ਪੈਟਰੋਲ ਦੀ ਕੀਮਤ ਅੱਜ (Petrol Price Today 5 March 2022): ਰੂਸ-ਯੂਕਰੇਨ ਯੁੱਧ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ 'ਤੇ ਚੱਲ ਰਹੀਆਂ ਹਨ। ਸ਼ਨੀਵਾਰ ਸਵੇਰੇ ਬ੍ਰੈਂਟ ਕਰੂਡ 118 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਇਹ ਸੱਤ ਸਾਲਾਂ ਵਿੱਚ ਰਿਕਾਰਡ ਕੀਤਾ ਗਿਆ ਸਭ ਤੋਂ ਉੱਚਾ ਪੱਧਰ ਹੈ। ਕੱਚਾ ਤੇਲ ਮਹਿੰਗਾ ਹੋਣ ਦੇ ਵਿਚਕਾਰ ਸਰਕਾਰੀ ਤੇਲ ਕੰਪਨੀਆਂ ਨੇ ਸ਼ਨੀਵਾਰ ਲਈ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ।
ਤੇਲ ਕੰਪਨੀਆਂ ਨੇ ਪਿਛਲੇ ਦਿਨੀਂ ਲਖਨਊ, ਗੁਰੂਗ੍ਰਾਮ, ਜੈਪੁਰ, ਪਟਨਾ ਵਰਗੀਆਂ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਹੈ। ਹਾਲਾਂਕਿ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਵਰਗੇ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਭਗ ਚਾਰ ਮਹੀਨਿਆਂ ਤੋਂ ਸਥਿਰ ਹਨ। ਇਸ ਦੇ ਬਾਵਜੂਦ ਮੁੰਬਈ 'ਚ ਪੈਟਰੋਲ ਦੀ ਕੀਮਤ ਅਜੇ ਵੀ ਸਭ ਤੋਂ ਵੱਧ 110 ਰੁਪਏ ਪ੍ਰਤੀ ਲੀਟਰ ਦੇ ਆਸ-ਪਾਸ ਬਰਕਰਾਰ ਹੈ।
ਦੇਸ਼ ਦੇ ਚਾਰ ਮਹਾਨਗਰਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
ਦਿੱਲੀ 'ਚ ਪੈਟਰੋਲ 95.41 ਰੁਪਏ ਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ
ਮੁੰਬਈ 'ਚ ਪੈਟਰੋਲ 109.98 ਰੁਪਏ ਤੇ ਡੀਜ਼ਲ 94.14 ਰੁਪਏ ਪ੍ਰਤੀ ਲੀਟਰ
ਚੇਨਈ 'ਚ ਪੈਟਰੋਲ 101.40 ਰੁਪਏ ਤੇ ਡੀਜ਼ਲ 91.43 ਰੁਪਏ ਪ੍ਰਤੀ ਲੀਟਰ
ਕੋਲਕਾਤਾ 'ਚ ਪੈਟਰੋਲ 104.67 ਰੁਪਏ ਤੇ ਡੀਜ਼ਲ 89.79 ਰੁਪਏ ਪ੍ਰਤੀ ਲੀਟਰ
ਪੰਜਾਬ `ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਗੱਲ ਪੰਜਾਬ ਦੀ ਕੀਤੀ ਜਾਏ ਤਾਂ ਇੱਥੇ ਫ਼ਿਲਹਾਲ ਪੈਟਰੋਲ ਡੀਜ਼ਲ ਦੀਆਂ ਕੀਮਤਾਂ `ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਰਾਜਧਾਨੀ ਚੰਡੀਗੜ੍ਹ ;ਚ ਪੈਟਰੋਲ 94.23 ਰੁਪਏ ਪ੍ਰਤੀ ਲੀਟਰ ਦੀ ਕੀਮਤ `ਤੇ ਵਿਕ ਰਿਹਾ ਹੈ। ਲੁਧਿਆਣਾ ਵਿੱਚ ਪੈਟਰੋਲ ਦੀ ਕੀਮਤ 95.56 ਰੁਪਏ ਪ੍ਰਤੀ ਲੀਟਰ ਹੈ, ਜਦਕਿ ਡੀਜ਼ਲ ਦੀ ਕੀਮਤ 84.36 ਰੁਪਏ ਪ੍ਰਤੀ ਲੀਟਰ ਹੈ। ਅੰਮ੍ਰਿਤਸਰ ਦੀ ਗੱਲ ਕੀਤੀ ਜਾਏ ਤਾਂ ਇੱਥੇ ਪੈਟਰੋਲ 95.36 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਦਕਿ ਡੀਜ਼ਲ ਦੀ ਕੀਮਤ 84 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੈ। ਮੋਹਾਲੀ `ਚ ਪੈਟਰੋਲ 95.69 ਰੁਪਏ ਪ੍ਰਤੀ ਲੀਟਰ ਦੀ ਕੀਮਤ `ਤੇ ਵਿਕ ਰਿਹਾ ਹੈ।
ਹਰ ਰੋਜ਼ ਸਵੇਰੇ 6 ਵਜੇ ਜਾਰੀ ਹੁੰਦੇ ਹਨ ਨਵੇਂ ਰੇਟ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ।
SMS ਰਾਹੀਂ ਘਰ ਬੈਠੇ ਪਤਾ ਕਰੋ ਪੈਟਰੋਲ ਡੀਜ਼ਲ ਦੀ ਕੀਮਤ
ਤੁਸੀਂ ਐਸਐਮਐਸ (How To Check Petrol Diesel Price) ਰਾਹੀਂ ਪੈਟਰੋਲ ਡੀਜ਼ਲ ਦੇ ਰੋਜ਼ਾਨਾ ਰੇਟ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ RSP 9224992249 ਨੰਬਰ 'ਤੇ ਅਤੇ BPCL ਦੇ ਖਪਤਕਾਰ RSP 9223112222 ਨੰਬਰ 'ਤੇ ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, ਐਚਪੀਸੀਐਲ ਖਪਤਕਾਰ 9222201122 ਨੰਬਰ 'ਤੇ HPPprice ਭੇਜ ਕੇ ਕੀਮਤ ਜਾਣ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।