Home /News /lifestyle /

Petrol Diesel Prices: ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ, ਜਾਣੋ ਪੈਟਰੋਲ ਡੀਜ਼ਲ ਦੇ ਤਾਜ਼ਾ ਰੇਟ

Petrol Diesel Prices: ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਵਿਚਕਾਰ ਸੋਮਵਾਰ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ। ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਅੱਜ ਵੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ।

  • Share this:

ਤੇਲ ਕੰਪਨੀਆਂ ਨੇ ਆਖਰੀ ਵਾਰ 6 ਅਪ੍ਰੈਲ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਇਸ ਤੋਂ ਬਾਅਦ ਪਿਛਲੇ 20 ਦਿਨਾਂ ਤੋਂ ਇਸ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਦੇਸ਼ ਦੇ ਚਾਰ ਮਹਾਂਨਗਰਾਂ ਸਮੇਤ ਸਾਰੇ ਵੱਡੇ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ ਸਥਿਰ ਹਨ। ਰਾਜਧਾਨੀ ਦਿੱਲੀ 'ਚ ਪੈਟਰੋਲ 105.41 ਰੁਪਏ ਅਤੇ ਮੁੰਬਈ 'ਚ 120.51 ਰੁਪਏ 'ਚ ਵਿਕ ਰਿਹਾ ਹੈ। ਬ੍ਰੈਂਟ ਕਰੂਡ ਇਸ ਸਮੇਂ ਗਲੋਬਲ ਬਾਜ਼ਾਰ 'ਚ 106 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ।

ਚਾਰੇ ਮਹਾਂਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

  • ਦਿੱਲੀ ਪੈਟਰੋਲ 105.41 ਰੁਪਏ ਅਤੇ ਡੀਜ਼ਲ 96.67 ਰੁਪਏ ਪ੍ਰਤੀ ਲੀਟਰ

  • ਮੁੰਬਈ ਪੈਟਰੋਲ 120.51 ਰੁਪਏ ਅਤੇ ਡੀਜ਼ਲ 104.77 ਰੁਪਏ ਪ੍ਰਤੀ ਲੀਟਰ

  • ਚੇੱਨਈ ਪੈਟਰੋਲ 110.85 ਰੁਪਏ ਅਤੇ ਡੀਜ਼ਲ 100.94 ਰੁਪਏ ਪ੍ਰਤੀ ਲੀਟਰ

  • ਕੋਲਕਾਤਾ ਪੈਟਰੋਲ 115.12 ਰੁਪਏ ਅਤੇ ਡੀਜ਼ਲ 99.83 ਰੁਪਏ ਪ੍ਰਤੀ ਲੀਟਰ

ਇਨ੍ਹਾਂ ਸ਼ਹਿਰਾਂ 'ਚ ਹੋਇਆ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ

  • ਨੋਇਡਾ 'ਚ ਪੈਟਰੋਲ 105.47 ਰੁਪਏ ਅਤੇ ਡੀਜ਼ਲ 97.03 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

  • ਲਖਨਊ 'ਚ ਪੈਟਰੋਲ 105.25 ਰੁਪਏ ਅਤੇ ਡੀਜ਼ਲ 96.83 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

  • ਪੋਰਟ ਬਲੇਅਰ 'ਚ ਪੈਟਰੋਲ 91.45 ਰੁਪਏ ਅਤੇ ਡੀਜ਼ਲ 85.83 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

  • ਪਟਨਾ 'ਚ ਪੈਟਰੋਲ 116.23 ਰੁਪਏ ਅਤੇ ਡੀਜ਼ਲ 101.06 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਹਰ ਰੋਜ਼ ਸਵੇਰੇ 6 ਵਜੇ ਜਾਰੀ ਕੀਤੇ ਜਾਂਦੇ ਹਨ ਨਵੇਂ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਕੀਮਤਾਂ ਸਵੇਰੇ 6 ਵਜੇ ਤੋਂ ਲਾਗੂ ਹੁੰਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਦਿਖਾਈ ਦਿੰਦੀਆਂ ਹਨ।

ਇਸ ਤਰ੍ਹਾਂ ਚੈੱਕ ਕਰੋ ਤਾਜ਼ਾ ਰੇਟ
ਤੁਸੀਂ ਐੱਸਐੱਮਐੱਸ ਰਾਹੀਂ ਪੈਟਰੋਲ ਡੀਜ਼ਲ ਦੇ ਰੋਜ਼ਾਨਾ ਰੇਟ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ RSP 9224992249 ਨੰਬਰ 'ਤੇ ਅਤੇ BPCL ਦੇ ਖਪਤਕਾਰ RSP 9223112222 ਨੰਬਰ 'ਤੇ ਮੈਸੇਜ ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, ਐਚਪੀਸੀਐਲ ਖਪਤਕਾਰ 9222201122 ਨੰਬਰ 'ਤੇ HPPrice ਭੇਜ ਕੇ ਕੀਮਤ ਜਾਣ ਸਕਦੇ ਹਨ। 
Published by:rupinderkaursab
First published:

Tags: Petrol, Petrol and diesel, Petrol Price, Petrol Price Today, Petrol Pump

ਅਗਲੀ ਖਬਰ