• Home
  • »
  • News
  • »
  • lifestyle
  • »
  • PETROL DIESEL PRICE UNCHANGED FOR 26TH DAY CHECK FUEL RATES IN YOUR CITY TODAY ON 13 AUGUST GH KS

Petrol-Diesel Price Today: ਇੱਕ ਲੀਟਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਜਾਣੋ ਅੱਜ ਕੀ ਹੋਇਆ ਵਾਧਾ-ਘਾਟਾ, ਨਵੀਆਂ ਦਰਾਂ ਜਾਰੀ

ਜਾਣੋ 13 ਅਗਸਤ ਦੀਆਂ ਪੈਟਰੋਲ ਕੀਮਤਾਂ ਵਿੱਚ ਵਾਧਾ-ਘਾਟਾ।

  • Share this:
ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਬਦੀਲੀ (Petrol-Diesel Price Today) ਰੋਜ਼ਾਨਾ ਸਵੇਰੇ 6 ਵਜੇ ਹੁੰਦੀ ਹੈ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੀਆਂ ਹਨ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਸ਼ੁੱਕਰਵਾਰ ਕੋਈ ਵਾਧਾ ਨਹੀਂ ਕੀਤਾ ਗਿਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ 26 ਦਿਨਾਂ ਤੋਂ ਸਥਿਰ ਹਨ।

ਹਾਲਾਂਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਪਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਉਤੇ ਇਸ ਕਮੀ ਦਾ ਅਸਰ ਨਹੀਂ ਦੇਖਿਆ ਗਿਆ ਹੈ। IOCL ਵੈੱਬਸਾਈਟ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 101.84 ਰੁਪਏ ਅਤੇ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਹੈ।

ਮਈ ਤੋਂ ਬਾਅਦ ਕੀਮਤਾਂ ਵਿੱਚ ਲਗਾਤਾਰ ਹੋਇਆ ਵਾਧਾ

ਮਈ ਤੋਂ ਬਾਅਦ ਪੈਟਰੋਲ ਦੀਆਂ ਕੀਮਤਾਂ 25 ਦਿਨਾਂ ਤੋਂ ਨਹੀਂ ਵਧੀਆਂ ਹਨ। ਦੂਜੇ ਪਾਸੇ ਪਿਛਲੇ 42 ਦਿਨਾਂ ਚ ਕੀਮਤਾਂ ਚ ਵਾਧੇ ਦੀ ਗੱਲ ਕਰੀਏ ਤਾਂ ਪੈਟਰੋਲ ਕਰੀਬ 11.52 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਡੀਜ਼ਲ 9.08 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

13 ਅਗਸਤ 2021 ਨੂੰ ਪੈਟਰੋਲ ਡੀਜ਼ਲ ਦੀ ਕੀਮਤ
> ਦਿੱਲੀ - ਪੈਟਰੋਲ 101.84 ਰੁਪਏ ਅਤੇ ਡੀਜ਼ਲ 89.87 ਰੁਪਏ ਪ੍ਰਤੀ ਲੀਟਰ
>> ਮੁੰਬਈ - ਪੈਟਰੋਲ 107.83 ਰੁਪਏ ਅਤੇ ਡੀਜ਼ਲ 97.45 ਰੁਪਏ ਪ੍ਰਤੀ ਲੀਟਰ 
>> ਚੇਨਈ - ਪੈਟਰੋਲ 101.49 ਰੁਪਏ ਅਤੇ ਡੀਜ਼ਲ 94.39 ਰੁਪਏ ਪ੍ਰਤੀ ਲੀਟਰ
>> ਕੋਲਕਾਤਾ - ਪੈਟਰੋਲ 102.08 ਰੁਪਏ ਅਤੇ ਡੀਜ਼ਲ 93.02 ਰੁਪਏ ਪ੍ਰਤੀ ਲੀਟਰ
>> ਚੰਡੀਗੜ੍ਹ - ਪੈਟਰੋਲ 97.93 ਰੁਪਏ ਅਤੇ ਡੀਜ਼ਲ 89.50 ਰੁਪਏ ਪ੍ਰਤੀ ਲੀਟਰ
>> ਰਾਂਚੀ - ਪੈਟਰੋਲ 96.68 ਰੁਪਏ ਅਤੇ ਡੀਜ਼ਲ 94.84 ਰੁਪਏ ਪ੍ਰਤੀ ਲੀਟਰ ਹੈ
>> ਲਖਨਉ ਪੈਟਰੋਲ 98.92 ਰੁਪਏ ਅਤੇ ਡੀਜ਼ਲ 90.26 ਰੁਪਏ ਪ੍ਰਤੀ ਲੀਟਰ ਹੈ
>> ਪਟਨਾ - ਪੈਟਰੋਲ 104.25 ਰੁਪਏ ਅਤੇ ਡੀਜ਼ਲ 95.57 ਰੁਪਏ ਪ੍ਰਤੀ ਲੀਟਰ ਹੈ
>> ਭੋਪਾਲ - ਪੈਟਰੋਲ 110.20 ਰੁਪਏ ਅਤੇ ਡੀਜ਼ਲ 98.67 ਰੁਪਏ ਪ੍ਰਤੀ ਲੀਟਰ

ਇੰਝ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀਆਂ ਦਰਾਂ

ਦੇਸ਼ ਦੀਆਂ ਤਿੰਨ ਤੇਲ ਮਾਰਕੀਟਿੰਗ ਕੰਪਨੀਆਂ ਐਚਪੀਸੀਐਲ, ਬੀਪੀਸੀਐਲ ਅਤੇ ਆਈਓਸੀ ਸਵੇਰੇ 6 ਵਜੇ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਕਰਦੀਆਂ ਹਨ। ਨਵੀਆਂ ਦਰਾਂ ਲਈ, ਤੁਸੀਂ ਵੈਬਸਾਈਟ ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ, ਤੁਸੀਂ ਮੋਬਾਈਲ ਫੋਨਾਂ ਤੇ ਐਸਐਮਐਸ ਦੁਆਰਾ ਰੇਟ ਦੀ ਜਾਂਚ ਵੀ ਕਰ ਸਕਦੇ ਹੋ। ਤੁਸੀਂ 92249-92249 'ਤੇ ਐਸਐਮਐਸ ਭੇਜ ਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਾਰੇ ਵੀ ਪਤਾ ਲਗਾ ਸਕਦੇ ਹੋ। ਤੁਹਾਨੂੰ RSP <space> ਪੈਟਰੋਲ ਪੰਪ ਡੀਲਰ ਕੋਡ 92249 92249 ਤੇ ਭੇਜਣਾ ਹੋਵੇਗਾ। ਜੇ ਤੁਸੀਂ ਦਿੱਲੀ ਵਿੱਚ ਹੋ ਅਤੇ ਮੈਸੇਜ ਰਾਹੀਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਰਐਸਪੀ 102072 ਨੂੰ 92249 92249 ਤੇ ਭੇਜਣਾ ਹੋਵੇਗਾ।
Published by:Krishan Sharma
First published: