Home /News /lifestyle /

IOCL ਨੇ ਜਾਰੀ ਕੀਤੀਆਂ ਪੈਟਰੋਲ-ਡੀਜ਼ਲ ਦੀਆਂ ਨਵੀਂ ਕੀਮਤਾਂ, ਤੁਸੀਂ ਵੀ ਜਾਣੋ ਆਪਣੇ ਸ਼ਹਿਰ ਦੇ ਰੇਟ

IOCL ਨੇ ਜਾਰੀ ਕੀਤੀਆਂ ਪੈਟਰੋਲ-ਡੀਜ਼ਲ ਦੀਆਂ ਨਵੀਂ ਕੀਮਤਾਂ, ਤੁਸੀਂ ਵੀ ਜਾਣੋ ਆਪਣੇ ਸ਼ਹਿਰ ਦੇ ਰੇਟ

Petrol Price Today: ਪੈਟਰੋਲ ਤੇ ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਤੁਹਾਡੇ ਸ਼ਹਿਰ 'ਚ ਪੈਟਰੋਲ ਦੀ ਕੀਮਤ

Petrol Price Today: ਪੈਟਰੋਲ ਤੇ ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਤੁਹਾਡੇ ਸ਼ਹਿਰ 'ਚ ਪੈਟਰੋਲ ਦੀ ਕੀਮਤ

ਜੇਕਰ ਭਾਰਤ ਵਿੱਚ ਸਭ ਤੋਂ ਸਸਤੇ ਪੈਟਰੋਲ-ਡੀਜ਼ਲ ਵਾਲੇ ਸ਼ਹਿਰ ਦੀ ਗੱਲ ਕਰੀਏ ਤਾਂ ਉਹ ਇਸ ਵੇਲੇ ਪੋਰਟ ਬਲੇਅਰ ਹੈ। ਜਿੱਥੇ ਪੈਟਰੋਲ 82.96 ਰੁਪਏ ਅਤੇ ਡੀਜ਼ਲ 77.13 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਵਿੱਚੋਂ ਦਿੱਲੀ ਵਿੱਚ ਪੈਟਰੋਲ-ਡੀਜ਼ਲ ਦੀ ਕੀਮਤ ਸਭ ਤੋਂ ਘੱਟ ਹੈ।

ਹੋਰ ਪੜ੍ਹੋ ...
  • Share this:

24 ਦਸੰਬਰ 2021 ਨੂੰ ਪੈਟਰੋਲ ਅਤੇ ਡੀਜ਼ਲ ਦੀ ਨਵੀਆਂ ਕੀਮਤਾਂ ਜਾਰੀ ਹੋ ਗਈਆਂ ਹਨ। ਪਿਛਲੇ ਕੁਝ ਸਮੇਂ ਤੋਂ ਵਿਸ਼ਵ ਪੱਧਰ ਤੇ ਕੱਚੇ ਤੇਲ ਦੀ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਫਿਰ ਵੀ ਘਰੇਲੂ ਬਾਜ਼ਾਰ ਵਿੱਚ ਪਿਛਲੇ 50 ਦਿਨਾਂ ਤੋਂ ਰਾਹਤ ਨਜ਼ਰ ਆ ਰਹੀ ਹੈ। ਇਸ ਦੇ ਚਲਦੇ ਹੋਏ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ।

ਅੱਜ ਪੈਟਰੋਲ-ਡੀਜ਼ਲ ਦੇ ਨਵੇਂ ਦਾਮ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਮੁਤਾਬਿਕ, ਦਿੱਲੀ ਵਿੱਚ ਪੈਟਰੋਲ ਦੀ ਕੀਮਤ 95.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ ਹੈ। ਪਿਛਲੇ ਕੁਝ ਸਮੇਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਸਨ ਅਤੇ ਦੀਵਾਲੀ ਤੋਂ ਬਾਅਦ ਇਸ ਦੀ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।

ਜੇਕਰ ਭਾਰਤ ਵਿੱਚ ਸਭ ਤੋਂ ਸਸਤੇ ਪੈਟਰੋਲ-ਡੀਜ਼ਲ ਵਾਲੇ ਸ਼ਹਿਰ ਦੀ ਗੱਲ ਕਰੀਏ ਤਾਂ ਉਹ ਇਸ ਵੇਲੇ ਪੋਰਟ ਬਲੇਅਰ ਹੈ। ਜਿੱਥੇ ਪੈਟਰੋਲ 82.96 ਰੁਪਏ ਅਤੇ ਡੀਜ਼ਲ 77.13 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਵਿੱਚੋਂ ਦਿੱਲੀ ਵਿੱਚ ਪੈਟਰੋਲ-ਡੀਜ਼ਲ ਦੀ ਕੀਮਤ ਸਭ ਤੋਂ ਘੱਟ ਹੈ।

ਅੱਜ ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀ ਕੀਮਤਾਂ:

> ਦਿੱਲੀ ਵਿੱਚ ਪੈਟਰੋਲ 95.41 ਰੁਪਏ ਅਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ ਹੈ

> ਮੁੰਬਈ ਵਿੱਚ ਪੈਟਰੋਲ 109.98 ਰੁਪਏ ਅਤੇ ਡੀਜ਼ਲ 94.14 ਰੁਪਏ ਪ੍ਰਤੀ ਲੀਟਰ ਹੈ

> ਚੇਨਈ ਵਿੱਚ ਪੈਟਰੋਲ 101.40 ਰੁਪਏ ਅਤੇ ਡੀਜ਼ਲ 91.43 ਰੁਪਏ ਪ੍ਰਤੀ ਲੀਟਰ

> ਕੋਲਕਾਤਾ ਵਿੱਚ ਪੈਟਰੋਲ 104.67 ਰੁਪਏ ਅਤੇ ਡੀਜ਼ਲ 89.79 ਰੁਪਏ ਪ੍ਰਤੀ ਲੀਟਰ

> ਲਖਨਊ ਵਿੱਚ ਪੈਟਰੋਲ 95.28 ਰੁਪਏ ਅਤੇ ਡੀਜ਼ਲ 86.80 ਰੁਪਏ ਪ੍ਰਤੀ ਲੀਟਰ

> ਗਾਂਧੀਨਗਰ ਵਿੱਚ ਪੈਟਰੋਲ 95.35 ਰੁਪਏ ਅਤੇ ਡੀਜ਼ਲ 89.33 ਰੁਪਏ ਪ੍ਰਤੀ ਲੀਟਰ

> ਪੋਰਟ ਬਲੇਅਰ ਵਿੱਚ ਪੈਟਰੋਲ 82.96 ਰੁਪਏ ਅਤੇ ਡੀਜ਼ਲ 77.13 ਰੁਪਏ ਪ੍ਰਤੀ ਲੀਟਰ ਹੈ।

ਹਰ ਦਿਨ ਸਵੇਰੇ 6 ਵਜੇ ਬਦਲਦੀ ਹੈ ਪੈਟਰੋਲ-ਡੀਜ਼ਲ ਦੀ ਕੀਮਤ : ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ-ਡੀਜ਼ਲ ਦੀ ਕੀਮਤਾਂ ਵਿੱਚ ਬਦਲਾਵ ਆਉਂਦਾ ਹੈ, ਭਾਵ ਇਨ੍ਹਾਂ ਦੇ ਨਵੇਂ ਰੇਟ ਲਾਗੁ ਹੋ ਜਾਂਦੇ ਨੇ ਜਿਨ੍ਹਾਂ ਵਿੱਚ ਕਦੇ ਕੀਮਤਾਂ ਵਧਦੀਆਂ ਤੇ ਕਦੇ ਘੱਟ ਵੀ ਜਾਂਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀ ਅਸਲ ਕੀਮਤ ਕਾਫੀ ਘੱਟ ਹੁੰਦੀ ਹੈ ਪਰ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਇਸਦੀਆਂ ਕੀਮਤਾਂ ਦੁੱਗਣੀਆਂ ਹੋ ਜਾਂਦੀਆਂ ਹਨ ਕਿਓਂਕਿ ਇਸ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਕਈ ਹੋਰ ਚੀਜ਼ਾਂ ਦੀ ਕੀਮਤ ਵੀ ਜੁੜੀ ਹੁੰਦੀ ਹੈ।

ਪੈਟਰੋਲ ਡੀਜ਼ਲ ਦੀ ਰੋਜ਼ਾਨਾ ਦੀ ਕੀਮਤਾਂ ਬਾਰੇ ਕਿਵੇਂ ਜਾਣੀਏ : ਰੋਜ਼ਾਨਾ ਤੁਸੀਂ ਐਸਐਮਐਸ ਰਾਹੀਂ ਪੈਟਰੋਲ ਡੀਜ਼ਲ ਦੀ ਕੀਮਤਾਂ ਬਾਰੇ ਜਾਣ ਸਕਦੇ ਹੋ। ਇਹ ਕੀਮਤਾਂ ਚੈੱਕ ਕਰਨ ਲਈ ਇੰਡੀਅਨ ਆਇਲ ਦੇ ਗਾਹਕ RSP ਲਿਖ ਕੇ 9224992249 ਨੰਬਰ 'ਤੇ ਅਤੇ BPCL ਦੇ ਗਾਹਕ RSP ਲਿਖ ਕੇ 9223112222 'ਤੇ ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜਦਕਿ HPCL ਦੇ ਗਾਹਕ HPPrice ਲਿਖ ਕੇ 9222201122 ਨੰਬਰ 'ਤੇ ਭੇਜ ਕੇ ਰੋਜ਼ਾਨਾ ਦੀ ਕੀਮਤ ਪਤਾ ਕਰ ਸਕਦੇ ਹਨ।

Published by:Amelia Punjabi
First published:

Tags: Diesel Price, Lifestyle, MONEY, Petrol, Petrol and diesel, Petrol Pump