HOME » NEWS » Life

ਆਮ ਆਦਮੀ ਨੂੰ ਲੱਗ ਸਕਦੈ ਵੱਡਾ ਝਟਕਾ! ਪੈਟਰੋਲ-ਡੀਜ਼ਲ 'ਤੇ 6 ਰੁਪਏ ਤੱਕ ਵਧ ਸਕਦੀ ਹੈ ਐਕਸਾਈਜ਼ ਡਿਊਟੀ

News18 Punjabi | News18 Punjab
Updated: October 26, 2020, 4:13 PM IST
share image
ਆਮ ਆਦਮੀ ਨੂੰ ਲੱਗ ਸਕਦੈ ਵੱਡਾ ਝਟਕਾ! ਪੈਟਰੋਲ-ਡੀਜ਼ਲ 'ਤੇ 6 ਰੁਪਏ ਤੱਕ ਵਧ ਸਕਦੀ ਹੈ ਐਕਸਾਈਜ਼ ਡਿਊਟੀ
Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਫਡ਼ੀ ਇਕਦਮ ਤੇਜ਼ੀ (ਸੰਕੇਤਕ ਫੋਟੋ)

ਸਰਕਾਰ ਐਕਸਾਈਜ਼ ਡਿਊਟੀ ਵਿਚ 3-6 ਰੁਪਏ ਦਾ ਵਾਧਾ ਕਰ ਸਕਦੀ ਹੈ।

  • Share this:
  • Facebook share img
  • Twitter share img
  • Linkedin share img
ਆਮ ਆਦਮੀ ਨੂੰ ਜਲਦੀ ਹੀ ਵੱਡਾ ਝਟਕਾ ਲੱਗ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਇਕ ਵਾਰ ਫਿਰ ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਧਾਉਣ ਦੀ ਤਿਆਰੀ ਕਰ ਰਹੀ ਹੈ। ਅੰਗਰੇਜ਼ੀ ਵੈਬਸਾਈਟ ਟਾਈਮਜ਼ ਆਫ਼ ਇੰਡੀਆ ਵਿਚ ਦੱਸਿਆ ਗਿਆ ਹੈ ਕਿ ਸਰਕਾਰ ਐਕਸਾਈਜ਼ ਡਿਊਟੀ ਵਿਚ 3-6 ਰੁਪਏ ਦਾ ਵਾਧਾ ਕਰ ਸਕਦੀ ਹੈ।

ਇਸ ਤੋਂ ਪਹਿਲਾਂ ਸਰਕਾਰ ਨੇ ਮਈ ਦੌਰਾਨ ਪੈਟਰੋਲ 'ਤੇ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 13 ਰੁਪਏ ਐਕਸਾਈਜ਼ ਡਿਊਟੀ ਵਧਾਉਣ ਦਾ ਐਲਾਨ ਕੀਤਾ ਸੀ।

ਦੱਸ ਦਈਏ ਕਿ ਮਈ 2014 ਦੇ ਆਸ ਪਾਸ ਪੈਟਰੋਲ ‘ਤੇ ਕੁੱਲ ਟੈਕਸ 9.48 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 3.56 ਰੁਪਏ ਪ੍ਰਤੀ ਲੀਟਰ ਸੀ। ਉਦੋਂ ਤੋਂ ਪੈਟਰੋਲ 'ਤੇ ਟੈਕਸ ਵਧ ਕੇ 32.98 ਪ੍ਰਤੀ ਲੀਟਰ ਹੋ ਗਿਆ ਹੈ ਅਤੇ ਡੀਜ਼ਲ 'ਤੇ ਟੈਕਸ 31.83 ਰੁਪਏ ਪ੍ਰਤੀ ਲੀਟਰ ਹੈ।
ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਲਗਾਤਾਰ ਵਧਾਏ ਜਾ ਰਹੇ ਟੈਕਸਾਂ ਦੇ ਕਾਰਨ ਕੱਚੇ ਤੇਲ ਦੇ ਸਸਤੇ ਹੋਣ ਦਾ ਲਾਭ ਗਾਹਕਾਂ ਨੂੰ ਮਿਲਣ ਦੀ ਥਾਂ ਸਰਕਾਰੀ ਖਜਾਨੇ ਵਿਚ ਜਾ ਰਿਹਾ ਹੈ।
Published by: Gurwinder Singh
First published: October 26, 2020, 3:48 PM IST
ਹੋਰ ਪੜ੍ਹੋ
ਅਗਲੀ ਖ਼ਬਰ