Home /News /lifestyle /

Petrol Diesel Prices Today: ਕਈ ਛੋਟੇ ਸ਼ਹਿਰਾਂ 'ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਰੇਟ!

Petrol Diesel Prices Today: ਕਈ ਛੋਟੇ ਸ਼ਹਿਰਾਂ 'ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਰੇਟ!

Petrol Diesel Prices Today: ਕਈ ਛੋਟੇ ਸ਼ਹਿਰਾਂ 'ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

Petrol Diesel Prices Today: ਕਈ ਛੋਟੇ ਸ਼ਹਿਰਾਂ 'ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

Petrol Diesel Prices Today:  ਸਰਕਾਰੀ ਤੇਲ ਕੰਪਨੀਆਂ ਨੇ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ। ਅੱਜ ਵੀ ਦਿੱਲੀ-ਮੁੰਬਈ ਵਰਗੇ ਦੇਸ਼ ਦੇ ਚਾਰ ਮਹਾਂਨਗਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਕਈ ਛੋਟੇ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ 'ਚ ਬਦਲਾਅ ਆਇਆ ਹੈ।

ਹੋਰ ਪੜ੍ਹੋ ...
  • Share this:

Petrol Diesel Prices Today:  ਸਰਕਾਰੀ ਤੇਲ ਕੰਪਨੀਆਂ ਨੇ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ। ਅੱਜ ਵੀ ਦਿੱਲੀ-ਮੁੰਬਈ ਵਰਗੇ ਦੇਸ਼ ਦੇ ਚਾਰ ਮਹਾਂਨਗਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਕਈ ਛੋਟੇ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ 'ਚ ਬਦਲਾਅ ਆਇਆ ਹੈ।

ਸਰਕਾਰੀ ਤੇਲ ਕੰਪਨੀਆਂ ਨੇ ਅੱਜ ਲਖਨਊ, ਜੈਪੁਰ, ਪਟਨਾ ਵਰਗੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਹੈ। ਲਖਨਊ, ਗੁਰੂਗ੍ਰਾਮ ਅਤੇ ਜੈਪੁਰ 'ਚ ਜਿੱਥੇ ਪੈਟਰੋਲ ਮਹਿੰਗਾ ਹੋ ਗਿਆ ਹੈ, ਉੱਥੇ ਹੀ ਪਟਨਾ 'ਚ ਕੱਲ੍ਹ ਨਾਲੋਂ ਕਾਫੀ ਸਸਤਾ ਨਜ਼ਰ ਆ ਰਿਹਾ ਹੈ। ਤੇਲ ਕੰਪਨੀਆਂ ਨੇ ਲਗਭਗ ਚਾਰ ਮਹੀਨਿਆਂ ਤੋਂ ਮਹਾਂਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ। ਇਸ ਦੇ ਬਾਵਜੂਦ ਮੁੰਬਈ 'ਚ ਸਭ ਤੋਂ ਮਹਿੰਗਾ ਪੈਟਰੋਲ 110 ਰੁਪਏ ਪ੍ਰਤੀ ਲੀਟਰ ਦੇ ਕਰੀਬ ਵਿਕ ਰਿਹਾ ਹੈ।

ਚਾਰੇ ਮਹਾਂਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਦਿੱਲੀ ਵਿੱਚ ਪੈਟਰੋਲ 95.41 ਰੁਪਏ ਅਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ ਹੈ

ਮੁੰਬਈ ਪੈਟਰੋਲ 109.98 ਰੁਪਏ ਅਤੇ ਡੀਜ਼ਲ 94.14 ਰੁਪਏ ਪ੍ਰਤੀ ਲੀਟਰ

ਚੇੱਨਈ ਪੈਟਰੋਲ 101.40 ਰੁਪਏ ਅਤੇ ਡੀਜ਼ਲ 91.43 ਰੁਪਏ ਪ੍ਰਤੀ ਲੀਟਰ

ਕੋਲਕਾਤਾ ਪੈਟਰੋਲ 104.67 ਰੁਪਏ ਅਤੇ ਡੀਜ਼ਲ 89.79 ਰੁਪਏ ਪ੍ਰਤੀ ਲੀਟਰ

ਇਨ੍ਹਾਂ ਸ਼ਹਿਰਾਂ 'ਚ ਹੋਇਆ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ

ਗੁਰੂਗ੍ਰਾਮ 'ਚ ਪੈਟਰੋਲ 95.90 ਰੁਪਏ ਅਤੇ ਡੀਜ਼ਲ 87.11 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਲਖਨਊ 'ਚ ਪੈਟਰੋਲ 95.28 ਰੁਪਏ ਅਤੇ ਡੀਜ਼ਲ 86.80 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਜੈਪੁਰ 'ਚ ਪੈਟਰੋਲ 107.01 ਰੁਪਏ ਅਤੇ ਡੀਜ਼ਲ 90.65 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਪਟਨਾ 'ਚ ਪੈਟਰੋਲ 106.26 ਰੁਪਏ ਅਤੇ ਡੀਜ਼ਲ 91.43 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਹਰ ਰੋਜ਼ ਸਵੇਰੇ 6 ਵਜੇ ਜਾਰੀ ਕੀਤੇ ਜਾਂਦੇ ਹਨ ਨਵੇਂ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਕੀਮਤਾਂ ਸਵੇਰੇ 6 ਵਜੇ ਤੋਂ ਲਾਗੂ ਹੁੰਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਦਿਖਾਈ ਦਿੰਦੀਆਂ ਹਨ।

ਇਸ ਤਰ੍ਹਾਂ ਚੈੱਕ ਕਰੋ ਤਾਜ਼ਾ ਰੇਟ

ਤੁਸੀਂ ਐੱਸਐੱਮਐੱਸ ਰਾਹੀਂ ਪੈਟਰੋਲ ਡੀਜ਼ਲ ਦੇ ਰੋਜ਼ਾਨਾ ਰੇਟ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ RSP 9224992249 ਨੰਬਰ 'ਤੇ ਅਤੇ BPCL ਦੇ ਖਪਤਕਾਰ RSP 9223112222 ਨੰਬਰ 'ਤੇ ਮੈਸੇਜ ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, ਐਚਪੀਸੀਐਲ ਖਪਤਕਾਰ 9222201122 ਨੰਬਰ 'ਤੇ HPPrice ਭੇਜ ਕੇ ਕੀਮਤ ਜਾਣ ਸਕਦੇ ਹਨ।

Published by:Rupinder Kaur Sabherwal
First published:

Tags: Diesel, Diesel Price, Diesel price hike, Diesel Price Today, Petrol, Petrol and diesel, Petrol Price, Petrol Price Today, Petrol Pump