤਾਂ ਤੋਂ ਨਿਜਾਤ ਦਿਵਾਉਂਦਾ ਹੈ। ਇਸ ਦੀ ਖਪਤ ਦੱਖਣੀ ਅਫਰੀਕਾ ਵਿੱਚ ਹੁੰਦੀ ਹੈ ਤੇ ਹਜ਼ਾਰਾਂ ਸਾਲਾਂ ਬਾਅਦ ਇਹ ਭਾਰਤ ਵਿੱਚ ਪਹੁੰਚਿਆ ਹੈ। ਹਾਲਾਂਕਿ ਭਾਰਤ ਵਿੱਚ ਇਸ ਦਾ ਵਪਾਰ ਕੁਝ ਜਿਆਦਾ ਨਹੀਂ ਹੈ ਬਲਕਿ ਸਥਾਨਕ ਪੱਧਰ ਤੱਕ ਹੀ ਸੀਮਿਤ ਹੈ। ਇਸ ਦੇ ਸੁਆਦ ਕਾਰਨ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਨਹੀਂ ਖਾਧਾ ਜਾ ਸਕਦਾ। ਇਸ ਲਈ ਇਸ ਫਲ ਦਾ ਸੇਵਨ ਕਰਨਾ ਕੁਝ ਲੋਕਾਂ ਲਈ ਔਖਾ ਵੀ ਹੋ ਸਕਦਾ ਹੈ।ਇਸ ਫਲ ਦੀ ਕਾਸ਼ਤ ਕਿੱਥੇ ਹੋਈ, ਇਸ ਫਲ ਦਾ ਮੂਲ ਕੇਂਦਰ ਕੀ ਹੈ, ਇਸ ਫਲ ਦੇ ਕੀ ਫਾਇਦੇ ਤੇ ਨੁਕਸਾਨ ਹਨ ਵਰਗੇ ਕਈ ਸਵਾਲ ਵੀ ਤੁਹਾਡੇ ਮਨ ਵਿੱਚ ਆਉਂਦੇ ਹੋਣਗੇ। ਇਸ ਫਲ ਦੇ ਇਤਿਹਾਸ ਬਾਰੇ ਕੁਝ ਪੁੱਖਤਾ ਨਤੀਜੇ ਤਾਂ ਨਹੀਂ ਮਿਲੇ ਪਰ ਇਸ ਸਬੰਧੀ ਕੁਝ ਦਿਲਚਸਪ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
ਇਹ ਫਲ ਪਹਿਲਾਂ ਇੱਕ ਬੂਟੀ ਸੀ
ਹਰ ਇੱਕ ਫਲ ਦਾ ਬੂਟਾ ਜਾਂ ਰੁੱਖ ਖਾਸ ਕਿਸਮ ਦਾ ਹੁੰਦਾ ਹੈ। ਰਸਬੇਰੀ ਦੀ ਗੱਲ ਕਰੀਏ ਤਾਂ ਇਹ ਫਲ ਸੁੱਕੇ ਪੱਤਿਆਂ ਤੋਂ ਲੈ ਕੇ ਨਰਮ ਪੱਤਿਆਂ ਵਿੱਚ ਲਿਪਟੇ ਹੁੰਦੇ ਹਨ। ਇਸ ਫਲ ਦੇ ਸੁਆਦ ਦੇ ਨਾਲ-ਨਾਲ ਇਸ ਦਾ ਚਮਕਦਾਰ ਪੀਲਾ ਰੰਗ ਵੀ ਆਕਰਸ਼ਿਤ ਕਰਦਾ ਹੈ। ਦਿੱਖਣ ਵਿੱਚ ਇਹ ਕਿਸੇ ਚਮਕੀਲੇ ਦੇ ਰੰਗਦਾਰ ਸੰਗਮਰਮਰ ਦੇ ਪੱਥਰ ਦੀ ਤਰ੍ਹਾਂ ਹੁੰਦਾ ਹੈ। ਫਰਵਰੀ ਮਹੀਨੇ ਵਿੱਚ ਇਹ ਸ਼ਿਵਰਾਤਰੀ ਦੇ ਮੌਕੇ 'ਤੇ ਬਾਜ਼ਾਰਾਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ। ਇਹ ਵੀ ਦੱਸ ਦਈਏ ਕਿ ਇਹ ਫਲ ਸ਼ਿਵਲਿੰਗ 'ਤੇ ਧਤੂਰਾ ਤੇ ਵੇਲ ਦੇ ਨਾਲ ਚੜਾਇਆ ਜਾਂਦਾ ਹੈ। ਇਸ ਤੋਂ ਜ਼ਾਹਰ ਹੈ ਕਿ ਇਸ ਫਲ ਦੀ ਕਾਸ਼ਤ ਜਾਂਦੀ ਠੰਡ ਦੇ ਮੌਸਮ ਵਿੱਚ ਕੀਤੀ ਜਾਂਦੀ ਹੈ ਤੇ ਜ਼ਿਆਦਾ ਸਮੇਂ ਤੱਕ ਨਹੀਂ ਰਹਿੰਦੀ ਸਗੋਂ ਕੁਝ ਹੀ ਦਿਨਾਂ ਵਿੱਚ ਖਤਮ ਹੋ ਜਾਂਦੀ ਹੈ। ਇਸ ਫਲ ਬਾਰੇ ਬੇਸ਼ੱਕ ਹੁਣ ਤੱਕ ਕਾਫੀ ਖੋਜ ਕੀਤੀ ਜਾ ਚੁਕੀ ਹੈ ਪਰ ਫਿਰ ਵੀ ਬਨਸਪਤੀ ਵਿਗਿਆਨੀ ਅਜੇ ਵੀ ਇਸ ਨੂੰ ਇੱਕ 'ਅਜੀਬੋ-ਗਰੀਬ' ਫਲ ਸਮਝਦੇ ਹਨ। ਉਨ੍ਹਾਂ ਦੇ ਮੁਤਾਬਿਕ ਰਸਬੇਰੀ ਪਹਿਲਾਂ ਇੱਕ ਬੂਟੀ (Weed)ਦੇ ਰੂਪ ਵਿੱਚ ਪੈਦਾ ਹੋਇਆ ਸੀ ਤੇ ਬਾਅਦ ਵਿੱਚ ਇਸ ਨੂੰ ਫਸਲ ਵਿੱਚ ਬਦਲਿਆ ਗਿਆ ਸੀ। ਇਸ ਸੁਆਦ ਵੀ ਆਂਵਲੇ ਦੀ ਤਰ੍ਹਾਂ ਤਿੱਖਾ ਤੇ ਥੋੜਾ ਮਿੱਠਾ ਹੁੰਦਾ ਹੈ। ਨਾਲ ਹੀ ਇਸ ਫਲ ਦੇ ਬੀਜ ਟਮਾਟਰ ਦੇ ਬੀਜਾਂ ਵਰਗੇ ਹੁੰਦੇ ਹਨ ਪਰ ਸੁਆਦ ਉਨ੍ਹਾਂ ਤੋਂ ਵੱਖਰਾ ਹੁੰਦਾ ਹੈ। ਇਸ ਫਲ ਦਾ ਸੁਆਦ ਵੀ ਕਾਫੀ ਫਲਾਂ ਦੇ ਸੁਆਦ ਨਾਲ ਮੇਲ ਖਾਂਦਾ ਹੈ। ਵਿਗਿਆਨੀਆਂ ਦੇ ਮੁਤਾਬਿਕ ਇਸ ਫਲ ਦਾ ਸੁਆਦ ਨਿੰਬੂ ਤੋਂ ਇਲਾਵਾ, ਅਨਾਨਾਸ, ਚੈਰੀ ਤੇ ਆੜੂ ਵਰਗਾ ਵੀ ਹੁੰਦਾ ਹੈ।
ਦਰਅਸਲ ਇਹ ਫਲ ਇਤਿਹਾਸਕ ਹੈ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਇਹ ਦੱਖਣੀ ਅਫਰੀਕਾ ਦੀ ਪੈਦਾਵਾਰ ਮੰਨਿਆ ਜਾਂਦਾ ਹੈ। ਭੋਜਨ ਤੇ ਫਲਾਂ ਦੇ ਇਤਿਹਾਸਕਾਰਾਂ ਦੀ ਮੰਨੀਏ ਤਾਂ ਇਹ ਫਲ ਹਜ਼ਾਰਾਂ ਸਾਲ ਪਹਿਲਾਂ ਬ੍ਰਾਜੀਲ ਵਿੱਚ ਉਗਾਇਆ ਗਿਆ ਸੀ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਰਸਬੇਰੀ ਫਲ ਦਾ ਮੂਲ ਕੇਂਦਰ ਬ੍ਰਾਜੀਲ ਹੈ ਤੇ ਇਹ ਖੁਲ੍ਹੇ ਮੈਦਾਨਾਂ ਵਿੱਚ ਆਪਣੇ ਆਪ ਹੀ ਵਧਦਾ ਰਿਹਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਇਹ ਫਲ ਇਨ੍ਹਾਂ ਇਲਾਕਿਆਂ ਵਿੱਚ ਹਜ਼ਾਰਾਂ ਸਾਲਾਂ ਤੋਂ ਇੱਕ ਬੂਟੀ ਦੇ ਰੂਪ ਵਿੱਚ ਉਗੱਦਾ ਰਿਹਾ ਹੈ। ਇਨਸਾਨਾਂ ਤੋਂ ਇਲਾਵਾ ਕੁਝ ਜਾਨਵਰ ਵੀ ਇਸ ਫਲ ਦਾ ਸੇਵਨ ਕਰਦੇ ਰਹੇ ਹਨ। ਇਸ ਤੋਂ ਬਾਅਦ ਰਸਬੇਰੀ ਫਲ ਦੀ ਕਾਸ਼ਤ 18ਵੀਂ ਸਦੀ (ਸਾਲ 1774) ਵਿੱਚ ਇੰਗਲੈਂਡ ਹੋਣ ਲੱਗ ਪਈ। ਫਿਰ ਇਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਪਹੁੰਚਿਆ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਮੁਤਾਬਿਕ ਇਹ ਫਲ ਕੋਲੰਬੀਆ, ਇਕਵਾਡੋਰ ਤੇ ਪੇਰੂ ਦਾ ਵੀ ਮੂਲ ਰਿਹਾ ਹੈ। ਜਿਸ ਦੀ ਵਰਤੋਂ ਜ਼ਿਆਦਾਤਰ ਜੈਮ, ਸੌਸ ਤੇ ਚਟਨੀ ਬਣਾਉਣ ਦੀ ਕੀਤੀ ਜਾਂਦੀ ਰਹੀ ਹੈ। ਜਦਕਿ ਕੋਲੰਬੀਆ ਤੇ ਐਂਡੀਅਨ ਵਰਗੇ ਦੇਸ਼ਾਂ ਵਿੱਚ ਇਸ ਦੀ ਆਈਸਕ੍ਰੀਮ ਵੀ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ ਤੇ ਯੂਰਪ ਵਿੱਚ ਇਸ ਫਲ ਨੂੰ ਲਿਕੁਇਡ ਚਾਕਲੇਟ ਦੇ ਨਾਲ ਖਾਧਾ ਜਾਂਦਾ ਹੈ।
19ਵੀਂ ਸਦੀ ਵਿੱਚ ਭਾਰਤ ਪਹੁੰਚਿਆ ਰਸਬੇਰੀ ਫਲ
ਭਾਰਤ ਦੇਸ਼ ਵਿੱਚ ਇਹ ਫਲ 19ਵੀਂ ਸਦੀ ਵਿੱਚ ਪਹੁੰਚਿਆ ਸੀ। ਜਿਸ ਤੋਂ ਬਾਅਦ ਇਸ ਫਲ ਉੱਤੇ ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) ਦੇ ਵਿਗਿਆਨੀਆਂ Pro. Ranjit singh ਤੇ Pro. S.K. ਸਕਸੈਨਾ ਵੱਲੋਂ ਪੁਸਤਕ ਵੀ ਲਿਖੀ ਗਈ ਹੈ। ਜਿਸ ਵਿੱਚ ਰਸਬੇਰੀ ਫਲ ਨੂੰ ਟਮਾਟਰ ਤੇ ਬੈਂਗਨ ਜਾਤੀ ਦਾ ਦੱਸਿਆ ਗਿਆ ਹੈ। ਭਾਰਤ ਵਿੱਚ ਇਹ ਫਲ ਸਿਰਫ ਕੁਝ ਮਹੀਨਿਆਂ ਲਈ ਹੀ ਉਪਲੱਬਧ ਹੁੰਦਾ ਹੈ ਯਾਨੀ ਫਰਵਰੀ ਮਹੀਨੇ ਤੋਂ ਲੈ ਕੇ ਮਈ ਮਹੀਨੇ ਤੱਕ ਭਾਰਤ ਵਿੱਚ ਇਸ ਦਾ ਵਪਾਰ ਚੱਲਦਾ ਹੈ ਤੇ ਫਿਰ ਖਤਮ ਹੋ ਜਾਂਦਾ ਹੈ। ਭਾਰਤ ਵਿੱਚ ਇਸ ਫਲ ਦੀ ਕਾਸ਼ਤ ਪੱਛਮੀ ਬੰਗਾਲ ਤੋਂ ਇਲਾਵਾ ਉੱਤਰੀ ਭਾਰਤ ਤੇ ਪੂਰਬੀ ਭਾਰਤ ਵਿੱਚ ਹੁੰਦੀ ਹੈ। ਗ੍ਰੰਥਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਪ੍ਰਾਚੀਨ ਆਯੁਰਵੇਦ ਗ੍ਰੰਥ 'ਚਰਕਸਮਹਿਤਾ'ਇਸ ਫਲ ਦਾ ਕੋਈ ਸਪੱਸ਼ਟ ਜ਼ਿਕਰ ਨਹੀਂ ਹੈ। ਕੁਝ ਅਜਿਹੇ ਫਲਾਂ ਦਾ ਜ਼ਿਕਰ ਜ਼ਰੂਰ ਹੈ ਜਿਸ ਦਾ ਸੁਆਦ ਰਸਬੇਰੀ ਫਲ ਨਾਲ ਮਿਲਦਾ ਹੈ। ਜਿਵੇਂ ਕਿ ਕਰਕੰਧੂ, ਲਵਲੀਫਲਮ ਤੇ ਅਮਲਵੇਤਾਸ ਵਰਗੇ ਫਲ। ਰਸਬੇਰੀ ਫਲ ਦੇ ਸਿਹਤ ਨੂੰ ਕਈ ਫਾਇਦੇ ਹਨ।
ਇਸ ਫਲ ਵਿੱਚ ਮੌਜੂਦ ਵਿਟਾਮਿਨ ਤੇ ਖਣਿਜ ਕਈ ਬਿਮਾਰੀਆਂ ਤੋਂ ਰਾਹਤ ਦਿਵਾਉਂਦੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੀ ਇੱਕ ਕਿਤਾਬ "ਨਿਊਟ੍ਰੀਟਿਵ ਵੈਲਯੂ ਆਫ਼ ਇੰਡੀਅਨ ਫੂਡਜ਼"(Nutritive Value of Indian Foods)ਵਿੱਚ ਰਸਬੇਰੀ ਦੇ ਗੁਣਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਿਸ ਦੇ ਮੁਤਾਬਿਕ 100 ਗ੍ਰਾਮ ਰਸਬੇਰੀ ਵਿੱਚ 53 ਕੈਲੋਰੀ ,1.8 ਪ੍ਰੋਟੀਨ, .2 ਗ੍ਰਾਮ ਚਰਬੀ ਦੀ ਮਾਤਰਾ ਤੇ .8 ਗ੍ਰਾਮ ਖਣਿਜ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਇਸ ਫਲ ਵਿੱਚ ਫਾਈਬਰ ਦੀ ਮਾਤਰਾ 3.2 ਗ੍ਰਾਮ, ਕੈਲਸ਼ੀਅਮ 10 ਮਿਲੀਗ੍ਰਾਮ, ਕਾਰਬੋਹਾਈਡ੍ਰੇਟ 11.1 ਗ੍ਰਾਮ ਦੇ ਨਾਲ ਐਰੀਓਨ ਦੀ 2 ਮਿਲੀਗ੍ਰਾਮ ਮਾਤਰਾ, ਵਿਟਾਮਿਨ ਸੀ ਦੀ 49 ਮਿਲੀਗ੍ਰਾਮ, ਮੈਗਨੀਸ਼ੀਅਮ ਦੀ 31 ਮਿਲੀਗ੍ਰਾਮ, ਸੋਡੀਅਮ ਦੀ 9 ਮਿਲੀਗ੍ਰਾਮ, ਪੋਟਾਸ਼ੀਅਮ ਦੀ 320 ਮਿਲੀਗ੍ਰਾਮ, ਕਾਪਰ ਦੀ 19 ਮਿਲੀਗ੍ਰਾਮ ਮਾਤਰਾ ਤੇ ਆਇਰਨ,ਫਾਸਫੋਰਸ ਵਿਟਾਮਿਨ ਤੋਂ ਇਲਾਵਾ ਕਾਫੀ ਮਾਤਰਾ ਵਿੱਚ ਖਣਿਜ ਮੌਜੂਦ ਹੁੰਦੇ ਹਨ। ਜੋ ਸਿਹਤ ਲਈ ਕਾਫੀ ਫਾਇਦੇਮੰਦ ਹਨ ਤੇ ਕਈ ਬਿਮਾਰੀਆਂ ਤੋਂ ਬਚਾਅ ਕਰਦੇ ਹਨ।
ਇਥੋਂ ਤੱਕ ਕਿ ਕੁਝ ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰਸਬੇਰੀ ਫਲ ਵਿੱਚ ਮਿਸ਼ਰਿਤ ਕਾਰਬੋਹਾਈਡ੍ਰੇਟਸ ਹੁੰਦੇ ਹਨ ਜੋ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਸ ਦੀ ਨਿਯਮਿਤ ਮਾਤਰਾ ਤੇ ਸੇਵਨ ਨਾਲ ਟਾਈਪ 2 ਡਾਇਬਟੀਜ਼ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਨਾਲ ਹੀ ਐਸਿਡਿਕ ਅਤੇ ਅਲਕਲੀ ਤੱਤਾਂ ਦੀ ਮੌਜੂਦਗੀ ਵਾਲੇ ਇਸ ਫਲ ਨਾਲ ਚਰਬੀ ਘੱਟਦੀ ਹੈ ਤੇ ਮੋਟਾਪੇ ਦੀ ਸਮੱਸਿਆ ਦੂਰ ਹੁੰਦੀ ਹੈ। ਸ਼ੂਗਰ ਤੋਂ ਇਲਾਵਾ ਇਹ ਫਲ ਦਿਲ ਦੀਆਂ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਦਿਲ ਦੇ ਕੰਮ ਕਰਨ ਦੀ ਪ੍ਰਣਾਲੀ ਦੀ ਸਮੱਸਿਆ ਨੂੰ ਵੀ ਇਸ ਫਲ ਦੇ ਸੇਵਨ ਨਾਲ ਠੀਕ ਕੀਤਾ ਜਾ ਸਕਦਾ ਹੈ। ਦਿਲ ਦੀਆਂ ਧਮਨੀਆਂ ਤੇ ਬਲੱਡ ਵੈਸਲਸ ਦੀ ਸੋਜ ਨੂੰ ਵੀ ਇਸ ਫਲ ਰਾਹੀਂ ਘੱਟ ਕੀਤਾ ਜਾ ਸਕਦਾ ਹੈ ਜਿਸ ਨਾਲ ਦਿਲ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਫਲ ਵਿੱਚ ਮੌਜੂਦ ਐਸਿਟ ਖਰਾਬ ਕੋਲੇਸਟ੍ਰੋਲ ਨੂੰ ਘੱਟ ਕਰਦੇ ਹਨ ਤੇ ਦਿਲ ਨੂੰ ਸਿਹਤਮੰਦ ਰੱਖਦੇ ਹਨ। ਸਰੀਰ ਦੀਆਂ ਹੱਡੀਆਂ ਲਈ ਵੀ ਇਹ ਫਲ ਗੁਣਕਾਰੀ ਹੈ।
ਇਸ ਵਿੱਚ ਮੌਜੂਦ ਆਇਰਲ ਤੇ ਫਾਸਫੋਰਸ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਈ ਰੱਖਣ ਵਿੱਚ ਮਦਦਗਾਰ ਹਨ। ਅੱਖਾਂ ਦੀਆਂ ਕਈ ਸਮੱਸਿਆਵਾਂ ਇਸ ਫਲ ਦੇ ਸੇਵਨ ਨਾਲ ਠੀਕ ਹੁੰਦੀਆਂ ਹਨ। ਮੋਤੀਆਬਿੰਦ ਵੀ ਇਸ ਫਲ ਦੇ ਸੇਵਨ ਨਾਲ ਰੋਕਿਆ ਜਾ ਸਕਦਾ ਹੈ। ਗਠੀਆ ਵਰਗੀਆਂ ਬਿਮਾਰੀਆਂ ਵਿੱਚ ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਦਰਦ ਨੂੰ ਘੱਟ ਕਰਦਾ ਹੈ। ਹਾਲਾਂਕਿ ਇਸ ਦੇ ਵੱਖਰੇ ਸੁਆਦ ਕਾਰਨ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਨਹੀਂ ਖਾਧਾ ਜਾ ਸਕਦਾ।
ਸਾਵਧਾਨੀ- ਇਸ ਫਲ ਨੂੰ ਪੂਰਾ ਪੱਕਣ 'ਤੇ ਹੀ ਖਾਧਾ ਜਾਣਾ ਚਾਹੀਦਾ ਹੈ, ਕੱਚਾ ਫਲ ਖਾਣ ਨਾਲ ਐਲਰਜੀ ਵਰਗੀ ਸਮੱਸਿਆ ਜਾਂ ਬਦਹਜਮੀ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fact Check, Fruits, Health, Health care, Health care tips, Lifestyle