Home /News /lifestyle /

BOB ਦੀ Petrol ਕੀਮਤਾਂ ਨੂੰ ਲੈ ਕੇ ਨਵੀਂ ਰਿਪੋਰਟ, ਜਾਣੋ ਵਿਸ਼ਵ 'ਚ ਭਾਰਤ ਦਾ ਕਿੰਨਵਾਂ ਨੰਬਰ

BOB ਦੀ Petrol ਕੀਮਤਾਂ ਨੂੰ ਲੈ ਕੇ ਨਵੀਂ ਰਿਪੋਰਟ, ਜਾਣੋ ਵਿਸ਼ਵ 'ਚ ਭਾਰਤ ਦਾ ਕਿੰਨਵਾਂ ਨੰਬਰ

ਬੈਂਕ ਆਫ ਬੜੌਦਾ (Bank Of Baroda) ਦੀ ਆਰਥਿਕ ਖੋਜ ਟੀਮ ਨੇ 106 ਦੇਸ਼ਾਂ ਵਿਚ ਮੌਜੂਦਾ ਸਮੇਂ ਪੈਟਰੋਲ ਦੀਆਂ ਕੀਮਤਾਂ ਦਾ ਤੁਲਨਾਤਮਕ ਅਧਿਐਨ ਕੀਤਾ। ਇਸ ਦੇ ਲਈ ਪ੍ਰਤੀ ਵਿਅਕਤੀ ਆਮਦਨ ਦੇ ਮੁਕਾਬਲੇ ਉਸ ਦੇਸ਼ ਵਿੱਚ ਪੈਟਰੋਲ ਦੀ ਕੀਮਤ ਨੂੰ ਆਧਾਰ ਬਣਾਇਆ ਗਿਆ ਹੈ। ਬੈਂਕ ਆਫ ਬੜੌਦਾ ਦੀ ਆਰਥਿਕ ਖੋਜ ਟੀਮ ਦੁਆਰਾ ਪੇਸ਼ ਕੀਤੀ ਇਹ ਵਿਸਥਾਰਤ ਰਿਪੋਰਟ 9 ਮਈ ਨੂੰ ਪੈਟਰੋਲ ਦੀਆਂ ਕੀਮਤਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।

ਹੋਰ ਪੜ੍ਹੋ ...
  • Share this:

ਕੱਚੇ ਤੇਲ ਉੱਪਰ ਮਨੁੱਖ ਦੀ ਨਿਰਭਰਤਾ ਲਗਾਤਾਰ ਵੱਧ ਰਹੀ ਹੈ ਅਤੇ ਪਿਛਲੇ ਕੁਝ ਅਰਸੇ ਤੋਂ ਕੱਚੇ ਤੇਲ ਦੀਆਂ ਕੀਮਤਾਂ ਵੀ ਲਗਾਤਰ ਵੱਧ ਰਹੀਆਂ ਹਨ। ਹਾਲ ਹੀ ਵਿਚ ਵਾਪਰੇ ਰੂਸ-ਯੂਕਰੇਨ ਯੁੱਧ ਕਾਰਨ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ ਲਗਾਤਾਰ ਉੱਚੀ ਰਹੀ ਹੈ। ਇਸ ਕਾਰਨ ਭਾਰਤ ਸਮੇਤ ਦੁਨੀਆਂ ਭਰ 'ਚ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਬੈਂਕ ਆਫ ਬੜੌਦਾ ਇਕਨਾਮਿਕ ਰਿਸਰਚ ਦੀ ਰਿਪੋਰਟ ਅਨੁਸਾਰ ਮਹਿੰਗੇ ਪੈਟਰੋਲ ਦੇ ਮਾਮਲੇ 'ਚ ਭਾਰਤ ਦੁਨੀਆਂ ਦੇ 106 ਦੇਸ਼ਾਂ 'ਚੋਂ 42ਵੇਂ ਨੰਬਰ 'ਤੇ ਹੈ।

ਬੈਂਕ ਆਫ ਬੜੌਦਾ ਇਕਨਾਮਿਕ ਰਿਸਰਚ ਦੀ ਇਸ ਰਿਪੋਰਟ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਦੁਨੀਆਂ ਦੇ ਜਿਨ੍ਹਾਂ ਦੇਸ਼ਾਂ 'ਚ ਭਾਰਤ ਤੋਂ ਮਹਿੰਗਾ ਪੈਟਰੋਲ ਵਿਕ ਰਿਹਾ ਹੈ, ਉਨ੍ਹਾਂ 'ਚ ਬ੍ਰਿਟੇਨ, ਜਰਮਨੀ, ਫਰਾਂਸ, ਹਾਂਗਕਾਂਗ, ਇਟਲੀ, ਨੀਦਰਲੈਂਡ ਵਰਗੇ ਵਿਕਸਿਤ ਦੇਸ਼ ਸ਼ਾਮਲ ਹਨ ਜਦਕਿ ਅਮਰੀਕਾ, ਚੀਨ, ਜਾਪਾਨ ਵਰਗੇ ਦੇਸ਼ਾਂ ਵਿਚ ਪੈਟਰੌਲ ਦੀਆਂ ਕੀਮਤਾਂ ਭਾਰਤ ਨਾਲੋਂ ਘੱਟ ਹਨ| ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਅਤੇ ਦਰਾਮਦਕਾਰ ਹੈ। ਇਸਦੀਆਂ ਜ਼ਰੂਰਤਾਂ ਦਾ 85 ਪ੍ਰਤੀਸ਼ਤ ਤੇਲ ਆਯਾਤ ਕਰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਬੈਂਕ ਆਫ ਬੜੌਦਾ ਦੀ ਆਰਥਿਕ ਖੋਜ ਟੀਮ ਨੇ 106 ਦੇਸ਼ਾਂ ਵਿਚ ਮੌਜੂਦਾ ਸਮੇਂ ਪੈਟਰੋਲ ਦੀਆਂ ਕੀਮਤਾਂ ਦਾ ਤੁਲਨਾਤਮਕ ਅਧਿਐਨ ਕੀਤਾ। ਇਸ ਦੇ ਲਈ ਪ੍ਰਤੀ ਵਿਅਕਤੀ ਆਮਦਨ ਦੇ ਮੁਕਾਬਲੇ ਉਸ ਦੇਸ਼ ਵਿੱਚ ਪੈਟਰੋਲ ਦੀ ਕੀਮਤ ਨੂੰ ਆਧਾਰ ਬਣਾਇਆ ਗਿਆ ਹੈ। ਬੈਂਕ ਆਫ ਬੜੌਦਾ ਦੀ ਆਰਥਿਕ ਖੋਜ ਟੀਮ ਦੁਆਰਾ ਪੇਸ਼ ਕੀਤੀ ਇਹ ਵਿਸਥਾਰਤ ਰਿਪੋਰਟ 9 ਮਈ ਨੂੰ ਪੈਟਰੋਲ ਦੀਆਂ ਕੀਮਤਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।

ਰਿਪੋਰਟ ਮੁਤਾਬਕ ਭਾਰਤ 'ਚ ਪੈਟਰੋਲ ਦੀ ਕੀਮਤ 1.35 ਅਮਰੀਕੀ ਡਾਲਰ ਪ੍ਰਤੀ ਲੀਟਰ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਮੌਜੂਦਾ ਕੀਮਤ 105.41 ਰੁਪਏ ਹੈ। ਇਸ ਲਿਹਾਜ਼ ਨਾਲ ਇਹ ਦੁਨੀਆ 'ਚ 42ਵੇਂ ਸਥਾਨ 'ਤੇ ਹੈ। ਬ੍ਰਿਟੇਨ, ਹਾਂਗਕਾਂਗ, ਫਿਨਲੈਂਡ, ਜਰਮਨੀ, ਇਟਲੀ, ਨੀਦਰਲੈਂਡ, ਗ੍ਰੀਸ, ਫਰਾਂਸ, ਪੁਰਤਗਾਲ ਅਤੇ ਨਾਰਵੇ ਵਰਗੇ ਦੇਸ਼ਾਂ ਵਿੱਚ ਪੈਟਰੋਲ ਦੀ ਕੀਮਤ 2 ਡਾਲਰ ਪ੍ਰਤੀ ਲੀਟਰ ਤੋਂ ਵੱਧ ਹੈ।

ਪੈਟਰੌਲ ਦੀ ਕੀਮਤ ਦੇ ਮਾਮਲੇ ਵਿਚ ਭਾਰਤ 42ਵੇਂ ਸਥਾਨ ਤੇ ਹੈ ਤਾਂ ਹਾਂਗਕਾਂਗ ਇਸ ਲੜੀ ਵਿਚ ਸਭ ਤੋਂ ਉੱਪਰ ਹੈ। ਇੱਥੇ ਪੈਟਰੋਲ 2.58 ਡਾਲਰ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ

ਜਰਮਨੀ 'ਚ ਪੈਟਰੋਲ 2.29 ਡਾਲਰ,

ਇਟਲੀ 'ਚ 2.28 ਡਾਲਰ,

ਫਰਾਂਸ 'ਚ 2.07 ਡਾਲਰ,

ਇਜ਼ਰਾਈਲ 'ਚ 1.96 ਡਾਲਰ,

ਬ੍ਰਿਟੇਨ 'ਚ 1.87 ਡਾਲਰ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਸਿੰਗਾਪੁਰ 'ਚ ਪੈਟਰੋਲ 1.87 ਡਾਲਰ,

ਨਿਊਜ਼ੀਲੈਂਡ 'ਚ 1.75 ਡਾਲਰ ਅਤੇ

ਆਸਟ੍ਰੇਲੀਆ 'ਚ 1.36 ਡਾਲਰ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਇਨ੍ਹਾਂ ਦੇਸ਼ਾਂ ਤੋਂ ਇਲਾਵਾ ਫਿਨਲੈਂਡ, ਪੁਰਤਗਾਲ, ਨਾਰਵੇ ਸਮੇਤ ਕਈ ਹੋਰ ਦੇਸ਼ ਹਨ ਜਿੱਥੇ ਪੈਟਰੋਲ 2 ਡਾਲਰ ਪ੍ਰਤੀ ਲੀਟਰ ਦੇ ਕਰੀਬ ਵਿਕ ਰਿਹਾ ਹੈ।

ਜਿੱਥੇ ਇਕ ਪਾਸੇ ਉੱਪਰ ਦੱਸੇ ਗਏ ਦੇਸ਼ਾਂ ਵਿਚ ਪੈਟਰੌਲ ਦੀਆਂ ਕੀਮਤਾਂ ਭਾਰਤ ਤੋਂ ਵੱਧ ਹਨ ਉੱਥੇ ਦੂਜੇ ਪਾਸੇ ਬਹੁਤ ਸਾਰੇ ਵੱਡੇ ਅਤੇ ਵਿਕਸਤ ਦੇਸ਼ ਹਨ ਜਿੱਥੇ ਪੈਟਰੋਲ ਭਾਰਤ ਨਾਲੋਂ ਘੱਟ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਅਮਰੀਕਾ, ਜਾਪਾਨ ਅਤੇ ਚੀਨ ਸਮੇਤ ਭਾਰਤ ਦੇ ਕਈ ਗੁਆਂਢੀ ਦੇਸ਼ ਸ਼ਾਮਲ ਹਨ। ਜਾਪਾਨ 'ਚ ਪੈਟਰੋਲ 1.25 ਡਾਲਰ, ਚੀਨ 'ਚ 1.21 ਡਾਲਰ, ਅਮਰੀਕਾ 'ਚ 98 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਬੰਗਲਾਦੇਸ਼, ਪਾਕਿਸਤਾਨ, ਸ਼੍ਰੀਲੰਕਾ ਅਤੇ ਨੇਪਾਲ ਵਰਗੇ ਗੁਆਂਢੀ ਦੇਸ਼ਾਂ ਨੂੰ ਵੀ ਭਾਰਤ ਨਾਲੋਂ ਸਸਤਾ ਪੈਟਰੋਲ ਮਿਲ ਰਿਹਾ ਹੈ।

ਬੰਗਲਾਦੇਸ਼ 'ਚ ਪੈਟਰੋਲ 1.05 ਡਾਲਰ ਪ੍ਰਤੀ ਲੀਟਰ, ਪਾਕਿਸਤਾਨ 'ਚ 77 ਸੈਂਟ ਅਤੇ ਵਿੱਤੀ ਤੌਰ 'ਤੇ ਪਰੇਸ਼ਾਨ ਸ਼੍ਰੀਲੰਕਾ 'ਚ 67 ਸੈਂਟ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਵੀਅਤਨਾਮ, ਕੀਨੀਆ, ਯੂਕਰੇਨ ਅਤੇ ਵੈਨੇਜ਼ੁਏਲਾ ਵਿੱਚ ਕੀਮਤਾਂ ਵੀ ਭਾਰਤ ਨਾਲੋਂ ਘੱਟ ਹਨ। ਸੂਚੀ ਵਿੱਚ ਸ਼ਾਮਲ ਦੇਸ਼ਾਂ ਵਿੱਚੋਂ ਸਭ ਤੋਂ ਸਸਤਾ ਪੈਟਰੋਲ ਮਲੇਸ਼ੀਆ ਵਿੱਚ ਉਪਲਬਧ ਹੈ। ਇੱਥੇ ਪੈਟਰੋਲ ਦੀ ਕੀਮਤ 47 ਸੈਂਟ ਪ੍ਰਤੀ ਲੀਟਰ ਹੈ।

ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਜੇਕਰ ਉਕਤ ਦੱਸੇ ਘੱਟ ਜਾਂ ਵੱਧ ਕੀਮਤਾਂ ਵਾਲੇ ਦੇਸ਼ ਨਾਲ ਭਾਰਤ ਦੀ ਤੁਲਨਾ ਕਰੀਏ ਤਾਂ ਕੀਮਤ ਜ਼ਿਆਦਾ ਨਹੀਂ ਲੱਗਦੀ। ਜੇਕਰ ਤੁਸੀਂ ਇਸ ਨੂੰ ਪ੍ਰਤੀ ਵਿਅਕਤੀ ਆਮਦਨ ਵਿੱਚ ਜੋੜ ਕੇ ਵੇਖਦੇ ਹੋ, ਤਾਂ ਉੱਚ ਲਾਗਤ ਵਾਲੇ ਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਆਮਦਨ ਭਾਰਤ ਨਾਲੋਂ ਕਿਤੇ ਵੱਧ ਹੈ। ਪਰ ਪ੍ਰਤੀ ਵਿਅਕਤੀ ਘੱਟ ਆਮਦਨ ਵਾਲੇ ਦੇਸ਼ਾਂ 'ਚ ਪੈਟਰੋਲ ਦੀ ਕੀਮਤ ਵਧਣ 'ਤੇ ਲੋਕਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ। ਇਸ ਕਾਰਨ ਮਹਿੰਗਾਈ ਪ੍ਰਭਾਵਿਤ ਹੁੰਦੀ ਹੈ ਅਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਮਾਰ ਪੈਂਦੀ ਹੈ। ਭਾਰਤ ਵਿਚ ਵੀ ਅਜਿਹਾ ਹੀ ਹੋ ਰਿਹਾ ਹੈ ਕਿ ਘੱਟ ਆਮਦਨ ਵਾਲੀ ਬਹੁਗਿਣਤੀ ਨੂੰ ਪੈਟਰੌਲ ਦੀਆਂ ਕੀਮਤਾਂ ਦੀਆਂ ਮਾਰ ਪੈ ਰਹੀ ਹੈ।

Published by:Amelia Punjabi
First published:

Tags: Bank Of Baroda, Petrol and diesel, Petrol Price Today